‘ਵੇਲੇ ਸਿਰ ਰਸਤ’
1. ਹਾਲ ਹੀ ਦੇ ਖ਼ਾਸ ਸੰਮੇਲਨ ਦਿਨ ਤੋਂ ਤੁਹਾਨੂੰ ਅਤੇ ਦੂਸਰਿਆਂ ਨੂੰ ਕੀ ਫ਼ਾਇਦਾ ਹੋਇਆ ਸੀ?
1 ਆਪਣੇ ਖ਼ਾਸ ਸੰਮੇਲਨ ਦਿਨ ਤੇ ਹਾਜ਼ਰ ਹੋਣ ਤੋਂ ਬਾਅਦ ਅਸੀਂ ਅਕਸਰ ਕਹਿੰਦੇ ਹਾਂ ਕਿ “ਪ੍ਰੋਗ੍ਰਾਮ ਕਿੰਨਾ ਵਧੀਆ ਸੀ; ਸਾਨੂੰ ਇਸ ਦੀ ਕਿੰਨੀ ਲੋੜ ਸੀ!” ਇਕ ਸਰਕਟ ਨਿਗਾਹਬਾਨ ਨੇ ਆਪਣੀ ਰਿਪੋਰਟ ਵਿਚ ਲਿਖਿਆ ਕਿ ਹਾਲ ਹੀ ਦੇ ਪ੍ਰੋਗ੍ਰਾਮ ਨੂੰ ਸੁਣਨ ਤੋਂ ਬਾਅਦ, ਸਰਕਟ ਵਿਚ ਕਈ ਭੈਣ-ਭਰਾ ਜ਼ਿਆਦਾ ਪ੍ਰਚਾਰ ਕਰਨ ਬਾਰੇ ਸੋਚ ਰਹੇ ਹਨ। ਇਕ ਹੋਰ ਸਫ਼ਰੀ ਨਿਗਾਹਬਾਨ ਨੇ ਕਿਹਾ ਕਿ “ਇਸ ਪ੍ਰੋਗ੍ਰਾਮ ਨੇ ਸਾਨੂੰ ਸਾਫ਼-ਸਾਫ਼ ਦਿਖਾਇਆ ਕਿ ਅਸੀਂ ਕਿਨ੍ਹਾਂ ਸਮਿਆਂ ਵਿਚ ਜੀ ਰਹੇ ਹਾਂ ਤੇ ਸਾਨੂੰ ਆਪਣੀ ਜ਼ਿੰਦਗੀ ਵਿਚ ਕਿਹੜੇ ਫ਼ੈਸਲੇ ਕਰਨੇ ਚਾਹੀਦੇ ਹਨ।” ਇਕ ਦੂਜੇ ਨਿਗਾਹਬਾਨ ਨੇ ਕਿਹਾ: “ਕਈ ਹੋਰ ਪਬਲੀਸ਼ਰਾਂ ਨੇ ਕਿਹਾ ਕਿ ਇਸ ਪ੍ਰੋਗ੍ਰਾਮ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਸੇਵਕਾਈ ʼਤੇ ਜ਼ਿਆਦਾ ਧਿਆਨ ਦੇਣ ʼਤੇ ਜ਼ੋਰ ਦਿੱਤਾ।” ਤੁਹਾਨੂੰ ਖ਼ਾਸ ਸੰਮੇਲਨ ਦਿਨ ਤੇ ਹਾਜ਼ਰ ਹੋ ਕੇ ਕੀ ਫ਼ਾਇਦਾ ਹੋਇਆ ਸੀ?
2. ਅਗਲੇ ਸੇਵਾ ਸਾਲ ਦੇ ਪ੍ਰੋਗ੍ਰਾਮ ਵਿਚ ਕਿਹੜੇ ਵਿਸ਼ਿਆਂ ਦੀ ਚਰਚਾ ਕੀਤੀ ਜਾਵੇਗਾ?
2 ਅਗਲੇ ਸੇਵਾ ਸਾਲ ਦਾ ਪ੍ਰੋਗ੍ਰਾਮ ਵੀ ਸਾਡੀਆਂ ਲੋੜਾਂ ਪੂਰੀਆਂ ਕਰੇਗਾ। ਇਸ ਦਾ ਵਿਸ਼ਾ ਹੈ: “ਯਹੋਵਾਹ ਦੀ ਸ਼ਰਨ ਲਓ,” ਜੋ ਜ਼ਬੂਰਾਂ ਦੀ ਪੋਥੀ 118:8, 9 ਤੋਂ ਲਿਆ ਗਿਆ ਹੈ। ਇਨ੍ਹਾਂ ਕੁਝ ਵਿਸ਼ਿਆਂ ਦੀ ਚਰਚਾ ਕੀਤੀ ਜਾਵੇਗੀ: “ਦੁੱਖ ਦੇ ਸਮੇਂ ਯਹੋਵਾਹ ਇਕ ਗੜ੍ਹ ਹੈ,” “ਯਹੋਵਾਹ ਦੇ ਖੰਭਾਂ ਹੇਠ ਪਨਾਹ ਲੈਣ ਵਿਚ ਦੂਸਰਿਆਂ ਦੀ ਮਦਦ ਕਰੋ,” “ਪਨਾਹ ਦੇਣ ਵਿਚ ਯਹੋਵਾਹ ਦੀ ਰੀਸ ਕਰੋ,” “ਨੌਜਵਾਨੋ, ਯਹੋਵਾਹ ਉੱਤੇ ਭਰੋਸਾ ਰੱਖੋ!” ਅਤੇ “ਸਾਡੀ ਪਨਾਹ—ਯਹੋਵਾਹ ਨਾਲ ਗੂੜ੍ਹਾ ਰਿਸ਼ਤਾ।”
3. ਤੁਸੀਂ ਪ੍ਰੋਗ੍ਰਾਮ ਤੋਂ ਪੂਰਾ ਲਾਭ ਕਿਵੇਂ ਉਠਾ ਸਕਦੇ ਹੋ?
