ਪ੍ਰਗਤੀਸ਼ੀਲ ਗ੍ਰਹਿ ਬਾਈਬਲ ਅਧਿਐਨ ਸੰਚਾਲਿਤ ਕਰਨਾ
1 ਤਨਜ਼ਾਨੀਆ ਵਿਚ ਇਕ ਨਰਸ, ਅਰਜਨਟੀਨਾ ਵਿਚ ਇਕ ਕੁੜੀ, ਅਤੇ ਲਾਤਵੀਆ ਵਿਚ ਇਕ ਮਾਤਾ ਵਿਚ ਕੀ ਸਮਾਨਤਾ ਹੈ? 1997 ਯੀਅਰ ਬੁੱਕ (ਸਫ਼ੇ 8, 46, ਅਤੇ 56) ਰਿਪੋਰਟ ਕਰਦੀ ਹੈ ਕਿ ਇਨ੍ਹਾਂ ਤਿੰਨਾਂ ਨੇ ਆਪਣੇ ਗ੍ਰਹਿ ਬਾਈਬਲ ਅਧਿਐਨਾਂ ਵਿਚ ਤੇਜ਼ ਤਰੱਕੀ ਕੀਤੀ, ਕਿਉਂ ਜੋ ਉਹ ਹਰ ਹਫ਼ਤੇ ਗਿਆਨ ਪੁਸਤਕ ਵਿੱਚੋਂ ਇਕ ਤੋਂ ਜ਼ਿਆਦਾ ਵਾਰੀ ਅਧਿਐਨ ਕਰਨ ਲਈ ਤਿਆਰ ਸਨ। ਇਹ ਸੁਝਾਉ ਦਿੱਤਾ ਗਿਆ ਹੈ ਕਿ ਜਦੋਂ ਸੰਭਵ ਹੋਵੇ, ਪ੍ਰਕਾਸ਼ਕਾਂ ਨੂੰ ਹਰ ਅਧਿਐਨ ਦੌਰਾਨ ਪੁਸਤਕ ਦੇ ਇਕ ਅਧਿਆਇ ਦੀ ਚਰਚਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਪਰੰਤੂ, ਕੁਝ ਪ੍ਰਕਾਸ਼ਕ ਇੰਜ ਕਰਨਾ ਔਖਾ ਪਾਉਂਦੇ ਹਨ। ਹਾਲਾਂਕਿ ਇਹ ਹਰੇਕ ਸਿੱਖਿਆਰਥੀ ਦੇ ਹਾਲਾਤ ਅਤੇ ਉਸ ਦੀ ਯੋਗਤਾ ਉੱਤੇ ਕਾਫ਼ੀ ਨਿਰਭਰ ਕਰਦਾ ਹੈ, ਤਜਰਬੇਕਾਰ ਸਿੱਖਿਅਕਾਂ ਨੇ ਹੇਠਾਂ ਦਿੱਤੇ ਗਏ ਸੁਝਾਉ ਲਾਗੂ ਕਰਨ ਦੁਆਰਾ ਸਫ਼ਲਤਾ ਹਾਸਲ ਕੀਤੀ ਹੈ।
2 ਜਿਵੇਂ ਜੂਨ 1996 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਚਰਚਾ ਕੀਤੀ ਗਈ ਸੀ, ਆਪਣੇ ਸਿੱਖਿਆਰਥੀਆਂ ਨੂੰ ਅਧਿਐਨ ਲਈ ਤਿਆਰੀ ਕਰਨ ਦੀ ਸਿਖਲਾਈ ਦੇਣੀ ਜ਼ਰੂਰੀ ਹੈ। ਸ਼ੁਰੂ ਤੋਂ ਹੀ ਇਹ ਵਿਆਖਿਆ ਕਰਨੀ ਅਤੇ ਪ੍ਰਦਰਸ਼ਿਤ ਕਰਨਾ ਚੰਗਾ ਹੋਵੇਗਾ ਕਿ ਇਹ ਤਿਆਰੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਗਿਆਨ ਪੁਸਤਕ ਦੀ ਆਪਣੀ ਨਿੱਜੀ ਅਧਿਐਨ ਕਾਪੀ ਦਿਖਾਓ। ਪਹਿਲੇ ਪਾਠ ਦੀ ਇਕੱਠੇ ਤਿਆਰੀ ਕਰੋ। ਛਪੇ ਸਵਾਲ ਦਾ ਸਿੱਧਾ ਜਵਾਬ ਦੇਣ ਵਾਲੇ ਮੁੱਖ ਸ਼ਬਦਾਂ ਜਾਂ ਵਾਕਾਂਸ਼ਾਂ ਨੂੰ ਲੱਭਣ ਅਤੇ ਫਿਰ ਇਨ੍ਹਾਂ ਨੂੰ ਲਕੀਰਨ ਜਾਂ ਉਜਾਗਰ ਕਰਨ ਵਿਚ ਸਿੱਖਿਆਰਥੀਆਂ ਦੀ ਮਦਦ ਕਰੋ। ਕੁਝ ਪ੍ਰਕਾਸ਼ਕਾਂ ਨੇ ਆਪਣੇ ਸਿੱਖਿਆਰਥੀਆਂ ਨੂੰ ਨਿਸ਼ਾਨ ਲਗਾਉਣ ਵਾਲਾ ਰੰਗਦਾਰ ਪੈੱਨ ਦਿੱਤਾ ਹੈ। ਉਨ੍ਹਾਂ ਨੂੰ ਉਤਸ਼ਾਹਿਤ ਕਰੋ ਕਿ ਉਹ ਅਧਿਐਨ ਲਈ ਤਿਆਰੀ ਕਰਦੇ ਸਮੇਂ ਸਾਰੇ ਸ਼ਾਸਤਰਵਚਨਾਂ ਨੂੰ ਪੜ੍ਹਨ। ਇਸ ਤਰ੍ਹਾਂ ਕਰਨ ਨਾਲ, ਤੁਸੀਂ ਉਨ੍ਹਾਂ ਨੂੰ ਕਲੀਸਿਯਾ ਪੁਸਤਕ ਅਧਿਐਨ ਅਤੇ ਪਹਿਰਾਬੁਰਜ ਅਧਿਐਨ ਵਿਚ ਹਾਜ਼ਰ ਹੋਣ ਦੀ ਤਿਆਰੀ ਕਰਨ ਲਈ ਵੀ ਸਿਖਲਾਈ ਦੇ ਰਹੇ ਹੋਵੋਗੇ।—ਲੂਕਾ 6:40.
3 ਇਕ ਚੰਗਾ ਸਿੱਖਿਅਕ ਸਿੱਖਿਆਰਥੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਪ੍ਰੇਰੇਗਾ ਅਤੇ ਖ਼ੁਦ ਘੱਟ ਗੱਲਾਂ ਕਰੇਗਾ। ਉਹ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਮੁੱਖ ਮੁੱਦੇ ਤੋਂ ਲਾਂਭੇ ਹੋਣ ਤੋਂ ਪਰਹੇਜ਼ ਕਰਦਾ ਹੈ। ਉਹ ਘੱਟ ਹੀ ਬਾਹਰਲੀ ਸਾਮੱਗਰੀ ਸ਼ਾਮਲ ਕਰੇਗਾ। ਇਸ ਦੀ ਬਜਾਇ, ਉਹ ਪਾਠ ਦੇ ਮੁੱਖ ਮੁੱਦਿਆਂ ਨੂੰ ਉਜਾਗਰ ਕਰਦਾ ਹੈ। ਕੁਝ ਪ੍ਰਕਾਸ਼ਕਾਂ ਨੇ ਸਵਾਲਾਂ ਦੇ ਜਵਾਬ ਲੱਭਣ ਵਿਚ ਆਪਣੇ ਸਿੱਖਿਆਰਥੀਆਂ ਦੀ ਮਦਦ ਕਰਨ ਲਈ ਉਨ੍ਹਾਂ ਨੂੰ ਅਤਿਰਿਕਤ ਸਾਹਿੱਤ ਪ੍ਰਦਾਨ ਕੀਤਾ ਹੈ। ਇਸ ਤੋਂ ਇਲਾਵਾ, ਕਲੀਸਿਯਾ ਸਭਾਵਾਂ ਵਿਚ ਹਾਜ਼ਰ ਹੋਣ ਦੁਆਰਾ ਰੁਚੀ ਰੱਖਣ ਵਾਲੇ ਵਿਅਕਤੀ ਹੋਰ ਵਿਸਤ੍ਰਿਤ ਜਾਣਕਾਰੀ ਹਾਸਲ ਕਰਨਗੇ।
