ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 6/98 ਸਫ਼ਾ 8
  • ‘ਸਾਰੇ ਮਨੁੱਖਾਂ’ ਨੂੰ ਗਵਾਹੀ ਦੇਣਾ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ‘ਸਾਰੇ ਮਨੁੱਖਾਂ’ ਨੂੰ ਗਵਾਹੀ ਦੇਣਾ
  • ਸਾਡੀ ਰਾਜ ਸੇਵਕਾਈ—1998
  • ਮਿਲਦੀ-ਜੁਲਦੀ ਜਾਣਕਾਰੀ
  • ਪਰਮੇਸ਼ੁਰ ਵੱਲੋਂ ਗਿਆਨ ਅਨੇਕ ਸਵਾਲਾਂ ਦੇ ਜਵਾਬ ਦਿੰਦਾ ਹੈ
    ਸਾਡੀ ਰਾਜ ਸੇਵਕਾਈ—1997
  • ਖੇਤਰ ਸੇਵਕਾਈ ਲਈ ਪੇਸ਼ਕਾਰੀਆਂ
    ਸਾਡੀ ਰਾਜ ਸੇਵਕਾਈ—2005
  • “ਸਦੀਪਕ ਜੀਉਣ ਇਹ ਹੈ”
    ਸਾਡੀ ਰਾਜ ਸੇਵਕਾਈ—1996
  • ਖੇਤਰ ਸੇਵਕਾਈ ਲਈ ਪੇਸ਼ਕਾਰੀਆਂ
    ਸਾਡੀ ਰਾਜ ਸੇਵਕਾਈ—2002
ਹੋਰ ਦੇਖੋ
ਸਾਡੀ ਰਾਜ ਸੇਵਕਾਈ—1998
km 6/98 ਸਫ਼ਾ 8

‘ਸਾਰੇ ਮਨੁੱਖਾਂ’ ਨੂੰ ਗਵਾਹੀ ਦੇਣਾ

1 ਜਦੋਂ ਅਸੀਂ ਵਿਭਿੰਨ ਸਭਿਆਚਾਰਾਂ ਜਾਂ ਧਾਰਮਿਕ ਪਿਛੋਕੜਾਂ ਦੇ ਲੋਕਾਂ ਨੂੰ ਮਿਲਦੇ ਹਾਂ, ਤਾਂ ਅਸੀਂ ਯਾਦ ਰੱਖਦੇ ਹਾਂ ਕਿ ਯਹੋਵਾਹ ਦੀ ਇੱਛਾ ਹੈ “ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋ. 2:4) ਖ਼ਾਸ ਤੌਰ ਤੇ ਤਿਆਰ ਕੀਤੇ ਗਏ ਕਈ ਟ੍ਰੈਕਟਾਂ ਅਤੇ ਵੱਡੀਆਂ ਪੁਸਤਿਕਾਵਾਂ ਤੋਂ ਇਲਾਵਾ, ਸਾਡੇ ਕੋਲ ਦੋ ਬਿਹਤਰੀਨ ਪ੍ਰਕਾਸ਼ਨ ਹਨ ਜੋ ਕਿਸੇ ਵੀ ਸਮੇਂ ਤੇ ਉਨ੍ਹਾਂ ਵਿਅਕਤੀਆਂ ਦੀ ਮਦਦ ਕਰਨ ਲਈ ਵਰਤੇ ਜਾ ਸਕਦੇ ਹਨ ਜਿਨ੍ਹਾਂ ਦੇ ਧਰਮ ਨੇ ਉਨ੍ਹਾਂ ਨੂੰ ਪਰਮੇਸ਼ੁਰ ਅਤੇ ਮਸੀਹ ਬਾਰੇ ਸੱਚਾਈ ਨਹੀਂ ਸਿਖਾਈ ਹੈ।

