ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਸਤ.
“ਤਕਰੀਬਨ ਸਾਰੇ ਹੀ ਧਰਮਾਂ ਵਿਚ ਸੱਚਾਈ ਨੂੰ ਪਿਆਰ ਕਰਨ ਵਾਲੇ ਲੋਕ ਹੁੰਦੇ ਹਨ। ਪਰ ਆਮ ਕਰਕੇ ਧਰਮ ਇਨਸਾਨਾਂ ਨੂੰ ਵੰਡਦਾ ਹੈ। ਨੇਕਦਿਲ ਲੋਕਾਂ ਨੂੰ ਕਿੱਦਾਂ ਇਕ ਕੀਤਾ ਜਾ ਸਕਦਾ ਹੈ? [ਜਵਾਬ ਜਾਣਨ ਤੋਂ ਬਾਅਦ ਸਫ਼ਨਯਾਹ 3:9 ਪੜ੍ਹੋ।] ਇਹ ਰਸਾਲਾ ਦਿਖਾਉਂਦਾ ਹੈ ਕਿ ਕਿਵੇਂ ਸੱਚੇ ਪਰਮੇਸ਼ੁਰ ਦਾ ਗਿਆਨ ਹਰ ਜਗ੍ਹਾ ਲੋਕਾਂ ਨੂੰ ਇਕ ਕਰ ਰਿਹਾ ਹੈ।”
ਜਾਗਰੂਕ ਬਣੋ! 22 ਸਤ.
“ਸਾਡੇ ਵਿੱਚੋਂ ਜ਼ਿਆਦਾਤਰ ਲੋਕ ਸੋਚਦੇ ਹਨ ਕਿ ਸਾਨੂੰ ਕਦੇ ਵੀ ਖਾਣੇ ਦੀ ਕਮੀ ਨਹੀਂ ਹੋਵੇਗੀ। ਪਰ ਹੁਣ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਕਿ ਵਿਗਿਆਨ ਸਾਡੀ ਭੋਜਨ ਸਪਲਾਈ ਨੂੰ ਖ਼ਤਰੇ ਵਿਚ ਪਾ ਸਕਦਾ ਹੈ। ਇਹ ਰਸਾਲਾ ਉਨ੍ਹਾਂ ਕੁਝ ਚਿੰਤਾਵਾਂ ਬਾਰੇ ਦੱਸਦਾ ਹੈ ਅਤੇ ਇਹ ਵੀ ਦੱਸਦਾ ਹੈ ਕਿ ਬਾਈਬਲ ਇਸ ਦੇ ਸਹੀ ਹੱਲ ਦੀ ਕੀ ਉਮੀਦ ਦਿੰਦੀ ਹੈ।”
ਪਹਿਰਾਬੁਰਜ 1 ਅਕ.
“ਤੁਸੀਂ ਸਹਿਮਤ ਹੋਵੋਗੇ ਕਿ ਅੱਜ ਬਹੁਤ ਸਾਰੇ ਲੋਕ ਪਰਮੇਸ਼ੁਰ ਵਿਚ ਨਿਹਚਾ ਬਾਰੇ ਗੱਲ ਕਰਨੀ ਪਸੰਦ ਨਹੀਂ ਕਰਦੇ। ਪਰ ਇਸ ਤਰ੍ਹਾਂ ਕਿਉਂ ਹੈ? [ਜਵਾਬ ਜਾਣਨ ਤੋਂ ਬਾਅਦ ਇਬਰਾਨੀਆਂ 11:1 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਪੱਕੀ ਨਿਹਚਾ ਕੀ ਹੈ ਤੇ ਨਿਹਚਾ ਰੱਖਣ ਜਾਂ ਨਾ ਰੱਖਣ ਨਾਲ ਕੀ ਫ਼ਰਕ ਪੈਂਦਾ ਹੈ।”
ਜਾਗਰੂਕ ਬਣੋ! 8 ਅਕ.
“ਬਹੁਤ ਸਾਰੇ ਲੋਕ ਮਹਿਸੂਸ ਕਰਦੇ ਹਨ ਕਿ ਅੱਜ ਦੀ ਦੁਨੀਆਂ ਵਿਚ ਬੁਰੇ ਲੋਕ ਚੰਗਿਆਂ ਨਾਲੋਂ ਬਿਹਤਰ ਜ਼ਿੰਦਗੀ ਜੀਉਂਦੇ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਵਿਚ ਕੁਝ ਸੱਚਾਈ ਹੈ? [ਜਵਾਬ ਲਈ ਸਮਾਂ ਦਿਓ।] “ਪਰਮੇਸ਼ੁਰ ਕਿੰਨਾ ਧੀਰਜਵਾਨ ਹੈ?” ਨਾਮਕ ਇਹ ਲੇਖ ਸਾਨੂੰ ਦਿਖਾਉਂਦਾ ਹੈ ਕਿ ਪਰਮੇਸ਼ੁਰ ਨੇ ਮੌਜੂਦਾ ਹਾਲਾਤਾਂ ਨੂੰ ਕਿਉਂ ਰਹਿਣ ਦਿੱਤਾ ਹੈ, ਪਰ ਜਲਦੀ ਹੀ ਉਸ ਦਾ ਧੀਰਜ ਖ਼ਤਮ ਹੋਣ ਵਾਲਾ ਹੈ। ਚੰਗੇ ਅਤੇ ਬੁਰੇ ਲੋਕਾਂ ਉੱਤੇ ਇਸ ਦਾ ਕੀ ਅਸਰ ਪਵੇਗਾ? ਇਸ ਰਸਾਲੇ ਵਿੱਚੋਂ ਇਸ ਦਾ ਜਵਾਬ ਪੜ੍ਹ ਕੇ ਤੁਹਾਨੂੰ ਖ਼ੁਸ਼ੀ ਹੋਵੇਗੀ।”