ਕੀ ਅਗਸਤ ਇਕ ਸਿਰਕੱਢਵਾਂ ਮਹੀਨਾ ਹੋਵੇਗਾ?
1 ਯਹੋਵਾਹ ਦੇ ਲੋਕਾਂ ਲਈ ਸਾਲ 1963 ਇਕ ਸਿਰਕੱਢਵਾਂ ਸਾਲ ਸੀ। ਕੀ ਤੁਸੀਂ ਜਾਣਦੇ ਹੋ ਕਿਉਂ? ਉਸ ਸਾਲ ਸੰਸਾਰ ਭਰ ਦੇ ਪ੍ਰਕਾਸ਼ਕਾਂ ਦੀ ਗਿਣਤੀ ਨੇ ਦਸ ਲੱਖ ਦੀ ਰੇਖਾ ਪਾਰ ਕੀਤੀ ਸੀ। ਜੇ ਤੁਸੀਂ ਉਦੋਂ ਸੱਚਾਈ ਵਿਚ ਸੀ, ਤਾਂ ਤੁਹਾਨੂੰ ਸ਼ਾਇਦ ਚੇਤੇ ਹੋਵੇਗਾ ਕਿ ਰਾਜ ਦਾ ਸੰਦੇਸ਼ ਸੁਣਾਉਣ ਵਾਲਿਆਂ ਦੀ ਇੰਨੀ ਵੱਡੀ ਗਿਣਤੀ ਬਾਰੇ ਸੁਣ ਕੇ ਅਸੀਂ ਕਿੰਨੇ ਰੁਮਾਂਚਿਤ ਹੋਏ ਸੀ! ਹੁਣ, ਕੇਵਲ ਸੰਯੁਕਤ ਰਾਜ ਅਮਰੀਕਾ ਵਿਚ ਹੀ ਪ੍ਰਕਾਸ਼ਕਾਂ ਦੀ ਇੰਨੀ ਗਿਣਤੀ ਹੈ। ਪਰੰਤੂ, ਸੰਯੁਕਤ ਰਾਜ ਅਮਰੀਕਾ ਵਿਚ ਹਰ ਮਹੀਨੇ ਔਸਤਨ 90,000 ਪ੍ਰਕਾਸ਼ਕ ਸੇਵਕਾਈ ਵਿਚ ਭਾਗ ਲੈਣ ਦੀ ਰਿਪੋਰਟ ਨਹੀਂ ਦਿੰਦੇ ਹਨ। ਇਹੋ ਸਥਿਤੀ ਭਾਰਤ ਵਿਚ ਵੀ ਹੈ।
2 ਚੁਣੌਤੀ ਨੂੰ ਸਵੀਕਾਰ ਕਰੋ: ਅਗਸਤ ਵਿਚ ਸੰਸਥਾ ਕੋਸ਼ਿਸ਼ ਕਰ ਰਹੀ ਹੈ ਕਿ ਸੰਯੁਕਤ ਰਾਜ ਅਮਰੀਕਾ ਵਿਚ ਦਸ ਲੱਖ ਪ੍ਰਕਾਸ਼ਕਾਂ ਦਾ ਨਵਾਂ ਸਿਖਰ ਪ੍ਰਾਪਤ ਹੋਵੇ। ਭਾਰਤ ਲਈ ਸਾਡਾ ਟੀਚਾ 20,000 ਪ੍ਰਕਾਸ਼ਕ ਹੈ। ਜੇ ਸਾਡੇ ਜਤਨ ਸਫ਼ਲ ਹੋਏ, ਤਾਂ ਭਾਰਤ ਵਿਚ ਵੀ ਅਗਸਤ ਇਕ ਸਿਰਕੱਢਵਾਂ ਮਹੀਨਾ ਹੋਵੇਗਾ! ਅਸੀਂ ਇਹ ਕਰ ਸਕਦੇ ਹਾਂ ਜੇ ਅਸੀਂ ਸਾਰੇ ਆਪਣੀ ਤਰਫ਼ੋਂ ਪੂਰੀ ਕੋਸ਼ਿਸ਼ ਕਰੀਏ।
3 ਛੁੱਟੀਆਂ ਦੀ ਯੋਜਨਾ ਬਣਾ ਰਹੇ ਭੈਣ-ਭਰਾ ਛੁੱਟੀਆਂ ਤੇ ਜਾਣ ਤੋਂ ਪਹਿਲਾਂ ਸੇਵਕਾਈ ਵਿਚ ਕੁਝ ਸਮਾਂ ਬਿਤਾ ਸਕਦੇ ਹਨ। ਆਪਣੇ ਨਾਲ ਟ੍ਰੈਕਟ, ਬਰੋਸ਼ਰ, ਜਾਂ ਰਸਾਲੇ ਲੈ ਜਾਓ ਤਾਂਕਿ ਤੁਸੀਂ ਉਨ੍ਹਾਂ ਲੋਕਾਂ ਨੂੰ ਗਵਾਹੀ ਦੇ ਸਕੋ ਜਿਨ੍ਹਾਂ ਨੂੰ ਤੁਸੀਂ ਛੁੱਟੀਆਂ ਦੌਰਾਨ ਮਿਲਦੇ ਹੋ। ਨਾਲੇ, ਜਿੱਥੇ ਤੁਸੀਂ ਜਾ ਰਹੇ ਹੋ, ਉੱਥੇ ਤੁਸੀਂ ਸਥਾਨਕ ਪ੍ਰਕਾਸ਼ਕਾਂ ਨਾਲ ਸੇਵਕਾਈ ਵਿਚ ਭਾਗ ਲੈਣ ਦਾ ਆਨੰਦ ਮਾਣ ਸਕਦੇ ਹੋ।