4 ਪਾਠ ਵਿਚ ਉਲਿਖਤ ਸਾਰੇ ਸ਼ਾਸਤਰਵਚਨ ਪੜ੍ਹਨ ਦੀ ਸ਼ਾਇਦ ਲੋੜ ਨਾ ਹੋਵੇ। ਕੁਝ ਮੁੱਖ ਮੁੱਦਿਆਂ ਨੂੰ ਪੈਰੇ ਵਿਚ ਉਤਕਥਿਤ ਸ਼ਾਸਤਰਵਚਨਾਂ ਤੋਂ ਸਮਝਾਇਆ ਜਾ ਸਕਦਾ ਹੈ। ਪੁਨਰ-ਵਿਚਾਰ ਦੌਰਾਨ, ਚਰਚਾ ਕੀਤੇ ਗਏ ਮੁੱਖ ਸ਼ਾਸਤਰਵਚਨਾਂ ਨੂੰ ਉਜਾਗਰ ਕਰੋ ਅਤੇ ਇਨ੍ਹਾਂ ਨੂੰ ਯਾਦ ਰੱਖਣ ਲਈ ਸਿੱਖਿਆਰਥੀ ਨੂੰ ਉਤਸ਼ਾਹਿਤ ਕਰੋ।
5 ਹਰ ਅਧਿਐਨ ਬੈਠਕ ਕਿੰਨੀ ਲੰਬੀ ਹੋਣੀ ਚਾਹੀਦੀ ਹੈ?: ਅਧਿਐਨ ਨੂੰ ਇਕ ਘੰਟੇ ਤਕ ਸੀਮਿਤ ਰੱਖਣਾ ਜ਼ਰੂਰੀ ਨਹੀਂ ਹੈ। ਕੁਝ ਘਰ-ਸੁਆਮੀਆਂ ਕੋਲ ਸਮਾਂ ਹੁੰਦਾ ਹੈ ਅਤੇ ਉਹ ਸ਼ਾਇਦ ਜ਼ਿਆਦਾ ਸਮੇਂ ਲਈ ਅਧਿਐਨ ਕਰਨਾ ਚਾਹੁੰਣ। ਜਾਂ ਸਿੱਖਿਆਰਥੀ ਸ਼ਾਇਦ ਹਫ਼ਤੇ ਵਿਚ ਇਕ ਤੋਂ ਜ਼ਿਆਦਾ ਵਾਰੀ ਅਧਿਐਨ ਕਰਨ ਦੀ ਇੱਛਾ ਕਰੇ। ਇਸ ਤਰ੍ਹਾਂ ਕਰ ਸਕਣ ਵਾਲਿਆਂ ਲਈ ਇਹ ਲਾਭਕਾਰੀ ਹੋਵੇਗਾ।
6 ਜਿਵੇਂ ਯਸਾਯਾਹ 60:8 ਇਕ ਸ਼ਬਦ-ਚਿੱਤਰ ਉਲੀਕਦਾ ਹੈ, ਅੱਜ ਯਹੋਵਾਹ ਦੇ ਲੱਖਾਂ ਨਵੇਂ ਪ੍ਰਸ਼ੰਸਕ ਉਸ ਦੇ ਲੋਕਾਂ ਦੀਆਂ ਕਲੀਸਿਯਾਵਾਂ ਵਿਚ “ਬੱਦਲ ਵਾਂਙੁ ਉੱਡੇ ਆਉਂਦੇ ਹਨ, ਜਿਵੇਂ ਘੁੱਗੀਆਂ ਆਪਣੇ ਕਾਬੁਕਾਂ ਨੂੰ।” ਆਓ ਅਸੀਂ ਸਾਰੇ ਹੀ ਯਹੋਵਾਹ ਨਾਲ ਨਜ਼ਦੀਕੀ ਤੌਰ ਤੇ ਕੰਮ ਕਰਨ ਵਿਚ ਆਪਣੀ ਭੂਮਿਕਾ ਨਿਭਾਈਏ, ਜਿਉਂ-ਜਿਉਂ ਉਹ ਭੇਡ-ਸਮਾਨ ਵਿਅਕਤੀਆਂ ਨੂੰ ਇਕੱਠੇ ਕਰਨ ਦੇ ਕੰਮ ਨੂੰ ਤੇਜ਼ ਕਰਦਾ ਹੈ।—ਯਸਾ. 60:22.