ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 6/14 ਸਫ਼ਾ 1
  • ਅਗਸਤ ਇਕ ਅਹਿਮ ਮਹੀਨਾ ਹੋਵੇਗਾ!

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਅਗਸਤ ਇਕ ਅਹਿਮ ਮਹੀਨਾ ਹੋਵੇਗਾ!
  • ਸਾਡੀ ਰਾਜ ਸੇਵਕਾਈ—2014
  • ਮਿਲਦੀ-ਜੁਲਦੀ ਜਾਣਕਾਰੀ
  • ਯਹੋਵਾਹ ਦੀ ਉਸਤਤ ਕਰਨ ਦੇ ਜ਼ਿਆਦਾ ਮੌਕੇ
    ਸਾਡੀ ਰਾਜ ਸੇਵਕਾਈ—2013
  • ਲੋੜ ਹੈ—4,000 ਸਹਿਯੋਗੀ ਪਾਇਨੀਅਰਾਂ ਦੀ
    ਸਾਡੀ ਰਾਜ ਸੇਵਕਾਈ—1997
  • ਕੀ ਅਸੀਂ ਇਸ ਨੂੰ ਦੁਬਾਰਾ ਕਰਾਂਗੇ? ਸਹਿਯੋਗੀ ਪਾਇਨੀਅਰਾਂ ਲਈ ਇਕ ਹੋਰ ਸੱਦਾ
    ਸਾਡੀ ਰਾਜ ਸੇਵਕਾਈ—1998
  • ਨਵੇਂ ਸੇਵਾ ਸਾਲ ਲਈ ਵਧੀਆ ਟੀਚਾ
    ਸਾਡੀ ਰਾਜ ਸੇਵਕਾਈ—2007
ਹੋਰ ਦੇਖੋ
ਸਾਡੀ ਰਾਜ ਸੇਵਕਾਈ—2014
km 6/14 ਸਫ਼ਾ 1

ਅਗਸਤ ਇਕ ਅਹਿਮ ਮਹੀਨਾ ਹੋਵੇਗਾ!

ਦੁਨੀਆਂ ਭਰ ਵਿਚ ਨਵਾਂ ਟ੍ਰੈਕਟ ਵੰਡਿਆ ਜਾਵੇਗਾ

1. ਪਰਮੇਸ਼ੁਰ ਦੇ ਰਾਜ ਦੀ 100ਵੀਂ ਵਰ੍ਹੇ-ਗੰਢ ਨੇੜੇ ਆਉਣ ਕਰਕੇ ਦੁਨੀਆਂ ਭਰ ਵਿਚ ਕਿਹੜੀ ਖ਼ਾਸ ਮੁਹਿੰਮ ਚਲਾਈ ਜਾਵੇਗੀ?