2 ਯਿਸੂ ਮਸੀਹ ਦੇ ਜੀਵਨ ਉੱਤੇ ਰੌਸ਼ਨੀ ਪਾਉਣ ਦੁਆਰਾ, ਉਹ ਸਰਬ ਮਹਾਨ ਮਨੁੱਖ ਜੋ ਕਦੀ ਜੀਉਂਦਾ ਰਿਹਾ ਪੁਸਤਕ ਇਕ ਵਿਅਕਤੀ ਦੀ ਮਦਦ ਕਰ ਸਕਦੀ ਹੈ ਕਿ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਹੋਰ ਬਿਹਤਰ ਤਰੀਕੇ ਨਾਲ ਜਾਣੇ ਅਤੇ ਉਸ ਵੱਲ ਖਿੱਚਿਆ ਜਾਵੇ, ਜਿਵੇਂ ਕਿ ਪਹਿਲੀ ਸਦੀ ਵਿਚ ਬਹੁਤ ਸਾਰੇ ਲੋਕ ਖਿੱਚੇ ਗਏ ਸਨ। (ਯੂਹੰ. 12:32) ਸਦੀਪਕ ਜੀਵਨ ਦੀ ਸੰਭਾਵਨਾ ਵੀ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ। ਇਸ ਅਦਭੁਤ ਸੰਭਾਵਨਾ ਤੋਂ ਜਾਣੂ ਹੋਣ ਵਿਚ ਸਾਰਿਆਂ ਦੀ ਮਦਦ ਕਰਨ ਲਈ, ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਪੁਸਤਕ ਤਿਆਰ ਕੀਤੀ ਗਈ ਹੈ। ਸਰਬ ਮਹਾਨ ਮਨੁੱਖ ਪੁਸਤਕ ਅਤੇ ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਦੋਹਾਂ ਨੂੰ ਘੱਟ ਕੀਮਤ ਤੇ ਪੇਸ਼ ਕੀਤਾ ਜਾ ਸਕਦਾ ਹੈ। ਜਦੋਂ ਵੀ ਉਚਿਤ ਹੋਵੇ, ਤੁਸੀਂ ਸ਼ਾਇਦ ਇਨ੍ਹਾਂ ਪੁਸਤਕਾਂ ਨੂੰ ਪੇਸ਼ ਕਰਨ ਲਈ ਹੇਠਾਂ ਦਿੱਤੇ ਸੁਝਾਵਾਂ ਨੂੰ ਅਜ਼ਮਾਉਣਾ ਚਾਹੋ।

3 ਜੇਕਰ ਤੁਸੀਂ ਸੋਚਦੇ ਹੋ ਕਿ ਕਿਸੇ ਵਿਅਕਤੀ ਨੂੰ “ਸਰਬ ਮਹਾਨ ਮਨੁੱਖ” ਪੁਸਤਕ ਪੇਸ਼ ਕਰਨੀ ਉਚਿਤ ਹੋਵੇਗੀ, ਤਾਂ ਤੁਸੀਂ ਪੁੱਛ ਸਕਦੇ ਹੋ:

