ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਮਾਰ.
“ਅਸੀਂ ਸਾਰਿਆਂ ਨੇ ਹੀ ਆਪਣੇ ਕਿਸੇ-ਨ-ਕਿਸੇ ਅਜ਼ੀਜ਼ ਦੀ ਮੌਤ ਦਾ ਗਮ ਸਹਿਆ ਹੈ। ਕੀ ਤੁਸੀਂ ਇਸ ਹੌਸਲੇਦਾਇਕ ਵਾਅਦੇ ਬਾਰੇ ਜਾਣਦੇ ਹੋ? [ਰਸੂਲਾਂ ਦੇ ਕਰਤੱਬ 24:15 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ।] ਪਰ ਕਈਆਂ ਦੇ ਮਨ ਵਿਚ ਸਵਾਲ ਆਉਂਦੇ ਹਨ ਕਿ ਕਿਨ੍ਹਾਂ ਨੂੰ ਮੁੜ ਜ਼ਿੰਦਾ ਕੀਤਾ ਜਾਵੇਗਾ? ਕਦੋਂ ਕੀਤਾ ਜਾਵੇਗਾ ਤੇ ਕਿੱਥੇ? ਇਸ ਰਸਾਲੇ ਵਿਚ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਗਏ ਹਨ।”
ਜਾਗਰੂਕ ਬਣੋ! ਜਨ.-ਮਾਰ.
“ਕੁਦਰਤੀ ਆਫ਼ਤਾਂ ਦੁਆਰਾ ਮਚਾਈ ਤਬਾਹੀ ਨੂੰ ਦੇਖ ਕੇ ਸਾਡਾ ਦਿਲ ਕੰਬ ਉੱਠਦਾ ਹੈ। [ਕੋਈ ਸਥਾਨਕ ਮਿਸਾਲ ਦਿਓ।] ਤੁਹਾਡੇ ਖ਼ਿਆਲ ਵਿਚ ਕੀ ਕੁਦਰਤੀ ਆਫ਼ਤਾਂ ਵਧ ਰਹੀਆਂ ਹਨ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਇਸ ਸਵਾਲ ਦਾ ਜਵਾਬ ਦਿੰਦਾ ਹੈ। ਇਸ ਰਸਾਲੇ ਵਿੱਚੋਂ ਲੋਕ ਹੌਸਲਾ ਪਾ ਸਕਦੇ ਹਨ ਜਿਨ੍ਹਾਂ ਦੇ ਅਜ਼ੀਜ਼ ਇਨ੍ਹਾਂ ਆਫ਼ਤਾਂ ਵਿਚ ਮਾਰੇ ਗਏ ਹਨ।” ਯੂਹੰਨਾ 5:28, 29 ਪੜ੍ਹੋ।
ਪਹਿਰਾਬੁਰਜ 1 ਅਪ੍ਰੈ.
“ਇਹ ਮਸ਼ਹੂਰ ਕਹਾਵਤ ਪਰਮੇਸ਼ੁਰ ਦਾ ਗਿਆਨ ਲੈਣ ਦੀ ਮਹੱਤਤਾ ਤੇ ਜ਼ੋਰ ਦਿੰਦੀ ਹੈ। [ਮੱਤੀ 4:4 ਪੜ੍ਹੋ।] ਪਰ ਕਈਆਂ ਨੂੰ ਪਰਮੇਸ਼ੁਰ ਦਾ ਬਚਨ ਸਮਝਣਾ ਔਖਾ ਲੱਗਦਾ ਹੈ। ਕੀ ਤੁਹਾਨੂੰ ਵੀ ਕਦੇ ਇਵੇਂ ਮਹਿਸੂਸ ਹੋਇਆ ਹੈ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਦਿੱਤੇ ਗਏ ਕੁਝ ਫ਼ਾਇਦੇਮੰਦ ਸੁਝਾਅ ਬਾਈਬਲ ਨੂੰ ਸਮਝਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਕੀ ਤੁਸੀਂ ਕਦੇ ਸੋਚਿਆ ਕਿ 20-30 ਸਾਲਾਂ ਬਾਅਦ ਇਹ ਦੁਨੀਆਂ ਕਿਸ ਤਰ੍ਹਾਂ ਦੀ ਹੋਵੇਗੀ? [ਜਵਾਬ ਲਈ ਸਮਾਂ ਦਿਓ ਤੇ ਜ਼ਬੂਰਾਂ ਦੀ ਪੋਥੀ 119:105 ਪੜ੍ਹੋ।] ਬਾਈਬਲ ਇਸ ਗੱਲ ਤੇ ਰੌਸ਼ਨੀ ਪਾਉਂਦੀ ਹੈ ਕਿ ਭਵਿੱਖ ਕਿਸ ਤਰ੍ਹਾਂ ਦਾ ਹੋਵੇਗਾ। ਇਸ ਰਸਾਲੇ ਵਿਚ ਕੁਝ ਭਵਿੱਖਬਾਣੀਆਂ ਉੱਤੇ ਚਰਚਾ ਕੀਤੀ ਗਈ ਹੈ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਅਸੀਂ ਸਮੇਂ ਦੇ ਕਿਸ ਮੋੜ ਤੇ ਖੜ੍ਹੇ ਹਾਂ ਅਤੇ ਅਸੀਂ ਬਿਹਤਰ ਭਵਿੱਖ ਦੀ ਉਮੀਦ ਕਿਉਂ ਰੱਖ ਸਕਦੇ ਹਾਂ।”