ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਅਪ੍ਰੈ.
“ਦੁਨੀਆਂ ਵਿਚ ਹਿੰਸਕ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। [ਆਪਣੇ ਇਲਾਕੇ ਦੀ ਜਾਂ ਲੇਖ ਵਿੱਚੋਂ ਕੋਈ ਉਦਾਹਰਣ ਦਿਓ।] ਕੀ ਤੁਸੀਂ ਕਦੀ ਸੋਚਿਆ ਕਿ ਲੋਕ ਕਿਉਂ ਇੰਨੇ ਬੇਰਹਿਮ ਹੋ ਗਏ ਹਨ? [ਜਵਾਬ ਲਈ ਸਮਾਂ ਦਿਓ।] ਬਾਈਬਲ ਵਿਚ ਸਾਡੇ ਜ਼ਮਾਨੇ ਵਿਚ ਬੇਰਹਿਮੀ ਦੇ ਵਧਣ ਬਾਰੇ ਪਹਿਲਾਂ ਹੀ ਦੱਸਿਆ ਗਿਆ ਸੀ। [2 ਤਿਮੋਥਿਉਸ 3:1-5 ਪੜ੍ਹੋ।] ਇਸ ਰਸਾਲੇ ਵਿਚ ਇਸ ਸਵਾਲ ਦਾ ਜਵਾਬ ਦਿੱਤਾ ਗਿਆ ਹੈ, ‘ਕਦੋਂ ਹੋਵੇਗਾ ਬੇਰਹਿਮੀ ਦਾ ਅੰਤ?’”
ਜਾਗਰੂਕ ਬਣੋ! ਅਪ੍ਰੈ.-ਜੂਨ
“ਬੀਮਾਰੀਆਂ ਦਾ ਇਲਾਜ ਕਰਨ ਲਈ ਡਾਕਟਰੀ ਖੇਤਰ ਵਿਚ ਕਾਫ਼ੀ ਤਰੱਕੀ ਹੋਈ ਹੈ। ਪਰ ਤੁਹਾਨੂੰ ਲੱਗਦਾ ਕਿ ਕਦੇ ਦੁਨੀਆਂ ਵਿੱਚੋਂ ਸਾਰੀਆਂ ਬੀਮਾਰੀਆਂ ਖ਼ਤਮ ਹੋ ਜਾਣਗੀਆਂ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਇਕ ਦਿਨ ਦੁਨੀਆਂ ਵਿਚ ਹਰ ਇਨਸਾਨ ਇਸ ਵਾਅਦੇ ਮੁਤਾਬਕ ਸਿਹਤਮੰਦ ਹੋਵੇਗਾ।” ਯਸਾਯਾਹ 33:24 ਪੜ੍ਹੋ।
ਪਹਿਰਾਬੁਰਜ 1 ਮਈ
“ਮਾਂ-ਬਾਪ ਆਪਣੇ ਬੱਚੇ ਦੀ ਮੌਤ ਦਾ ਗਮ ਸਾਰੀ ਉਮਰ ਨਹੀਂ ਭੁੱਲਦੇ। ਤੁਹਾਡੇ ਮੁਤਾਬਕ ਉਨ੍ਹਾਂ ਨੂੰ ਦਿਲਾਸਾ ਕਿੱਥੋਂ ਮਿਲ ਸਕਦਾ ਹੈ? [ਜਵਾਬ ਲਈ ਸਮਾਂ ਦਿਓ, ਫਿਰ ਰੋਮੀਆਂ 15:5 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਗਮ ਵਿਚ ਡੁੱਬੇ ਮਾਂ-ਬਾਪ ਨੂੰ ਪਰਮੇਸ਼ੁਰ ਕਿਨ੍ਹਾਂ ਤਰੀਕਿਆਂ ਨਾਲ ਦਿਲਾਸਾ ਦਿੰਦਾ ਹੈ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਲੋਕ ਨਿਮਰਤਾ ਨੂੰ ਕਮਜ਼ੋਰੀ ਮੰਨਦੇ ਹਨ, ਨਾ ਕਿ ਖੂਬੀ। ਕੀ ਇਹ ਸੱਚ ਹੈ? [ਜਵਾਬ ਲਈ ਸਮਾਂ ਦਿਓ। ਫਿਰ ਕਹਾਉਤਾਂ 22:4 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਬਾਈਬਲ ਇਸ ਗੁਣ ਬਾਰੇ ਕੀ ਕਹਿੰਦੀ ਹੈ।” ਸਫ਼ਾ 20 ਉੱਤੇ ਦਿੱਤਾ ਲੇਖ ਦਿਖਾਓ।