ਨਵਾਂ ਸਰਕਟ ਸੰਮੇਲਨ ਪ੍ਰੋਗ੍ਰਾਮ
ਯਹੋਵਾਹ ਦੇ ਨਾਲ-ਨਾਲ ਚੱਲਣ ਦੇ ਤੁਹਾਨੂੰ ਕਿਹੜੇ ਫ਼ਾਇਦੇ ਮਿਲ ਰਹੇ ਹਨ? ਤੁਸੀਂ ਦੁਨਿਆਵੀ ਕੰਮਾਂ ਨੂੰ ਕਰਨ ਅਤੇ ਰਾਜ ਹਿਤਾਂ ਨੂੰ ਆਪਣੇ ਜੀਵਨ ਵਿਚ ਪਹਿਲੀ ਥਾਂ ਨਾ ਦੇਣ ਦੀ ਇੱਛਾ ਦਾ ਕਿਵੇਂ ਵਿਰੋਧ ਕਰ ਸਕਦੇ ਹੋ? (ਮੱਤੀ 6:33) ਗ਼ਲਤ ਗੱਲ ਨੂੰ ਸਹੀ ਬਣਾ ਕੇ ਪੇਸ਼ ਕਰਨ ਵਾਲੀ ਇਸ ਦੁਨੀਆਂ ਵਿਚ ਕੀ ਤੁਹਾਨੂੰ ਸਹੀ-ਗ਼ਲਤ ਦੀ ਪਛਾਣ ਕਰਨੀ ਮੁਸ਼ਕਲ ਲੱਗਦੀ ਹੈ? (ਇਬ. 5:14) ਫਰਵਰੀ 2000 ਵਿਚ ਸ਼ੁਰੂ ਹੋਣ ਵਾਲੇ ਸਰਕਟ ਸੰਮੇਲਨ, “ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲਣ ਦੁਆਰਾ ਹੁਣ ਲਾਭ ਪ੍ਰਾਪਤ ਕਰੋ” ਵਿਚ ਇਨ੍ਹਾਂ ਗੱਲਾਂ ਬਾਰੇ ਚਰਚਾ ਕੀਤੀ ਜਾਵੇਗੀ।—ਜ਼ਬੂ. 128:1.
ਇਸ ਸਰਕਟ ਸੰਮੇਲਨ ਵਿਚ ਸਿਨੱਚਰਵਾਰ ਨੂੰ ਇਕ ਖ਼ਾਸ ਪ੍ਰੋਗ੍ਰਾਮ ਪੇਸ਼ ਕੀਤਾ ਜਾਵੇਗਾ। ਇਸ ਵਿਚ ਸੇਵਾ ਸਭਾ ਦਾ ਇਕ ਨਮੂਨਾ ਪੇਸ਼ ਕੀਤਾ ਜਾਵੇਗਾ। ਤੁਹਾਡਾ ਸਰਕਟ ਨਿਗਾਹਬਾਨ ਕਲੀਸਿਯਾਵਾਂ ਨੂੰ ਸੂਚਿਤ ਕਰੇਗਾ ਕਿ ਕਿਹੜੀਆਂ-ਕਿਹੜੀਆਂ ਯੋਜਨਾਵਾਂ ਬਣਾਈਆਂ ਗਈਆਂ ਹਨ ਤਾਂਕਿ ਪ੍ਰੋਗ੍ਰਾਮ ਦਾ ਪੂਰਾ ਆਨੰਦ ਮਾਣਨ ਲਈ ਸਾਰੇ ਹੀ ਪਹਿਲਾਂ ਤੋਂ ਤਿਆਰੀ ਕਰਕੇ ਆਉਣ।
ਭਾਸ਼ਣ “ਪਾਇਨੀਅਰੋ—ਚੌਕਸੀ ਨਾਲ ਵੇਖੋ ਕਿ ਤੁਸੀਂ ਕਿੱਕੁਰ ਚੱਲਦੇ ਹੋ” ਸਾਨੂੰ ਦੱਸੇਗਾ ਕਿ ਸੇਵਕਾਈ ਲਈ ਸਮੇਂ ਨੂੰ ਲਾਭਕਾਰੀ ਬਣਾਉਣ ਵਿਚ ਪਾਇਨੀਅਰ ਬੁੱਧੀਮਾਨੀ ਅਤੇ ਸਮਝਦਾਰੀ ਨੂੰ ਕਿਵੇਂ ਵਰਤ ਸਕਦੇ ਹਨ। (ਅਫ਼. 