ਸਾਡੇ ਗੁਆਂਢੀਆਂ ਨੂੰ ਖ਼ੁਸ਼ ਖ਼ਬਰੀ ਸੁਣਨ ਦੀ ਲੋੜ ਹੈ
1 ਪਰਮੇਸ਼ੁਰ ਦੀ ਇਹ ਇੱਛਾ ਹੈ “ਭਈ ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋ. 2:4) ‘ਸਾਰੇ ਮਨੁੱਖਾਂ’ ਵਿਚ ਸਾਡੇ ਸਾਰੇ ਗੁਆਂਢੀ ਵੀ ਸ਼ਾਮਲ ਹਨ। ਉਨ੍ਹਾਂ ਤਕ ਖ਼ੁਸ਼ ਖ਼ਬਰੀ ਪਹੁੰਚਾਉਣ ਲਈ ਸਾਨੂੰ ਆਪਣੀਆਂ ਪੇਸ਼ਕਾਰੀਆਂ ਵਿਚ ਢਲਣਯੋਗ ਹੋਣ ਦੀ ਲੋੜ ਹੈ ਅਤੇ ਹਰੇਕ ਵਿਅਕਤੀ ਜਿਸ ਨੂੰ ਅਸੀਂ ਮਿਲਦੇ ਹਾਂ, ਦੀ ਦਿਲਚਸਪੀ ਦਾ ਵੀ ਖ਼ਿਆਲ ਰੱਖਣ ਦੀ ਲੋੜ ਹੈ। (1 ਕੁਰਿੰ. 9:19-23) ਯਹੋਵਾਹ ਦੇ ਸੰਗਠਨ ਨੇ ਸਾਨੂੰ ਅਜਿਹੇ ਔਜ਼ਾਰ ਪ੍ਰਦਾਨ ਕੀਤੇ ਹਨ, ਜੋ ਸਾਨੂੰ ਉਨ੍ਹਾਂ ਲੋਕਾਂ ਦੇ ਦਿਲਾਂ ਤਕ ਪਹੁੰਚਣ ਵਿਚ ਮਦਦ ਦੇ ਸਕਦੇ ਹਨ ਜਿਹੜੇ “ਸਦੀਪਕ ਜੀਵਨ ਲਈ ਸਹੀ ਮਨੋਬਿਰਤੀ ਰੱਖਦੇ” ਹਨ। (ਰਸੂ. 13:48, ਨਿ ਵ) ਆਓ ਅਸੀਂ ਦੇਖੀਏ ਕਿ ਅਸੀਂ ਆਪਣੇ ਗੁਆਂਢੀਆਂ ਦੀਆਂ ਅਧਿਆਤਮਿਕ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜੁਲਾਈ ਅਤੇ ਅਗਸਤ ਦੇ ਮਹੀਨੇ ਦੌਰਾਨ ਕਿਵੇਂ ਅਲੱਗ-ਅਲੱਗ ਵੱਡੀਆਂ ਪੁਸਤਿਕਾਵਾਂ ਇਸਤੇਮਾਲ ਕਰ ਸਕਦੇ ਹਾਂ।
2 ਪੇਸ਼ ਕੀਤੀਆਂ ਜਾ ਰਹੀਆਂ ਵੱਡੀਆਂ ਪੁਸਤਿਕਾਵਾਂ: ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ ਜੋ ਤੁਸੀਂ ਖ਼ਾਸ ਵੱਡੀਆਂ ਪੁਸਤਿਕਾਵਾਂ ਨੂੰ ਪੇਸ਼ ਕਰਨ ਵਿਚ ਸ਼ਾਇਦ ਲਾਭਦਾਇਕ ਪਾਓਗੇ। ਹਰੇਕ ਸੁਝਾਅ ਵਿਚ ਸ਼ਾਮਲ ਹੈ (1) ਗੱਲ-ਬਾਤ ਸ਼ੁਰੂ ਕਰਨ ਲਈ ਇਕ ਵਿਚਾਰ-ਉਕਸਾਊ ਸਵਾਲ, (2) ਇਕ ਹਵਾਲਾ ਕਿ ਵੱਡੀ ਪੁਸਤਿਕਾ ਵਿਚ ਕਿੱਥੇ ਗੱਲ-ਬਾਤ ਦੇ ਨੁਕਤੇ ਪਾਏ ਜਾ ਸਕਦੇ ਹਨ, ਅਤੇ (3) ਇਕ ਢੁਕਵਾਂ ਸ਼ਾਸਤਰਵਚਨ ਜੋ ਚਰਚਾ ਦੌਰਾਨ ਪੜ੍ਹਿਆ ਜਾ ਸਕਦਾ ਹੈ। ਤੁਸੀਂ ਉਸ ਵਿਅਕਤੀ ਦੀ ਪ੍ਰਤਿਕ੍ਰਿਆ ਅਨੁਸਾਰ ਬਾਕੀ ਦੀ ਪੇਸ਼ਕਾਰੀ ਨੂੰ ਆਪਣੇ ਸ਼ਬਦਾਂ ਵਿਚ ਪੂਰਾ ਕਰ ਸਕਦੇ ਹੋ। ਜ਼ਿਆਦਾਤਰ ਵੱਡੀਆਂ ਪੁਸਤਿਕਾਵਾਂ ਦੇ ਲਈ, ਸਾਡੀ ਰਾਜ ਸੇਵਕਾਈ ਦੇ ਇਕ ਪਿਛਲੇ ਅੰਕ ਦਾ ਹਵਾਲਾ ਦਿੱਤਾ ਗਿਆ ਹੈ ਜਿੱਥੇ ਉਸ ਵੱਡੀ ਪੁਸਤਿਕਾ ਲਈ ਜ਼ਿਆਦਾ ਵਿਸਤ੍ਰਿਤ ਪੇਸ਼ਕਾਰੀ ਦਿੱਤੀ ਗਈ ਹੈ।
ਕੀ ਪਰਮੇਸ਼ੁਰ ਸੱਚ ਮੁੱਚ ਸਾਡੀ ਪਰਵਾਹ ਕਰਦਾ ਹੈ?
ਤੁਹਾਡੇ ਖ਼ਿਆਲ ਵਿਚ ਕਿਹੜੀ ਉਮੀਦ ਉਨ੍ਹਾਂ ਲੋਕਾਂ ਦੀ ਮਦਦ ਕਰ ਸਕਦੀ ਹੈ ਜੋ ਬਦਸਲੂਕੀ ਦੇ ਸ਼ਿਕਾਰ ਹੋਏ ਹਨ?—ਸਫ਼ੇ 27-8, ਪੈਰੇ 23-7; ਯਸਾ. 65:17, 18; km-PJ 7/97 ਸਫ਼ਾ 8.
ਜੀਵਨ ਦਾ ਮਕਸਦ ਕੀ ਹੈ—ਤੁਸੀਂ ਇਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹੋ?
ਕੀ ਕਾਰਨ ਹੈ ਕਿ ਅੱਜ ਇੰਨੇ ਸਾਰੇ ਲੋਕ ਆਪਣੇ ਜੀਵਨ ਨਾਲ ਅਸੰਤੁਸ਼ਟ ਜਾਪਦੇ ਹਨ?—ਸਫ਼ੇ 29-30, ਪੈਰੇ 2, 25-6; ਜ਼ਬੂ. 145:16; km-PJ 7/96 ਸਫ਼ਾ 4.
ਧਰਤੀ ਉਤੇ ਸਦਾ ਦੇ ਜੀਵਨ ਦਾ ਅਨੰਦ ਮਾਣੋ!
