ਨਵਾਂ ਵਿਸ਼ੇਸ਼ ਸੰਮੇਲਨ ਦਿਨ ਕਾਰਜਕ੍ਰਮ
1 “ਯਹੋਵਾਹ ਵੱਲੋਂ ਸਿਖਾਏ ਗਏ ਵਿਅਕਤੀ ਹੋਵੋ,” ਇਹ ਇਸ ਮਹੀਨੇ ਸ਼ੁਰੂ ਹੋਣ ਵਾਲੇ ਨਵੇਂ ਵਿਸ਼ੇਸ਼ ਸੰਮੇਲਨ ਦਿਨ ਕਾਰਜਕ੍ਰਮ ਦਾ ਵਿਸ਼ਾ ਹੈ। (ਯੂਹੰ. 6:45) ਯਹੋਵਾਹ ਵੱਲੋਂ ਈਸ਼ਵਰੀ ਸਿੱਖਿਆ ਸੱਚ-ਮੁੱਚ ਹੀ ਸਾਨੂੰ ਸੰਤੋਖਜਨਕ ਜੀਵਨ ਬਤੀਤ ਕਰਨ ਵਿਚ ਮਦਦ ਕਰਦੀ ਹੈ। ਇਹ ਸਾਡੇ ਅੰਦਰ ਸਾਡੀ ਅਧਿਆਤਮਿਕ ਵਿਰਾਸਤ ਲਈ ਡੂੰਘੀ ਕਦਰਦਾਨੀ ਵਿਕਸਿਤ ਕਰਦੀ ਹੈ। ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਨ ਵਿਚ ਮਦਦ ਕਰਨ ਦੇ ਸਾਡੇ ਜਤਨ ਸਾਨੂੰ ਸਮਾਜ ਦੇ ਲਾਹੇਵੰਦ ਸਦੱਸ ਬਣਾਉਂਦੇ ਹਨ। ਇਹ ਵਿਸ਼ੇਸ਼ ਸੰਮੇਲਨ ਦਿਨ ਉਨ੍ਹਾਂ ਬਰਕਤਾਂ ਨੂੰ ਉਜਾਗਰ ਕਰੇਗਾ ਜੋ ਯਹੋਵਾਹ ਵੱਲੋਂ ਸਿਖਾਏ ਗਏ ਵਿਅਕਤੀਆਂ ਨੂੰ ਹਾਸਲ ਹਨ।
2 ਕਾਰਜਕ੍ਰਮ ਈਸ਼ਵਰੀ ਸਿੱਖਿਆ ਦੇ ਲਾਭ ਅਤੇ ਦੁਨਿਆਵੀ ਸਿੱਖਿਆ ਦੇ ਖ਼ਤਰੇ ਵਿਚ ਭਿੰਨਤਾ ਦਰਸਾਏਗਾ। ਅਸੀਂ ਹੋਰ ਸਪੱਸ਼ਟ ਤਰੀਕੇ ਤੋਂ ਦੇਖਾਂਗੇ ਕਿ ਕਿਵੇਂ ਯਹੋਵਾਹ ਸਭ ਤੋਂ ਉੱਚ ਕੋਟੀ ਦੀ ਸਿੱਖਿਆ—ਆਪਣੇ ਬਚਨ, ਬਾਈਬਲ, ਉੱਤੇ ਆਧਾਰਿਤ ਸਿੱਖਿਆ—ਪ੍ਰਦਾਨ ਕਰਦਾ ਹੈ। ਉਪਾਸਨਾ ਦੇ ਤਿੰਨ ਖੇਤਰਾਂ ਉੱਤੇ ਜ਼ੋਰ ਦਿੱਤਾ ਜਾਵੇਗਾ ਜਿਨ੍ਹਾਂ ਵਿਚ ਅਸੀਂ ਪਰਮੇਸ਼ੁਰ ਵੱਲੋਂ ਸਿਖਾਏ ਜਾਣ ਵਿਚ ਖ਼ੁਸ਼ੀ ਅਨੁਭਵ ਕਰਦੇ ਹਾਂ। ਇਸ ਤੋਂ ਇਲਾਵਾ, ਨੌਜਵਾਨਾਂ ਨੂੰ ਦਾਊਦ ਅਤੇ ਤਿਮੋਥਿਉਸ ਵਰਗੇ ਸਿਰਕੱਢਵੇਂ ਬਾਈਬਲ ਉਦਾਹਰਣਾਂ ਦੀ ਰੀਸ ਕਰਨ ਅਤੇ ਅਧਿਆਤਮਿਕ ਸਰਗਰਮੀਆਂ ਨੂੰ ਆਪਣੇ ਜੀਵਨ ਦਾ ਕੇਂਦਰ ਬਣਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ। ਜਿਉਂ-ਜਿਉਂ ਜ਼ਿਆਦਾ ਉਮਰ ਦੇ ਲੋਕਾਂ ਦੀ ਵੀ ਨਿਸ਼ਠਾ ਉਜਾਗਰ ਕੀਤੀ ਜਾਂਦੀ ਹੈ, ਸਾਡੀ ਨਿਹਚਾ ਮਜ਼ਬੂਤ ਹੋਵੇਗੀ। ਨਵੇਂ ਸਮਰਪਿਤ ਵਿਅਕਤੀ ਜੋ ਯੋਗ ਹਨ, ਬਪਤਿਸਮਾ ਲੈ ਸਕਣਗੇ। ਸੰਮੇਲਨ ਦਿਨ ਤੋਂ ਕਾਫ਼ੀ ਸਮਾਂ ਪਹਿਲਾਂ, ਉਨ੍ਹਾਂ ਨੂੰ ਪ੍ਰਧਾਨ ਨਿਗਾਹਬਾਨ ਨੂੰ ਇਸ ਇੱਛਾ ਬਾਰੇ ਦੱਸਣਾ ਚਾਹੀਦਾ ਹੈ।
3 ਵਿਸ਼ੇਸ਼ ਸੰਮੇਲਨ ਦਿਨ ਦੇ ਮੁੱਖ ਭਾਸ਼ਣ ਦਾ ਵਿਸ਼ਾ ਹੈ, “ਉਸ ਦੀ ਇੱਛਾ ਪੂਰੀ ਕਰਨ ਲਈ ਯਹੋਵਾਹ ਦੁਆਰਾ ਸਿਖਾਏ ਗਏ।” ਇਹ ਉਨ੍ਹਾਂ ਕਾਰਨਾਂ ਉੱਤੇ ਜ਼ੋਰ ਦੇਵੇਗਾ ਕਿ ਸਾਨੂੰ ਸਾਰਿਆਂ ਨੂੰ ਕਿਉਂ ਸਿੱਖਦੇ ਰਹਿਣ, ਨਿਹਚਾ ਵਿਚ ਸਥਿਰ ਹੋਣ, ਅਤੇ ਪ੍ਰਗਤੀ ਕਰਦੇ ਰਹਿਣ ਦੀ ਜ਼ਰੂਰਤ ਹੈ। ਸਾਨੂੰ ਦੂਜਿਆਂ ਨੂੰ ਉਹ ਸੱਚਾਈ ਜੋ ਸਦੀਪਕ ਜੀਵਨ ਵੱਲ ਲੈ ਜਾਂਦੀ ਹੈ, ਸਿਖਾਉਣ ਦੇ ਦੁਆਰਾ ਯਹੋਵਾਹ ਦੀ ਰੀਸ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਉਤਸ਼ਾਹਜਨਕ ਅਨੁਭਵ ਸ਼ਾਮਲ ਕੀਤੇ ਜਾਣਗੇ, ਇਹ ਦਿਖਾਉਣ ਦੇ ਲਈ ਕਿ ਕਿਵੇਂ ਸੰਸਥਾ ਦੇ ਪ੍ਰਕਾਸ਼ਨਾਂ ਨੇ ਅਨੇਕਾਂ ਨੂੰ ਯਹੋਵਾਹ ਵੱਲੋਂ ਸਿਖਾਏ ਜਾਣ ਵਿਚ ਮਦਦ ਕੀਤੀ ਹੈ। ਯਹੋਵਾਹ ਦੇ ਵਿਸ਼ਵ-ਵਿਆਪੀ ਸਿੱਖਿਆ ਕਾਰਜਕ੍ਰਮ ਦੀਆਂ ਸਕਾਰਾਤਮਕ ਪ੍ਰਾਪਤੀਆਂ ਉਜਾਗਰ ਕੀਤੀਆਂ ਜਾਣਗੀਆਂ।
4 ਹਾਜ਼ਰ ਹੋਣ ਦੀ ਨਿਸ਼ਚਿਤ ਯੋਜਨਾ ਬਣਾਓ। ਦਿਲਚਸਪੀ ਰੱਖਣ ਵਾਲੇ ਸਾਰੇ ਲੋਕਾਂ ਨੂੰ ਹਾਜ਼ਰ ਹੋਣ ਦੇ ਲਈ ਉਤਸ਼ਾਹਿਤ ਕਰੋ। ਸਾਡੇ ਮਹਾਨ ਸਿੱਖਿਅਕ ਵੱਲੋਂ ਬਥੇਰੀਆਂ ਚੰਗੀਆਂ ਗੱਲਾਂ ਸਿਖਾਏ ਜਾਣ ਦੀ ਉਤਸ਼ਾਹ ਨਾਲ ਉਡੀਕ ਕਰੋ।—ਯਸਾ. 30:20.