ਨਵਾਂ ਵਿਸ਼ੇਸ਼ ਸੰਮੇਲਨ ਦਿਨ ਕਾਰਜਕ੍ਰਮ
ਵਿਸ਼ੇਸ਼ ਸੰਮੇਲਨ ਦਿਨਾਂ ਦਾ ਪ੍ਰਬੰਧ 1987 ਵਿਚ ਸ਼ੁਰੂ ਹੋਇਆ ਸੀ। ਇਹ ਇਕ-ਦਿਨਾ ਇਕੱਠ ਹਾਜ਼ਰ ਹੋਣ ਵਾਲੇ ਯਹੋਵਾਹ ਦੇ ਸੇਵਕਾਂ ਲਈ ਅਤੇ ਰੁਚੀ ਰੱਖਣ ਵਾਲਿਆਂ ਲਈ ਉਤਸ਼ਾਹਜਨਕ ਸਿੱਧ ਹੋਏ ਹਨ। ਜਨਵਰੀ 1999 ਤੋਂ, ਇਕ ਨਵਾਂ ਵਿਸ਼ੇਸ਼ ਸੰਮੇਲਨ ਦਿਨ ਕਾਰਜਕ੍ਰਮ ਪੇਸ਼ ਕੀਤਾ ਜਾਵੇਗਾ। ਤੁਸੀਂ ਨੌਂ ਭਾਸ਼ਣਾਂ ਅਤੇ ਕਈ ਇੰਟਰਵਿਊਆਂ ਅਤੇ ਅਨੁਭਵਾਂ ਤੋਂ ਅਧਿਆਤਮਿਕ ਲਾਭ ਪ੍ਰਾਪਤ ਕਰੋਗੇ।
ਨਵੇਂ ਕਾਰਜਕ੍ਰਮ ਦਾ ਵਿਸ਼ਾ ਹੈ, “ਯਹੋਵਾਹ ਦੀ ਮੇਜ਼ ਲਈ ਕਦਰ ਦਿਖਾਓ।” (ਯਸਾ. 65:1; 1 ਕੁਰਿੰ. 10:21) ਆਪਣੇ ਜੀਵਨ ਵਿਚ ਯਹੋਵਾਹ ਦੀ ਉਪਾਸਨਾ ਨੂੰ ਪਹਿਲੀ ਥਾਂ ਦੇਣ ਦੇ ਸਾਡੇ ਇਰਾਦੇ ਨੂੰ ਇਹ ਕਾਰਜਕ੍ਰਮ ਹੋਰ ਮਜ਼ਬੂਤ ਕਰੇਗਾ। (ਜ਼ਬੂ. 27:4) ਸਰਕਟ ਨਿਗਾਹਬਾਨ ਦੇ ਭਾਸ਼ਣ ਦਾ ਵਿਸ਼ਾ ਹੈ, “ਸਾਡੇ ਦਿਲਾਂ ਦੇ ਰੁਝਾਨਾਂ ਦੀ ਜਾਂਚ ਕਰਨਾ,” ਜੋ ਸਭਾਵਾਂ ਵਿਚ ਹਾਜ਼ਰੀ ਪ੍ਰਤੀ ਸਾਡੇ ਰਵੱਈਏ ਬਾਰੇ ਚਰਚਾ ਕਰੇਗਾ। ਸ਼ਾਖਾ ਦੇ ਪ੍ਰਤਿਨਿਧ ਵਜੋਂ ਆਏ ਮਹਿਮਾਨ ਭਾਸ਼ਣਕਾਰ “ਯਹੋਵਾਹ ਦੇ ਮੇਜ਼ ਤੋਂ ਭੋਜਨ ਲੈਣ ਰਾਹੀਂ ਅਧਿਆਤਮਿਕਤਾ ਨੂੰ ਕਾਇਮ ਰੱਖੋ” ਨਾਮਕ ਭਾਸ਼ਣ ਦੇਵੇਗਾ। ਯਹੋਵਾਹ ਦੇ ਸੰਗਠਨ ਵਿਚ ਨੌਜਵਾਨਾਂ ਨੂੰ ਵੀ ਵਿਵਹਾਰਕ ਉਤਸ਼ਾਹ ਦਿੱਤਾ ਜਾਵੇਗਾ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਦ੍ਰਿੜ੍ਹ ਰਹਿਣ। ਮਹਿਮਾਨ ਭਾਸ਼ਣਕਾਰ ਦੇ ਮੁੱਖ ਭਾਸ਼ਣ ਦਾ ਵਿਸ਼ਾ ਹੈ, “ਦਲੇਰੀ ਨਾਲ ਗਵਾਹੀ ਦੇਣ ਲਈ ਅਧਿਆਤਮਿਕ ਤੌਰ ਤੇ ਮਜ਼ਬੂਤ ਕੀਤੇ ਗਏ,” ਅਤੇ ਇਹ ਦਿਖਾਵੇਗਾ ਕਿ ਕਿਵੇਂ ਕਲੀਸਿਯਾ ਦੁਆਰਾ ਕੀਤੇ ਗਏ ਪ੍ਰਬੰਧ ਸਾਨੂੰ ਰਾਜ ਬਾਰੇ ਦਲੇਰੀ ਨਾਲ ਗਵਾਹੀ ਦੇਣ ਲਈ ਲੈਸ ਕਰਦੇ ਹਨ। ਕੌਣ ਇਸ ਕਾਰਜਕ੍ਰਮ ਤੋਂ ਲਾਭ ਉਠਾਉਣਾ ਨਹੀਂ ਚਾਹੇਗਾ?
ਬਪਤਿਸਮਾ ਲੈਣ ਦੇ ਇੱਛੁਕ ਨਵੇਂ ਸਮਰਪਿਤ ਵਿਅਕਤੀਆਂ ਨੂੰ ਛੇਤੀ ਤੋਂ ਛੇਤੀ ਪ੍ਰਧਾਨ ਨਿਗਾਹਬਾਨ ਨੂੰ ਸੂਚਿਤ ਕਰਨਾ ਚਾਹੀਦਾ ਹੈ। ਅਸੀਂ ਯਕੀਨੀ ਹਾਂ ਕਿ ਜਦੋਂ ਵਿਸ਼ੇਸ਼ ਸੰਮੇਲਨ ਦਿਨ ਦੇ ਪ੍ਰਬੰਧ ਦਾ 12ਵਾਂ ਸਾਲ ਸ਼ੁਰੂ ਹੁੰਦਾ ਹੈ, ਤਾਂ ਇਨ੍ਹਾਂ ਸੰਮੇਲਨਾਂ ਵਿਚ ਹਾਜ਼ਰ ਹੋਣ ਵਾਲੇ ਸਾਰੇ ਵਿਅਕਤੀ ਅਗਾਂਹ ਧਰੇ ਕੰਮ ਨੂੰ ਕਰਨ ਲਈ ਅਧਿਆਤਮਿਕ ਤੌਰ ਤੇ ਉਤਸ਼ਾਹਿਤ ਹੋਣਗੇ।