ਕੀ ਤੁਸੀਂ ਕਦੇ ਸੋਚਿਆ ਹੈ ਕਿ ਹੁਣ ਯਿਸੂ ਮਸੀਹ ਕੀ ਕਰ ਰਿਹਾ ਹੈ?—ਤਸਵੀਰਾਂ 41-2; ਪਰ. 11:15; km-PJ 8/96 ਸਫ਼ਾ 8.
ਉਹ ਸਰਕਾਰ ਜਿਹੜੀ ਪਰਾਦੀਸ ਲਿਆਵੇਗੀ।
ਕੀ ਤੁਸੀਂ ਉਸ ਰਾਜ ਬਾਰੇ ਜਾਣਨਾ ਚਾਹੋਗੇ ਜਿਸ ਬਾਰੇ ਯਿਸੂ ਨੇ ਸਾਨੂੰ ਪ੍ਰਾਰਥਨਾ ਕਰਨੀ ਸਿਖਾਈ ਸੀ?—ਸਫ਼ਾ 3; ਮੱਤੀ 6:9, 10.
ਜਦੋਂ ਕੋਈ ਵਿਅਕਤੀ ਜਿਸ ਨਾਲ ਤੁਸੀਂ ਪ੍ਰੇਮ ਰੱਖਦੇ ਹੋ ਮਰ ਜਾਂਦਾ ਹੈ।
ਕੀ ਤੁਸੀਂ ਕਦੀ ਵਿਚਾਰ ਕੀਤਾ ਹੈ ਕਿ ਉਸ ਵਿਅਕਤੀ ਨੂੰ ਕਿਵੇਂ ਦਿਲਾਸਾ ਦਿੱਤਾ ਜਾ ਸਕਦਾ ਹੈ ਜਿਸ ਦੇ ਕਿਸੇ ਪਿਆਰੇ ਦੀ ਮੌਤ ਹੋ ਗਈ ਹੋਵੇ?—ਸਫ਼ਾ 26, ਪੈਰੇ 2-5; ਯੂਹੰ. 5:28, 29; km-PJ 7/97 ਸਫ਼ਾ 8.
ਕੀ ਤੁਹਾਨੂੰ ਤ੍ਰਿਏਕ ਵਿਚ ਵਿਸ਼ਵਾਸ ਕਰਨਾ ਚਾਹੀਦਾ ਹੈ?
ਕੀ ਪਰਮੇਸ਼ੁਰ ਦੇ ਅਸਲੀ ਸੁਭਾਅ ਨੂੰ ਸਮਝਣਾ ਸਾਡੇ ਭਵਿੱਖ ਲਈ ਮਹੱਤਵਪੂਰਣ ਹੈ?—ਸਫ਼ਾ 3, ਪੈਰੇ 3, 7-8; ਯੂਹੰ. 17:3.
3 ਦੂਜੀਆਂ ਵੱਡੀਆਂ ਪੁਸਤਿਕਾਵਾਂ: ਫਰਵਰੀ 1998 ਦੀ ਸਾਡੀ ਰਾਜ ਸੇਵਕਾਈ ਦੇ ਅੰਤਰ-ਪੱਤਰ ਵਿਚ ਦੂਜੇ ਪ੍ਰਕਾਸ਼ਨ, ਜਿਨ੍ਹਾਂ ਵਿਚ ਵੱਡੀਆਂ ਪੁਸਤਿਕਾਵਾਂ ਵੀ ਸ਼ਾਮਲ ਹਨ, ਸੂਚੀਬੱਧ ਹਨ ਜੋ ਬੋਧੀਆਂ, ਹਿੰਦੂਆਂ, ਯਹੂਦੀਆਂ, ਅਤੇ ਮੁਸਲਮਾਨਾਂ ਨੂੰ ਗਵਾਹੀ ਦੇਣ ਵਿਚ ਵਰਤਣ ਲਈ ਖ਼ਾਸ ਤੌਰ ਤੇ ਤਿਆਰ ਕੀਤੇ ਗਏ ਹਨ। ਜਿੱਥੇ ਵੀ ਢੁਕਵਾਂ ਹੋਵੇ, ਉੱਥੇ ਇਹ ਵੱਡੀਆਂ ਪੁਸਤਿਕਾਵਾਂ ਉਨ੍ਹਾਂ ਲੋਕਾਂ ਨੂੰ ਪੇਸ਼ ਕੀਤੀਆਂ ਜਾ ਸਕਦੀਆਂ ਹਨ, ਜਿਨ੍ਹਾਂ ਨੂੰ ਅਸੀਂ ਮਿਲਦੇ ਹਾਂ। ਤੁਸੀਂ ਉਸ ਅੰਤਰ-ਪੱਤਰ ਦੇ ਸਫ਼ੇ 4-6 ਉੱਤੇ ਦਿੱਤੇ ਗਏ ਸੁਝਾਵਾਂ ਦੇ ਨਾਲ-ਨਾਲ ਤਰਕ ਕਰਨਾ (ਅੰਗ੍ਰੇਜ਼ੀ) ਪੁਸਤਕ ਦੇ ਸਫ਼ੇ 21-4 ਦਾ ਪੁਨਰ-ਵਿਚਾਰ ਕਰ ਸਕਦੇ ਹੋ ਅਤੇ ਅਜਿਹੀਆਂ ਸੰਖੇਪ ਪੇਸ਼ਕਾਰੀਆਂ ਤਿਆਰ ਕਰ ਸਕਦੇ ਹੋ ਜੋ ਸ਼ਾਇਦ ਇਨ੍ਹਾਂ ਲੋਕਾਂ ਦੀ ਦਿਲਚਸਪੀ ਜਗਾਵੇ।
4 ਇਕ ਹੋਰ ਵੱਡੀ ਪੁਸਤਿਕਾ ਉਨ੍ਹਾਂ ਲੋਕਾਂ ਦੀ ਮਦਦ ਕਰਨ ਲਈ ਤਿਆਰ ਕੀਤੀ ਗਈ ਹੈ ਜੋ ਸ਼ਾਇਦ ਪੜ੍ਹੇ-ਲਿਖੇ ਹਨ ਪਰ ਬਾਈਬਲ ਬਾਰੇ ਘੱਟ ਹੀ ਜਾਣਦੇ ਹਨ। ਇਹ ਉਨ੍ਹਾਂ ਵਿਚ ਪਰਮੇਸ਼ੁਰ ਦੇ ਬਚਨ ਦੀ ਜਾਂਚ ਕਰਨ ਦੀ ਇੱਛਾ ਪੈਦਾ ਕਰਨ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਜਿੱਥੇ ਢੁਕਵਾਂ ਹੋਵੇ, ਤੁਸੀਂ ਹੇਠਾਂ ਦਿੱਤੀ ਗਈ ਵੱਡੀ ਪੁਸਤਿਕਾ ਪੇਸ਼ ਕਰ ਸਕਦੇ ਹੋ:
ਤਮਾਮ ਲੋਕਾਂ ਲਈ ਇਕ ਪੁਸਤਕ।
ਕੀ ਤੁਸੀਂ ਸਹਿਮਤ ਹੋਵੋਗੇ ਕਿ ਸਰਬਪੱਖੀ ਸਿੱਖਿਆ ਹਾਸਲ ਕਰਨ ਵਿਚ ਬਾਈਬਲ ਦਾ ਥੋੜ੍ਹਾ-ਬਹੁਤ ਗਿਆਨ ਹਾਸਲ ਕਰਨਾ ਵੀ ਸ਼ਾਮਲ ਹੈ?—ਸਫ਼ਾ 3, ਪੈਰੇ 1-3 ਅਤੇ ਸਫ਼ਾ 30, ਪੈਰਾ 2; ਉਪ. 12:9, 10.
