ਪੁਰਾਣੇ ਰਸਾਲਿਆਂ ਦਾ ਚੰਗਾ ਇਸਤੇਮਾਲ ਕਰੋ
ਜੇ ਅਸੀਂ ਪੁਰਾਣੇ ਰਸਾਲਿਆਂ ਨੂੰ ਸਾਂਭ ਕੇ ਰੱਖੀਏ ਜਾਂ ਸੁੱਟ ਦੇਈਏ, ਤਾਂ ਕਿਸੇ ਨੂੰ ਫ਼ਾਇਦਾ ਨਹੀਂ ਹੁੰਦਾ। ਇਸ ਲਈ ਸਾਨੂੰ ਇਹ ਰਸਾਲੇ ਵੰਡਣੇ ਚਾਹੀਦੇ ਹਨ। ਕੋਈ ਇਕ ਰਸਾਲਾ ਸੱਚਾਈ ਵਿਚ ਲੋਕਾਂ ਦੀ ਦਿਲਚਸਪੀ ਜਗ੍ਹਾ ਸਕਦਾ ਹੈ ਤੇ ਯਹੋਵਾਹ ਦਾ ਨਾਂ ਲੈਣ ਲਈ ਪ੍ਰੇਰ ਸਕਦਾ ਹੈ। (ਰੋਮੀ. 10:13, 14) ਪੁਰਾਣੇ ਰਸਾਲਿਆਂ ਦਾ ਚੰਗਾ ਇਸਤੇਮਾਲ ਕਰਨ ਲਈ ਹੇਠਾਂ ਕੁਝ ਸੁਝਾਅ ਦਿੱਤੇ ਗਏ ਹਨ।
• ਜਿਨ੍ਹਾਂ ਇਲਾਕਿਆਂ ਵਿਚ ਅਕਸਰ ਪ੍ਰਚਾਰ ਨਹੀਂ ਹੁੰਦਾ, ਉੱਥੇ ਸ਼ਾਇਦ ਉਨ੍ਹਾਂ ਘਰਾਂ ਵਿਚ ਇਕ ਰਸਾਲਾ ਛੱਡਿਆ ਜਾ ਸਕਦਾ ਹੈ ਜਿੱਥੇ ਸਾਨੂੰ ਕੋਈ ਮਿਲਦਾ ਨਹੀਂ।
• ਜਦੋਂ ਅਸੀਂ ਪਬਲਿਕ ਥਾਵਾਂ ਜਿਵੇਂ ਬਸ ਸਟਾਪ ਜਾਂ ਟ੍ਰੇਨ ਸਟੇਸ਼ਨਾਂ ʼਤੇ ਗਵਾਹੀ ਦਿੰਦੇ ਹਾਂ, ਤਾਂ ਉੱਥੇ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਅਸੀਂ ਪੁੱਛ ਸਕਦੇ ਹਾਂ ਜੇ ਉਹ ਕੁਝ ਪੜ੍ਹਨਾ ਚਾਹੁੰਦੇ ਹਨ। ਉਨ੍ਹਾਂ ਨੂੰ ਕਈ ਪੁਰਾਣੇ ਰਸਾਲੇ ਦਿਖਾਓ ਜਿਨ੍ਹਾਂ ਵਿੱਚੋਂ ਉਹ ਕੋਈ ਰਸਾਲਾ ਚੁਣ ਸਕਦੇ ਹਨ।
• ਜਦ ਤੁਸੀਂ ਆਪਣੀ ਮੰਡਲੀ ਦੇ ਪ੍ਰਚਾਰ ਦੇ ਇਲਾਕੇ ਵਿਚ ਨਰਸਿੰਗ ਹੋਮ, ਕਲਿਨਿਕ ਜਾਂ ਹੋਰ ਇਹੋ ਜਿਹੀਆਂ ਥਾਵਾਂ ʼਤੇ ਜਾਂਦੇ ਹੋ, ਤਾਂ ਉੱਥੇ ਉਸ ਜਗ੍ਹਾ ਕੁਝ ਪੁਰਾਣੇ ਰਸਾਲੇ ਛੱਡ ਦਿਓ ਜਿੱਥੇ ਲੋਕ ਬੈਠ ਕੇ ਆਪਣੀ ਵਾਰੀ ਦੀ ਇੰਤਜ਼ਾਰ ਕਰਦੇ ਹਨ। ਜੇ ਉੱਥੇ ਕੋਈ ਇੰਚਾਰਜ ਹੈ, ਤਾਂ ਪਹਿਲਾਂ ਉਸ ਦੀ ਆਗਿਆ ਲੈਣੀ ਚੰਗੀ ਗੱਲ ਹੋਵੇਗੀ। ਜੇ ਉੱਥੇ ਪਹਿਲਾਂ ਹੀ ਸਾਡੇ ਰਸਾਲੇ ਪਏ ਹਨ, ਤਾਂ ਹੋਰ ਨਾ ਰੱਖੋ।
• ਰਿਟਰਨ ਵਿਜ਼ਿਟਾਂ ਕਰਨ ਲਈ ਤਿਆਰੀ ਕਰਦੇ ਸਮੇਂ ਹਰ ਵਿਅਕਤੀ ਦੀ ਰੁਚੀ ਨੂੰ ਧਿਆਨ ਵਿਚ ਰੱਖੋ। ਕੀ ਉਸ ਦਾ ਪਰਿਵਾਰ ਹੈ? ਕੀ ਉਸ ਨੂੰ ਸਫ਼ਰ ਕਰਨਾ ਪਸੰਦ ਹੈ? ਕੀ ਉਸ ਨੂੰ ਬਾਗ਼ਬਾਨੀ ਕਰਨੀ ਚੰਗੀ ਲੱਗਦੀ ਹੈ? ਪੁਰਾਣੇ ਰਸਾਲਿਆਂ ਵਿਚ ਕੋਈ ਲੇਖ ਦੇਖੋ ਜੋ ਸ਼ਾਇਦ ਉਹ ਪੜ੍ਹਨਾ ਚਾਹੇ ਤੇ ਉਸ ਨੂੰ ਦੁਬਾਰਾ ਮਿਲਣ ਵੇਲੇ ਇਹ ਲੇਖ ਦਿਖਾਓ।
• ਦਿਲਚਸਪੀ ਰੱਖਣ ਵਾਲੇ ਵਿਅਕਤੀ ਨੂੰ ਵਾਰ-ਵਾਰ ਮਿਲਣ ਦੀਆਂ ਕੋਸ਼ਿਸ਼ਾਂ ਕਰਨ ਤੋਂ ਬਾਅਦ ਜਦ ਉਹ ਤੁਹਾਨੂੰ ਅਖ਼ੀਰ ਵਿਚ ਮਿਲ ਪੈਂਦਾ ਹੈ, ਤਾਂ ਉਸ ਨੂੰ ਕੁਝ ਪੁਰਾਣੇ ਰਸਾਲੇ ਦਿਖਾਓ ਜੋ ਉਸ ਨੇ ਪਹਿਲਾਂ ਨਹੀਂ ਪੜ੍ਹੇ।