ਸਾਡਾ ਟੀਚਾ ਕੀ ਹੈ?
1 ਅਸੀਂ ਬਾਈਬਲ ਸਟੱਡੀਆਂ ਕਿਉਂ ਕਰਾਉਂਦੇ ਹਾਂ? ਲੋਕਾਂ ਨੂੰ ਸਿਰਫ਼ ਗਿਆਨ ਦੇਣ ਲਈ, ਉਨ੍ਹਾਂ ਦੀਆਂ ਜ਼ਿੰਦਗੀਆਂ ਸੁਧਾਰਨ ਲਈ ਜਾਂ ਉਨ੍ਹਾਂ ਨੂੰ ਭਵਿੱਖ ਦੀ ਵਧੀਆ ਉਮੀਦ ਦੇਣ ਲਈ? ਨਹੀਂ। ਸਾਡਾ ਮੁੱਖ ਟੀਚਾ ਹੈ ਲੋਕਾਂ ਨੂੰ ਯਿਸੂ ਮਸੀਹ ਦੇ ਚੇਲੇ ਬਣਾਉਣਾ! (ਮੱਤੀ 28:19; ਰਸੂ. 14:21) ਇਸ ਲਈ ਜਿਨ੍ਹਾਂ ਨੂੰ ਅਸੀਂ ਸਟੱਡੀ ਕਰਾਉਂਦੇ ਹਾਂ, ਉਨ੍ਹਾਂ ਲਈ ਕਲੀਸਿਯਾ ਨਾਲ ਸੰਗਤੀ ਕਰਨੀ ਬੜੀ ਜ਼ਰੂਰੀ ਹੈ। ਜੇ ਉਹ ਮਸੀਹੀ ਸੰਗਠਨ ਦੀ ਕਦਰ ਕਰਨਗੇ, ਤਾਂ ਉਹ ਅਧਿਆਤਮਿਕ ਤੌਰ ਤੇ ਤਰੱਕੀ ਕਰ ਸਕਣਗੇ।
2 ਇਸ ਟੀਚੇ ਨੂੰ ਕਿੱਦਾਂ ਹਾਸਲ ਕਰੀਏ: ਸ਼ੁਰੂ ਤੋਂ ਹੀ ਵਿਦਿਆਰਥੀ ਨੂੰ ਕਲੀਸਿਯਾ ਸਭਾਵਾਂ ਵਿਚ ਆਉਣ ਲਈ ਕਹਿੰਦੇ ਰਹੋ। (ਇਬ. 10:24, 25) ਉਸ ਨੂੰ ਦੱਸੋ ਕਿ ਇਹ ਸਭਾਵਾਂ ਉਸ ਦੀ ਨਿਹਚਾ ਨੂੰ ਕਿੱਦਾਂ ਮਜ਼ਬੂਤ ਕਰਨਗੀਆਂ ਅਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਿਚ ਉਸ ਦੀ ਮਦਦ ਕਰਨਗੀਆਂ। ਉਸ ਨੂੰ ਸਮਝਾਓ ਕਿ ਇਨ੍ਹਾਂ ਸਭਾਵਾਂ ਵਿਚ ਉਹ ਅਜਿਹੇ ਲੋਕਾਂ ਨਾਲ ਫ਼ਾਇਦੇਮੰਦ ਸੰਗਤੀ ਕਰ ਸਕੇਗਾ ਜੋ ਯਹੋਵਾਹ ਦੀ ਉਸਤਤ ਕਰਨੀ ਚਾਹੁੰਦੇ ਹਨ। (ਜ਼ਬੂ. 27:13; 32:8; 35:18) ਜੇ ਤੁਸੀਂ ਕਲੀਸਿਯਾ ਅਤੇ ਸਭਾਵਾਂ ਲਈ ਆਪਣੇ ਪਿਆਰ ਤੇ ਕਦਰਦਾਨੀ ਨੂੰ ਪ੍ਰਗਟ ਕਰੋਗੇ, ਤਾਂ ਤੁਹਾਡੇ ਵਿਦਿਆਰਥੀ ਨੂੰ ਸਭਾਵਾਂ ਵਿਚ ਆਉਣ ਦੀ ਪ੍ਰੇਰਣਾ ਮਿਲੇਗੀ।
3 ਨਵੇਂ ਲੋਕਾਂ ਨੂੰ ਇਹ ਸਮਝਾਓ ਕਿ ਯਹੋਵਾਹ ਦਾ ਸੰਗਠਨ ਇਕ ਅੰਤਰਰਾਸ਼ਟਰੀ ਭਾਈਚਾਰਾ ਹੈ। ਉਨ੍ਹਾਂ ਨੂੰ ਯਹੋਵਾਹ ਦੇ ਗਵਾਹ—ਇਸ ਨਾਂ ਦੇ ਪਿੱਛੇ ਸੰਗਠਨ (ਅੰਗ੍ਰੇਜ਼ੀ) ਅਤੇ ਸਾਡਾ ਵਿਸ਼ਵ-ਵਿਆਪੀ ਭਾਈਚਾਰਾ (ਅੰਗ੍ਰੇਜ਼ੀ) ਵਿਡਿਓ ਦਿਖਾਓ। ਉਨ੍ਹਾਂ ਦੀ ਇਹ ਕਦਰ ਕਰਨ ਵਿਚ ਮਦਦ ਕਰੋ ਕਿ ਯਹੋਵਾਹ ਆਪਣੀ ਇੱਛਾ ਪੂਰੀ ਕਰਨ ਲਈ ਦੁਨੀਆਂ ਭਰ ਵਿਚ ਲੱਖਾਂ ਹੀ ਸਮਰਪਿਤ ਲੋਕਾਂ ਨੂੰ ਵਰਤ ਰਿਹਾ ਹੈ। ਇਨ੍ਹਾਂ ਨਵੇਂ ਲੋਕਾਂ ਨੂੰ ਦੱਸੋ ਕਿ ਉਨ੍ਹਾਂ ਨੂੰ ਵੀ ਪਰਮੇਸ਼ੁਰ ਦੀ ਸੇਵਾ ਕਰਨ ਦਾ ਸੱਦਾ ਦਿੱਤਾ ਗਿਆ ਹੈ।—ਯਸਾ. 2:2, 3.
4 ਉਦੋਂ ਸਾਨੂੰ ਕਿੰਨੀ ਖ਼ੁਸ਼ੀ ਹੁੰਦੀ ਹੈ ਜਦੋਂ ਅਸੀਂ ਬਾਈਬਲ ਵਿਦਿਆਰਥੀ ਨੂੰ ਯਿਸੂ ਦਾ ਸੱਚਾ ਚੇਲਾ ਬਣਦੇ ਦੇਖਦੇ ਹਾਂ। ਇਹੀ ਸਾਡਾ ਟੀਚਾ ਹੈ!—3 ਯੂਹੰ. 4.