ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ ਅਪ੍ਰੈ.-ਜੂਨ
“ਹਰ ਪਰਿਵਾਰ ਵਿਚ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ। ਕੀ ਤੁਸੀਂ ਜਾਣਨਾ ਚਾਹੋਗੇ ਕਿ ਪਵਿੱਤਰ ਲਿਖਤਾਂ ਵਿਚ ਸਮੱਸਿਆਵਾਂ ਨਾਲ ਨਜਿੱਠਣ ਸੰਬੰਧੀ ਕੀ ਸਲਾਹ ਦਿੱਤੀ ਗਈ ਹੈ? [ਜਵਾਬ ਲਈ ਸਮਾਂ ਦਿਓ। ਜੇ ਘਰ-ਸੁਆਮੀ ਇਜਾਜ਼ਤ ਦਿੰਦਾ ਹੈ, ਤਾਂ ਅਫ਼ਸੀਆਂ 4:31 ਪੜ੍ਹੋ।] ਕੀ ਮੈਂ ਤੁਹਾਨੂੰ ਲੜਾਈ-ਝਗੜੇ ਖ਼ਤਮ ਕਰ ਕੇ ਪਰਿਵਾਰ ਵਿਚ ਖ਼ੁਸ਼ੀਆਂ ਲਿਆਉਣ ਸੰਬੰਧੀ ਵਧੀਆ ਸਲਾਹ ਦਿਖਾ ਸਕਦਾ ਹਾਂ?” ਜੇ ਘਰ-ਸੁਆਮੀ ਇਜਾਜ਼ਤ ਦਿੰਦਾ ਹੈ, ਤਾਂ ਸਫ਼ਾ 14 ਉੱਤੇ ਦਿੱਤਾ ਲੇਖ ਦਿਖਾਓ।
ਜਾਗਰੂਕ ਬਣੋ! ਅਪ੍ਰੈ.-ਜੂਨ
“ਪਾਪ ਅਤੇ ਮਾਫ਼ੀ ਬਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹਨ। ਤੁਹਾਡਾ ਇਸ ਬਾਰੇ ਕੀ ਵਿਚਾਰ ਹੈ? [ਜਵਾਬ ਲਈ ਸਮਾਂ ਦਿਓ।] ਜੇ ਤੁਹਾਡੀ ਇਜਾਜ਼ਤ ਹੋਵੇ, ਤਾਂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਕਿ ਪਾਪ ਅਤੇ ਮਾਫ਼ੀ ਬਾਰੇ ਪਰਮੇਸ਼ੁਰ ਦਾ ਕੀ ਵਿਚਾਰ ਹੈ। [ਜੇ ਘਰ-ਸੁਆਮੀ ਹਾਂ ਕਹਿੰਦਾ ਹੈ, ਤਾਂ ਰਸੂਲਾਂ ਦੇ ਕਰਤੱਬ 3:19 ਪੜ੍ਹੋ।] ਕੀ ਤੁਸੀਂ ਜਾਣਨਾ ਚਾਹੋਗੇ ਕਿ ਪਰਮੇਸ਼ੁਰ ਦੀ ਮਿਹਰ ਪਾਉਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ?” ਜੇ ਉਹ ਹਾਂ ਕਹਿੰਦਾ ਹੈ, ਤਾਂ ਸਫ਼ਾ 10 ਉੱਤੇ ਦਿੱਤਾ ਲੇਖ ਦਿਖਾਓ।