ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਜੁਲਾ.-ਸਤੰ.
“ਜਦੋਂ ਲੋਕਾਂ ਉੱਤੇ ਦੁੱਖਾਂ ਦਾ ਪਹਾੜ ਟੁੱਟਦਾ ਹੈ, ਤਾਂ ਉਹ ਰੱਬ ਨੂੰ ਦੋਸ਼ ਦਿੰਦੇ ਹਨ। ਕੀ ਤੁਸੀਂ ਕਦੇ ਇੱਦਾਂ ਕੀਤਾ ਹੈ ਜਾਂ ਕੀ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਸ ਨੇ ਇੱਦਾਂ ਕੀਤਾ ਹੋਵੇ? [ਜਵਾਬ ਲਈ ਸਮਾਂ ਦਿਓ।] ਰੱਬ ਉੱਤੇ ਆਪਣਾ ਗੁੱਸਾ ਲਾਹੁਣ ਵੇਲੇ ਅਸੀਂ ਅਕਸਰ ਰੱਬ ਦੇ ਪਿਆਰ ਤੇ ਬੁੱਧੀ ਨੂੰ ਭੁੱਲ ਜਾਂਦੇ ਹਾਂ। [ਯਾਕੂਬ 1:13, 17 ਪੜ੍ਹੋ।] ਜਾਗਰੂਕ ਬਣੋ! ਰਸਾਲੇ ਦੇ ਇਸ ਲੇਖ ਵਿਚ ਸਮਝਾਇਆ ਗਿਆ ਹੈ ਕਿ ਰੱਬ ਸਾਡੇ ਉੱਤੇ ਦੁੱਖ-ਤਕਲੀਫ਼ਾਂ ਕਿਉਂ ਆਉਣ ਦਿੰਦਾ ਹੈ।”
ਪਹਿਰਾਬੁਰਜ 15 ਸਤੰ.
“ਤੁਸੀਂ ਸ਼ਾਇਦ ਇਕ ਜਾਣੀ-ਮਾਣੀ ਪ੍ਰਾਰਥਨਾ ਦੇ ਇਹ ਸ਼ਬਦ ਸੁਣੇ ਹੋਣਗੇ ਜਾਂ ਆਪਣੀ ਪ੍ਰਾਰਥਨਾ ਵਿਚ ਇਹ ਸ਼ਬਦ ਕਹੇ ਹੋਣਗੇ। [ਮੱਤੀ 6:10 ਪੜ੍ਹੋ।] ਜੇ ਸਾਰੀ ਧਰਤੀ ਉੱਤੇ ਰੱਬ ਦੀ ਮਰਜ਼ੀ ਪੂਰੀ ਹੋਵੇ, ਤਾਂ ਤੁਹਾਡੇ ਖ਼ਿਆਲ ਵਿਚ ਧਰਤੀ ਉੱਤੇ ਕਿੱਦਾਂ ਦੇ ਹਾਲਾਤ ਹੋਣਗੇ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਇਸ ਪ੍ਰਾਰਥਨਾ ਦੇ ਅਰਥ ਨੂੰ ਖੋਲ੍ਹ ਕੇ ਸਮਝਾਇਆ ਗਿਆ ਹੈ।”
ਜਾਗਰੂਕ ਬਣੋ! ਜੁਲਾ.-ਸਤੰ.
“ਡਾਕਟਰੀ ਖੇਤਰ ਵਿਚ ਬਹੁਤ ਤਰੱਕੀ ਹੋਣ ਦੇ ਬਾਵਜੂਦ ਵੀ ਅੱਜ ਲੱਖਾਂ ਲੋਕ ਛੂਤ ਦੀਆਂ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ। ਕੀ ਰੱਬ ਨੂੰ ਇਨਸਾਨਾਂ ਦੀ ਸਿਹਤ ਦੀ ਚਿੰਤਾ ਹੈ? [ਜਵਾਬ ਲਈ ਸਮਾਂ ਦਿਓ। ਫਿਰ ਯਸਾਯਾਹ 25:8 ਪੜ੍ਹੋ।] ਇਸ ਰਸਾਲੇ ਵਿਚ ਇਸ ਗੱਲ ਦਾ ਸਬੂਤ ਦਿੱਤਾ ਗਿਆ ਹੈ ਕਿ ਰੱਬ ਨੂੰ ਸੱਚ-ਮੁੱਚ ਸਾਡੀ ਚਿੰਤਾ ਹੈ। ਇਸ ਵਿਚ ਦੱਸਿਆ ਹੈ ਕਿ ਉਹ ਬੀਮਾਰੀਆਂ ਨੂੰ ਖ਼ਤਮ ਕਰਨ ਦਾ ਵਾਅਦਾ ਕਰਦਾ ਹੈ। ਇਸ ਤੋਂ ਇਲਾਵਾ ਉਹ ਭੁੱਖਮਰੀ, ਗ਼ਰੀਬੀ ਅਤੇ ਲੜਾਈਆਂ ਨੂੰ ਵੀ ਹਟਾ ਦੇਵੇਗਾ ਜੋ ਬੀਮਾਰੀਆਂ ਦੇ ਫੈਲਣ ਦੇ ਮੁੱਖ ਕਾਰਨ ਹਨ।”
ਪਹਿਰਾਬੁਰਜ 1 ਅਕ.
“ਕੀ ਤੁਸੀਂ ਕਦੇ ਸੋਚਿਆ ਹੈ ਕਿ ਇਨਸਾਨ ਅੱਜ ਤਕ ਜੁਰਮ, ਹਿੰਸਾ ਅਤੇ ਯੁੱਧ ਖ਼ਤਮ ਕਰਨ ਵਿਚ ਕਿਉਂ ਸਫ਼ਲ ਨਹੀਂ ਹੋ ਪਾਇਆ? ਤੁਹਾਡੇ ਖ਼ਿਆਲ ਵਿਚ ਕੀ ਅਸੀਂ ਕਦੇ ਇਨ੍ਹਾਂ ਸ਼ਬਦਾਂ ਦੀ ਪੂਰਤੀ ਦੇਖਾਂਗੇ? [ਜ਼ਬੂਰਾਂ ਦੀ ਪੋਥੀ 37:11 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ।] ਮਨੁੱਖਜਾਤੀ ਲਈ ਪਰਮੇਸ਼ੁਰ ਦੇ ਮੁਢਲੇ ਮਕਸਦ ਨਾਲ ਇਸ ਵਾਅਦੇ ਦਾ ਕੀ ਸੰਬੰਧ ਹੈ, ਇਹ ਇਸ ਰਸਾਲੇ ਵਿਚ ਦੱਸਿਆ ਗਿਆ ਹੈ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਇਨ੍ਹਾਂ ਵਧੀਆ ਹਾਲਾਤਾਂ ਵਿਚ ਜੀਣ ਲਈ ਸਾਨੂੰ ਕੀ ਕਰਨਾ ਪਵੇਗਾ।”