“ਕੋਈ ਪੁਰਾਣਾ ਰਸਾਲਾ ਜਾਂ ਬਰੋਸ਼ਰ ਪੇਸ਼ ਕਰੋ ਜੋ ਵਿਅਕਤੀ ਨੂੰ ਦਿਲਚਸਪ ਲੱਗੇ”
ਜਿਨ੍ਹਾਂ ਮਹੀਨਿਆਂ ਦੌਰਾਨ ਅਸੀਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਪੇਸ਼ ਕਰ ਕੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਾਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਵਿਅਕਤੀ ਕੋਲ ਪਹਿਲਾਂ ਹੀ ਇਹ ਕਿਤਾਬ ਹੈ ਅਤੇ ਉਹ ਬਾਈਬਲ ਸਟੱਡੀ ਨਹੀਂ ਕਰਨੀ ਚਾਹੁੰਦਾ, ਤਾਂ ਅਸੀਂ “ਕੋਈ ਪੁਰਾਣਾ ਰਸਾਲਾ ਜਾਂ ਬਰੋਸ਼ਰ ਪੇਸ਼ ਕਰ ਸਕਦੇ ਹਾਂ ਜੋ ਵਿਅਕਤੀ ਨੂੰ ਦਿਲਚਸਪ ਲੱਗੇ।” ਇਹ ਕਿਉਂ?
ਬਰੋਸ਼ਰਾਂ ਅਤੇ ਪੁਰਾਣੇ ਰਸਾਲਿਆਂ ਵਿਚ ਅਲੱਗ-ਅਲੱਗ ਵਿਸ਼ੇ ਹੀ ਨਹੀਂ ਹਨ, ਸਗੋਂ ਅੱਜ-ਕੱਲ੍ਹ ਲਈ ਢੁਕਵੇਂ ਵਿਸ਼ੇ ਵੀ ਪਾਏ ਜਾਂਦੇ ਹਨ। ਹੋ ਸਕਦਾ ਹੈ ਕਿ ਇਨ੍ਹਾਂ ਪ੍ਰਕਾਸ਼ਨਾਂ ਵਿੱਚੋਂ ਇਕ ਵਿਸ਼ਾ ਕਿਸੇ ਦੇ ਦਿਲ ਨੂੰ ਛੋਹ ਜਾਵੇ। ਇਸ ਕਰਕੇ ਆਪਣਾ ਪ੍ਰੀਚਿੰਗ ਬੈਗ ਤਿਆਰ ਕਰਦੇ ਸਮੇਂ ਉਸ ਵਿਚ ਵੱਖੋ-ਵੱਖਰੇ ਬਰੋਸ਼ਰ ਅਤੇ ਪੁਰਾਣੇ ਰਸਾਲੇ ਵੀ ਰੱਖੋ। ਜੇ ਤੁਹਾਡੇ ਕੋਲ ਪੁਰਾਣੇ ਰਸਾਲੇ ਨਹੀਂ ਹਨ, ਤਾਂ ਤੁਸੀਂ ਮੈਗਜ਼ੀਨ ਕਾਊਂਟਰ ਤੋਂ ਲੈ ਸਕਦੇ ਹੋ। ਪਰ ਫਿਰ ਜੇ ਕਿਸੇ ਕੋਲ ਪਹਿਲਾਂ ਹੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਹੈ ਤੇ ਉਹ ਬਾਈਬਲ ਸਟੱਡੀ ਨਹੀਂ ਕਰਨੀ ਚਾਹੁੰਦਾ, ਤਾਂ ਤੁਸੀਂ ਉਸ ਨੂੰ ਕੁਝ ਪੁਰਾਣੇ ਰਸਾਲੇ ਜਾਂ ਬਰੋਸ਼ਰ ਦਿਖਾ ਸਕਦੇ ਹੋ ਅਤੇ ਜਿਹੜਾ ਵੀ ਉਸ ਨੂੰ ਪਸੰਦ ਆਵੇ, ਲੈਣ ਲਈ ਕਹਿ ਸਕਦੇ ਹੋ। ਇਸ ਤੋਂ ਬਾਅਦ ਤੁਸੀਂ ਉਸ ਨੂੰ ਫਿਰ ਤੋਂ ਮਿਲਣ ਦਾ ਇੰਤਜ਼ਾਮ ਕਰ ਸਕਦੇ ਹੋ। ਹੋ ਸਕਦਾ ਹੈ ਕਿ ਇਸ ਤਰ੍ਹਾਂ ਤੁਸੀਂ ਉਸ ਨਾਲ ਬਾਈਬਲ ਸਟੱਡੀ ਸ਼ੁਰੂ ਕਰ ਸਕੋ।