1 ਪਰਮੇਸ਼ੁਰ ਦੇ ਸ਼ੁਰੂ ਹੋ ਚੁੱਕੇ ਰਾਜ ਦੀ 100ਵੀਂ ਵਰ੍ਹੇ-ਗੰਢ ਨੇੜੇ ਆ ਰਹੀ ਹੈ, ਇਸ ਲਈ ਕਿੰਨਾ ਢੁਕਵਾਂ ਹੈ ਕਿ ਅਸੀਂ ਖ਼ਾਸ ਮੁਹਿੰਮ ਦੇ ਜ਼ਰੀਏ ਯਹੋਵਾਹ ਦੀ ਵਡਿਆਈ ਕਰੀਏ! ਅਗਸਤ ਵਿਚ ਅਸੀਂ ਦੁਨੀਆਂ ਭਰ ਵਿਚ ਨਵਾਂ ਟ੍ਰੈਕਟ ਵੰਡਾਂਗੇ ਜਿਸ ਦਾ ਵਿਸ਼ਾ ਹੈ, ਜ਼ਿੰਦਗੀ ਦੇ ਅਹਿਮ ਸਵਾਲਾਂ ਦੇ ਜਵਾਬ ਕਿੱਥੋਂ ਮਿਲ ਸਕਦੇ ਹਨ? ਇਹ ਟ੍ਰੈਕਟ ਲੋਕਾਂ ਨੂੰ ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ ਜਾਣਨ ਦੀ ਹੱਲਾਸ਼ੇਰੀ ਦਿੰਦਾ ਹੈ ਤੇ ਸਮਝਾਉਂਦਾ ਹੈ ਕਿ jw.org ਵੈੱਬਸਾਈਟ ਉਨ੍ਹਾਂ ਦੀ ਕਿਵੇਂ ਮਦਦ ਕਰ ਸਕਦੀ ਹੈ। ਅੱਜ ਲੋਕ ਇੰਟਰਨੈੱਟ ਦੀ ਵਰਤੋਂ ਆਮ ਹੀ ਕਰ ਰਹੇ ਹਨ। ਜੇ ਘਰ-ਮਾਲਕ ਨੂੰ ਇੰਟਰਨੈੱਟ ਨਹੀਂ ਵਰਤਣਾ ਆਉਂਦਾ, ਤਾਂ ਤੁਸੀਂ ਉਸ ਨੂੰ ਕੀ ਸਾਡੇ ਮਰ ਚੁੱਕੇ ਅਜ਼ੀਜ਼ ਦੁਬਾਰਾ ਜੀ ਉੱਠਣਗੇ? ਟ੍ਰੈਕਟ (T-35) ਦਿਓ ਜਾਂ ਕੋਈ ਹੋਰ ਟ੍ਰੈਕਟ ਦਿਓ।

2. ਅਗਸਤ ਵਿਚ ‘ਯਹੋਵਾਹ ਦੀ ਉਸਤਤ ਉੱਚੀ’ ਆਵਾਜ਼ ਵਿਚ ਕਰਨ ਲਈ ਅਸੀਂ ਕਿਵੇਂ ਯੋਗਦਾਨ ਪਾ ਸਕਦੇ ਹਾਂ?

2 ਉੱਚੀ ਆਵਾਜ਼ ਵਿਚ ਉਸਤਤ ਕਰੋ: ਵਧ-ਚੜ੍ਹ ਕੇ ਪ੍ਰਚਾਰ ਕਰਨ ਵਿਚ ਪਬਲੀਸ਼ਰਾਂ ਦੀ ਮਦਦ ਕਰਨ ਲਈ ਇਕ ਖ਼ਾਸ ਪ੍ਰਬੰਧ ਕੀਤਾ ਗਿਆ ਹੈ ਤਾਂਕਿ ਉਹ ਅਗਸਤ ਵਿਚ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਣ। ਇਸ ਮਹੀਨੇ ਦੌਰਾਨ ਬਪਤਿਸਮਾ-ਪ੍ਰਾਪਤ ਪਬਲੀਸ਼ਰ 30 ਘੰਟੇ ਕਰ ਕੇ ਔਗਜ਼ੀਲਰੀ ਪਾਇਨੀਅਰਿੰਗ ਕਰ ਸਕਣਗੇ। ਅਗਸਤ ਵਿਚ ਪੰਜ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਹੋਣ ਕਰਕੇ ਕਈ ਪਬਲੀਸ਼ਰ, ਜੋ ਹਫ਼ਤੇ ਦੌਰਾਨ ਕੰਮ ਤੇ ਜਾਂ ਸਕੂਲ ਜਾਂਦੇ ਹਨ, ਔਗਜ਼ੀਲਰੀ ਪਾਇਨੀਅਰਿੰਗ ਕਰ ਸਕਣਗੇ। ਜੇ ਤੁਹਾਡਾ ਕੋਈ ਬਾਈਬਲ ਸਟੂਡੈਂਟ ਸੱਚਾਈ ਵਿਚ ਤਰੱਕੀ ਕਰ ਰਿਹਾ ਹੈ ਜਾਂ ਤੁਹਾਡਾ ਬੱਚਾ ਪਬਲੀਸ਼ਰ ਬਣਨਾ ਚਾਹੁੰਦਾ ਹੈ, ਤਾਂ ਹੁਣੇ ਆਪਣੇ ਕੋਆਰਡੀਨੇਟਰ ਨੂੰ ਦੱਸੋ। ਉਨ੍ਹਾਂ ਦਾ ਹੌਸਲਾ ਕਿੰਨਾ ਵਧੇਗਾ ਜਦੋਂ ਉਹ ਪਬਲੀਸ਼ਰ ਬਣ ਕੇ ਇਸ ਅਹਿਮ ਮਹੀਨੇ ਵਿਚ ਸਾਡਾ ਸਾਥ ਦੇਣਗੇ! ਭਾਵੇਂ ਕਈ ਰੈਗੂਲਰ ਪਾਇਨੀਅਰ ਸਾਲ ਦੇ ਆਪਣੇ ਸਾਰੇ ਘੰਟੇ ਪੂਰੇ ਕਰ ਕੇ ਅਗਸਤ ਵਿਚ ਛੁੱਟੀਆਂ ਲੈ ਲੈਂਦੇ ਹਨ, ਸ਼ਾਇਦ ਉਹ ਇਸ ਖ਼ਾਸ ਮੁਹਿੰਮ ਵਿਚ ਪੂਰਾ ਹਿੱਸਾ ਲੈਣ ਲਈ ਆਪਣੇ ਸ਼ਡਿਉਲ ਵਿਚ ਫੇਰ-ਬਦਲ ਕਰ ਸਕਣ। ਪਰਿਵਾਰ ਹੁਣੇ ਗੱਲ ਕਰ ਸਕਦੇ ਹਨ ਕਿ ਉਹ ਅਗਸਤ ਦੌਰਾਨ ‘ਯਹੋਵਾਹ ਦੀ ਉਸਤਤ ਉੱਚੀ’ ਆਵਾਜ਼ ਵਿਚ ਕਰਨ ਲਈ ਕਿੰਨਾ ਕੁ ਯੋਗਦਾਨ ਪਾ ਸਕਦੇ ਹਨ।​—ਅਜ਼. 3:11; ਕਹਾ. 15:22.