5 ਬਾਈਬਲ ਅਧਿਐਨ ਲਈ ਵੱਡੀ ਪੁਸਤਿਕਾ: ਸੇਵਕਾਈ ਵਿਚ ਸਾਡਾ ਉਦੇਸ਼ ਹਮੇਸ਼ਾ ਬਾਈਬਲ ਅਧਿਐਨ ਸ਼ੁਰੂ ਕਰਨਾ ਹੋਣਾ ਚਾਹੀਦਾ ਹੈ, ਭਾਵੇਂ ਪਹਿਲੀ ਮੁਲਾਕਾਤ ਤੇ ਜਾਂ ਬਾਅਦ ਦੀਆਂ ਪੁਨਰ-ਮੁਲਾਕਾਤਾਂ ਤੇ। ਇਸ ਉਦੇਸ਼ ਨੂੰ ਪੂਰਾ ਕਰਨ ਲਈ, ਸਾਡੇ ਕੋਲ ਗ੍ਰਹਿ ਬਾਈਬਲ ਅਧਿਐਨ ਸ਼ੁਰੂ ਕਰਨ ਅਤੇ ਜਾਰੀ ਰੱਖਣ ਲਈ ਹੇਠਾਂ ਦਿੱਤੀ ਗਈ ਵਰਤਣ-ਨੂੰ-ਆਸਾਨ ਵੱਡੀ ਪੁਸਤਿਕਾ ਹੈ:
ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?
ਕੀ ਤੁਸੀਂ ਜਾਣਦੇ ਹੋ ਕਿ ਹਰ ਹਫ਼ਤੇ 30 ਮਿੰਟ ਜਾਂ ਇਸ ਤੋਂ ਘੱਟ ਸਮਾਂ ਦੇ ਕੇ 16 ਹਫ਼ਤਿਆਂ ਵਿਚ ਤੁਸੀਂ ਬਾਈਬਲ ਦੀ ਬੁਨਿਆਦੀ ਸਮਝ ਹਾਸਲ ਕਰ ਸਕਦੇ ਹੋ?—ਪਾਠ 2, ਪੈਰਾ 6; 2 ਤਿਮੋ. 3:16, 17; km-PJ 3/97 ਸਫ਼ਾ 4.
6 ਪ੍ਰੇਮਪੂਰਣ ਸਾਮਰੀ ਦੇ ਦ੍ਰਿਸ਼ਟਾਂਤ ਵਿਚ, ਯਿਸੂ ਨੇ ਸਪੱਸ਼ਟ ਕੀਤਾ ਕਿ ਇਕ ਸੱਚਾ ਗੁਆਂਢੀ ਉਹ ਹੈ ਜੋ ਸੰਕਟ ਦੇ ਸਮੇਂ ਦੂਜਿਆਂ ਦੀ ਮਦਦ ਕਰਨ ਲਈ ਪ੍ਰੇਮ ਅਤੇ ਦਿਆਲਗੀ ਦਿਖਾਉਂਦਾ ਹੈ। (ਲੂਕਾ 10:27-37) ਸਾਡੇ ਗੁਆਂਢੀ ਅਧਿਆਤਮਿਕ ਸੰਕਟ ਵਿਚ ਹਨ। ਉਨ੍ਹਾਂ ਨੂੰ ਖ਼ੁਸ਼ ਖ਼ਬਰੀ ਸੁਣਨ ਦੀ ਲੋੜ ਹੈ। ਆਓ ਅਸੀਂ ਉਨ੍ਹਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨ ਦੀ ਜ਼ਿੰਮੇਵਾਰੀ ਨੂੰ ਨਿਭਾਈਏ, ਅਤੇ ਇਸ ਤਰ੍ਹਾਂ ਆਪਣੇ ਆਪ ਨੂੰ ਯਿਸੂ ਮਸੀਹ ਦੇ ਸੱਚੇ ਚੇਲੇ ਸਾਬਤ ਕਰੀਏ।—ਮੱਤੀ 24:14; ਗਲਾ. 5:14.