ਨਵਾਂ ਵਿਸ਼ੇਸ਼ ਸੰਮੇਲਨ ਦਿਨ ਕਾਰਜਕ੍ਰਮ
“ਸਭ ਕੁਝ ਖ਼ੁਸ਼ ਖ਼ਬਰੀ ਦੇ ਨਮਿੱਤ ਕਰੋ,” ਇਹ ਇਸ ਮਹੀਨੇ ਭਾਰਤ ਵਿਚ ਸ਼ੁਰੂ ਹੋਣ ਵਾਲੇ ਨਵੇਂ ਵਿਸ਼ੇਸ਼ ਸੰਮੇਲਨ ਦਿਨ ਕਾਰਜਕ੍ਰਮ ਦਾ ਵਿਸ਼ਾ ਹੈ। (1 ਕੁਰਿੰ. 9:23, ਨਿ ਵ) ਅੱਜ ਸੁਣਾਈ ਜਾ ਰਹੀ ਸਭ ਤੋਂ ਮਹੱਤਵਪੂਰਣ ਖ਼ਬਰ, ਰਾਜ ਦੀ ਖ਼ੁਸ਼ ਖ਼ਬਰੀ ਹੈ। ਇਹ ਕਾਰਜਕ੍ਰਮ ਸਾਡੀ ਮਦਦ ਕਰੇਗਾ ਕਿ ਅਸੀਂ ਇਸ ਅਦਭੁਤ ਖ਼ਬਰ ਦੇ ਹਰਕਾਰੇ ਵਜੋਂ ਆਪਣੇ ਅਨੋਖੇ ਵਿਸ਼ੇਸ਼-ਸਨਮਾਨ ਦੀ ਕਦਰ ਕਰੀਏ। ਨਾਲੇ ਇਹ ਸਾਨੂੰ ਬਿਨਾਂ ਰੁਕੇ ਖ਼ੁਸ਼ ਖ਼ਬਰੀ ਸੁਣਾਉਣ ਲਈ ਵੀ ਤਕੜਾ ਕਰੇਗਾ।—ਰਸੂ. 5:42, ਪਵਿੱਤਰ ਬਾਈਬਲ ਨਵਾਂ ਅਨੁਵਾਦ।
ਇਹ ਕਾਰਜਕ੍ਰਮ ਸਾਨੂੰ ਦੱਸੇਗਾ ਕਿ ਅਸੀਂ ਸੇਵਕਾਈ ਵਿਚ ਜ਼ਿਆਦਾ ਤੋਂ ਜ਼ਿਆਦਾ ਸੰਪੰਨ ਕਰਨ ਲਈ ਆਪਣੀ ਦੈਵ-ਸ਼ਾਸਕੀ ਸਿਖਲਾਈ ਨੂੰ ਕਿਵੇਂ ਵਰਤਣਾ ਹੈ। ਅਸੀਂ ਕਈਆਂ ਦੇ ਅਨੁਭਵ ਸੁਣਾਂਗੇ ਜਿਨ੍ਹਾਂ ਨੇ ਆਪਣੀ ਸੇਵਕਾਈ ਨੂੰ ਵਧਾਉਣ ਲਈ ਤਬਦੀਲੀਆਂ ਕੀਤੀਆਂ ਹਨ। ਇਨ੍ਹਾਂ ਵਿਚ ਉਹ ਨੌਜਵਾਨ ਵੀ ਹੋਣਗੇ ਜੋ ਖ਼ੁਸ਼ ਖ਼ਬਰੀ ਫੈਲਾਉਣ ਲਈ ਆਪਣੀ ਪੂਰੀ ਵਾਹ ਲਾ ਰਹੇ ਹਨ।—ਤੁਲਨਾ ਕਰੋ ਫ਼ਿਲਿੱਪੀਆਂ 2:22.
ਮੁੱਖ ਭਾਸ਼ਣ, ਜੋ ਇਕ ਪਰਾਹੁਣਾ ਭਾਸ਼ਣਕਾਰ ਦੇਵੇਗਾ, ਇਸ ਗੱਲ ਉੱਤੇ ਜ਼ੋਰ ਦੇਵੇਗਾ ਕਿ ਸਾਨੂੰ ਇਸ ਦੇ ਯੋਗ ਬਣੇ ਰਹਿਣ ਦੀ ਲੋੜ ਹੈ ਕਿ “ਇੰਜੀਲ ਸਾਨੂੰ ਸੌਂਪੀ ਜਾਵੇ।” (1 ਥੱਸ. 2:4) ਸਾਡੀ ਇਹ ਦੇਖਣ ਵਿਚ ਮਦਦ ਕੀਤੀ ਜਾਵੇਗੀ ਕਿ ਜੇਕਰ ਸਾਨੂੰ ਦੂਜਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਦੇ ਵਿਸ਼ੇਸ਼-ਸਨਮਾਨ ਨੂੰ ਫੜੀ ਰੱਖਣਾ ਹੈ, ਤਾਂ ਸਾਨੂੰ ਲਗਾਤਾਰ ਆਪਣੀ ਸੋਚਣੀ ਅਤੇ ਆਚਰਣ ਵਿਚ ਪਰਮੇਸ਼ੁਰ ਦੀਆਂ ਮੰਗਾਂ ਅਤੇ ਮਿਆਰਾਂ ਉੱਤੇ ਪੂਰਾ ਉਤਰਨਾ ਪਵੇਗਾ। ਇਸ ਤਰ੍ਹਾਂ ਕਰਨ ਨਾਲ ਮਿਲਣ ਵਾਲੀਆਂ ਅਸੀਸਾਂ ਨੂੰ ਵੀ ਉਜਾਗਰ ਕੀਤਾ ਜਾਵੇਗਾ।
ਇਸ ਅਤਿ-ਆਵੱਸ਼ਕ ਕਾਰਜਕ੍ਰਮ ਨੂੰ ਨਾ ਖੁੰਝੋ। ਨਵੇਂ ਸਮਰਪਿਤ ਵਿਅਕਤੀ ਜੋ ਇਸ ਵਿਸ਼ੇਸ਼ ਸੰਮੇਲਨ ਦਿਨ ਤੇ ਬਪਤਿਸਮਾ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਤੁਰੰਤ ਪ੍ਰਧਾਨ ਨਿਗਾਹਬਾਨ ਨੂੰ ਸੂਚਿਤ ਕਰਨਾ ਚਾਹੀਦਾ ਹੈ। ਉਨ੍ਹਾਂ ਸਾਰਿਆਂ ਨੂੰ ਹਾਜ਼ਰ ਹੋਣ ਦਾ ਸੱਦਾ ਦਿਓ ਜਿਨ੍ਹਾਂ ਨਾਲ ਤੁਸੀਂ ਅਧਿਐਨ ਕਰਦੇ ਹੋ। ਆਓ ਅਸੀਂ ਯਹੋਵਾਹ ਵੱਲੋਂ ਆਪਣੇ ਆਪ ਨੂੰ ਤਕੜੇ ਹੋਣ ਦੇਈਏ ਤਾਂਕਿ ਅਸੀਂ ਸਭ ਕੁਝ ਖ਼ੁਸ਼ ਖ਼ਬਰੀ ਦੇ ਨਮਿੱਤ ਕਰੀਏ ਅਤੇ ਇਸ ਤਰ੍ਹਾਂ ਆਰਮਾਗੇਡਨ ਦੇ ਇਸ ਪਾਸੇ ਸਭ ਤੋਂ ਮਹਾਨ ਕੰਮ ਨੂੰ ਪੂਰਾ ਕਰੀਏ।