ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਸਤੰ.
“ਇਸ ਆਇਤ ਬਾਰੇ ਮੈਂ ਤੁਹਾਡੇ ਵਿਚਾਰ ਜਾਣਨਾ ਚਾਹਾਂਗਾ। [ਬਿਵਸਥਾ ਸਾਰ 32:4 ਪੜ੍ਹੋ।] ਕੀ ਤੁਸੀਂ ਕਦੇ ਸੋਚਿਆ ਕਿ ਜੇ ਪਰਮੇਸ਼ੁਰ ਸਰਬਸ਼ਕਤੀਮਾਨ ਹੈ ਅਤੇ ਇਨਸਾਫ਼ ਨੂੰ ਪਸੰਦ ਕਰਦਾ ਹੈ, ਤਾਂ ਦੁਨੀਆਂ ਵਿਚ ਇੰਨੀ ਬੁਰਾਈ ਤੇ ਦੁੱਖ ਕਿਉਂ ਹੈ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਨੇ ਕਿਉਂ ਅੱਜ ਤਕ ਬੁਰਾਈ ਨੂੰ ਰਹਿਣ ਦਿੱਤਾ ਹੈ।”
ਜਾਗਰੂਕ ਬਣੋ! ਜੁਲਾ.-ਸਤੰ.
“ਅੱਜ-ਕੱਲ੍ਹ ਅਸੀਂ ਵਿਆਹ ਟੁੱਟਣ ਦੀਆਂ ਖ਼ਬਰਾਂ ਆਮ ਸੁਣਦੇ ਹਾਂ। ਸੋ ਸੋਚ-ਸਮਝ ਕੇ ਜੀਵਨ-ਸਾਥੀ ਚੁਣਨਾ ਬਹੁਤ ਜ਼ਰੂਰੀ ਹੈ। ਇਸ ਮਾਮਲੇ ਵਿਚ ਸਹੀ ਫ਼ੈਸਲਾ ਕਿਵੇਂ ਕੀਤਾ ਜਾ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਕਈਆਂ ਨੂੰ ਇਸ ਸਲਾਹ ਤੇ ਚੱਲ ਕੇ ਲਾਭ ਹੋਇਆ ਹੈ। [ਕਹਾਉਤਾਂ 22:3 ਪੜ੍ਹੋ, ਫਿਰ ਰਸਾਲੇ ਦਾ 16ਵਾਂ ਸਫ਼ਾ ਖੋਲ੍ਹੋ।] ਇਸ ਲੇਖ ਵਿਚ ਵਧੀਆ ਗੱਲਾਂ ਦੱਸੀਆਂ ਹਨ ਜੋ ਸਹੀ ਜੀਵਨ-ਸਾਥੀ ਚੁਣਨ ਵਿਚ ਮਦਦ ਕਰਦੀਆਂ ਹਨ।”
ਪਹਿਰਾਬੁਰਜ 1 ਅਕ.
“ਕੀ ਤੁਹਾਡੇ ਨਾਲ ਕਦੇ ਇੱਦਾਂ ਹੋਇਆ ਹੈ ਕਿ ਤੁਸੀਂ ਕੁਝ ਕਰਨ ਤੋਂ ਬਾਅਦ ਕਿਹਾ ਹੋਵੇ ਕਿ ‘ਕਾਸ਼ ਮੈਂ ਇਹ ਨਾ ਕੀਤਾ ਹੁੰਦਾ!’? [ਜਵਾਬ ਲਈ ਸਮਾਂ ਦਿਓ।] ਦੇਖੋ ਇਸ ਆਇਤ ਵਿਚ ਦੱਸਿਆ ਹੈ ਕਿ ਅਸੀਂ ਸਾਰੇ ਕਦੇ-ਕਦੇ ਗ਼ਲਤ ਫ਼ੈਸਲੇ ਕਿਉਂ ਕਰਦੇ ਹਾਂ। [ਯਿਰਮਿਯਾਹ 10:23 ਪੜ੍ਹੋ।] ਇਸ ਰਸਾਲੇ ਵਿਚ ਬਾਈਬਲ ਵਿੱਚੋਂ ਵਧੀਆ ਸਲਾਹ ਦਿੱਤੀ ਗਈ ਹੈ ਜੋ ਸਹੀ ਫ਼ੈਸਲੇ ਕਰਨ ਵਿਚ ਸਾਡੀ ਮਦਦ ਕਰੇਗੀ।”
ਜਾਗਰੂਕ ਬਣੋ! ਅਕ.-ਦਸੰ.
“ਤੁਹਾਡੇ ਖ਼ਿਆਲ ਵਿਚ ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਨ ਸੰਬੰਧੀ ਮਾਪਿਆਂ ਨੂੰ ਕਿੱਥੋਂ ਸੇਧ ਮਿਲ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਦੇਖੋ ਬਾਈਬਲ ਵਿਚ ਕੀ ਵਾਅਦਾ ਕੀਤਾ ਗਿਆ ਹੈ। [2 ਤਿਮੋਥਿਉਸ 3:16 ਪੜ੍ਹੋ।] ਇਹ ਰਸਾਲਾ ਦਿਖਾਉਂਦਾ ਹੈ ਕਿ ਬਾਈਬਲ ਮਾਪਿਆਂ ਦੀ ਮਦਦ ਕਿਵੇਂ ਕਰ ਸਕਦੀ ਹੈ।”