ਨਵਾਂ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ
ਪਵਿੱਤਰ ਆਤਮਾ ਦੀ ਤਾਕਤ ਨਾਲ ਪਹਿਲੀ ਸਦੀ ਦੇ ਮਸੀਹੀਆਂ ਨੇ ਆਪਣੀ ਪੂਰੀ ਵਾਹ ਲਾ ਕੇ ਦੂਰ-ਦੂਰ ਤਕ ਖ਼ੁਸ਼ ਖ਼ਬਰੀ ਨੂੰ ਫੈਲਾਇਆ। (ਰਸੂ. 1:8; ਕੁਲੁ. 1:23) ਸੇਵਾ ਸਾਲ 2007 ਦਾ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ‘ਬਚਨ ਸੁਣਾਉਣ ਵਿੱਚ ਰੁੱਝੇ ਰਹੋ’ ਇਨ੍ਹਾਂ ਵਧੀਆ ਮਿਸਾਲਾਂ ਦੀ ਰੀਸ ਕਰਨ ਵਿਚ ਸਾਡੀ ਮਦਦ ਕਰੇਗਾ।—ਰਸੂ. 18:5.
ਪਰਮੇਸ਼ੁਰ ਦੇ ਬਚਨ ਬਾਰੇ ਗੱਲ ਕਰਦਿਆਂ ਰਾਜਾ ਦਾਊਦ ਨੇ ਕਿਹਾ: “ਯਹੋਵਾਹ ਦੀ ਸਾਖੀ ਸੱਚੀ ਹੈ, ਉਹ ਭੋਲੇ ਨੂੰ ਬੁੱਧਵਾਨ ਕਰਦੀ ਹੈ।” (ਜ਼ਬੂ. 19:7) ਬੜੇ ਧਿਆਨ ਨਾਲ ਤਿਆਰ ਕੀਤੇ 2007 ਦੇ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਜਾਵੇਗਾ ਕਿ ਬਾਈਬਲ ਦੀ ਮਦਦ ਨਾਲ ਅਸੀਂ ਆਪਣੇ ਆਪ ਨੂੰ ‘ਸੁਧਾਰ’ ਸਕਦੇ ਹਾਂ। ਸਾਨੂੰ ਇਹ ਵੀ ਉਤਸ਼ਾਹ ਮਿਲੇਗਾ ਕਿ ਅਸੀਂ ਸਮੇਂ ਦੀ ਨਜ਼ਾਕਤ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਨੂੰ ਪ੍ਰਚਾਰ ਕਰਨ ਤੇ ਸਿਖਾਉਣ ਵੇਲੇ ਪਰਮੇਸ਼ੁਰ ਦੇ ਬਚਨ ਨੂੰ ਵਰਤੀਏ। (2 ਤਿਮੋ. 3:16, 17) ਪ੍ਰੋਗ੍ਰਾਮ ਵਿਚ ਦੱਸਿਆ ਜਾਵੇਗਾ ਕਿ ਅਸੀਂ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਬਾਈਬਲ ਦੇ ਸਿਧਾਂਤਾਂ ਨੂੰ ਲਾਗੂ ਕਰ ਕੇ ਕਿਵੇਂ ਖ਼ਤਰਿਆਂ ਤੋਂ ਬਚ ਸਕਦੇ ਹਾਂ ਤੇ ਆਪਣੇ ਆਪ ਨੂੰ ਫ਼ਾਇਦਾ ਪਹੁੰਚਾ ਸਕਦੇ ਹਾਂ। ਸਾਨੂੰ ਇਹ ਵੀ ਦੱਸਿਆ ਜਾਵੇਗਾ ਕਿ ਅਸੀਂ ਅਧਿਆਤਮਿਕ ਤਰੱਕੀ ਕਰਨ ਵਿਚ ਨੌਜਵਾਨਾਂ ਅਤੇ ਸੱਚਾਈ ਸਿੱਖ ਰਹੇ ਨਵੇਂ ਲੋਕਾਂ ਦੀ ਮਦਦ ਕਰਨ ਲਈ ਪਰਮੇਸ਼ੁਰ ਦੇ ਬਚਨ ਨੂੰ ਕਿਵੇਂ ਇਸਤੇਮਾਲ ਕਰ ਸਕਦੇ ਹਾਂ।
ਪ੍ਰੋਗ੍ਰਾਮ ਨੂੰ ਸ਼ੁਰੂ ਤੋਂ ਲੈ ਕੇ ਅੰਤ ਤਕ ਧਿਆਨ ਨਾਲ ਸੁਣਨ ਦਾ ਨਿਸ਼ਚਾ ਕਰੋ। ਉਹ ਗੱਲਾਂ ਲਿਖ ਲਓ ਜੋ ਤੁਸੀਂ ਆਪਣੇ ਤੇ ਲਾਗੂ ਕਰਨੀਆਂ ਚਾਹੁੰਦੇ ਹੋ। ਪ੍ਰੋਗ੍ਰਾਮ ਵਿਚ ਮਿਲੀ ਸਿੱਖਿਆ ਅਤੇ ਯਾਦ ਕਰਾਈਆਂ ਗੱਲਾਂ ਪ੍ਰਤੀ ਕਦਰਦਾਨੀ ਦਿਖਾਓ ਅਤੇ ਸੋਚੋ ਕਿ ਤੁਸੀਂ ਸਿੱਖੀਆਂ ਗੱਲਾਂ ਤੇ ਕਿਵੇਂ ਚੱਲ ਸਕਦੇ ਹੋ।
ਇਸ ਖ਼ਾਸ ਸੰਮੇਲਨ ਦਿਨ ਪ੍ਰੋਗ੍ਰਾਮ ਵਿਚ ਪਰਮੇਸ਼ੁਰ ਦੇ ਬਚਨ ਲਈ ਸਾਡੀ ਕਦਰ ਗਹਿਰੀ ਹੋਵੇਗੀ ਅਤੇ ਸਾਨੂੰ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦਾ ਉਤਸ਼ਾਹ ਮਿਲੇਗਾ। ਨਾਲੇ ਸਾਨੂੰ ਪਤਾ ਲੱਗੇਗਾ ਕਿ ਅਸੀਂ ਇਸ ਮਾਮਲੇ ਵਿਚ ਦੂਜਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ। ਇਸ ਲਈ ਪੱਕਾ ਇਰਾਦਾ ਕਰੋ ਕਿ ਤੁਸੀਂ ਇਸ ਪ੍ਰੋਗ੍ਰਾਮ ਵਿਚ ਯਹੋਵਾਹ ਵੱਲੋਂ ਦਿੱਤੀ ਜਾਣ ਵਾਲੀ ਕਿਸੇ ਵੀ ਹਿਦਾਇਤ ਤੋਂ ਖੁੰਝੋਗੇ ਨਹੀਂ।—ਯਸਾ. 30:20ਅ, 21.