ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਸਤੰ.
ਕਿਸੇ ਤਾਜ਼ਾ ਖ਼ਬਰ ਦਾ ਜ਼ਿਕਰ ਕਰੋ। ਫਿਰ ਪੁੱਛੋ: “ਤੁਹਾਡੇ ਖ਼ਿਆਲ ਵਿਚ ਕੀ ਬਾਈਬਲ ਦੇ ਇਹ ਸ਼ਬਦ ਸਾਡੇ ਜ਼ਮਾਨੇ ਉੱਤੇ ਫਿੱਟ ਬੈਠਦੇ ਹਨ? [2 ਤਿਮੋਥਿਉਸ 3:1 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ।] ਇਸ ਲੇਖ ਵਿਚ ਉਨ੍ਹਾਂ ਸਬੂਤਾਂ ਦੀ ਚਰਚਾ ਕੀਤੀ ਗਈ ਹੈ ਜੋ ਦਿਖਾਉਂਦੇ ਹਨ ਕਿ ਅਸੀਂ ਅੰਤਿਮ ਦਿਨਾਂ ਵਿਚ ਜੀ ਰਹੇ ਹਾਂ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਾਨੂੰ ਦੁਨੀਆਂ ਦੇ ਨਾਸ਼ ਵਿੱਚੋਂ ਬਚ ਨਿਕਲਣ ਲਈ ਕੀ ਕਰਨਾ ਚਾਹੀਦਾ ਹੈ।”
ਜਾਗਰੂਕ ਬਣੋ! ਜੁਲਾ.-ਸਤੰ.
“ਕੁਝ ਲੋਕ ਮੰਨਦੇ ਹਨ ਕਿ ਦੁਨੀਆਂ ਵਿਚ ਕਾਮਯਾਬ ਹੋਣ ਲਈ ਤੁਹਾਨੂੰ ਦੂਸਰਿਆਂ ਨੂੰ ਡਰਾਉਣਾ-ਧਮਕਾਉਣਾ ਪਵੇਗਾ। ਪਰ ਧਿਆਨ ਦਿਓ ਕਿ ਯਿਸੂ ਨੇ ਕੀ ਸਲਾਹ ਦਿੱਤੀ ਸੀ। [ਮੱਤੀ 5:5, 9 ਪੜ੍ਹੋ।] ਕੀ ਤੁਸੀਂ ਇਸ ਗੱਲ ਨੂੰ ਮੰਨਦੇ ਹੋ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਸ਼ਾਂਤੀ-ਪਸੰਦ ਹੋਣ ਦੇ ਤਿੰਨ ਫ਼ਾਇਦਿਆਂ ਬਾਰੇ ਦੱਸਦਾ ਹੈ।” ਸਫ਼ਾ 28 ਉੱਤੇ ਦਿੱਤਾ ਲੇਖ ਦਿਖਾਓ।
ਪਹਿਰਾਬੁਰਜ 1 ਅਕ.
“ਜੀਵ-ਵਿਗਿਆਨੀ ਬੀਮਾਰੀਆਂ ਨੂੰ ਖ਼ਤਮ ਕਰਨ ਅਤੇ ਇਨਸਾਨ ਦੀ ਉਮਰ ਲੰਬੀ ਕਰਨ ਦੇ ਤਰੀਕਿਆਂ ਦੀ ਭਾਲ ਕਰ ਰਹੇ ਹਨ। ਤੁਹਾਡੇ ਖ਼ਿਆਲ ਵਿਚ ਕੀ ਇਨਸਾਨ ਹਮੇਸ਼ਾ ਵਾਸਤੇ ਜੀ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਧਿਆਨ ਦਿਓ ਕਿ ਅਸੀਂ ਕਿਉਂ ਲੰਬੀ ਉਮਰ ਜੀਣੀ ਚਾਹੁੰਦੇ ਹਾਂ। [ਉਪਦੇਸ਼ਕ ਦੀ ਪੋਥੀ 3:11 ਪੜ੍ਹੋ।] ਇਹ ਰਸਾਲਾ ਦੱਸਦਾ ਹੈ ਕਿ ਪਰਮੇਸ਼ੁਰ ਨੇ ਕਿਉਂ ਸਾਨੂੰ ਹਮੇਸ਼ਾ ਵਾਸਤੇ ਜੀਣ ਦੀ ਇੱਛਾ ਨਾਲ ਬਣਾਇਆ ਹੈ।”
ਜਾਗਰੂਕ ਬਣੋ! ਅਕ.-ਦਸੰ.
“ਬਹੁਤ ਸਾਰੇ ਲੋਕ ਸੋਚਦੇ ਹਨ ਕਿ ਰੱਬ ਵਿਚ ਵਿਸ਼ਵਾਸ ਕਰਨਾ ਵਿਗਿਆਨਕ ਪੱਖੋਂ ਸਹੀ ਨਹੀਂ ਹੈ। ਤੁਹਾਡਾ ਕੀ ਖ਼ਿਆਲ ਹੈ? [ਜਵਾਬ ਲਈ ਸਮਾਂ ਦਿਓ ਤੇ ਫਿਰ ਇਬਰਾਨੀਆਂ 3:4 ਪੜ੍ਹੋ।] ਜਾਗਰੂਕ ਬਣੋ! ਦੇ ਇਸ ਵਿਸ਼ੇਸ਼ ਅੰਕ ਵਿਚ ਬਹੁਤ ਸਾਰੇ ਠੋਸ ਸਬੂਤਾਂ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਕਾਰਨ ਕੁਝ ਵਿਗਿਆਨੀ ਮੰਨਣ ਲੱਗ ਪਏ ਹਨ ਕਿ ਸਾਰੀਆਂ ਚੀਜ਼ਾਂ ਨੂੰ ਸਿਰਜਣ ਵਾਲਾ ਕੋਈ ਹੈ।”