5:15-17) “ਉਨ੍ਹਾਂ ਰਾਹਾਂ ਤੋਂ ਚੌਕਸ ਰਹੋ ਜੋ ਸਿੱਧੇ ਜਾਪਦੇ ਹਨ” ਨਾਮਕ ਵਿਸ਼ਾ ਸਾਨੂੰ ਸਿਖਾਵੇਗਾ ਕਿ ਅਸੀਂ ਆਪਣੇ ਜੀਵਨ ਦੇ ਹਰ ਪਹਿਲੂ ਵਿਚ ਉਨ੍ਹਾਂ ਗੱਲਾਂ ਬਾਰੇ ਕਿਵੇਂ ਯਕੀਨੀ ਹੋ ਸਕਦੇ ਹਾਂ ਜੋ ਪਰਮੇਸ਼ੁਰ ਨੂੰ ਸਵੀਕਾਰਯੋਗ ਹਨ। “ਪੂਰੀ ਹੋਈ ਭਵਿੱਖਬਾਣੀ ਸਾਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ” ਨਾਮਕ ਭਾਸ਼ਣ ਸਾਡੇ ਮਨਾਂ ਅਤੇ ਦਿਲਾਂ ਵਿਚ ਪਰਮੇਸ਼ੁਰ ਦੇ ਬਚਨ ਲਈ ਪਿਆਰ ਭਰਨ ਵਿਚ ਮਦਦ ਕਰੇਗਾ। “ਪਰਮੇਸ਼ੁਰ ਦੇ ਰਾਹ—ਕਿੰਨੇ ਲਾਭਕਾਰੀ!” ਨਾਮਕ ਜਨਤਕ ਭਾਸ਼ਣ ਯਹੋਵਾਹ ਦੀਆਂ ਧਰਮੀ ਮੰਗਾਂ ਨੂੰ ਪੂਰਾ ਕਰਨ ਦੇ ਵਿਵਹਾਰਕ ਲਾਭਾਂ ਉੱਤੇ ਜ਼ੋਰ ਦੇਵੇਗਾ।
ਕੀ ਤੁਸੀਂ ਪਾਣੀ ਦੇ ਬਪਤਿਸਮੇ ਦੁਆਰਾ ਖੁੱਲ੍ਹੇ-ਆਮ ਇਹ ਪ੍ਰਦਰਸ਼ਿਤ ਕਰਨਾ ਚਾਹੁੰਦੇ ਹੋ ਕਿ ਤੁਸੀਂ ਪਰਮੇਸ਼ੁਰ ਦੇ ਇਕ ਸਮਰਪਿਤ ਸੇਵਕ ਵਜੋਂ ਉਸ ਦੇ ਰਾਹਾਂ ਉੱਤੇ ਚੱਲਣਾ ਚਾਹੁੰਦੇ ਹੋ? ਜੇ ਤੁਸੀਂ ਚਾਹੁੰਦੇ ਹੋ ਤਾਂ ਫਿਰ ਇਸ ਦੇ ਲਈ ਪ੍ਰਧਾਨ ਨਿਗਾਹਬਾਨ ਨਾਲ ਗੱਲ ਕਰੋ ਤਾਂਕਿ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ।
ਢੁਕਵੇਂ ਸਮੇਂ ਤੇ ਹੋਣ ਵਾਲੇ ਇਸ ਸਰਕਟ-ਸੰਮੇਲਨ ਤੋਂ ਨਾ ਖੁੰਝਣ ਦਾ ਦ੍ਰਿੜ੍ਹ ਇਰਾਦਾ ਕਰੋ। ਦੋਵੇਂ ਦਿਨ ਪੂਰੇ ਪ੍ਰੋਗ੍ਰਾਮ ਵਿਚ ਹਾਜ਼ਰ ਰਹੋ ਕਿਉਂਕਿ “ਧੰਨ ਹੈ ਹਰੇਕ ਜੋ ਯਹੋਵਾਹ ਦਾ ਭੈ ਮੰਨਦਾ ਹੈ, ਅਤੇ ਉਸ ਦਿਆਂ ਰਾਹਾਂ ਉੱਤੇ ਚੱਲਦਾ ਹੈ।”—ਜ਼ਬੂ. 128:1.