3 ਪੂਰਾ ਲਾਭ ਉਠਾਓ: ਸੰਮੇਲਨ ਦੀ ਤਾਰੀਖ਼ ਜਾਣਨ ਤੋਂ ਬਾਅਦ ਉਸ ਵਿਚ ਹਾਜ਼ਰ ਹੋਣ ਦੀ ਪੱਕੀ ਯੋਜਨਾ ਬਣਾਓ ਤੇ ਆਪਣੇ ਬਾਈਬਲ ਸਟੂਡੈਂਟ ਨੂੰ ਵੀ ਆਉਣ ਦਾ ਸੱਦਾ ਦਿਓ। ਸਾਨੂੰ ‘ਧੀਰਜ ਨਾਲ ਫਲ ਦੇਣ’ ਲਈ ਸੁਣੀਆਂ ਗੱਲਾਂ ਨੂੰ ਯਾਦ ਰੱਖਣ ਦੀ ਲੋੜ ਹੈ। (ਲੂਕਾ 8:15) ਇਸ ਲਈ ਪ੍ਰੋਗ੍ਰਾਮ ਨੂੰ ਧਿਆਨ ਨਾਲ ਸੁਣੋ ਤੇ ਸੰਖੇਪ ਵਿਚ ਮੁੱਖ ਗੱਲਾਂ ਨੂੰ ਨਾਲੇ ਉਨ੍ਹਾਂ ਹਿਦਾਇਤਾਂ ਨੂੰ ਨੋਟ ਕਰੋ ਜੋ ਤੁਸੀਂ ਆਪਣੀ ਜ਼ਿੰਦਗੀ ਅਤੇ ਸੇਵਕਾਈ ਵਿਚ ਵਰਤਣ ਬਾਰੇ ਸੋਚ ਰਹੇ ਹੋ। ਸੰਮੇਲਨ ਤੋਂ ਬਾਅਦ ਪਰਿਵਾਰ ਵਜੋਂ ਪ੍ਰੋਗ੍ਰਾਮ ਦੀ ਚਰਚਾ ਕਰੋ ਤੇ ਉਸ ਜਾਣਕਾਰੀ ʼਤੇ ਗੌਰ ਕਰੋ ਜੋ ਤੁਸੀਂ ਤੇ ਤੁਹਾਡਾ ਪਰਿਵਾਰ ਖ਼ਾਸ ਤਰੀਕਿਆਂ ਨਾਲ ਲਾਗੂ ਕਰ ਸਕਦਾ ਹੈ।
4. ਸਾਨੂੰ ਆਪਣੇ ਖ਼ਾਸ ਸੰਮੇਲਨ ਦਿਨ ਲਈ ਕਿਉਂ ਉਤਾਵਲੇ ਹੋਣਾ ਚਾਹੀਦਾ ਹੈ?
4 ਇਕ ਸੁਆਦਲੇ ਤੇ ਪੌਸ਼ਟਿਕ ਭੋਜਨ ਦੀ ਤਰ੍ਹਾਂ ਇਸ ਸਾਲ ਦਾ ਖ਼ਾਸ ਸੰਮੇਲਨ ਦਿਨ ਬਹੁਤ ਪਿਆਰ ਤੇ ਸੋਚ-ਸਮਝ ਨਾਲ ਤਿਆਰ ਕੀਤਾ ਗਿਆ ਹੈ। ਯਹੋਵਾਹ ਨੇ ਆਪਣੇ ਸੇਵਕਾਂ ਨੂੰ ਤਕੜੇ ਕਰਨ ਲਈ ‘ਵੇਲੇ ਸਿਰ ਰਸਤ’ ਦੇਣ ਦਾ ਪ੍ਰਬੰਧ ਕੀਤਾ ਹੈ ਤੇ ਸਾਡੀ ਉਮੀਦ ਹੈ ਕਿ ਤੁਸੀਂ ਉੱਥੇ ਹਾਜ਼ਰ ਹੋ ਕੇ ਇਸ ਦਾ ਪੂਰਾ ਲਾਭ ਉਠਾਓਗੇ।—ਮੱਤੀ 24:45.