3. ਇਸ ਖ਼ਾਸ ਮੁਹਿੰਮ ਬਾਰੇ ਸਾਨੂੰ ਕੀ ਆਸ ਹੈ?

3 ਹਾਲਾਂਕਿ ਅਸੀਂ ਪਹਿਲਾਂ ਵੀ ਇਹੋ ਜਿਹੀਆਂ ਕਈ ਮੁਹਿੰਮਾਂ ਵਿਚ ਹਿੱਸਾ ਲਿਆ ਹੈ, ਫਿਰ ਵੀ ਸਾਨੂੰ ਆਸ ਹੈ ਕਿ ਇਹ ਮੁਹਿੰਮ ਅਹਿਮ ਹੋਵੇਗੀ। ਕੀ ਅਸੀਂ ਅਗਸਤ ਵਿਚ ਘੰਟਿਆਂ, ਪਬਲੀਸ਼ਰਾਂ ਅਤੇ ਔਗਜ਼ੀਲਰੀ ਪਾਇਨੀਅਰਾਂ ਦੀ ਗਿਣਤੀ ਪਹਿਲਾਂ ਨਾਲੋਂ ਜ਼ਿਆਦਾ ਵਧਾ ਸਕਦੇ ਹਾਂ? 2014 ਸੇਵਾ ਸਾਲ ਖ਼ਤਮ ਹੋ ਰਿਹਾ ਹੈ ਤੇ ਅਸੀਂ ਦੁਆ ਕਰਦੇ ਹਾਂ ਕਿ ਯਹੋਵਾਹ ਦੁਨੀਆਂ ਭਰ ਵਿਚ ਆਪਣੇ ਲੋਕਾਂ ਦੇ ਜਤਨਾਂ ʼਤੇ ਬਰਕਤ ਪਾਵੇ ਤਾਂਕਿ ਉਹ ਅਗਸਤ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਬਰਦਸਤ ਗਵਾਹੀ ਦੇ ਸਕਣ!​—ਮੱਤੀ 24:14.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