ਸਾਰੇ ਰੁਚੀ ਰੱਖਣ ਵਾਲਿਆਂ ਲਈ ਅਸਲੀ ਚਿੰਤਾ ਦਿਖਾਓ
1 ਰਾਜ ਦੀ ਵਿਸ਼ਵ-ਵਿਆਪੀ ਘੋਸ਼ਣਾ ਛੇਤੀ ਹੀ ਮੁੱਕ ਜਾਵੇਗੀ, ਜਿਸ ਮਗਰੋਂ ਉਹ ਸਭ “ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ,” ਵਿਨਾਸ਼ ਭੋਗਣਗੇ। (2 ਥੱਸ. 1:7-9) ਇਸ ਲਈ, ਦੂਜਿਆਂ ਦੀ ਜ਼ਿੰਦਗੀ ਲਈ ਅਸਲੀ ਚਿੰਤਾ ਯਹੋਵਾਹ ਦੇ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ ਕਿ ਉਹ ਰਾਜ ਸੰਦੇਸ਼ ਲੈ ਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਕੋਲ ਜਾਣ।—ਸਫ਼. 2:3.
2 ਹਰ ਮਹੀਨੇ, ਉਨ੍ਹਾਂ ਵਿਅਕਤੀਆਂ ਦੀ ਭਾਲ ਵਿਚ ਲੱਖਾਂ ਘੰਟੇ ਬਿਤਾਏ ਜਾਂਦੇ ਹਨ ਜੋ “ਭਲਿਆਈ ਦੀ ਖੁਸ਼ ਖਬਰੀ” ਸੁਣਨੀ ਚਾਹੁੰਦੇ ਹਨ। (ਯਸਾ. 52:7) ਵਰਤਮਾਨ ਸਾਹਿੱਤ ਪੇਸ਼ਕਸ਼ ਦੇ ਸਿੱਟੇ ਵਜੋਂ, ਕਈਆਂ ਨੇ ਪਹਿਰਾਬੁਰਜ ਅਤੇ ਅਵੇਕ! ਦੀਆਂ ਸਬਸਕ੍ਰਿਪਸ਼ਨਾਂ ਜਾਂ ਕਾਪੀਆਂ, ਜਾਂ ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?, ਨੂੰ ਸਵੀਕਾਰ ਕੀਤਾ ਹੈ। ਇਨ੍ਹਾਂ ਲੋਕਾਂ ਲਈ ਅਸਲੀ ਚਿੰਤਾ ਦੇ ਕਾਰਨ, ਸਾਨੂੰ ਸਾਰੇ ਰੁਚੀ ਰੱਖਣ ਵਾਲਿਆਂ ਕੋਲ ਵਾਪਸ ਜਾਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ।—ਕਹਾ. 3:27.
3 ਸਹੀ ਰਿਕਾਰਡ ਰੱਖੋ: ਜੇਕਰ ਤੁਸੀਂ ਦਿਖਾਈ ਗਈ ਰੁਚੀ ਅਤੇ ਦਿੱਤੇ ਗਏ ਸਾਹਿੱਤ ਦਾ ਮੁਕੰਮਲ ਅਤੇ ਸਹੀ ਰਿਕਾਰਡ ਰੱਖੋਗੇ, ਤਾਂ ਤੁਹਾਨੂੰ ਜ਼ਿਆਦਾ ਸਫ਼ਲਤਾ ਮਿਲੇਗੀ। ਅਜਿਹੀ ਜਾਣਕਾਰੀ, ਜਿਵੇਂ ਕਿ ਘਰ-ਸੁਆਮੀ ਦਾ ਨਾਂ ਅਤੇ ਪਤਾ, ਮੁਲਾਕਾਤ ਦਾ ਦਿਨ ਅਤੇ ਸਮਾਂ, ਦਿੱਤਾ ਗਿਆ ਸਾਹਿੱਤ, ਅਤੇ ਚਰਚਾ ਕੀਤਾ ਗਿਆ ਵਿਸ਼ਾ, ਤੁਹਾਨੂੰ ਪੁਨਰ-ਮੁਲਾਕਾਤ ਵੇਲੇ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਹੋਣ ਲਈ ਮਦਦ ਦੇਵੇਗੀ। ਨਾਲ ਹੀ, ਜੇਕਰ ਆਪਣੀ ਪਹਿਲੀ ਗੱਲ-ਬਾਤ ਦੌਰਾਨ ਘਰ-ਸੁਆਮੀ ਦੁਆਰਾ ਕੀਤੀਆਂ ਗਈਆਂ ਕੁਝ ਟਿੱਪਣੀਆਂ ਨੂੰ ਤੁਸੀਂ ਲਿਖ ਲਓ, ਤਾਂ ਤੁਸੀਂ ਸ਼ਾਇਦ ਪੁਨਰ-ਮੁਲਾਕਾਤ ਵੇਲੇ ਚਰਚਾ ਨੂੰ ਜਾਰੀ ਰੱਖਦੇ ਹੋਏ ਪ੍ਰਭਾਵਸ਼ਾਲੀ ਤਰੀਕੇ ਨਾਲ ਇਨ੍ਹਾਂ ਦਾ ਜ਼ਿਕਰ ਕਰ ਸਕੋਗੇ।
4 ਫ਼ਟਾਫਟ ਪੁਨਰ-ਮੁਲਾਕਾਤਾਂ ਕਰੋ: ਪਿਛਲੇ ਮਹੀਨੇ ਤੁਹਾਡੇ ਤੋਂ ਸਾਹਿੱਤ ਸਵੀਕਾਰ ਕਰਨ ਵਾਲਿਆਂ ਵਿੱਚੋਂ ਕਿੰਨਿਆਂ ਨੂੰ ਤੁਸੀਂ ਦੁਬਾਰਾ ਮਿਲਣ ਦੀ ਕੋਸ਼ਿਸ਼ ਕੀਤੀ ਹੈ? ਕੀ ਹਫ਼ਤੇ ਬੀਤ ਗਏ ਹਨ ਅਤੇ ਹੋਰ ਕੋਈ ਸੰਪਰਕ ਨਹੀਂ ਕੀਤਾ ਗਿਆ ਹੈ? ਉਨ੍ਹਾਂ ਦੇ ਸਦੀਵੀ ਕਲਿਆਣ ਲਈ ਅਸਲੀ ਚਿੰਤਾ ਦੇ ਕਾਰਨ, ਤੁਹਾਨੂੰ ਜਲਦੀ ਤੋਂ ਜਲਦੀ, ਜੇ ਹੋ ਸਕੇ ਤਾਂ ਕੁਝ ਹੀ ਦਿਨਾਂ ਵਿਚ ਵਾਪਸ ਜਾਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ, ਤਾਂਕਿ ਉਨ੍ਹਾਂ ਦੇ ਮਨਾਂ ਵਿਚ ਚਰਚਾ ਅਜੇ ਵੀ ਤਾਜ਼ੀ ਹੋਵੇ। ਉਨ੍ਹਾਂ ਦੀ ਰੁਚੀ ਵਧਾਉਣ ਲਈ ਫ਼ਟਾਫਟ ਵਾਪਸ ਜਾਣ ਦੁਆਰਾ, ਤੁਸੀਂ ਸ਼ਾਇਦ ਸ਼ਤਾਨ ਦੇ ਜਤਨਾਂ ਨੂੰ ਰੋਕ ਸਕੋ, ਇਸ ਤੋਂ ਪਹਿਲਾਂ ਕਿ ਉਹ ‘ਆਣ ਕੇ ਉਸ ਬਚਨ ਨੂੰ ਲੈ ਜਾਵੇ ਜਿਹੜਾ ਉਨ੍ਹਾਂ ਵਿੱਚ ਬੀਜਿਆ ਗਿਆ ਸੀ।’—ਮਰ. 4:15.