◼ “ਜਦੋਂ ਤੁਸੀਂ ਯਿਸੂ ਮਸੀਹ ਬਾਰੇ ਸੋਚਦੇ ਹੋ ਤਾਂ ਤੁਹਾਡੇ ਮਨ ਵਿਚ ਕਿਹੜੀ ਗੱਲ ਆਉਂਦੀ ਹੈ? [ਜਵਾਬ ਲਈ ਸਮਾਂ ਦਿਓ।] ਬਹੁਤ ਸਾਰੇ ਇਤਿਹਾਸਕਾਰ ਮੰਨਦੇ ਹਨ ਕਿ ਯਿਸੂ ਉਹ ਸਰਬ ਮਹਾਨ ਮਨੁੱਖ ਸੀ ਜੋ ਕਦੀ ਜੀਉਂਦਾ ਰਿਹਾ। [ਮਿਸਾਲ ਵਜੋਂ, ਸਰਬ ਮਹਾਨ ਮਨੁੱਖ ਪੁਸਤਕ ਦੇ ਮੁਖਬੰਧ ਵਿੱਚੋਂ ਇਕ ਇਤਿਹਾਸਕਾਰ ਦਾ ਹਵਾਲਾ ਦਿਓ।] ਬਾਈਬਲ ਦਿਖਾਉਂਦੀ ਹੈ ਕਿ ਯਿਸੂ ਦਾ ਜੀਵਨ ਸਾਡੇ ਲਈ ਇਕ ਨਮੂਨਾ ਹੈ ਜਿਸ ਦੀ ਅਸੀਂ ਰੀਸ ਕਰਨੀ ਹੈ।” 1 ਪਤਰਸ 2:21 ਨੂੰ ਅਤੇ ਸਰਬ ਮਹਾਨ ਮਨੁੱਖ ਪੁਸਤਕ ਦੇ ਮੁਖਬੰਧ ਦੇ ਆਖ਼ਰੀ ਸਫ਼ੇ ਉੱਤੇ ਪਹਿਲੇ ਪੈਰੇ ਨੂੰ ਪੜ੍ਹੋ। ਜੇ ਘਰ-ਸੁਆਮੀ ਯਿਸੂ ਬਾਰੇ ਸਿੱਖਣ ਵਿਚ ਰੁਚੀ ਰੱਖਦਾ ਹੈ, ਤਾਂ ਪੁਸਤਕ ਪੇਸ਼ ਕਰੋ। ਜਾਣ ਤੋਂ ਪਹਿਲਾਂ, ਯੂਹੰਨਾ 17:3 ਪੜ੍ਹੋ ਅਤੇ ਪੁੱਛੋ, “ਅਸੀਂ ਇਹ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ, ਕਿਵੇਂ ਪ੍ਰਾਪਤ ਕਰ ਸਕਦੇ ਹਾਂ?” ਜਵਾਬ ਦੇਣ ਲਈ ਵਾਪਸ ਜਾਣ ਦਾ ਪੱਕਾ ਪ੍ਰਬੰਧ ਕਰੋ।

4 ਜਦੋਂ ਤੁਸੀਂ ਇਹ ਸਮਝਾਉਣ ਲਈ ਵਾਪਸ ਜਾਂਦੇ ਹੋ ਕਿ ਜੀਵਨਦਾਇਕ ਗਿਆਨ ਕਿਵੇਂ ਪ੍ਰਾਪਤ ਕਰਨਾ ਹੈ, ਤਾਂ ਤੁਸੀਂ ਕਹਿ ਸਕਦੇ ਹੋ:

◼ “ਮੈਂ ਵਾਅਦਾ ਕੀਤਾ ਸੀ ਕਿ ਮੈਂ ਵਾਪਸ ਆ ਕੇ ਤੁਹਾਨੂੰ ਦੱਸਾਂਗਾ ਕਿ ਅਸੀਂ ਉਹ ਗਿਆਨ ਕਿਵੇਂ ਪ੍ਰਾਪਤ ਕਰ ਸਕਦੇ ਹਾਂ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ।” ਗਿਆਨ ਪੁਸਤਕ ਪੇਸ਼ ਕਰੋ, ਅਤੇ ਪਹਿਲੇ ਅਧਿਆਇ ਨੂੰ ਇਸਤੇਮਾਲ ਕਰਦੇ ਹੋਏ ਅਧਿਐਨ ਨੂੰ ਪ੍ਰਦਰਸ਼ਿਤ ਕਰੋ।

5 ਜੇਕਰ ਤੁਸੀਂ ਪੁਸਤਕ “ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ” ਪੇਸ਼ ਕਰਨੀ ਚਾਹੁੰਦੇ ਹੋ, ਤਾਂ ਤੁਸੀਂ ਪੁੱਛ ਸਕਦੇ ਹੋ:

