ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਮਾਰ.
“ਕਈ ਲੋਕ ਕਹਿੰਦੇ ਹਨ ਕਿ ਯਿਸੂ ਦੁਬਾਰਾ ਆ ਰਿਹਾ ਹੈ। ਕੀ ਸਾਨੂੰ ਇਸ ਗੱਲ ਤੋਂ ਖ਼ੁਸ਼ ਹੋਣਾ ਚਾਹੀਦਾ ਜਾਂ ਡਰਨਾ ਚਾਹੀਦਾ? [ਜਵਾਬ ਲਈ ਸਮਾਂ ਦਿਓ।] ਧਿਆਨ ਦਿਓ ਕਿ ਉਸ ਦਾ ਇਕ ਚੇਲਾ ਯੂਹੰਨਾ ਉਸ ਦੇ ਆਉਣ ਬਾਰੇ ਕਿਵੇਂ ਮਹਿਸੂਸ ਕਰਦਾ ਸੀ। [ਪਰਕਾਸ਼ ਦੀ ਪੋਥੀ 22:20 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਯਿਸੂ ਦੁਬਾਰਾ ਆ ਕੇ ਕੀ ਕਰੇਗਾ।”
ਜਾਗਰੂਕ ਬਣੋ! ਜਨ.-ਮਾਰ.
“ਕੁਝ ਲੋਕ ਸੋਚਦੇ ਹਨ ਕਿ ਦੁਨੀਆਂ ਵਿਚ ਜੋ ਵੀ ਚੰਗਾ-ਮਾੜਾ ਹੁੰਦਾ ਹੈ, ਉਸ ਪਿੱਛੇ ਰੱਬ ਦਾ ਹੱਥ ਹੈ। ਜਦੋਂ ਕੋਈ ਆਫ਼ਤ ਆਉਂਦੀ ਹੈ, ਤਾਂ ਲੋਕ ਕਹਿੰਦੇ ਹਨ ਕਿ ਕਿਸੇ ਜਾਇਜ਼ ਕਾਰਨ ਕਰਕੇ ਹੀ ਉਸ ਨੇ ਤਬਾਹੀ ਲਿਆਂਦੀ ਹੋਣੀ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? [ਜਵਾਬ ਲਈ ਸਮਾਂ ਦਿਓ। ਫਿਰ ਯਾਕੂਬ 1:13 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਬਾਈਬਲ ਅਨੁਸਾਰ ਦੁੱਖਾਂ ਦਾ ਕੀ ਕਾਰਨ ਹੈ ਅਤੇ ਪਰਮੇਸ਼ੁਰ ਕਿਵੇਂ ਸਾਰੇ ਦੁੱਖਾਂ ਨੂੰ ਖ਼ਤਮ ਕਰੇਗਾ।”
ਪਹਿਰਾਬੁਰਜ 1 ਅਪ੍ਰੈ.
“ਤਕਰੀਬਨ ਹਰ ਰੋਜ਼ ਆਪਣੀ ਸਿਹਤ, ਪਰਿਵਾਰ ਤੇ ਨੌਕਰੀ ਨੂੰ ਲੈ ਕੇ ਸਾਡੇ ਮਨ ਵਿਚ ਕਈ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਹਨ। ਸਾਨੂੰ ਆਪਣੇ ਇਨ੍ਹਾਂ ਸਵਾਲਾਂ ਦੇ ਸਹੀ ਜਵਾਬ ਕਿੱਥੋਂ ਮਿਲ ਸਕਦੇ ਹਨ? [ਜਵਾਬ ਲਈ ਸਮਾਂ ਦਿਓ।] ਧਿਆਨ ਦਿਓ ਕਿ 2 ਤਿਮੋਥਿਉਸ 3:16 ਵਿਚ ਬਾਈਬਲ ਕੀ ਕਹਿੰਦੀ ਹੈ। [ਆਇਤ ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਬਾਈਬਲ ਕਿਵੇਂ ਸਾਡੀ ਕਈ ਗੱਲਾਂ ਵਿਚ ਮਦਦ ਕਰ ਸਕਦੀ ਹੈ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਕੀ ਤੁਹਾਨੂੰ ਲੱਗਦਾ ਕਿ ਇਹ ਗੱਲ ਕਦੇ ਪੂਰੀ ਹੋਵੇਗੀ? [ਯਸਾਯਾਹ 33:24 ਪੜ੍ਹੋ ਅਤੇ ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਦੱਸਦਾ ਹੈ ਕਿ ਡਾਕਟਰੀ ਖੇਤਰ ਵਿਚ ਬੀਮਾਰੀਆਂ ਨੂੰ ਖ਼ਤਮ ਕਰਨ ਲਈ ਕੀ ਕੁਝ ਕੀਤਾ ਜਾ ਰਿਹਾ ਹੈ ਅਤੇ ਬਾਈਬਲ ਦਾ ਇਹ ਵਾਅਦਾ ਕਿਵੇਂ ਪੂਰਾ ਹੋਵੇਗਾ।”