ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਅਪ੍ਰੈ.
“ਅੱਜ ਜਾਣਕਾਰੀ ਦਾ ਇਕ ਤਰ੍ਹਾਂ ਨਾਲ ਹੜ੍ਹ ਜਿਹਾ ਆ ਗਿਆ ਹੈ। ਕੀ ਤੁਹਾਨੂੰ ਲੱਗਦਾ ਕਿ ਹਰ ਤਰ੍ਹਾਂ ਦੀ ਜਾਣਕਾਰੀ ਸਾਡੇ ਫ਼ਾਇਦੇ ਲਈ ਹੈ? [ਜਵਾਬ ਲਈ ਸਮਾਂ ਦਿਓ।] ਇਕ ਅਜਿਹੀ ਜਾਣਕਾਰੀ ਵੀ ਹੈ ਜੋ ਸਾਡੇ ਲਈ ਬੇਹੱਦ ਜ਼ਰੂਰੀ ਹੈ। ਇਸ ਦਾ ਜ਼ਿਕਰ ਇਸ ਆਇਤ ਵਿਚ ਕੀਤਾ ਗਿਆ ਹੈ। [ਯੂਹੰਨਾ 17:3 ਪੜ੍ਹੋ।] ਇਸ ਰਸਾਲੇ ਵਿਚ ਸਮਝਾਇਆ ਗਿਆ ਹੈ ਕਿ ‘ਸਦੀਪਕ ਜੀਉਣ’ ਦਾ ਕੀ ਮਤਲਬ ਹੈ ਅਤੇ ਅਸੀਂ ਇਸ ਜੀਵਨ ਨੂੰ ਹਾਸਲ ਕਰਨ ਲਈ ਜ਼ਰੂਰੀ ਗਿਆਨ ਕਿਵੇਂ ਲੈ ਸਕਦੇ ਹਾਂ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਕਈ ਲੋਕ ਸੋਚਦੇ ਹਨ ਕਿ ਆਪਣੇ ਹੱਥਾਂ ਨਾਲ ਕੰਮ ਕਰਨਾ ਉਨ੍ਹਾਂ ਦੀ ਸ਼ਾਨ ਦੇ ਖ਼ਿਲਾਫ਼ ਹੈ। ਪਰ ਕੀ ਤੁਹਾਨੂੰ ਪਤਾ ਕਿ ਪਵਿੱਤਰ ਸ਼ਾਸਤਰ ਵਿਚ ਸਾਨੂੰ ਮਿਹਨਤ ਕਰਨ ਦੀ ਤਾਕੀਦ ਕੀਤੀ ਗਈ ਹੈ? [ਜਵਾਬ ਲਈ ਸਮਾਂ ਦਿਓ, ਫਿਰ ਉਪਦੇਸ਼ਕ ਦੀ ਪੋਥੀ 2:24 ਪੜ੍ਹੋ। ਸਫ਼ਾ 20 ਉੱਤੇ ਲੇਖ ਦਿਖਾਓ।] ਇਸ ਲੇਖ ਵਿਚ ਦੱਸਿਆ ਗਿਆ ਹੈ ਕਿ ਖ਼ਾਸਕਰ ਨੌਜਵਾਨਾਂ ਨੂੰ ਹੱਥੀਂ ਮਿਹਨਤ ਕਰਨ ਪ੍ਰਤੀ ਕੀ ਨਜ਼ਰੀਆ ਰੱਖਣਾ ਚਾਹੀਦਾ ਹੈ।”
ਪਹਿਰਾਬੁਰਜ 1 ਮਈ
“ਆਪਣੇ ਕਿਸੇ ਅਜ਼ੀਜ਼ ਦੀ ਮੌਤ ਹੋ ਜਾਣ ਤੇ ਲੋਕ ਅਕਸਰ ਉਸ ਵਿਅਕਤੀ ਨੂੰ ਦੁਬਾਰਾ ਦੇਖਣ ਲਈ ਤਰਸਦੇ ਹਨ, ਹੈ ਨਾ? [ਜਵਾਬ ਲਈ ਸਮਾਂ ਦਿਓ।] ਕਈਆਂ ਨੂੰ ਬਾਈਬਲ ਦਾ ਇਹ ਵਾਅਦਾ ਪੜ੍ਹ ਕੇ ਦਿਲਾਸਾ ਮਿਲਿਆ ਹੈ ਕਿ ਮਰੇ ਹੋਏ ਫਿਰ ਤੋਂ ਜੀ ਉੱਠਣਗੇ। [ਯੂਹੰਨਾ 5:28, 29 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਗਿਆ ਹੈ ਕਿ ਮਰੇ ਹੋਇਆਂ ਵਿੱਚੋਂ ਕੌਣ ਜੀ ਉਠਾਏ ਜਾਣਗੇ ਅਤੇ ਇੱਦਾਂ ਕਦੋਂ ਹੋਵੇਗਾ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਵਿਚ ਮਾਂ-ਬਾਪ ਕੋਲ ਆਪਣੇ ਬੱਚਿਆਂ ਲਈ ਸਮਾਂ ਨਹੀਂ ਹੁੰਦਾ। ਪਵਿੱਤਰ ਸ਼ਾਸਤਰ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਪਿਤਾ ਦੀ ਹੈ। [ਅਫ਼ਸੀਆਂ 6:4 ਪੜ੍ਹੋ, ਫਿਰ ਸਫ਼ਾ 12 ਉੱਤੇ ਲੇਖ ਦਿਖਾਓ।] ਇਸ ਲੇਖ ਵਿਚ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਬਾਰੇ ਕਈ ਵਧੀਆ ਸੁਝਾਅ ਦਿੱਤੇ ਗਏ ਹਨ।”