◼ “ਕੀ ਤੁਸੀਂ ਸੋਚਦੇ ਹੋ ਕਿ ਸਦਾ ਲਈ ਜੀਉਂਦੇ ਰਹਿਣਾ ਇਕ ਸੁਪਨਾ ਹੀ ਹੈ?” ਉਸ ਦੇ ਜਵਾਬ ਮਗਰੋਂ, ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਵਿਚ ਸਫ਼ਾ 7 ਖੋਲ੍ਹੋ। ਪੈਰਾ 4 ਵਿੱਚੋਂ ਕੁਝ ਨੁਕਤੇ ਉਜਾਗਰ ਕਰੋ, ਅਤੇ ਘਰ-ਸੁਆਮੀ ਨੂੰ ਪੁੱਛੋ ਕਿ ਕੀ ਉਹ ਇਕ ਸਾਫ਼-ਸੁਥਰੀ ਧਰਤੀ ਉੱਤੇ ਸਦਾ ਦੇ ਲਈ ਜੀਉਣਾ ਪਸੰਦ ਕਰੇਗਾ। ਸਫ਼ੇ 8 ਅਤੇ 9 ਉੱਤੇ ਦਿੱਤੀਆਂ ਤਸਵੀਰਾਂ ਅਤੇ ਸਫ਼ੇ 11-13 ਉੱਤੇ ਦਿੱਤੀਆਂ ਤਸਵੀਰਾਂ ਵਿਚ ਫ਼ਰਕ ਦਿਖਾਓ। ਪੈਰਾ 13 ਵਿਚ ਦਿੱਤੇ ਸ਼ਾਸਤਰਵਚਨਾਂ ਵਿੱਚੋਂ ਇਕ ਨੂੰ ਬਾਈਬਲ ਵਿੱਚੋਂ ਪੜ੍ਹੋ। ਜੇਕਰ ਉਹ ਸੱਚ-ਮੁੱਚ ਰੁਚੀ ਦਿਖਾਉਂਦਾ ਹੈ, ਤਾਂ ਪੁਸਤਕ ਨੂੰ ਪੇਸ਼ ਕਰੋ। ਜਾਣ ਵੇਲੇ, ਤੁਸੀਂ ਪੁੱਛ ਸਕਦੇ ਹੋ, “ਤੁਹਾਡੇ ਖ਼ਿਆਲ ਵਿਚ ਸਦੀਪਕ ਜੀਵਨ ਦੀ ਸੰਭਾਵਨਾ ਨੂੰ ਸਾਕਾਰ ਹੁੰਦੇ ਹੋਏ ਦੇਖਣ ਲਈ ਤੁਹਾਨੂੰ ਕੀ ਕਰਨਾ ਪਵੇਗਾ?” ਸਵਾਲ ਦਾ ਜਵਾਬ ਦੇਣ ਲਈ ਪੁਨਰ-ਮੁਲਾਕਾਤ ਦਾ ਪ੍ਰਬੰਧ ਕਰੋ।

6 ਜਦੋਂ ਤੁਸੀਂ ਇਹ ਸਮਝਾਉਣ ਲਈ ਵਾਪਸ ਜਾਂਦੇ ਹੋ ਕਿ ਸਦੀਪਕ ਜੀਵਨ ਕਿਵੇਂ ਸਾਕਾਰ ਹੋਵੇਗਾ, ਤਾਂ ਤੁਸੀਂ ਪੁੱਛ ਸਕਦੇ ਹੋ:

◼ “ਕੀ ਤੁਹਾਨੂੰ ਯਾਦ ਹੈ ਕਿ ਪਿਛਲੀ ਵਾਰ ਜਾਣ ਤੋਂ ਪਹਿਲਾਂ ਮੈਂ ਇਕ ਸਵਾਲ ਪੁੱਛਿਆ ਸੀ, ‘ਤੁਹਾਡੇ ਖ਼ਿਆਲ ਵਿਚ ਸਦੀਪਕ ਜੀਵਨ ਦੀ ਸੰਭਾਵਨਾ ਨੂੰ ਸਾਕਾਰ ਹੁੰਦੇ ਹੋਏ ਦੇਖਣ ਲਈ ਤੁਹਾਨੂੰ ਕੀ ਕਰਨਾ ਪਵੇਗਾ?’” [ਜਵਾਬ ਲਈ ਸਮਾਂ ਦਿਓ।] ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਦਾ ਸਫ਼ਾ 15 ਖੋਲ੍ਹੋ ਅਤੇ ਪੈਰਾ 19 ਵਿਚ ਉਤਕਥਿਤ ਯੂਹੰਨਾ 17:3 ਪੜ੍ਹੋ। ਘਰ-ਸੁਆਮੀ ਨੂੰ ਦੱਸੋ ਕਿ ਉਹ ਅਤੇ ਉਸ ਦਾ ਪਰਿਵਾਰ ਇਹ ਖ਼ਾਸ ਕਿਸਮ ਦਾ ਗਿਆਨ ਪ੍ਰਾਪਤ ਕਰ ਸਕਦਾ ਹੈ ਅਤੇ ਕਿ ਤੁਹਾਨੂੰ ਨਿਯਮਿਤ ਤੌਰ ਤੇ ਉਸ ਸਮੇਂ ਤੇ ਵਾਪਸ ਆਉਣ ਵਿਚ ਖ਼ੁਸ਼ੀ ਹੋਵੇਗੀ ਜੋ ਸਮਾਂ ਉਸ ਲਈ ਮੁਨਾਸਬ ਹੋਵੇ। ਘਰ-ਸੁਆਮੀ ਨਾਲ ਨਿਯਮਿਤ ਮੁਲਾਕਾਤਾਂ ਸ਼ੁਰੂ ਕਰਨ ਤੋਂ ਥੋੜ੍ਹੇ ਸਮੇਂ ਬਾਅਦ, ਤੁਸੀਂ ਮੰਗ ਵੱਡੀ ਪੁਸਤਿਕਾ ਜਾਂ ਗਿਆਨ ਪੁਸਤਕ ਪੇਸ਼ ਕਰ ਸਕਦੇ ਹੋ।

