ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਅਕ.-ਦਸ.
“ਅੱਜ ਜ਼ਿੰਦਗੀ ਦੀਆਂ ਚਿੰਤਾਵਾਂ ਦਾ ਪਰਿਵਾਰ ਉੱਤੇ ਹਾਨੀਕਾਰਕ ਪ੍ਰਭਾਵ ਪੈ ਸਕਦਾ ਹੈ। ਜਾਗਰੂਕ ਬਣੋ! ਰਸਾਲੇ ਦੇ ਇਸ ਅੰਕ ਵਿਚ ਇਕ ਅਜਿਹੀ ਸਥਿਤੀ ਬਾਰੇ ਦੰਸਿਆ ਗਿਆ ਹੈ ਜਿਸ ਕਾਰਨ ਸਾਡੇ ਸਮਾਜ ਦੀਆਂ ਔਰਤਾਂ ਚੁੱਪ-ਚਾਪ ਦੁੱਖ ਸਹਿੰਦੀਆਂ ਹਨ। [ਪਹਿਲਾ ਸਫ਼ਾ ਦਿਖਾਓ] ਇਹ ਲੇਖ ਮਹੱਤਵਪੂਰਣ ਸਿਧਾਂਤਾਂ ਬਾਰੇ ਦੱਸਦੇ ਹਨ ਜੋ ਸਾਡੇ ਪਰਿਵਾਰਾਂ ਨੂੰ ਬਰਬਾਦ ਹੋਣ ਤੋਂ ਬਚਾ ਸਕਦੇ ਹਨ।”
ਪਹਿਰਾਬੁਰਜ 15 ਨਵ.
“ਅਸੀਂ ਕਈ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ‘ਯਿਸੂ ਸਾਡੇ ਲਈ ਮਰਿਆ।’ [ਯੂਹੰਨਾ 3:16 ਦਾ ਹਵਾਲਾ ਦਿਓ।] ਕੀ ਤੁਸੀਂ ਕਦੇ ਸੋਚਿਆ ਹੈ ਕਿ ਇਕ ਇਨਸਾਨ ਦੀ ਮੌਤ ਸਾਨੂੰ ਸਾਰਿਆਂ ਨੂੰ ਕਿਵੇਂ ਬਚਾ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਬਾਈਬਲ ਇਸ ਸਵਾਲ ਦਾ ਆਸਾਨ ਜਵਾਬ ਦਿੰਦੀ ਹੈ। ਇਹ ਲੇਖ ‘ਯਿਸੂ ਤੁਹਾਨੂੰ ਬਚਾ ਸਕਦਾ ਹੈ!’ ਇਸ ਬਾਰੇ ਸਪੱਸ਼ਟ ਦੱਸਦਾ ਹੈ।”
ਜਾਗਰੂਕ ਬਣੋ! ਅਕ.-ਦਸ.
“ਔਰਤਾਂ ਅੱਜ ਚਾਹੁੰਦੀਆਂ ਹਨ ਕਿ ਉਨ੍ਹਾਂ ਦਾ ਆਦਰ ਕੀਤਾ ਜਾਵੇਂ ਤੇ ਰੱਖਿਆ ਕੀਤੀ ਜਾਵੇ। ਪਰ ਦੁੱਖ ਦੀ ਗੱਲ ਹੈ ਕਿ ਕੁਝ ਔਰਤਾਂ ਆਪਣੇ ਘਰ ਵਿਚ ਵੀ ਸੁਰੱਖਿਅਤ ਨਹੀਂ ਹਨ, ਜਿਵੇਂ ਇਹ ਜਾਗਰੂਕ ਬਣੋ! ਰਸਾਲਾ ਦਿਖਾਉਂਦਾ ਹੈ। [ਪਹਿਲਾ ਸਫ਼ਾ ਦਿਖਾਓ] ਘਰੇਲੂ ਜ਼ਿੰਦਗੀ ਨੂੰ ਕਿਵੇਂ ਬਿਹਤਰ ਬਣਾਇਆ ਜਾ ਸਕਦਾ ਹੈ? ਇਨ੍ਹਾਂ ਲੇਖਾਂ ਵਿਚ ਤੁਹਾਨੂੰ ਫ਼ਾਇਦੇਮੰਦ ਸਲਾਹ ਮਿਲੇਗੀ।”
ਪਹਿਰਾਬੁਰਜ 1 ਦਸ.
“ਸਾਲ ਦੇ ਇਸ ਸਮੇਂ ਦੌਰਾਨ ਬਹੁਤ ਸਾਰੇ ਲੋਕ ਤੋਹਫ਼ੇ ਦੇਣ ਤੇ ਹੋਰ ਚੰਗੇ ਕੰਮ ਕਰਨ ਵਿਚ ਲੱਗੇ ਹੋਏ ਹਨ। ਇਹ ਕੰਮ ਸਾਨੂੰ ਸੁਨਹਿਰੇ ਅਸੂਲ ਦੀ ਯਾਦ ਦਿਲਾਉਂਦੇ ਹਨ। [ਮੱਤੀ 7:12 ਪੜ੍ਹੋ।] ਤੁਹਾਡੇ ਖ਼ਿਆਲ ਮੁਤਾਬਕ ਕੀ ਪੂਰਾ ਸਾਲ ਇਸ ਅਸੂਲ ਉੱਤੇ ਚੱਲਣਾ ਮੁਮਕਿਨ ਹੈ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ‘ਸੁਨਹਿਰਾ ਅਸੂਲ—ਕੀ ਇਹ ਅਜੇ ਵੀ ਫ਼ਾਇਦੇਮੰਦ ਹੈ?’ ਉੱਤੇ ਸਾਨੂੰ ਕਾਫ਼ੀ ਜਾਣਕਾਰੀ ਦਿੰਦਾ ਹੈ।”