ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਜੁਲਾ.-ਸਤੰ.
“ਅੱਜ-ਕੱਲ੍ਹ ਕੀੜੇ-ਮਕੌੜਿਆਂ ਤੋਂ ਹੋਣ ਵਾਲੀਆਂ ਬੀਮਾਰੀਆਂ ਸਾਡੀ ਸਿਹਤ ਲਈ ਖ਼ਤਰਾ ਬਣੀਆਂ ਹੋਈਆਂ ਹਨ। ਕੀ ਇਸ ਦਾ ਮਤਲਬ ਹੈ ਕਿ ਸਾਨੂੰ ਹਮੇਸ਼ਾ ਇਨ੍ਹਾਂ ਕੀੜੇ-ਮਕੌੜਿਆਂ ਤੋਂ ਖ਼ਤਰਾ ਰਹੇਗਾ? [ਜਵਾਬ ਲਈ ਸਮਾਂ ਦਿਓ ਅਤੇ ਯਸਾਯਾਹ 11:6-9 ਪੜ੍ਹੋ।] ਇਹ ਰਸਾਲਾ ਪਰਮੇਸ਼ੁਰ ਵੱਲੋਂ ਵਾਅਦਾ ਕੀਤੇ ਗਏ ਉਸ ਸਮੇਂ ਬਾਰੇ ਦੱਸਦਾ ਹੈ ਜਦੋਂ ਇਨਸਾਨ ਵੱਡੇ ਅਤੇ ਛੋਟੇ ਸਾਰੇ ਜੀਵ-ਜੰਤੂਆਂ ਨਾਲ ਆਰਾਮ ਨਾਲ ਰਹਿ ਸਕਣਗੇ।”
ਪਹਿਰਾਬੁਰਜ 15 ਸਤੰ.
“ਅੱਜ-ਕੱਲ੍ਹ ਕੁਝ ਲੋਕ ਅਜਿਹੇ ਵਿਆਹੁਤਾ ਬੰਧਨ ਵਿਚ ਬੱਝੇ ਹੋਏ ਹਨ ਜਿਸ ਵਿਚ ਪਿਆਰ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈ। ਅਜਿਹੇ ਲੋਕਾਂ ਨੂੰ ਕਿੱਥੋਂ ਮਦਦ ਮਿਲ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਬਾਈਬਲ ਸਾਨੂੰ ਭਰੋਸਾ ਦਿਵਾਉਂਦੀ ਹੈ ਕਿ ਇਸ ਮਾਮਲੇ ਵਿਚ ਪਰਮੇਸ਼ੁਰ ਦੇ ਅਸੂਲ ਸਾਡੀ ਮਦਦ ਕਰ ਸਕਦੇ ਹਨ। [ਯਸਾਯਾਹ 48:17, 18 ਪੜ੍ਹੋ।] ਪਹਿਰਾਬੁਰਜ ਦਾ ਇਹ ਅੰਕ ਅਜਿਹੇ ਬਾਈਬਲ ਸਿਧਾਂਤਾਂ ਬਾਰੇ ਦੱਸਦਾ ਹੈ ਜੋ ਵਿਆਹੁਤਾ ਬੰਧਨ ਨੂੰ ਮਜ਼ਬੂਤ ਬਣਾ ਸਕਦੇ ਹਨ।”
ਜਾਗਰੂਕ ਬਣੋ! ਜੁਲਾ.-ਸਤੰ.
“ਆਪਣੇ ਆਲੇ-ਦੁਆਲੇ ਦੀਆਂ ਕੁਦਰਤੀ ਚੀਜ਼ਾਂ ਦੇਖ ਕੇ ਕੀ ਤੁਸੀਂ ਕਦੇ ਆਪਣੇ ਸਿਰਜਣਹਾਰ ਦੀਆਂ ਕਲਾਤਮਕ ਕਾਬਲੀਅਤਾਂ ਤੇ ਹੈਰਾਨ ਹੋਏ ਹੋ?” ਜਵਾਬ ਲਈ ਸਮਾਂ ਦਿਓ। ਸਫ਼ਾ 17 ਵੱਲ ਧਿਆਨ ਦਿਵਾਓ ਅਤੇ ਲੇਖ ਦੇ ਆਖ਼ਰੀ ਪੈਰੇ ਤੇ ਜ਼ੋਰ ਦਿਓ। ਆਖ਼ਰ ਵਿਚ ਪਰਕਾਸ਼ ਦੀ ਪੋਥੀ 4:11 ਪੜ੍ਹੋ।
ਪਹਿਰਾਬੁਰਜ 1 ਅਕ.
“ਕੀ ਤੁਸੀਂ ਕਦੇ ਪੁੱਛਿਆ, ‘ਜੇ ਪਰਮੇਸ਼ੁਰ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਸਰਬਸ਼ਕਤੀਮਾਨ ਹੈ, ਤਾਂ ਉਹ ਦੁਖੀ ਲੋਕਾਂ ਲਈ ਕੁਝ ਕਰਦਾ ਕਿਉਂ ਨਹੀਂ?’ [ਜਵਾਬ ਲਈ ਸਮਾਂ ਦਿਓ।] ਜਲਦੀ ਹੀ ਉਹ ਸਾਰੀਆਂ ਸਮੱਸਿਆਵਾਂ ਨੂੰ ਖ਼ਤਮ ਕਰ ਦੇਵੇਗਾ। [ਯਸਾਯਾਹ 65:17 ਪੜ੍ਹੋ।] ਪਰ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਇਸ ਸਮੇਂ ਚੁੱਪ ਕਰ ਕੇ ਸਾਨੂੰ ਦੁੱਖ ਸਹਿੰਦੇ ਹੋਏ ਦੇਖ ਰਿਹਾ ਹੈ। ਇਹ ਰਸਾਲਾ ਦੱਸਦਾ ਹੈ ਕਿ ਉਹ ਕੀ ਕਰ ਰਿਹਾ ਹੈ।”