ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਅਪ੍ਰੈ.-ਜੂਨ
“ਜਾਗਰੂਕ ਬਣੋ! ਦਾ ਇਹ ਅੰਕ ਸਾਡੇ ਸਮੇਂ ਦੀ ਇਕ ਦਰਦਨਾਕ ਹਕੀਕਤ ਬਾਰੇ ਦੱਸਦਾ ਹੈ। ਉਹ ਹੈ ਬਾਲ ਵੇਸਵਾ-ਗਮਨ। ਬਾਈਬਲ ਇਹ ਵਾਅਦਾ ਕਰਦੀ ਹੈ ਕਿ ਬੱਚੀਆਂ ਨਾਲ ਹੁੰਦੇ ਇਸ ਕੁਕਰਮ ਨੂੰ ਜਲਦੀ ਹੀ ਖ਼ਤਮ ਕਰ ਦਿੱਤਾ ਜਾਵੇਗਾ। [ਕਹਾਉਤਾਂ 2:21, 22 ਪੜ੍ਹੋ।] ਇਹ ਰਸਾਲਾ ਦਿਖਾਉਂਦਾ ਹੈ ਕਿ ਬੱਚਿਆਂ ਦੀ ਇਸ ਦਰਦਨਾਕ ਹਾਲਤ ਦੇ ਕੀ ਕਾਰਨ ਹਨ ਅਤੇ ਇਹ ਕਿੱਦਾਂ ਦੂਰ ਕੀਤੀ ਜਾਵੇਗੀ।”
ਪਹਿਰਾਬੁਰਜ 15 ਅਪ੍ਰੈ.
“ਹਾਲ ਹੀ ਦੇ ਸਾਲਾਂ ਵਿਚ ਬਹੁਤ ਸਾਰੇ ਲੋਕਾਂ ਨੇ ਮਹਿਸੂਸ ਕੀਤਾ ਹੈ ਕਿ ਅਧਿਆਤਮਿਕ ਕਦਰਾਂ-ਕੀਮਤਾਂ ਵਿਚ ਬਹੁਤ ਗਿਰਾਵਟ ਆਈ ਹੈ। ਕੀ ਤੁਸੀਂ ਇੱਦਾਂ ਮਹਿਸੂਸ ਕੀਤਾ ਹੈ? [ਜਵਾਬ ਲਈ ਸਮਾਂ ਦਿਓ। ਫਿਰ ਜ਼ਬੂਰਾਂ ਦੀ ਪੋਥੀ 119:105 ਪੜ੍ਹੋ।] ਅਧਿਆਤਮਿਕ ਕਦਰਾਂ-ਕੀਮਤਾਂ ਸਾਨੂੰ ਜ਼ਿੰਦਗੀ ਵਿਚ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚਾ ਸਕਦੀਆਂ ਹਨ। ਇਹ ਰਸਾਲਾ ਦੱਸਦਾ ਹੈ ਕਿ ਅਸੀਂ ਸਹੀ ਅਧਿਆਤਮਿਕ ਕਦਰਾਂ-ਕੀਮਤਾਂ ਕਿੱਥੋਂ ਸਿੱਖ ਸਕਦੇ ਹਾਂ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਸਕੂਲ ਵਿਚ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਈਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ। ਪਰ ਕਿਉਂ ਇੰਨੇ ਸਾਰੇ ਬੱਚੇ ਇਮਤਿਹਾਨਾਂ ਵਿਚ ਨਕਲ ਮਾਰਦੇ ਹਨ? ਕੀ ਇਸ ਦਾ ਉਨ੍ਹਾਂ ਨੂੰ ਕੋਈ ਫ਼ਾਇਦਾ ਹੁੰਦਾ ਹੈ? [ਜਵਾਬ ਲਈ ਸਮਾਂ ਦਿਓ। ਇਬਰਾਨੀਆਂ 13:18 ਪੜ੍ਹੋ।] ਜਾਗਰੂਕ ਬਣੋ! ਦਾ ਇਹ ਅੰਕ [ਸਫ਼ਾ 17 ਦਿਖਾਓ।] ਦੱਸਦਾ ਹੈ ਕਿ ਨਕਲ ਮਾਰਨ ਵਿਚ ਕੀ ਬੁਰਾਈ ਹੈ।”
ਪਹਿਰਾਬੁਰਜ ਮਈ 1
“ਇਨਸਾਨ ਕਈ ਸਵਾਲਾਂ ਦੇ ਜਵਾਬ ਨਹੀਂ ਦੇ ਸਕਦਾ। ਇਸ ਉਦਾਹਰਣ ਤੇ ਗੌਰ ਕਰੋ। [ਅੱਯੂਬ 21:7 ਪੜ੍ਹੋ।] ਕੀ ਤੁਸੀਂ ਵੀ ਕਦੀ ਰੱਬ ਤੋਂ ਕੋਈ ਸਵਾਲ ਪੁੱਛਣਾ ਚਾਹਿਆ ਹੈ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਸਮਝਾਉਂਦਾ ਹੈ ਕਿ ਦੁਨੀਆਂ ਦੇ ਹਰ ਹਿੱਸੇ ਵਿਚ ਲੋਕਾਂ ਨੇ ਜ਼ਿੰਦਗੀ ਦੇ ਤਿੰਨ ਖ਼ਾਸ ਸਵਾਲਾਂ ਦਾ ਜਵਾਬ ਕਿੱਥੋਂ ਪਾਇਆ ਹੈ।”