“ਹਰ ਤਰ੍ਹਾਂ ਦੇ ਲੋਕਾਂ” ਨੂੰ ਪ੍ਰਚਾਰ ਕਰੋ
1. ਅਸਰਦਾਰ ਪ੍ਰਚਾਰਕ ਮਾਹਰ ਕਾਰੀਗਰਾਂ ਵਰਗੇ ਕਿਵੇਂ ਹਨ?
1 ਇਕ ਮਾਹਰ ਕਾਰੀਗਰ ਕੋਲ ਬਹੁਤ ਸਾਰੇ ਸੰਦ ਹੁੰਦੇ ਹਨ ਅਤੇ ਉਹ ਜਾਣਦਾ ਹੈ ਕਿ ਹਰ ਸੰਦ ਨੂੰ ਕਦੋਂ ਅਤੇ ਕਿਵੇਂ ਵਰਤਣਾ ਹੈ। ਇਸੇ ਤਰ੍ਹਾਂ ਪ੍ਰਚਾਰਕਾਂ ਵਜੋਂ ਆਪਣਾ ਕੰਮ ਪੂਰਾ ਕਰਨ ਵਾਸਤੇ ਸਾਡੇ ਕੋਲ ਵੀ ਵੱਖੋ-ਵੱਖਰੇ ਸੰਦ ਹਨ। ਮਿਸਾਲ ਲਈ, ਹਰ ਤਰ੍ਹਾਂ ਦੇ ਲੋਕਾਂ ਨੂੰ ਪ੍ਰਚਾਰ ਕਰਨ ਲਈ ਸਾਡੇ ਕੋਲ ਵੱਖੋ-ਵੱਖਰੇ ਵਿਸ਼ਿਆਂ ਉੱਤੇ ਕਈ ਬਰੋਸ਼ਰ ਹਨ। (1 ਕੁਰਿੰ. 9:22) ਸਾਡੀ ਰਾਜ ਸੇਵਕਾਈ ਦੇ ਇਸ ਅੰਕ ਵਿਚਲੇ ਅੰਤਰ-ਪੱਤਰ ʼਤੇ ਕੁਝ ਬਰੋਸ਼ਰਾਂ ਬਾਰੇ ਦੱਸਿਆ ਹੈ ਅਤੇ ਸਮਝਾਇਆ ਗਿਆ ਹੈ ਕਿ ਇਹ ਕਿਨ੍ਹਾਂ ਲਈ ਤਿਆਰ ਕੀਤੇ ਗਏ ਸਨ ਅਤੇ ਇਨ੍ਹਾਂ ਨੂੰ ਕਿਵੇਂ ਪੇਸ਼ ਕੀਤਾ ਜਾ ਸਕਦਾ ਹੈ।
2. ਅਸੀਂ ਪ੍ਰਚਾਰ ਦੇ ਕੰਮ ਵਿਚ ਬਰੋਸ਼ਰ ਕਦੋਂ ਪੇਸ਼ ਕਰ ਸਕਦੇ ਹਾਂ?
2 ਬਰੋਸ਼ਰ ਕਦੋਂ ਵਰਤੀਏ: ਇਕ ਕਾਰੀਗਰ ਜ਼ਰੂਰਤ ਪੈਣ ਤੇ ਆਪਣੇ ਸੰਦ ਵਰਤਦਾ ਹੈ। ਇਸੇ ਤਰ੍ਹਾਂ, ਅਸੀਂ ਲੋਕਾਂ ਨੂੰ ਉਦੋਂ ਬਰੋਸ਼ਰ ਪੇਸ਼ ਕਰ ਸਕਦੇ ਹਾਂ ਜਦੋਂ ਸਾਨੂੰ ਲੱਗੇ ਕਿ ਉਨ੍ਹਾਂ ਨੂੰ ਇਹ ਪੜ੍ਹ ਕੇ ਲਾਭ ਹੋ ਸਕਦਾ ਹੈ। ਸਾਨੂੰ ਖ਼ਾਸ ਮੁਹਿੰਮਾਂ ਵਿਚ ਹੀ ਬਰੋਸ਼ਰ ਪੇਸ਼ ਕਰਨ ਦੀ ਉਡੀਕ ਨਹੀਂ ਕਰਨੀ ਚਾਹੀਦੀ। ਮਿਸਾਲ ਲਈ, ਜੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਪੇਸ਼ ਕੀਤੀ ਜਾ ਰਹੀ ਹੋਵੇ ਅਤੇ ਅਸੀਂ ਗ਼ੈਰ-ਮਸੀਹੀ ਦੇਸ਼ ਵਿਚ ਪ੍ਰਚਾਰ ਕਰ ਰਹੇ ਹੋਈਏ ਜਿੱਥੇ ਲੋਕਾਂ ਨੂੰ ਬਾਈਬਲ ਵਿਚ ਘੱਟ ਹੀ ਦਿਲਚਸਪੀ ਹੈ, ਤਾਂ ਪਹਿਲਾਂ ਕੋਈ ਢੁਕਵਾਂ ਬਰੋਸ਼ਰ ਪੇਸ਼ ਕਰਨਾ ਜ਼ਿਆਦਾ ਲਾਭਦਾਇਕ ਹੋਵੇਗਾ ਜਿਸ ਤੋਂ ਬਾਅਦ ਵਿਅਕਤੀ ਦੀ ਦਿਲਚਸਪੀ ਪੈਦਾ ਕਰ ਕੇ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਪੁਸਤਕ ਪੇਸ਼ ਕੀਤੀ ਜਾ ਸਕਦੀ ਹੈ।
3. ਸਾਨੂੰ ਆਪਣੇ ਪ੍ਰਚਾਰ ਦੇ ਸੰਦ ਵਧੀਆ ਤਰੀਕੇ ਨਾਲ ਕਿਉਂ ਵਰਤਣੇ ਚਾਹੀਦੇ ਹਨ?
3 ਬਾਈਬਲ ਉਨ੍ਹਾਂ ਲੋਕਾਂ ਦੀ ਸ਼ਲਾਘਾ ਕਰਦੀ ਹੈ ਜੋ ਆਪਣੇ ਕੰਮ ਵਿਚ ਕਾਰੀਗਰ ਹਨ। (ਕਹਾ. 22:29) ਵਾਕਈ, “ਪਰਮੇਸ਼ੁਰ ਦੀ ਖ਼ੁਸ਼ ਖ਼ਬਰੀ” ਸੁਣਾਉਣ ਨਾਲੋਂ ਹੋਰ ਕੋਈ ਕੰਮ ਇੰਨਾ ਅਹਿਮ ਨਹੀਂ ਹੈ। (ਰੋਮੀ. 15:16) ਅਸੀਂ ਆਪਣੇ ਆਪ ਨੂੰ ਅਜਿਹਾ ਵਿਅਕਤੀ ਸਾਬਤ ਕਰਨ ਲਈ “ਜਿਸ ਨੂੰ ਆਪਣੇ ਕੰਮ ਤੋਂ ਕੋਈ ਸ਼ਰਮਿੰਦਗੀ ਨਹੀਂ ਹੈ,” ਆਪਣੇ ਸੰਦਾਂ ਨੂੰ ਵਧੀਆ ਤਰੀਕੇ ਨਾਲ ਵਰਤਣ ਦੀ ਕੋਸ਼ਿਸ਼ ਕਰਾਂਗੇ।—2 ਤਿਮੋ. 2:15.