ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜੁਲ.-ਸਤੰ.
“ਤੁਸੀਂ ਜ਼ਰੂਰ ਸਹਿਮਤ ਹੋਵੋਗੇ ਕਿ ਅੱਜ-ਕੱਲ੍ਹ ਬੱਚਿਆਂ ਦੀ ਪਰਵਰਿਸ਼ ਕਰਨੀ ਬੜੀ ਮੁਸ਼ਕਲ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਪਰਮੇਸ਼ੁਰ ਦੀ ਸਲਾਹ ਮਾਪਿਆਂ ਦੀ ਮਦਦ ਕਰ ਸਕਦੀ ਹੈ? [ਜੇ ਘਰ-ਸੁਆਮੀ ਹਾਂ ਕਹੇ, ਤਾਂ ਕਹਾਉਤਾਂ 22:6 ਪੜ੍ਹੋ।] ਇਸ ਰਸਾਲੇ ਵਿਚ ਬਹੁਤ ਵਧੀਆ ਸਲਾਹ ਦਿੱਤੀ ਗਈ ਹੈ।”
ਜਾਗਰੂਕ ਬਣੋ! ਜੁਲ.-ਸਤੰ.
“ਬੱਚਿਆਂ ਦੀ ਪਰਵਰਿਸ਼ ਕਰਨੀ ਕਾਫ਼ੀ ਮੁਸ਼ਕਲ ਹੁੰਦੀ ਹੈ, ਖ਼ਾਸਕਰ ਜਦੋਂ ਉਹ ਅੱਲੜ੍ਹ ਉਮਰ ਦੇ ਹੋ ਜਾਂਦੇ ਤੇ ਉਨ੍ਹਾਂ ਵਿਚ ਤਬਦੀਲੀਆਂ ਆਉਣ ਲੱਗਦੀਆਂ। ਤੁਹਾਡੇ ਖ਼ਿਆਲ ਵਿਚ ਮਾਪੇ ਕਿੱਥੋਂ ਸਲਾਹ ਲੈ ਸਕਦੇ ਹਨ? [ਜੇ ਘਰ-ਸੁਆਮੀ ਗੱਲ ਕਰਨੀ ਚਾਹੇ, ਤਾਂ ਬਾਈਬਲ ਵਿੱਚੋਂ ਹਵਾਲਾ ਪੜ੍ਹਨ ਦੀ ਇਜਾਜ਼ਤ ਮੰਗੋ। ਜੇ ਉਹ ਰਾਜ਼ੀ ਹੈ, ਤਾਂ ਯਸਾਯਾਹ 48:17, 18 ਪੜ੍ਹੋ।] ਇਸ ਰਸਾਲੇ ਵਿਚ ਕੁਝ ਵਧੀਆ ਸਲਾਹਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ʼਤੇ ਚੱਲ ਕੇ ਮਾਪੇ ਸਮਝਦਾਰੀ ਨਾਲ ਫ਼ੈਸਲੇ ਕਰ ਸਕਣਗੇ।”
ਪਹਿਰਾਬੁਰਜ ਅਕ.-ਦਸੰ.
“ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਕਾਇਮ ਕਰ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ। ਪੁੱਛੋ ਜੇ ਤੁਸੀਂ ਬਾਈਬਲ ਵਿੱਚੋਂ ਹਵਾਲਾ ਪੜ੍ਹ ਸਕਦੇ ਹੋ, ਤਾਂ ਜੇ ਘਰ-ਸੁਆਮੀ ਹਾਂ ਕਹੇ ਰਸੂਲਾਂ ਦੇ ਕਰਤੱਬ 17:27 ਪੜ੍ਹੋ।] ਇਸ ਲੇਖ ਵਿਚ ਸਾਨੂੰ ਭਰੋਸਾ ਦਿੱਤਾ ਗਿਆ ਹੈ ਕਿ ਪਰਮੇਸ਼ੁਰ ਸਾਥੋਂ ਦੂਰ ਨਹੀਂ।” ਸਫ਼ਾ 32 ਉੱਤੇ ਦਿੱਤਾ ਲੇਖ ਦਿਖਾਓ।
ਜਾਗਰੂਕ ਬਣੋ! ਅਕ.-ਦਸੰ.
“ਕਈਆਂ ਦਾ ਮੰਨਣਾ ਹੈ ਕਿ ਗਲੋਬਲ ਵਾਰਮਿੰਗ ਕਰਕੇ ਸਾਰਿਆਂ ਦੀ ਜ਼ਿੰਦਗੀ ਨੂੰ ਖ਼ਤਰਾ ਹੈ। ਤੁਹਾਡੇ ਖ਼ਿਆਲ ਵਿਚ ਇਸ ਸਮੱਸਿਆ ਦਾ ਹੱਲ ਕੀ ਹੈ? [ਜਵਾਬ ਲਈ ਸਮਾਂ ਦਿਓ। ਪੁੱਛੋ ਜੇ ਤੁਸੀਂ ਬਾਈਬਲ ਵਿੱਚੋਂ ਹਵਾਲਾ ਪੜ੍ਹ ਸਕਦੇ ਹੋ, ਤਾਂ ਜੇ ਘਰ-ਸੁਆਮੀ ਹਾਂ ਕਹੇ ਯਸਾਯਾਹ 11:9 ਪੜ੍ਹੋ।] ਇਸ ਰਸਾਲੇ ਵਿਚ ਸਮਝਾਇਆ ਗਿਆ ਹੈ ਕਿ ਇਨਸਾਨ ਇਸ ਧਰਤੀ ʼਤੇ ਹਮੇਸ਼ਾ ਲਈ ਰਹਿਣਗੇ।”