5 ਤਿਆਰੀ ਅਤਿ-ਜ਼ਰੂਰੀ ਹੈ: ਪੁਨਰ-ਮੁਲਾਕਾਤਾਂ ਕਰਨ ਵਿਚ ਤੁਹਾਡੀ ਪ੍ਰਭਾਵਕਤਾ ਸਿੱਧੇ ਤੌਰ ਤੇ ਇਸ ਉੱਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨੀ ਚੰਗੀ ਤਰ੍ਹਾਂ ਨਾਲ ਤਿਆਰੀ ਕਰਦੇ ਹੋ। ਵਾਪਸ ਜਾਣ ਤੋਂ ਪਹਿਲਾਂ ਸੋਚ ਲਓ ਕਿ ਤੁਸੀਂ ਕਿਵੇਂ ਗੱਲ ਸ਼ੁਰੂ ਕਰੋਗੇ। ਅਪ੍ਰੈਲ 1997 ਦੀ ਸਾਡੀ ਰਾਜ ਸੇਵਕਾਈ ਦਾ ਪਿਛਲਾ ਸਫ਼ਾ ਕਈ ਪੇਸ਼ਕਾਰੀਆਂ ਦਿੰਦਾ ਹੈ ਜਿਨ੍ਹਾਂ ਨੂੰ ਵਰਤਣ ਦੁਆਰਾ ਤੁਹਾਨੂੰ ਸਬਸਕ੍ਰਿਪਸ਼ਨਾਂ ਜਾਂ ਮੰਗ ਵੱਡੀ ਪੁਸਤਿਕਾ ਪੇਸ਼ ਕਰਨ ਵਿਚ ਚੰਗੀ ਸਫ਼ਲਤਾ ਮਿਲ ਸਕਦੀ ਹੈ। ਅਗਲਾ ਕਦਮ ਹੈ ਅਜਿਹੇ ਮੁੱਦੇ ਤਿਆਰ ਰੱਖਣੇ ਜੋ ਤੁਸੀਂ ਵਾਪਸ ਜਾ ਕੇ ਉਨ੍ਹਾਂ ਨਾਲ ਸਾਂਝੇ ਕਰੋਗੇ। ਰੁਚੀ ਰੱਖਣ ਵਾਲਿਆਂ ਕੋਲ ਵਾਪਸ ਜਾ ਕੇ ਕੀ ਕਿਹਾ ਜਾ ਸਕਦਾ ਹੈ? ਇਕ ਬਾਈਬਲ ਅਧਿਐਨ ਕਿਵੇਂ ਆਰੰਭ ਕੀਤਾ ਜਾ ਸਕਦਾ ਹੈ?
6 ਇਸ ਬਾਰੇ ਚਰਚਾ ਜਾਰੀ ਰੱਖਦੇ ਸਮੇਂ ਕਿ ਧਰਤੀ ਨੂੰ ਸਾਫ਼ ਕਰਨ ਅਤੇ ਇਕ ਬਿਹਤਰ ਰਹਿਣਯੋਗ ਜਗ੍ਹਾ ਬਣਾਉਣ ਲਈ ਕਿਸ ਚੀਜ਼ ਦੀ ਲੋੜ ਹੋਵੇਗੀ, ਤੁਸੀਂ ਕਹਿ ਸਕਦੇ ਹੋ:
◼ “ਮੇਰੀ ਪਿਛਲੀ ਮੁਲਾਕਾਤ ਤੇ, ਅਸੀਂ ਸਹਿਮਤ ਹੋਏ ਸੀ ਕਿ ਧਰਤੀ ਨੂੰ ਇਕ ਸ਼ਾਂਤਮਈ ਪਰਾਦੀਸ ਬਣਾਏ ਜਾਣ ਤੋਂ ਪਹਿਲਾਂ ਸਖ਼ਤ ਕਦਮ ਚੁੱਕਣੇ ਪੈਣਗੇ। ਕੀ ਤੁਹਾਡੇ ਵਿਚਾਰ ਵਿਚ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਮਨੁੱਖਾਂ ਕੋਲ ਤਾਕਤ ਹੈ? [ਜਵਾਬ ਲਈ ਸਮਾਂ ਦਿਓ।] ਕਿਰਪਾ ਕਰ ਕੇ ਇਸ ਉੱਤੇ ਗੌਰ ਕਰੋ ਕਿ ਮਨੁੱਖ ਦੇ ਮਾਮਲਿਆਂ ਵਿਚ ਪਰਮੇਸ਼ੁਰ ਦੀ ਦਖ਼ਲਅੰਦਾਜ਼ੀ ਦਾ ਕੀ ਨਤੀਜਾ ਹੋਵੇਗਾ।” ਯਸਾਯਾਹ 35:1 ਪੜ੍ਹੋ। ਫਿਰ ਗਿਆਨ ਪੁਸਤਕ ਵਿਚ ਅਧਿਆਇ 1 ਖੋਲ੍ਹੋ, ਅਤੇ ਪੈਰੇ 11-16 ਵਿੱਚੋਂ ਚੋਣਵੇਂ ਹਿੱਸਿਆਂ ਨੂੰ ਵਰਤਦੇ ਹੋਏ ਦਿਖਾਓ ਕਿ ਪਰਮੇਸ਼ੁਰ ਕੀ ਕੁਝ ਕਰੇਗਾ। ਇਸ ਮਗਰੋਂ ਪੁਸਤਕ ਇਸਤੇਮਾਲ ਕਰਦੇ ਹੋਏ ਇਕ ਬਾਈਬਲ ਅਧਿਐਨ ਪੇਸ਼ ਕਰੋ।
7 ਜੇਕਰ ਤੁਸੀਂ ਪਹਿਲੀ ਮੁਲਾਕਾਤ ਤੇ ਪਰਮੇਸ਼ੁਰ ਦੇ ਰਾਜ ਦੀ ਚਰਚਾ ਕੀਤੀ ਸੀ ਅਤੇ “ਮੰਗ” ਵੱਡੀ ਪੁਸਤਿਕਾ ਦਿੱਤੀ ਸੀ, ਤਾਂ ਵਾਪਸ ਜਾ ਕੇ ਤੁਸੀਂ ਕੁਝ ਇਸ ਤਰ੍ਹਾਂ ਕਹਿ ਸਕਦੇ ਹੋ:
◼ “ਸਾਡੀ ਪਿਛਲੀ ਗੱਲ-ਬਾਤ ਵਿਚ, ਅਸੀਂ ਪਰਮੇਸ਼ੁਰ ਦੇ ਰਾਜ ਦੀ ਪਛਾਣ ਇਕ ਅਸਲੀ ਸਰਕਾਰ ਵਜੋਂ ਕੀਤੀ ਸੀ ਜੋ ਪੂਰੀ ਧਰਤੀ ਉੱਤੇ ਸ਼ਾਸਨ ਕਰੇਗੀ। ਬਾਈਬਲ ਦਿਖਾਉਂਦੀ ਹੈ ਕਿ ਮਸੀਹ ਯਿਸੂ ਇਸ ਦਾ ਸ਼ਾਸਕ ਹੋਵੇਗਾ। ਕੀ ਤੁਹਾਨੂੰ ਇਸ ਪ੍ਰਕਾਰ ਦੀ ਸਰਕਾਰ ਅਤੇ ਆਗੂ ਦੇ ਹੋਣ ਵਿਚ ਕੋਈ ਲਾਭ ਨਜ਼ਰ ਆਉਂਦਾ ਹੈ?” ਜਵਾਬ ਲਈ ਸਮਾਂ ਦਿਓ। ਮੰਗ ਵੱਡੀ ਪੁਸਤਿਕਾ ਵਿਚ ਪਾਠ 6 ਖੋਲ੍ਹੋ। ਪੈਰੇ 6-7 ਵਿਚ ਚੋਣਵੇਂ ਮੁੱਦਿਆਂ ਨੂੰ ਅਤੇ ਸਫ਼ਾ 13 ਉੱਤੇ ਤਸਵੀਰ ਨੂੰ ਇਸਤੇਮਾਲ ਕਰਦੇ ਹੋਏ ਦਿਖਾਓ ਕਿ ਪਰਮੇਸ਼ੁਰ ਦਾ ਰਾਜ ਭਵਿੱਖ ਵਿਚ ਮਨੁੱਖਜਾਤੀ ਲਈ ਕੀ ਕੁਝ ਕਰੇਗਾ। ਦਾਨੀਏਲ 2:44 ਪੜ੍ਹੋ, ਅਤੇ ਜੇ ਉਚਿਤ ਹੋਵੇ, ਤਾਂ ਗਿਆਨ ਪੁਸਤਕ ਦਿੰਦੇ ਹੋਏ ਇਕ ਬਾਈਬਲ ਅਧਿਐਨ ਪੇਸ਼ ਕਰੋ।
8 ਜੇ ਤੁਹਾਨੂੰ ਅਜਿਹਾ ਵਿਅਕਤੀ ਮਿਲਿਆ ਜੋ ਮੰਨਦਾ ਹੈ ਕਿ ਸੰਸਾਰ ਦੇ ਧਰਮਾਂ ਨੇ ਮਨੁੱਖਤਾ ਲਈ ਸਮੱਸਿਆਵਾਂ ਪੈਦਾ ਕੀਤੀਆਂ ਹਨ, ਤਾਂ ਤੁਸੀਂ ਪੁਨਰ-ਮੁਲਾਕਾਤ ਤੇ ਇਹ ਪੁੱਛ ਸਕਦੇ ਹੋ:
◼ “ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਕਿਵੇਂ ਪਤਾ ਕਰ ਸਕਦੇ ਹਾਂ ਕਿ ਪਰਮੇਸ਼ੁਰ ਕਿਹੜੇ ਧਰਮ ਨੂੰ ਪ੍ਰਵਾਨ ਕਰਦਾ ਹੈ? [ਜਵਾਬ ਲਈ ਸਮਾਂ ਦਿਓ।] ਇਹ ਵੱਡੀ ਪੁਸਤਿਕਾ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਸਾਨੂੰ ਸੱਚੇ ਧਰਮ ਦੇ ਪਛਾਣ ਚਿੰਨ੍ਹ ਬਾਰੇ ਦੱਸਦੀ ਹੈ।” ਪਾਠ 13 ਖੋਲ੍ਹੋ, ਅਤੇ ਪੈਰੇ 3-7 ਵਿੱਚੋਂ ਟੇਢੇ ਟਾਈਪ ਵਾਲੇ ਪੰਜ ਮੁੱਦਿਆਂ ਨੂੰ ਉਜਾਗਰ ਕਰੋ। ਤੁਸੀਂ ਅੱਗੇ ਕਹਿ ਸਕਦੇ ਹੋ: “ਸੱਚਾ ਧਰਮ ਲੱਭਣ ਤੋਂ ਇਲਾਵਾ, ਸਾਨੂੰ ਇਹ ਵੀ ਜਾਣਨਾ ਚਾਹੀਦਾ ਹੈ ਕਿ ਪਰਮੇਸ਼ੁਰ ਸਾਡੇ ਤੋਂ ਵਿਅਕਤੀਗਤ ਤੌਰ ਤੇ ਕੀ ਮੰਗ ਕਰਦਾ ਹੈ।” ਯੂਹੰਨਾ 4:23, 24 ਪੜ੍ਹੋ। ਇਸ ਬਾਰੇ ਹੋਰ ਜ਼ਿਆਦਾ ਚਰਚਾ ਕਰਨ ਦੀ ਪੇਸ਼ਕਸ਼ ਕਰੋ। ਵੱਡੀ ਪੁਸਤਿਕਾ ਵਿਚ ਪਾਠ 1 ਖੋਲ੍ਹੋ, ਅਤੇ ਪ੍ਰਦਰਸ਼ਿਤ ਕਰੋ ਕਿ ਅਸੀਂ ਅਧਿਐਨ ਕਿਵੇਂ ਕਰਦੇ ਹਾਂ।
