ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਸਤ.
“ਲੱਖਾਂ ਲੋਕ ਮੰਨਦੇ ਹਨ ਕਿ ‘ਸੰਤਾਂ’ ਕੋਲ ਖ਼ਾਸ ਤਾਕਤ ਹੁੰਦੀ ਹੈ ਅਤੇ ਉਨ੍ਹਾਂ ਰਾਹੀਂ ਪ੍ਰਾਰਥਨਾ ਕਰਨੀ ਚੰਗੀ ਗੱਲ ਹੈ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? [ਜਵਾਬ ਲਈ ਰੁਕੋ।] ਦੇਖੋ ਕਿ ਯਿਸੂ ਨੇ ਇਸ ਬਾਰੇ ਕੀ ਕਿਹਾ ਸੀ। [ਯੂਹੰਨਾ 14:6 ਪੜ੍ਹੋ।] ਇਸ ਆਇਤ ਕਰਕੇ ਕਈ ਲੋਕਾਂ ਦੇ ਮਨਾਂ ਵਿਚ ‘ਸੰਤਾਂ’ ਰਾਹੀਂ ਪ੍ਰਾਰਥਨਾ ਕਰਨ ਬਾਰੇ ਸਵਾਲ ਉੱਠਦਾ ਹੈ। ਪਹਿਰਾਬੁਰਜ ਦੇ ਇਸ ਅੰਕ ਵਿਚ ਇਸ ਮਹੱਤਵਪੂਰਣ ਵਿਸ਼ੇ ਉੱਤੇ ਚਰਚਾ ਕੀਤੀ ਗਈ ਹੈ।”
ਜਾਗਰੂਕ ਬਣੋ! ਜੁਲ.-ਸਤ.
“ਬਾਈਬਲ ਚੰਗੀ ਵਿਦਿਆ ਦੀ ਮਹੱਤਤਾ ਉੱਤੇ ਜ਼ੋਰ ਦਿੰਦੀ ਹੈ। [ਕਹਾਉਤਾਂ 2:10, 11 ਪੜ੍ਹੋ।] ਅਸੀਂ ਜਾਣਦੇ ਹਾਂ ਕਿ ਬੱਚਿਆਂ ਲਈ ਕਾਬਲ ਅਧਿਆਪਕ ਹੋਣੇ ਬਹੁਤ ਹੀ ਜ਼ਰੂਰੀ ਹਨ। ਜਾਗਰੂਕ ਬਣੋ! ਰਸਾਲਾ ਅਧਿਆਪਕਾਂ ਦੀ ਅਹਿਮ ਭੂਮਿਕਾ ਬਾਰੇ ਦੱਸਦਾ ਹੈ। ਇਹ ਦੱਸਦਾ ਹੈ ਕਿ ਸਾਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਕਿਉਂ ਕਦਰ ਕਰਨੀ ਚਾਹੀਦੀ ਹੈ ਅਤੇ ਮਾਪੇ ਅਧਿਆਪਕਾਂ ਦੀ ਕਿੱਦਾਂ ਮਦਦ ਕਰ ਸਕਦੇ ਹਨ ਤਾਂਕਿ ਉਹ ਆਪਣੀ ਭਾਰੀ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਪੂਰਾ ਕਰ ਸਕਣ।”
ਪਹਿਰਾਬੁਰਜ 1 ਅਕ.
“ਕਈ ਲੋਕਾਂ ਦੇ ਮਨਾਂ ਵਿਚ ਇਹ ਸਵਾਲ ਉੱਠਦਾ ਹੈ ਕਿ ਯੁੱਧ, ਅਪਰਾਧ ਅਤੇ ਅੱਤਵਾਦੀ ਹਮਲਿਆਂ ਵਰਗੀਆਂ ਸਮੱਸਿਆਵਾਂ ਕਦੇ ਖ਼ਤਮ ਹੋਣਗੀਆਂ ਜਾਂ ਨਹੀਂ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? [ਜਵਾਬ ਲਈ ਰੁਕੋ।] ਬਾਈਬਲ ਸਾਨੂੰ ਇਹ ਭਰੋਸਾ ਦਿੰਦੀ ਹੈ। [ਜ਼ਬੂਰ 37:10, 11 ਪੜ੍ਹੋ।] ਇਹ ਰਸਾਲਾ ਸਮਝਾਉਂਦਾ ਹੈ ਕਿ ਪਰਮੇਸ਼ੁਰ ਨੇ ਬੁਰਾਈ ਅਤੇ ਇਸ ਤੋਂ ਪੈਦਾ ਹੋਣ ਵਾਲੇ ਦੁੱਖਾਂ ਨੂੰ ਅੱਜ ਤਕ ਕਿਉਂ ਰਹਿਣ ਦਿੱਤਾ ਹੈ।”
ਜਾਗਰੂਕ ਬਣੋ! ਜੁਲ.-ਸਤ.
“ਜ਼ਿਆਦਾਤਰ ਮਾਪਿਆਂ ਦੀ ਇਹੋ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਬੁੱਧੀਮਾਨ ਬਣਨ ਅਤੇ ਵੱਡੇ ਹੋ ਕੇ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰਨ। ਅਸੀਂ ਵੀ ਆਪਣੇ ਬੱਚਿਆਂ ਨੂੰ ਇਹੋ ਸਲਾਹ ਦੇਣੀ ਚਾਹਾਂਗੇ। [ਕਹਾਉਤਾਂ 8:33 ਪੜ੍ਹੋ।] ਜਾਗਰੂਕ ਬਣੋ! ਦੇ ਇਨ੍ਹਾਂ ਲੇਖਾਂ ਵਿਚ ਦੱਸਿਆ ਗਿਆ ਹੈ ਕਿ ਚੰਗੀ ਸਿੱਖਿਆ ਦੇ ਕੀ-ਕੀ ਲਾਭ ਹਨ ਅਤੇ ਮਾਪੇ ਆਪਣੇ ਬੱਚਿਆਂ ਲਈ ਜ਼ਿੰਦਗੀ ਵਿਚ ਕਿੱਦਾਂ ਚੰਗੀ ਨੀਂਹ ਧਰ ਸਕਦੇ ਹਨ।”