ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਜਨ.-ਮਾਰ.
“ਅਸੀਂ ਅੱਜ ਲੋਕਾਂ ਨਾਲ ਇਸ ਵਿਸ਼ੇ ʼਤੇ ਗੱਲ ਕਰ ਰਹੇ ਹਾਂ ਕਿ ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਚੁਭਵੀਆਂ ਗੱਲਾਂ ਕਹਿਣ ਤੋਂ ਗੁਰੇਜ਼ ਕਿਵੇਂ ਕਰ ਸਕਦੇ ਹਾਂ। ਕੀ ਤੁਸੀਂ ਇਸ ਸੰਬੰਧੀ ਕੁਝ ਵਧੀਆ ਸੁਝਾਅ ਜਾਣਨੇ ਚਾਹੋਗੇ? [ਜੇ ਘਰ-ਸੁਆਮੀ ਜਾਣਨਾ ਚਾਹੁੰਦਾ ਹੈ, ਤਾਂ ਤੁਸੀਂ ਕਹਿ ਸਕਦੇ ਹੋ ਕਿ ਤੁਸੀਂ ਇਨਸਾਨ ਦੀ ਇਸ ਕਮਜ਼ੋਰੀ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਪੜ੍ਹ ਕੇ ਸੁਣਾਉਣਾ ਚਾਹੁੰਦੇ ਹੋ। ਘਰ-ਸੁਆਮੀ ਦੀ ਇਜਾਜ਼ਤ ਨਾਲ ਯਾਕੂਬ 3:2 ਪੜ੍ਹੋ।] ਇਸ ਲੇਖ ਵਿਚ ਕੁਝ ਵਧੀਆ ਸੁਝਾਅ ਦਿੱਤੇ ਗਏ ਹਨ ਕਿ ਅਸੀਂ ਆਪਣੀਆਂ ਗੱਲਾਂ ਦੁਆਰਾ ਆਪਣੇ ਪਰਿਵਾਰ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਣ ਤੋਂ ਕਿਵੇਂ ਗੁਰੇਜ਼ ਕਰ ਸਕਦੇ ਹਾਂ।” ਸਫ਼ਾ 10 ਉੱਤੇ ਦਿੱਤਾ ਲੇਖ ਦਿਖਾਓ।
ਜਾਗਰੂਕ ਬਣੋ! ਜਨ.-ਮਾਰ.
“ਘਰ ਵਿਚ ਪਤੀ-ਪਤਨੀ ਵਿਚ ਅਕਸਰ ਮਤਭੇਦ ਹੋ ਜਾਂਦੇ ਹਨ। ਤੁਹਾਡੇ ਖ਼ਿਆਲ ਮੁਤਾਬਕ ਮਸਲਿਆਂ ਨੂੰ ਹੱਲ ਕਰਨ ਲਈ ਉਨ੍ਹਾਂ ਨੂੰ ਚੰਗੀ ਸਲਾਹ ਕਿੱਥੋਂ ਮਿਲ ਸਕਦੀ ਹੈ? [ਜਵਾਬ ਲਈ ਸਮਾਂ ਦਿਓ। ਜੇ ਲੱਗਦਾ ਹੈ ਕਿ ਘਰ-ਸੁਆਮੀ ਗੱਲ ਸੁਣਨ ਲਈ ਤਿਆਰ ਹੈ, ਤਾਂ ਤੁਸੀਂ ਉਸ ਨੂੰ ਕਹਿ ਸਕਦੇ ਹੋ ਕਿ ਤੁਸੀਂ ਇਸ ਬਾਰੇ ਪਰਮੇਸ਼ੁਰ ਦੀ ਸਲਾਹ ਪੜ੍ਹ ਕੇ ਸੁਣਾਉਣੀ ਚਾਹੁੰਦੇ ਹੋ। ਜੇ ਉਹ ਇਜਾਜ਼ਤ ਦਿੰਦਾ ਹੈ, ਤਾਂ ਅਫ਼ਸੀਆਂ 5:22, 25 ਪੜ੍ਹੋ।] ਇਸ ਲੇਖ ਵਿਚ ਸਮਝਾਇਆ ਗਿਆ ਹੈ ਕਿ ਪਤਨੀ ਦਾ ਪਤੀ ਦੇ ਅਧੀਨ ਹੋਣ ਦਾ ਕੀ ਮਤਲਬ ਹੈ।” ਸਫ਼ਾ 28 ਉੱਤੇ ਦਿੱਤਾ ਲੇਖ ਦਿਖਾਓ।
ਪਹਿਰਾਬੁਰਜ ਅਪ੍ਰੈ.-ਜੂਨ
“ਅੱਜ ਸਾਨੂੰ ਇੰਨੀਆਂ ਸਾਰੀਆਂ ਸਮੱਸਿਆਵਾਂ ਹਨ। ਕੀ ਤੁਹਾਨੂੰ ਲੱਗਦਾ ਕਿ ਅਸੀਂ ਮਨ ਦੀ ਸ਼ਾਂਤੀ ਪ੍ਰਾਪਤ ਕਰ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ।] ਤੁਹਾਡੀ ਇਜਾਜ਼ਤ ਨਾਲ ਮੈਂ ਤੁਹਾਨੂੰ ਇਸ ਰਸਾਲੇ ਵਿੱਚੋਂ ਇਸ ਬਾਰੇ ਇਕ ਗੱਲ ਪੜ੍ਹ ਕੇ ਸੁਣਾਉਣੀ ਚਾਹੁੰਦਾ ਹਾਂ। [ਜੇ ਘਰ-ਸੁਆਮੀ ਇਜਾਜ਼ਤ ਦਿੰਦਾ ਹੈ, ਤਾਂ ਸਫ਼ੇ 8-9 ਉੱਤੇ ਦਿੱਤੇ ਹਵਾਲਿਆਂ ਵਿੱਚੋਂ ਇਕ ਹਵਾਲਾ ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਇਨਸਾਨੀ ਜ਼ਿੰਦਗੀ ਦੀ ਸ਼ੁਰੂਆਤ ਕਿਵੇਂ ਹੋਈ, ਜ਼ਿੰਦਗੀ ਦਾ ਮਕਸਦ ਕੀ ਹੈ ਅਤੇ ਦੁਨੀਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਜੁਰਮ ਵਧਣ ਕਰਕੇ ਲੋਕਾਂ ਵਿਚ ਡਰ ਫੈਲਿਆ ਹੋਇਆ ਹੈ। ਕੀ ਤੁਹਾਨੂੰ ਲੱਗਦਾ ਕਿ ਹਾਲਾਤ ਕਦੇ ਸੁਧਰਨਗੇ? [ਜਵਾਬ ਲਈ ਸਮਾਂ ਦਿਓ।] ਜੇ ਤੁਹਾਡੀ ਇਜਾਜ਼ਤ ਹੋਵੇ, ਤਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਪਰਮੇਸ਼ੁਰ ਜੁਰਮ ਦਾ ਖ਼ਾਤਮਾ ਕਿਵੇਂ ਕਰੇਗਾ। [ਜੇ ਘਰ-ਸੁਆਮੀ ਹਾਂ ਕਹਿੰਦਾ ਹੈ, ਤਾਂ ਜ਼ਬੂਰ 37:10 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਜੁਰਮ ਦੀ ਜੜ੍ਹ ਕੀ ਹੈ ਅਤੇ ਇਸ ਦਾ ਕੀ ਹੱਲ ਹੈ।”