4 ਜੇ ਤੁਸੀਂ ਬੀਮਾਰੀ ਕਰਕੇ ਮੰਜਾ ਮੱਲਿਆ ਹੋਇਆ ਹੈ, ਤਾਂ ਵੀ ਤੁਸੀਂ ਸੇਵਕਾਈ ਵਿਚ ਭਾਗ ਲੈ ਸਕਦੇ ਹੋ। ਤੁਸੀਂ ਸ਼ਾਇਦ ਡਾਕਟਰਾਂ, ਨਰਸਾਂ, ਜਾਂ ਮੁਲਾਕਾਤੀਆਂ ਨੂੰ ਗਵਾਹੀ ਦੇ ਸਕੋ। ਸ਼ਾਇਦ ਤੁਸੀਂ ਚਿੱਠੀ ਰਾਹੀਂ ਜਾਂ ਟੈਲੀਫ਼ੋਨ ਰਾਹੀਂ ਗਵਾਹੀ ਦੇ ਸਕਦੇ ਹੋ।
5 ਨਿਰਸੰਦੇਹ ਕੁਝ ਭੈਣ-ਭਰਾ ਅਗਸਤ ਦੌਰਾਨ ਖੇਤਰ ਸੇਵਾ ਵਿਚ ਭਾਗ ਲੈਣ ਲਈ ਮਦਦ ਦੀ ਕਦਰ ਕਰਨਗੇ। ਬਜ਼ੁਰਗਾਂ, ਸਹਾਇਕ ਸੇਵਕਾਂ, ਅਤੇ ਪੁਸਤਕ ਅਧਿਐਨ ਸੰਚਾਲਕਾਂ ਨੂੰ ਇਹ ਮਦਦ ਦੇਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਹਰ ਹਾਲਤ ਵਿਚ, ਬਿਨਾਂ ਦੇਰ ਕੀਤੇ ਮਹੀਨੇ ਦੇ ਅੰਤ ਤੇ ਆਪਣੀ ਖੇਤਰ ਸੇਵਾ ਰਿਪੋਰਟ ਦੇਣੀ ਨਾ ਭੁੱਲੋ, ਤਾਂਕਿ ਤੁਸੀਂ ਅਗਸਤ ਵਿਚ ਇਕ ਪ੍ਰਕਾਸ਼ਕ ਵਜੋਂ ਗਿਣੇ ਜਾਓ।
6 ਇਸ ਵਿਸ਼ੇਸ਼-ਸਨਮਾਨ ਦੀ ਵੱਡੀ ਕਦਰ ਕਰੋ: ਇਹ ਸੇਵਕਾਈ ਇਕ “ਭਲੀ ਅਮਾਨਤ” ਹੈ। (2 ਤਿਮੋ. 1:14) ਅਸੀਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੇ ਇਸ ਵਿਸ਼ੇਸ਼-ਸਨਮਾਨ ਦੀ ਕਦਰ ਕਰਦੇ ਹਾਂ ਜੋ ਸਾਨੂੰ ਸੌਂਪੀ ਗਈ ਹੈ। (1 ਥੱਸ. 2:4) ਜਦੋਂ ਅਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਉੱਤੇ ਗੌਰ ਕਰਦੇ ਹਾਂ ਜੋ ਯਹੋਵਾਹ ਨੇ ਸਾਡੇ ਲਈ ਕੀਤੀਆਂ ਹਨ, ਤਾਂ ਸਾਨੂੰ ਪੂਰੇ ਸਾਲ ਦੌਰਾਨ ਇਸ ਅਤਿ-ਜ਼ਰੂਰੀ ਕੰਮ ਵਿਚ ਨਿਯਮਿਤ ਤੌਰ ਤੇ ਭਾਗ ਲੈਣ ਲਈ ਪ੍ਰੇਰਿਤ ਹੋਣਾ ਚਾਹੀਦਾ ਹੈ। ਭਾਵੇਂ ਜੋ ਕੁਝ ਵੀ ਹੋ ਜਾਵੇ, ਸਾਨੂੰ ਨਿਯਮਿਤ ਤੌਰ ਤੇ ਪ੍ਰਚਾਰ ਕਰਨ ਤੋਂ ਨਹੀਂ ਰੁਕਣਾ ਚਾਹੀਦਾ ਹੈ। ਆਓ ਅਸੀਂ ਇਸ ਅਗਸਤ ਨੂੰ ਯਹੋਵਾਹ ਦੀ ਸੇਵਾ ਵਿਚ ਇਕ ਸਿਰਕੱਢਵਾਂ ਮਹੀਨਾ ਬਣਾਈਏ ਅਤੇ ਦ੍ਰਿੜ੍ਹ ਨਿਸ਼ਚਾ ਕਰੀਏ ਕਿ ਅਸੀਂ ਹੁਣ ਤੋਂ ਹਰ ਮਹੀਨੇ ਉਸ ਬਾਰੇ ਗਵਾਹੀ ਦੇਵਾਂਗੇ!—ਜ਼ਬੂ. 34:1.