ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਜਨ.-ਮਾਰ.
“ਤੁਸੀਂ ਸ਼ਾਇਦ ਧਿਆਨ ਦਿੱਤਾ ਹੋਣਾ ਕਿ ਬਹੁਤ ਸਾਰੀਆਂ ਕੰਮ ਕਰਨ ਦੀਆਂ ਥਾਵਾਂ ਤੇ ਕੰਮ ਕਰਨਾ ਬਹੁਤ ਖ਼ਤਰਨਾਕ ਹੋ ਗਿਆ ਹੈ। ਇਸ ਰਸਾਲੇ ਵਿਚ ਬਹੁਤ ਵਧੀਆ ਸੁਝਾਅ ਦਿੱਤੇ ਗਏ ਹਨ ਕਿ ਅਜਿਹੀਆਂ ਥਾਵਾਂ ਤੇ ਕੰਮ ਕਰਨ ਵੇਲੇ ਕਿਵੇਂ ਸੁਰੱਖਿਆ ਵਰਤੀ ਜਾ ਸਕਦੀ ਹੈ। ਇਹ ਰਸਾਲਾ ਇਹ ਵੀ ਦੱਸਦਾ ਹੈ ਕਿ ਸਾਡੀ ਭਲਾਈ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਆਪਣੇ ਕੰਮ ਪ੍ਰਤੀ ਸਹੀ ਨਜ਼ਰੀਆ ਰੱਖਦੇ ਹਾਂ ਜਾਂ ਨਹੀਂ। ਕਿਰਪਾ ਕਰ ਕੇ ਇਸ ਨੂੰ ਪੜ੍ਹੋ।”
ਪਹਿਰਾਬੁਰਜ 15 ਫਰ.
“ਕੀ ਤੁਸੀਂ ਕਦੇ ਸੋਚਿਆ ਕਿ ਅਸੀਂ ਕਿਵੇਂ ਚੰਗੇ ਤਰੀਕੇ ਨਾਲ ਆਪਣੀ ਜ਼ਿੰਦਗੀ ਜੀ ਸਕਦੇ ਹਾਂ ਅਤੇ ਸਹੀ ਫ਼ੈਸਲੇ ਕਰ ਸਕਦੇ ਹਾਂ? [ਜਵਾਬ ਲਈ ਰੁਕੋ।] ਬਾਈਬਲ ਵਿਚ ਇਸ ਬਾਰੇ ਬਹੁਤ ਵਧੀਆ ਸਲਾਹ ਦਿੱਤੀ ਗਈ ਹੈ ਜਿਵੇਂ ਕਿ ਸੁਨਹਿਰਾ ਅਸੂਲ। [ਮੱਤੀ 7:12 ਪੜ੍ਹੋ।] ਹੋਰ ਕਿਹੜੇ ਪਰਮੇਸ਼ੁਰੀ ਸਿਧਾਂਤ ਤੋਂ ਸਾਨੂੰ ਲਾਭ ਹੋ ਸਕਦਾ ਹੈ? ਇਸ ਦਾ ਜਵਾਬ ਤੁਹਾਨੂੰ ਇਸ ਰਸਾਲੇ ਵਿਚ ਮਿਲੇਗਾ।”
ਜਾਗਰੂਕ ਬਣੋ! ਜਨ.-ਮਾਰ.
“ਅਸੀਂ ਲੋਕਾਂ ਤੋਂ ਇਨ੍ਹਾਂ ਸ਼ਬਦਾਂ ਬਾਰੇ ਉਨ੍ਹਾਂ ਦੇ ਵਿਚਾਰ ਪੁੱਛ ਰਹੇ ਹਾਂ। [ਲੇਵੀਆਂ 19:32 ਪੜ੍ਹੋ] ਕੀ ਤੁਹਾਨੂੰ ਨਹੀਂ ਲੱਗਦਾ ਕਿ ਬਜ਼ੁਰਗਾਂ ਪ੍ਰਤੀ ਅਜਿਹਾ ਰਵੱਈਆ ਬਦਲ ਗਿਆ ਹੈ? ਜਾਗਰੂਕ ਬਣੋ! ਰਸਾਲੇ ਵਿਚ ਇਹ ਲੇਖ ਇਸ ਗੱਲ ਉੱਤੇ ਗੌਰ ਕਰਨ ਵਿਚ ਸਾਡੀ ਮਦਦ ਕਰਦਾ ਹੈ ਕਿ ਅਸੀਂ ਆਪਣੇ ਸਮਾਜ ਵਿਚ ਬਜ਼ੁਰਗਾਂ ਦੀ ਸਮਝਦਾਰੀ ਤੇ ਉਨ੍ਹਾਂ ਦੇ ਤਜਰਬੇ ਤੋਂ ਕਿਵੇਂ ਲਾਭ ਉਠਾ ਸਕਦੇ ਹਾਂ।”
ਪਹਿਰਾਬੁਰਜ 1 ਮਾਰ.
“ਅੱਜ ਦੇ ਹਾਲਾਤਾਂ ਨੂੰ ਦੇਖ ਕੇ ਅਸੀਂ ਸਾਰੇ ਹੀ ਸੋਚਦੇ ਹਾਂ ਕਿ ਭਵਿੱਖ ਵਿਚ ਕੀ ਹੋਵੇਗਾ। ਯਿਸੂ ਮਸੀਹ ਨੇ ਆਪਣੀ ਪ੍ਰਸਿੱਧ ਪ੍ਰਾਰਥਨਾ ਵਿਚ ਦੱਸਿਆ ਸੀ ਕਿ ਕਿਉਂ ਅਸੀਂ ਇਕ ਚੰਗੇ ਭਵਿੱਖ ਦੀ ਆਸ ਕਰ ਸਕਦੇ ਹਾਂ। [ਮੱਤੀ 6:9, 10 ਪੜ੍ਹੋ।] ਅੱਜ ਮਨੁੱਖਜਾਤੀ ਉਹੋ ਗ਼ਲਤੀਆਂ ਫੇਰ ਕਰ ਰਹੀ ਹੈ ਜੋ ਪੁਰਾਣੇ ਜ਼ਮਾਨੇ ਦੇ ਲੋਕਾਂ ਨੇ ਕੀਤੀਆਂ ਸਨ। ਪਰ ਉਨ੍ਹਾਂ ਦਿਨਾਂ ਵਿਚ ਪਰਮੇਸ਼ੁਰ ਦੀ ਸੇਵਾ ਕਰਨ ਵਾਲਿਆਂ ਦਾ ਭਵਿੱਖ ਬਹੁਤ ਵਧੀਆ ਸੀ। ਇਹ ਰਸਾਲਾ ਦੱਸਦਾ ਹੈ ਕਿ ਅਸੀਂ ਵੀ ਕਿਵੇਂ ਇਕ ਚੰਗੇ ਭਵਿੱਖ ਦੀ ਆਸ ਰੱਖ ਸਕਦੇ ਹਾਂ।”