ਵੀਹ ਹਜ਼ਾਰ!
ਇੰਨੀ ਗਿਣਤੀ ਦੇ ਪ੍ਰਕਾਸ਼ਕਾਂ ਨੂੰ ਅਸੀਂ ਇਸ ਸੇਵਾ ਸਾਲ ਦੇ ਅੰਤ ਤਕ ਭਾਰਤ ਵਿਚ ਰਿਪੋਰਟ ਕਰਦੇ ਹੋਏ ਦੇਖਣਾ ਚਾਹੁੰਦੇ ਹਾਂ। ਕੀ ਅਸੀਂ ਇਸ ਟੀਚੇ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਰੱਖਦੇ ਹਾਂ? ਜੀ ਹਾਂ, ਅਸੀਂ ਰੱਖਦੇ ਹਾਂ! ਅਗਸਤ 1997 ਦੇ ਅੰਤ ਵਿਚ ਭਾਰਤ ਦੀਆਂ ਕਲੀਸਿਯਾਵਾਂ ਦੇ ਪ੍ਰਕਾਸ਼ਕਾਂ ਦੀ ਗਿਣਤੀ ਲੈਣ ਤੋਂ ਸਾਨੂੰ ਪਤਾ ਲੱਗਾ ਹੈ ਕਿ ਕੁੱਲ ਮਿਲਾ ਕੇ 18,781 ਪ੍ਰਕਾਸ਼ਕ ਹਨ। ਪਰੰਤੂ, ਉਸ ਮਹੀਨੇ ਤਕ ਸਾਡਾ ਸਿਖਰ 17,534 ਸੀ। ਇਸ ਦਾ ਮਤਲਬ ਹੈ ਕਿ ਪਿਛਲੇ ਸੇਵਾ ਸਾਲ ਦੌਰਾਨ 1,247 ਪ੍ਰਕਾਸ਼ਕਾਂ ਨੇ ਕਿਸੇ ਇਕ ਮਹੀਨੇ ਦੀ ਰਿਪੋਰਟ ਨਹੀਂ ਦਿੱਤੀ! ਸਰਕਟ ਨਿਗਾਹਬਾਨਾਂ ਦੀਆਂ ਰਿਪੋਰਟਾਂ ਦਿਖਾਉਂਦੀਆਂ ਹਨ ਕਿ ਜ਼ਿਆਦਾਤਰ ਕਲੀਸਿਯਾਵਾਂ ਵਿਚ ਕੁਝ ਭੈਣ-ਭਰਾ ਅਜੇ ਵੀ ਆਪਣੀ ਰਿਪੋਰਟ ਨਿਯਮਿਤ ਤੌਰ ਤੇ ਨਹੀਂ ਦਿੰਦੇ ਹਨ। ਜੇਕਰ ਹਰੇਕ ਪ੍ਰਕਾਸ਼ਕ ਮੌਨਸੂਨ ਦੇ ਮਹੀਨਿਆਂ ਦੌਰਾਨ ਸੇਵਕਾਈ ਵਿਚ ਭਾਗ ਲੈਣ ਦੇ ਨਿਸ਼ਚਿਤ ਪ੍ਰਬੰਧ ਕਰੇ ਅਤੇ ਖੇਤਰ ਸੇਵਾ ਦੀ ਤੁਰੰਤ ਰਿਪੋਰਟ ਦੇਵੇ ਤਾਂ ਅਸੀਂ ਯਕੀਨਨ 20,000 ਦੀ ਰੇਖਾ ਪਾਰ ਕਰ ਸਕਦੇ ਹਾਂ। ਮਹੀਨੇ ਦੇ ਆਰੰਭ ਵਿਚ ਸ਼ੁਰੂ ਕਰਨ ਦੁਆਰਾ, ਅਸੀਂ ਗਵਾਹੀ ਕਾਰਜ ਵਿਚ ਕੁਝ ਸਮਾਂ ਬਿਤਾਉਣ ਤੋਂ ਨਹੀਂ ਚੂਕਾਂਗੇ। ਕਲੀਸਿਯਾ ਪੁਸਤਕ ਅਧਿਐਨ ਸੰਚਾਲਕਾਂ ਨੂੰ ਆਪਣੇ ਸਮੂਹ ਦੇ ਅਨਿਯਮਿਤ ਪ੍ਰਕਾਸ਼ਕਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇਕਰ ਤੁਸੀਂ ਪਿਛਲੇ ਕੁਝ ਮਹੀਨਿਆਂ ਵਿਚ ਨਿਯਮਿਤ ਪ੍ਰਕਾਸ਼ਕ ਨਹੀਂ ਰਹੇ ਹੋ, ਤਾਂ ਅਸੀਂ ਤੁਹਾਨੂੰ ਉਤਸ਼ਾਹ ਦਿੰਦੇ ਹਾਂ ਕਿ ਤੁਸੀਂ ਆਪਣੇ ਪੁਸਤਕ ਅਧਿਐਨ ਸੰਚਾਲਕ ਦੀ ਮਦਦ ਲਓ ਅਤੇ ਉਸ ਨੂੰ ਤੁਹਾਡੇ ਨਾਲ ਕੰਮ ਕਰਨ ਲਈ ਇਕ ਸਾਥੀ ਦਾ ਪ੍ਰਬੰਧ ਕਰਨ ਵਿਚ ਖ਼ੁਸ਼ੀ ਹੋਵੇਗੀ। ਸਾਂਝੇ ਜਤਨਾਂ ਨਾਲ, ਅਸੀਂ ਪ੍ਰਕਾਸ਼ਕਾਂ ਦਾ ਇਕ ਨਵਾਂ ਸਿਖਰ ਦੇਖਾਂਗੇ ਜੋ ਭਾਰਤ ਵਿਚ ਪਹਿਲੀ ਵਾਰ 20,000 ਦੀ ਰੇਖਾ ਪਾਰ ਕਰੇਗਾ। ਇਸ ਨਾਲ ਯਹੋਵਾਹ ਦੀ ਕਿੰਨੀ ਵੱਡੀ ਪ੍ਰਸ਼ੰਸਾ ਹੋਵੇਗੀ!—ਜ਼ਬੂ. 47:1.