ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਜਨ.-ਮਾਰ.
“ਏਡਜ਼ ਅੱਜ ਜਿੰਨੀਆਂ ਜਾਨਾਂ ਲੈ ਰਹੀ ਹੈ, ਉੱਨੀਆਂ ਜਾਨਾਂ ਹੋਰ ਕੋਈ ਛੂਤ ਦੀ ਬੀਮਾਰੀ ਨਹੀਂ ਲੈਂਦੀ। ਕੀ ਇਸ ਦੇ ਸ਼ਿਕਾਰ ਲੋਕਾਂ ਲਈ ਕੋਈ ਉਮੀਦ ਹੈ? [ਜਵਾਬ ਲਈ ਸਮਾਂ ਦਿਓ।] ਸਾਡੇ ਸਿਰਜਣਹਾਰ ਨੇ ਵਾਅਦਾ ਕੀਤਾ ਹੈ ਕਿ ਜਲਦੀ ਹੀ ਉਹ ਸਮਾਂ ਆਵੇਗਾ ਜਦੋਂ ਕੋਈ ਨਹੀਂ ਕਹੇਗਾ, ‘ਮੈਂ ਬੀਮਾਰ ਹਾਂ।’ [ਯਸਾਯਾਹ 33:24 ਪੜ੍ਹੋ।] ਜਾਗਰੂਕ ਬਣੋ! ਦਾ ਇਹ ਅੰਕ ਇਸ ਸਵਾਲ ਦਾ ਜਵਾਬ ਦਿੰਦਾ ਹੈ: ਕੀ ਏਡਜ਼ ਨੂੰ ਖ਼ਤਮ ਕੀਤਾ ਜਾ ਸਕਦਾ ਹੈ?”
ਪਹਿਰਾਬੁਰਜ 15 ਮਾਰ.
“ਕੀ ਤੁਸੀਂ ਮੰਨਦੇ ਹੋ ਕਿ ਯਿਸੂ ਦੀਆਂ ਸਿੱਖਿਆਵਾਂ ਉੱਤੇ ਅੱਜ ਵੀ ਚੱਲਿਆ ਜਾ ਸਕਦਾ ਹੈ? [ਜਵਾਬ ਲਈ ਸਮਾਂ ਦਿਓ।] ਤੁਸੀਂ ਜ਼ਰੂਰ ਇਸ ਹੁਕਮ ਨਾਲ ਸਹਿਮਤ ਹੋਵੋਗੇ ਜੋ ਯਿਸੂ ਨੇ ਆਪਣੀ ਜ਼ਿੰਦਗੀ ਦੀ ਆਖ਼ਰੀ ਰਾਤ ਨੂੰ ਦਿੱਤਾ ਸੀ। [ਯੂਹੰਨਾ 15:12 ਪੜ੍ਹੋ।] ਯਿਸੂ ਨੇ ਉਸ ਦਿਨ ਹੋਰ ਵੀ ਕਈ ਅਨਮੋਲ ਸਿੱਖਿਆਵਾਂ ਦਿੱਤੀਆਂ ਸਨ। ਪਹਿਰਾਬੁਰਜ ਦਾ ਇਹ ਅੰਕ ਦੱਸਦਾ ਹੈ ਕਿ ਅਸੀਂ ਉਨ੍ਹਾਂ ਸਿੱਖਿਆਵਾਂ ਤੋਂ ਕਿੱਦਾਂ ਫ਼ਾਇਦਾ ਲੈ ਸਕਦੇ ਹਾਂ।”
ਜਾਗਰੂਕ ਬਣੋ! ਜਨ.-ਮਾਰ.
“ਅੱਜ-ਕੱਲ੍ਹ ਮੋਬਾਇਲ ਫ਼ੋਨ ਬਹੁਤ ਸਸਤੇ ਹੋ ਰਹੇ ਹਨ ਤੇ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਖ਼ਰੀਦ ਰਹੇ ਹਨ। ਤੁਹਾਡੇ ਖ਼ਿਆਲ ਵਿਚ ਕੀ ਇਸ ਨੂੰ ਵਰਤਣ ਵੇਲੇ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ? [ਜਵਾਬ ਲਈ ਸਮਾਂ ਦਿਓ।] ਬਾਈਬਲ ਇਹ ਵਧੀਆ ਸਲਾਹ ਦਿੰਦੀ ਹੈ। [ਅਫ਼ਸੀਆਂ 5:15, 16 ਪੜ੍ਹੋ।] ਭਾਵੇਂ ਮੋਬਾਇਲ ਫ਼ੋਨ ਦੇ ਕਈ ਲਾਭ ਹਨ, ਪਰ ਇਹ ਸਾਡਾ ਬਹੁਤ ਸਾਰਾ ਸਮਾਂ ਬਰਬਾਦ ਕਰ ਸਕਦਾ ਹੈ। ਜਾਗਰੂਕ ਬਣੋ! ਦਾ ਇਹ ਅੰਕ ਮੋਬਾਇਲ ਫ਼ੋਨ ਬਾਰੇ ਸਹੀ ਨਜ਼ਰੀਆ ਰੱਖਣ ਵਿਚ ਸਾਡੀ ਮਦਦ ਕਰੇਗਾ।”
ਪਹਿਰਾਬੁਰਜ 1 ਅਪ੍ਰੈ.
“ਇਹ ਫੋਟੋ ਇਕ ਭੋਜਨ ਦੀ ਹੈ ਜਿਸ ਨੂੰ ਆਮ ਤੌਰ ਤੇ ਆਖ਼ਰੀ ਭੋਜਨ ਕਿਹਾ ਜਾਂਦਾ ਹੈ। [ਰਸਾਲੇ ਦਾ ਕਵਰ ਦਿਖਾਓ।] ਕੀ ਤੁਸੀਂ ਜਾਣਦੇ ਹੋ ਕਿ ਮਸੀਹੀਆਂ ਨੂੰ ਸਿਰਫ਼ ਇਹੀ ਸਮਾਰੋਹ ਮਨਾਉਣ ਦਾ ਹੁਕਮ ਦਿੱਤਾ ਗਿਆ ਹੈ? [ਜਵਾਬ ਲਈ ਸਮਾਂ ਦਿਓ, ਫਿਰ ਲੂਕਾ 22:19 ਪੜ੍ਹੋ।] ਇਹ ਰਸਾਲਾ ਸਮਝਾਉਂਦਾ ਹੈ ਕਿ ਇਹ ਸਮਾਰੋਹ ਮਨਾਉਣਾ ਕਿਉਂ ਜ਼ਰੂਰੀ ਹੈ ਅਤੇ ਇਹ ਤੁਹਾਡੇ ਲਈ ਕੀ ਅਰਥ ਰੱਖਦਾ ਹੈ।”