ਅਸੀਂ ਕਿਉਂ ਵਾਰ-ਵਾਰ ਵਾਪਸ ਜਾਂਦੇ ਹਾਂ?
1 ਕੀ ਤੁਸੀਂ ਕਦੇ ਆਪਣੇ ਆਪ ਤੋਂ ਇਹ ਸਵਾਲ ਪੁੱਛਿਆ ਹੈ, ਸ਼ਾਇਦ ਸੇਵਕਾਈ ਵਿਚ ਜਾਣ ਦੀ ਤਿਆਰੀ ਕਰਦੇ ਸਮੇਂ? ਹੁਣ ਜਦ ਕਿ ਭਾਰਤ ਵਿਚ ਕਲੀਸਿਯਾਵਾਂ ਨੂੰ ਕਿਹਾ ਗਿਆ ਹੈ ਕਿ ਉਹ ਸੰਸਥਾ ਤੋਂ ਕੇਵਲ ਉੱਨੇ ਹੀ ਖੇਤਰ ਦੀ ਦਰਖ਼ਾਸਤ ਕਰਨ ਜਿੰਨਾ ਕਿ ਉਹ ਇਕ ਸਾਲ ਵਿਚ ਖ਼ਤਮ ਕਰ ਸਕਦੀਆਂ ਹਨ, ਸਾਡੇ ਵਿੱਚੋਂ ਕਈਆਂ ਨੂੰ, ਜੋ ਲਗਾਤਾਰ ਨਵੇਂ ਖੇਤਰਾਂ ਵਿਚ ਕੰਮ ਕਰਨ ਦੇ ਆਦੀ ਸਨ, ਹੁਣ ਹਰ ਸਾਲ ਇੱਕੋ ਹੀ ਖੇਤਰ ਵਿਚ ਵਾਪਸ ਜਾਣਾ ਅਜੀਬ ਲੱਗਦਾ ਹੈ। ਕੁਝ ਇਲਾਕਿਆਂ ਵਿਚ, ਜਿੱਥੇ ਅਸੀਂ ਵਾਰ-ਵਾਰ ਕੰਮ ਕਰਦੇ ਹਾਂ, ਗ੍ਰਹਿ-ਸੁਆਮੀ ਸ਼ਾਇਦ ਸਾਨੂੰ ਪਛਾਣ ਕੇ ਛੇਤੀ ਮੋੜ ਦੇਣ। ਸ਼ਾਇਦ ਘੱਟ ਹੀ ਲੋਕ ਚੰਗੀ ਪ੍ਰਤਿਕ੍ਰਿਆ ਦਿਖਾਉਣ। ਫਿਰ ਵੀ, ਕਈ ਜ਼ਬਰਦਸਤ ਕਾਰਨ ਹਨ ਕਿ ਅਸੀਂ ਕਿਉਂ ਵਾਰ-ਵਾਰ ਵਾਪਸ ਜਾਂਦੇ ਹਾਂ।
2 ਪਹਿਲਾ ਕਾਰਨ, ਸਾਨੂੰ ਅੰਤ ਦੇ ਆਉਣ ਤਕ ਰਾਜ ਸੰਦੇਸ਼ ਪ੍ਰਚਾਰ ਕਰਦੇ ਰਹਿਣ ਦਾ ਹੁਕਮ ਮਿਲਿਆ ਹੈ। (ਮੱਤੀ 24:14; 28:19, 20) ਯਸਾਯਾਹ ਨਬੀ ਨੇ ਪੁੱਛਿਆ ਸੀ ਕਿ ਉਸ ਨੂੰ ਆਪਣਾ ਪ੍ਰਚਾਰ ਕਾਰਜ ਹੋਰ ਕਿੰਨੀ ਦੇਰ ਲਈ ਜਾਰੀ ਰੱਖਣਾ ਪਵੇਗਾ। ਉਸ ਨੂੰ ਦਿੱਤਾ ਗਿਆ ਜਵਾਬ ਯਸਾਯਾਹ 6:11 ਵਿਚ ਦਰਜ ਹੈ। ਇਸ ਵਿਚ ਕੋਈ ਸ਼ੱਕ ਨਹੀਂ—ਉਸ ਨੂੰ ਪਰਮੇਸ਼ੁਰ ਦਾ ਸੰਦੇਸ਼ ਲੈ ਕੇ ਲੋਕਾਂ ਕੋਲ ਵਾਰ-ਵਾਰ ਵਾਪਸ ਜਾਣ ਲਈ ਕਿਹਾ ਗਿਆ ਸੀ। ਇਸੇ ਤਰ੍ਹਾਂ ਅੱਜ, ਹਾਲਾਂਕਿ ਉਹ ਸ਼ਾਇਦ ਸਾਨੂੰ ਮੋੜ ਦੇਣ, ਯਹੋਵਾਹ ਸਾਡੇ ਤੋਂ ਆਸ ਰੱਖਦਾ ਹੈ ਕਿ ਅਸੀਂ ਆਪਣੇ ਖੇਤਰ ਵਿਚ ਰਹਿੰਦੇ ਲੋਕਾਂ ਕੋਲ ਜਾਣਾ ਜਾਰੀ ਰੱਖੀਏ। (ਹਿਜ਼. 3:10, 11) ਇਹ ਸਾਨੂੰ ਸੌਂਪੀ ਗਈ ਇਕ ਪਵਿੱਤਰ ਜ਼ਿੰਮੇਵਾਰੀ ਹੈ।—1 ਕੁਰਿੰ. 9:17.
3 ਵਾਰ-ਵਾਰ ਵਾਪਸ ਜਾਣ ਦਾ ਇਕ ਹੋਰ ਕਾਰਨ ਹੈ ਕਿ ਇਹ ਸਾਨੂੰ ਯਹੋਵਾਹ ਪ੍ਰਤੀ ਆਪਣੀ ਸ਼ਰਧਾ ਦੀ ਡੂੰਘਾਈ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੰਦਾ ਹੈ। (1 ਯੂਹੰ. 5:3) ਇਸ ਤੋਂ ਇਲਾਵਾ, ਜਦੋਂ ਅਸੀਂ ਵਿਚਾਰ ਕਰਦੇ ਹਾਂ ਕਿ ਨੇੜਲੇ ਭਵਿੱਖ ਵਿਚ ਮਨੁੱਖਜਾਤੀ ਲਈ ਕੀ ਰੱਖਿਆ ਹੋਇਆ ਹੈ, ਤਾਂ ਅਸੀਂ ਪ੍ਰੇਮਪੂਰਵਕ ਆਪਣੇ ਗੁਆਂਢੀਆਂ ਨੂੰ ਚੇਤਾਵਨੀ ਦੇਣ ਦੀ ਕੋਸ਼ਿਸ਼ ਕਰਨ ਤੋਂ ਆਪਣੇ ਆਪ ਨੂੰ ਕਿਵੇਂ ਰੋਕ ਸਕਦੇ ਹਾਂ? (2 ਤਿਮੋ. 4:2; ਯਾਕੂ. 2:8) ਜਦੋਂ ਅਸੀਂ ਵਫ਼ਾਦਾਰੀ ਨਾਲ ਆਪਣੀ ਕਾਰਜ-ਨਿਯੁਕਤੀ ਪੂਰੀ ਕਰਦੇ ਹਾਂ, ਤਾਂ ਇਹ ਵਾਰ-ਵਾਰ ਉਨ੍ਹਾਂ ਨੂੰ ਪਰਮੇਸ਼ੁਰ ਦਾ ਮੁਕਤੀ ਦਾ ਸੰਦੇਸ਼ ਸਵੀਕਾਰ ਕਰਨ ਦਾ ਮੌਕਾ ਦਿੰਦਾ ਹੈ, ਤਾਂ ਜੋ ਉਹ ਇਹ ਨਾ ਕਹਿ ਸਕਣ ਕਿ ਉਨ੍ਹਾਂ ਨੂੰ ਚੇਤਾਵਨੀ ਨਹੀਂ ਦਿੱਤੀ ਗਈ ਸੀ।—ਹਿਜ਼. 5:13.
4 ਇਸ ਤੋਂ ਇਲਾਵਾ, ਅਸੀਂ ਨਹੀਂ ਜਾਣਦੇ ਹਾਂ ਕਿ ਕਿਸੇ ਵਿਅਕਤੀ ਦਾ ਦਿਲ ਕਦੋਂ ਬਦਲ ਜਾਵੇ। ਉਨ੍ਹਾਂ ਦਾ ਦਿਲ ਉਨ੍ਹਾਂ ਦੇ ਨਿੱਜੀ ਹਾਲਾਤ ਵਿਚ ਤਬਦੀਲੀ, ਉਨ੍ਹਾਂ ਦੇ ਪਰਿਵਾਰ ਵਿਚ ਦੁਖਾਂਤ, ਜਾਂ ਦੁਨੀਆਂ ਦੀ ਅਜਿਹੀ ਸਥਿਤੀ ਦੇ ਕਾਰਨ ਬਦਲ ਸਕਦਾ ਹੈ, ਜੋ ਉਨ੍ਹਾਂ ਨੂੰ ਭਵਿੱਖ ਬਾਰੇ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰਦੀ ਹੈ। ਦੂਜੇ ਪਾਸੇ, ਉਨ੍ਹਾਂ ਦੇ ਘਰ ਵਿਖੇ ਕਹੀ ਗਈ ਸਾਡੀ ਕੋਈ ਗੱਲ ਸ਼ਾਇਦ ਚੰਗੀ ਪ੍ਰਤਿਕ੍ਰਿਆ ਹਾਸਲ ਕਰੇ। (ਉਪ. 9:11; 1 ਕੁਰਿੰ. 7:31) ਨਾਲੇ, ਲੋਕੀ ਘਰ ਵੀ ਬਦਲਦੇ ਹਨ। ਸਾਨੂੰ ਸ਼ਾਇਦ ਆਪਣੇ ਖੇਤਰ ਵਿਚ ਨਵੇਂ ਨਿਵਾਸੀ ਮਿਲਣ ਜੋ ਖ਼ੁਸ਼ ਖ਼ਬਰੀ ਪ੍ਰਤੀ ਚੰਗੀ ਪ੍ਰਤਿਕ੍ਰਿਆ ਦਿਖਾਉਣਗੇ—ਸ਼ਾਇਦ ਅਜਿਹੇ ਨੌਜਵਾਨ ਜੋ ਹੁਣ ਇਕੱਲੇ ਰਹਿ ਰਹੇ ਹਨ ਅਤੇ ਆਪਣੇ ਜੀਵਨ ਦੇ ਮਕਸਦ ਬਾਰੇ ਗੰਭੀਰਤਾ ਨਾਲ ਸੋਚ ਰਹੇ ਹਨ।
5 ਹਾਲਾਂਕਿ ਕਦੇ-ਕਦਾਈਂ ਭਾਰਤ ਵਿਚ ਖੇਤਰ ਅਸੀਮ ਜਾਪਦੇ ਹਨ, ਇੱਥੇ ਵੀ ਦੇਖਣ ਵਿਚ ਆਇਆ ਹੈ ਕਿ ਬਿਹਤਰ ਸਿੱਟੇ ਨਿਕਲਦੇ ਹਨ ਜਦੋਂ ਇਕ ਖੇਤਰ ਵਿਚ ਹਰ ਸਾਲ ਚੰਗੇ ਤਰੀਕੇ ਨਾਲ ਕੰਮ ਕੀਤਾ ਜਾਂਦਾ ਹੈ, ਅਤੇ ਪੁਨਰ-ਮੁਲਾਕਾਤਾਂ ਉੱਤੇ ਪੂਰਾ ਧਿਆਨ ਦਿੱਤਾ ਜਾਂਦਾ ਹੈ, ਇਸ ਦੀ ਬਜਾਇ ਕਿ ਜਦੋਂ ਪ੍ਰਕਾਸ਼ਕ ਲਗਾਤਾਰ ਨਵੇਂ ਖੇਤਰਾਂ ਨੂੰ ਜਾਂਦੇ ਹਨ ਜੋ ਸ਼ਾਇਦ ਉਨ੍ਹਾਂ ਦੇ ਘਰੋਂ ਜ਼ਿਆਦਾ ਦੂਰ ਹੋਣ ਅਤੇ ਜਿਸ ਕਰਕੇ ਉਹ ਉੱਥੇ ਆਸਾਨੀ ਨਾਲ ਪੁਨਰ-ਮੁਲਾਕਾਤਾਂ ਨਹੀਂ ਕਰ ਸਕਦੇ ਹਨ। ਜਦੋਂ ਲੋਕ ਸਾਨੂੰ ਨਿਯਮਿਤ ਤੌਰ ਤੇ ਆਉਂਦੇ ਦੇਖਦੇ ਹਨ, ਘੱਟੋ-ਘੱਟ ਸਾਲ ਵਿਚ ਇਕ ਵਾਰ, ਤਾਂ ਇਹ ਉਨ੍ਹਾਂ ਤੇ ਵੱਖਰਾ ਅਤੇ ਬਿਹਤਰ ਪ੍ਰਭਾਵ ਪਾਉਂਦਾ ਹੈ, ਇਸ ਦੀ ਬਜਾਇ ਕਿ ਜਦੋਂ ਅਸੀਂ ਪੂਰੇ ਜੀਵਨ-ਕਾਲ ਵਿਚ ਉਨ੍ਹਾਂ ਨਾਲ ਸਿਰਫ਼ ਇਕ ਵਾਰ ਮਿਲਦੇ ਹਾਂ। ਸਮਾਂ ਬੀਤਣ ਨਾਲ, ਜਿਉਂ-ਜਿਉਂ ਪ੍ਰਕਾਸ਼ਕਾਂ ਦੀ ਗਿਣਤੀ ਵੱਧਦੀ ਜਾਂਦੀ ਹੈ, ਕਲੀਸਿਯਾ ਹੋਰ ਜ਼ਿਆਦਾ ਖੇਤਰ ਲਈ ਸੰਸਥਾ ਤੋਂ ਦਰਖ਼ਾਸਤ ਕਰ ਸਕਦੀ ਹੈ, ਪਰੰਤੂ ਉਦੋਂ ਵੀ ਕੇਵਲ ਉੱਨਾ ਹੀ ਜਿੰਨਾ ਕਿ ਉਹ ਇਕ ਸਾਲ ਵਿਚ ਖ਼ਤਮ ਕਰ ਸਕੇ।
6 ਕੀ ਅਸੀਂ ਵਾਰ-ਵਾਰ ਵਾਪਸ ਜਾਵਾਂਗੇ? ਜੀ ਹਾਂ! ਸ਼ਾਸਤਰ ਸਾਨੂੰ ਲੋਕਾਂ ਕੋਲ ਵਾਰ-ਵਾਰ ਵਾਪਸ ਜਾਣ ਲਈ ਚੋਖੀ ਪ੍ਰੇਰਣਾ ਦਿੰਦਾ ਹੈ। ਅੰਤ ਵਿਚ, ਜਦੋਂ ਪ੍ਰਚਾਰ ਕਾਰਜ ਮੁੱਕ ਜਾਵੇਗਾ, ਉਦੋਂ ਯਹੋਵਾਹ ਸਾਨੂੰ ਸੇਵਕਾਈ ਵਿਚ ਬਾਕਾਇਦਾ ਜਤਨ ਕਰਦੇ ਰਹਿਣ ਲਈ ਬਰਕਤ ਦੇਵੇਗਾ, ਅਤੇ ਉਨ੍ਹਾਂ ਨੂੰ ਵੀ ਬਰਕਤ ਦੇਵੇਗਾ ਜਿਨ੍ਹਾਂ ਨੇ ਕਦਰਦਾਨੀ ਨਾਲ ਰਾਜ ਦੀ ਖ਼ੁਸ਼ ਖ਼ਬਰੀ ਪ੍ਰਤੀ ਚੰਗੀ ਪ੍ਰਤਿਕ੍ਰਿਆ ਦਿਖਾਈ ਹੈ।—1 ਤਿਮੋ. 4:16.