7 ਗੱਲ-ਬਾਤ ਸ਼ੁਰੂ ਕਰਨ ਲਈ ਨੁਕਤੇ: ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਵਿਚ ਬਹੁਤ ਸਾਰੇ ਸਿਖਾਉਣ ਦੇ ਸਾਧਨ ਹਨ, ਜਿਨ੍ਹਾਂ ਨੂੰ ਇਸਤੇਮਾਲ ਕਰਦੇ ਹੋਏ ਤੁਸੀਂ ਪਹਿਲੀ ਮੁਲਾਕਾਤ ਜਾਂ ਪੁਨਰ-ਮੁਲਾਕਾਤ ਤੇ ਗੱਲ-ਬਾਤ ਸ਼ੁਰੂ ਕਰ ਸਕਦੇ ਹੋ। ਤੁਸੀਂ ਕੇਵਲ ਇਕ ਢੁਕਵਾਂ ਸਵਾਲ ਪੁੱਛ ਕੇ ਗੱਲ-ਬਾਤ ਸ਼ੁਰੂ ਕਰ ਸਕਦੇ ਹੋ। ਮਿਸਾਲ ਲਈ, ਇਨ੍ਹਾਂ ਸਵਾਲਾਂ ਉੱਤੇ, ਨਾਲੇ ਉਨ੍ਹਾਂ ਅਧਿਆਵਾਂ ਉੱਤੇ ਗੌਰ ਕਰੋ ਜਿਨ੍ਹਾਂ ਵਿਚ ਇਨ੍ਹਾਂ ਦੀ ਚਰਚਾ ਕੀਤੀ ਗਈ ਹੈ:

ਪਰਮੇਸ਼ੁਰ—ਉਹ ਕੌਣ ਹੈ? (4)

ਕੀ ਬਾਈਬਲ ਵਾਸਤਵ ਵਿਚ ਪਰਮੇਸ਼ੁਰ ਵੱਲੋਂ ਹੈ? (5)

ਮੌਤ ਹੋਣ ਤੇ ਕੀ ਹੁੰਦਾ ਹੈ? (8)

ਪਰਮੇਸ਼ੁਰ ਨੇ ਦੁਸ਼ਟਤਾ ਨੂੰ ਕਿਉਂ ਇਜਾਜ਼ਤ ਦਿੱਤੀ ਹੈ? (11)

ਕੌਣ ਸਵਰਗ ਨੂੰ ਜਾਂਦੇ ਹਨ, ਅਤੇ ਕਿਉਂ? (14)

ਕੀ ਅਸੀਂ ਦਸ ਹੁਕਮਾਂ ਦੇ ਅਧੀਨ ਹਾਂ? (24)

