ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਜਨ.-ਮਾਰ.
“ਸਾਡੇ ਸਾਰਿਆਂ ਦੇ ਕਿਸੇ-ਨਾ-ਕਿਸੇ ਅਜ਼ੀਜ਼ ਦੀ ਮੌਤ ਹੋਈ ਹੈ ਜਿਸ ਦਾ ਸਾਨੂੰ ਬਹੁਤ ਦੁੱਖ ਹੋਇਆ। ਇਨ੍ਹਾਂ ਮੌਕਿਆਂ ਉੱਤੇ ਅਸੀਂ ਬੇਬੱਸ ਹੋ ਜਾਂਦੇ ਹਾਂ ਤੇ ਸਾਨੂੰ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਜਾਗਰੂਕ ਬਣੋ! ਰਸਾਲੇ ਦੇ ਇਸ ਨਵੇਂ ਅੰਕ ਵਿਚ ਇਹ ਲੇਖ ਸਾਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣ ਵਿਚ ਮਦਦ ਕਰਦਾ ਹੈ ਅਤੇ ਸਾਨੂੰ ਇਕ ਉਮੀਦ ਵੀ ਦਿੰਦਾ ਹੈ।”
ਪਹਿਰਾਬੁਰਜ 15 ਮਾਰ.
“ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਇਕ ਧਰਮੀ ਸਰਕਾਰ ਇਸ ਧਰਤੀ ਨੂੰ ਜੀਉਣ ਲਈ ਵਧੀਆ ਥਾਂ ਬਣਾ ਸਕਦੀ ਹੈ? [ਜਵਾਬ ਲਈ ਸਮਾਂ ਦਿਓ।] ਕਿਰਪਾ ਕਰ ਕੇ ਧਿਆਨ ਦਿਓ ਕਿ ਬਾਈਬਲ ਕੀ ਵਾਅਦਾ ਕਰਦੀ ਹੈ। [ਜ਼ਬੂਰ 37:11 ਪੜ੍ਹੋ।] ਅਜਿਹਾ ਸੁੱਖ ਇਕ ਚੰਗੇ ਆਗੂ ਦੀ ਅਗਵਾਈ ਵਿਚ ਹੀ ਮਿਲ ਸਕਦਾ ਹੈ। ਇਹ ਲੇਖ ਤੁਹਾਨੂੰ ਦੱਸਣਗੇ ਕਿ ਉਹ ਆਗੂ ਕੌਣ ਹੈ।”
ਜਾਗਰੂਕ ਬਣੋ! ਜਨ.-ਮਾਰ.
“ਜ਼ਿਆਦਾਤਰ ਮਾਤਾ-ਪਿਤਾ ਆਪਣੇ ਬੱਚਿਆਂ ਦਾ ਭਲਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਇਹੋ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਆਪਣੀ ਜ਼ਿੰਦਗੀ ਵਿਚ ਸਹੀ ਫ਼ੈਸਲੇ ਕਰਨ। ਇਹ ਲੇਖ ਕੁਝ ਫ਼ਾਇਦੇਮੰਦ ਸਲਾਹ ਦਿੰਦਾ ਹੈ ਜੋ ਨੌਕਰੀ ਦੇ ਮਾਮਲੇ ਵਿਚ ਸਹੀ ਫ਼ੈਸਲੇ ਕਰਨ ਵਿਚ ਮਾਪਿਆਂ ਅਤੇ ਬੱਚਿਆਂ ਦੀ ਮਦਦ ਕਰ ਸਕਦੀ ਹੈ।”
ਪਹਿਰਾਬੁਰਜ 1 ਅਪ.
“ਮੈਂ ਤੁਹਾਡੇ ਨਾਲ ਇਕ ਬਹੁਤ ਹੀ ਵਧੀਆ ਵਿਚਾਰ ਸਾਂਝਾ ਕਰਨਾ ਚਾਹੁੰਦਾ ਹਾਂ। [ਮੱਤੀ 22:37 ਪੜ੍ਹੋ।] ਤੁਹਾਡੇ ਖ਼ਿਆਲ ਮੁਤਾਬਕ ਇਸ ਦਾ ਕੀ ਮਤਲਬ ਹੈ? [ਜਵਾਬ ਲਈ ਰੁਕੋ।] ਇਸ ਲੇਖ ਵੱਲ ਧਿਆਨ ਦਿਓ, ‘ਆਪਣੇ ਦਿਲ ਤੇ ਮਨ ਨਾਲ ਪਰਮੇਸ਼ੁਰ ਦੀ ਖੋਜ ਕਰੋ।’ ਕੀ ਸੱਚੀ ਨਿਹਚਾ ਕਰਨ ਵਿਚ ਸਿਰਫ਼ ਦਿਲ ਦਾ ਸ਼ਾਮਲ ਹੋਣਾ ਹੀ ਕਾਫ਼ੀ ਹੈ ਜਾਂ ਇਸ ਵਿਚ ਮਨ ਵੀ ਸ਼ਾਮਲ ਹੋਣਾ ਚਾਹੀਦਾ ਹੈ? ਇਸ ਲੇਖ ਵਿੱਚੋਂ ਇਸ ਸਵਾਲ ਦਾ ਜਵਾਬ ਪੜ੍ਹ ਕੇ ਤੁਹਾਨੂੰ ਇਸ ਸੰਬੰਧੀ ਬਹੁਤ ਜਾਣਕਾਰੀ ਮਿਲੇਗੀ।”