ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਜਨ.-ਮਾਰ.
“ਤੁਸੀਂ ਸ਼ਾਇਦ ਕਿਸੇ ਨੂੰ ਜਾਣਦੇ ਹੋਵੋਗੇ ਜਿਸ ਨੂੰ ਸ਼ੂਗਰ ਹੈ। ਕੀ ਅਸੀਂ ਅਜਿਹੇ ਲੋਕਾਂ ਦੀ ਕਿਸੇ ਤਰ੍ਹਾਂ ਮਦਦ ਕਰ ਸਕਦੇ ਹਾਂ? [ਜਵਾਬ ਲਈ ਸਮਾਂ ਦਿਓ ਅਤੇ ਸਫ਼ਾ 12 ਉੱਤੇ ਲੇਖ ਦਿਖਾਓ।] ਇਹ ਰਸਾਲਾ ਨਾ ਸਿਰਫ਼ ਇਹ ਦੱਸਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਕਿਵੇਂ ਸ਼ੂਗਰ ਦੇ ਮਰੀਜ਼ ਦੀ ਚੰਗੀ ਦੇਖ-ਭਾਲ ਕਰ ਸਕਦੇ ਹਾਂ, ਸਗੋਂ ਇਸ ਵਿਚ ਸਾਨੂੰ ਦਿਲਾਸਾ ਵੀ ਦਿੱਤਾ ਗਿਆ ਹੈ ਕਿ ਬਹੁਤ ਜਲਦੀ ਸਾਡਾ ਸ੍ਰਿਸ਼ਟੀਕਰਤਾ ਸਾਰੀਆਂ ਬੀਮਾਰੀਆਂ ਨੂੰ ਖ਼ਤਮ ਕਰਨ ਵਾਲਾ ਹੈ।”
ਪਹਿਰਾਬੁਰਜ 15 ਮਾਰ.
“ਅਸੀਂ ਚਾਹੁੰਦੇ ਹਾਂ ਕਿ ਤੁਸੀਂ ਐਤਵਾਰ, 4 ਅਪ੍ਰੈਲ ਨੂੰ ਪ੍ਰਭੂ ਯਿਸੂ ਦੀ ਮੌਤ ਦੇ ਯਾਦਗਾਰੀ ਸਮਾਰੋਹ ਵਿਚ ਆਓ। [ਰਸਾਲੇ ਦਾ ਪਿਛਲਾ ਕਵਰ ਜਾਂ ਸੱਦਾ ਪੱਤਰ ਵਰਤਦੇ ਹੋਏ ਇਸ ਸਮਾਰੋਹ ਬਾਰੇ ਸਮਝਾਓ। ਫਿਰ ਲੂਕਾ 22:19 ਪੜ੍ਹੋ।] ਪਹਿਰਾਬੁਰਜ ਦੇ ਇਸ ਅੰਕ ਵਿਚ ਪਹਿਲੇ ਦੋ ਲੇਖ ਇਸ ਸਮਾਰੋਹ ਦਾ ਅਰਥ ਸਮਝਾਉਂਦੇ ਹਨ ਅਤੇ ਦੱਸਦੇ ਹਨ ਕਿ ਇਹ ਕਿਵੇਂ ਮਨਾਇਆ ਜਾਣਾ ਚਾਹੀਦਾ ਹੈ।”
ਜਾਗਰੂਕ ਬਣੋ! ਜਨ-ਮਾਰ.
“ਤੁਸੀਂ ਕਿਸੇ ਨੂੰ ਜਾਣਦੇ ਹੋਵੋਗੇ ਜੋ ਆਪਣੇ ਆਪ ਨੂੰ ਦੂਜਿਆਂ ਨਾਲੋਂ ਨੀਵਾਂ ਸਮਝਦਾ ਹੈ। ਤੁਸੀਂ ਅਜਿਹੇ ਲੋਕਾਂ ਦੀ ਆਪਣੇ ਅੰਦਰ ਆਤਮ-ਵਿਸ਼ਵਾਸ ਪੈਦਾ ਕਰਨ ਵਿਚ ਮਦਦ ਕਿਵੇਂ ਕਰ ਸਕਦੇ ਹੋ? [ਜਵਾਬ ਲਈ ਸਮਾਂ ਦਿਓ ਅਤੇ 13ਵੇਂ ਸਫ਼ੇ ਉੱਤੇ ਲੇਖ ਦਿਖਾਓ।] ਇਸ ਰਸਾਲੇ ਵਿਚ ਉਨ੍ਹਾਂ ਦੀ ਮਦਦ ਕਰਨ ਦੇ ਕੁਝ ਵਧੀਆ ਸੁਝਾਅ ਦਿੱਤੇ ਗਏ ਹਨ।”
ਪਹਿਰਾਬੁਰਜ 1 ਅਪ੍ਰੈ.
“ਬਾਈਬਲ ਵਿਚ ਇਕ ਦਰਿੰਦੇ ਦੇ ਭੇਦ-ਭਰੇ ਨੰਬਰ ਬਾਰੇ ਦੱਸਿਆ ਗਿਆ ਹੈ ਅਤੇ ਬਹੁਤ ਸਾਰੇ ਲੋਕ ਉਲਝਣ ਵਿਚ ਹਨ ਕਿ ਇਸ ਨੰਬਰ ਦਾ ਕੀ ਮਤਲਬ ਹੋ ਸਕਦਾ ਹੈ। ਕੀ ਤੁਸੀਂ ਇਸ ਬਾਰੇ ਸੁਣਿਆ ਹੈ? [ਜਵਾਬ ਲਈ ਸਮਾਂ ਦਿਓ। ਫਿਰ ਪਰਕਾਸ਼ ਦੀ ਪੋਥੀ 13:16-18 ਪੜ੍ਹੋ।] ਇਸ ਭੇਦ ਦੀ ਗੁੱਥੀ ਬਾਈਬਲ ਆਪ ਹੀ ਸੁਲਝਾਉਂਦੀ ਹੈ। ਇਹ ਰਸਾਲਾ ਇਸ ਨੰਬਰ ਦੇ ਅਰਥ ਬਾਰੇ ਦੱਸਦਾ ਹੈ।”