8 ਤੁਸੀਂ ਸਦਾ ਦੇ ਲਈ ਜੀਉਂਦੇ ਰਹਿਣਾ ਪੁਸਤਕ ਵਿੱਚੋਂ ਚੋਣਵਾਂ ਸਫ਼ਾ (ਜਾਂ ਸਫ਼ੇ) ਖੋਲ੍ਹ ਕੇ ਉਸ ਨੁਕਤੇ ਦੀ ਵਿਆਖਿਆ ਕਰ ਸਕਦੇ ਹੋ ਜਿਸ ਉੱਤੇ ਚਰਚਾ ਹੋ ਰਹੀ ਹੈ। ਫਿਰ ਪੁਨਰ-ਮੁਲਾਕਾਤ ਦਾ ਪ੍ਰਬੰਧ ਕਰਨ ਲਈ ਚਰਚਾ ਨਾਲ ਸੰਬੰਧਿਤ ਇਕ ਹੋਰ ਸਵਾਲ ਪੁੱਛੋ, ਜਿਸ ਦਾ ਜਵਾਬ ਮੰਗ ਵੱਡੀ ਪੁਸਤਿਕਾ ਜਾਂ ਗਿਆਨ ਪੁਸਤਕ ਵਿੱਚੋਂ ਦਿੱਤਾ ਜਾ ਸਕਦਾ ਹੈ। ਘਰ-ਸੁਆਮੀ ਨੂੰ ਪਬਲਿਕ ਸਭਾ ਲਈ ਸੱਦਾ ਦੇਣਾ ਨਾ ਭੁੱਲੋ, ਅਤੇ ਉਸ ਨੂੰ ਨਿਮੰਤ੍ਰਣ ਪਰਚਾ ਵੀ ਦਿਓ। ਉਸ ਨੂੰ ਦੱਸੋ ਕਿ ਉਕਤ ਪੁਸਤਕਾਂ ਜਿੰਨੀ ਕੀਮਤ ਤੇ ਪੇਸ਼ ਕੀਤੀਆਂ ਜਾ ਰਹੀਆਂ ਹਨ, ਉਹ ਇਨ੍ਹਾਂ ਦੀ ਛਪਾਈ ਦੀ ਕੀਮਤ ਤੋਂ ਵੀ ਘੱਟ ਹੈ ਅਤੇ ਕਿ ਸਾਡੇ ਸਮੁੱਚੇ ਕੰਮ ਦਾ ਖ਼ਰਚਾ ਸਵੈ-ਇੱਛਿਤ ਚੰਦਿਆਂ ਨਾਲ ਚੱਲਦਾ ਹੈ।

9 ਹਰ ਤਰ੍ਹਾਂ ਦੇ ਨੇਕਦਿਲ ਲੋਕ ਪਰਮੇਸ਼ੁਰ ਅਤੇ ਮਸੀਹ ਬਾਰੇ ਸੱਚਾਈ ਦੀ ਭਾਲ ਕਰ ਰਹੇ ਹਨ। ਬਹੁਤ ਸਾਰੇ ਲੋਕ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿਣ ਦੇ ਵਿਚਾਰ ਤੇ ਸੁਖਾਵੇਂ ਢੰਗ ਨਾਲ ਹੈਰਾਨ ਹੁੰਦੇ ਹਨ। ਅਸੀਂ ਆਪਣੇ ਗਵਾਹੀ-ਕਾਰਜ ਦੁਆਰਾ ਅਜਿਹੇ ਸਾਰੇ ਲੋਕਾਂ ਦੀ ਮਦਦ ਕਰ ਸਕਦੇ ਹਾਂ। ਤਾਂ ਫਿਰ, ਆਓ ਅਸੀਂ ਲਗਾਤਾਰ ‘ਮਿਹਨਤ ਅਤੇ ਜਤਨ ਕਰੀਏ ਇਸ ਲਈ ਜੋ ਅਸਾਂ ਜੀਉਂਦੇ ਪਰਮੇਸ਼ੁਰ ਉੱਤੇ ਆਸ ਲਾਈ ਹੋਈ ਹੈ ਜਿਹੜਾ ਸਾਰਿਆਂ ਮਨੁੱਖਾਂ ਦਾ ਮੁਕਤੀ ਦਾਤਾ ਹੈ।’—1 ਤਿਮੋ. 4:10.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