9 ਜਦੋਂ ਤੁਸੀਂ ਪਰਿਵਾਰਕ ਖ਼ੁਸ਼ੀ ਬਾਰੇ ਚਰਚਾ ਜਾਰੀ ਰੱਖਣ ਲਈ ਵਾਪਸ ਜਾਂਦੇ ਹੋ, ਤਾਂ ਤੁਸੀਂ ਕੁਝ ਇਸ ਤਰ੍ਹਾਂ ਕਹਿ ਸਕਦੇ ਹੋ:
◼ “ਸਾਡੀ ਪਹਿਲੀ ਮੁਲਾਕਾਤ ਤੇ, ਮੈਂ ਤੁਹਾਡੇ ਨਾਲ ਪਰਿਵਾਰਕ ਖ਼ੁਸ਼ੀ ਦਾ ਰਾਜ਼ ਸਾਂਝਾ ਕੀਤਾ ਸੀ, ਜੋ ਕਿ ਪਰਮੇਸ਼ੁਰ ਦੇ ਬਚਨ, ਬਾਈਬਲ ਵਿਚ ਪਾਈ ਜਾਂਦੀ ਸਲਾਹ ਨੂੰ ਲਾਗੂ ਕਰਨਾ ਹੈ। ਜਿੱਥੇ ਆਧੁਨਿਕ ਪਰਿਵਾਰ ਦੀਆਂ ਲੋੜਾਂ ਦੀ ਗੱਲ ਆਉਂਦੀ ਹੈ, ਕੀ ਤੁਹਾਡੇ ਖ਼ਿਆਲ ਵਿਚ ਬਾਈਬਲ ਦੀ ਸਲਾਹ ਪੁਰਾਣੀ ਹੋ ਚੁੱਕੀ ਹੈ ਜਾਂ ਇਹ ਅਜੇ ਵੀ ਵਿਵਹਾਰਕ ਹੈ?” ਜਵਾਬ ਲਈ ਸਮਾਂ ਦਿਓ। ਗਿਆਨ ਪੁਸਤਕ ਪੇਸ਼ ਕਰੋ। ਅਧਿਆਇ 2 ਖੋਲ੍ਹੋ, ਅਤੇ ਪੈਰਾ 13 ਵਿੱਚੋਂ ਹਵਾਲਾ ਪੜ੍ਹੋ। ਪੈਰਾ 3 ਵਿੱਚੋਂ ਮੁੱਦੇ ਇਸਤੇਮਾਲ ਕਰਦੇ ਹੋਏ, ਇਕ ਪਰਿਵਾਰਕ ਬਾਈਬਲ ਅਧਿਐਨ ਪੇਸ਼ ਕਰੋ।
10 ਸਹੀ ਰਿਕਾਰਡ ਰੱਖਣ, ਲੋੜੀਂਦੀ ਤਿਆਰੀ ਕਰਨ, ਅਤੇ ਉਨ੍ਹਾਂ ਦੀ ਰੁਚੀ ਵਧਾਉਣ ਲਈ ਫ਼ਟਾਫਟ ਵਾਪਸ ਜਾਣ ਦੁਆਰਾ, ਅਸੀਂ ਅਜਿਹਾ ਗੁਆਂਢੀ-ਸਮਾਨ ਪ੍ਰੇਮ ਪ੍ਰਦਰਸ਼ਿਤ ਕਰ ਸਕਦੇ ਹਾਂ ਜੋ ਉਨ੍ਹਾਂ ਨੂੰ ਮੁਕਤੀ ਦੇ ਰਾਹ ਵੱਲ ਆਕਰਸ਼ਿਤ ਕਰੇਗਾ।—ਮੱਤੀ 22:39; ਗਲਾ. 6:10.