ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਅਪ੍ਰੈ.-ਜੂਨ
“ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਬੱਚੇ ਖ਼ੁਸ਼ੀਆਂ ਭਰੀ ਜ਼ਿੰਦਗੀ ਜੀਣ ਤੇ ਕਾਮਯਾਬ ਹੋਣ। ਤੁਹਾਡੇ ਖ਼ਿਆਲ ਵਿਚ ਅੱਜ ਬੱਚਿਆਂ ਨੂੰ ਕਿਸ ਚੀਜ਼ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਜਿਸ ਨਾਲ ਉਹ ਅੱਜ ਸਮੱਸਿਆਵਾਂ ਨਾਲ ਭਰੀ ਦੁਨੀਆਂ ਦਾ ਸਾਮ੍ਹਣਾ ਕਰ ਸਕਣ? [ਜਵਾਬ ਲਈ ਸਮਾਂ ਦਿਓ ਅਤੇ ਕਹਾਉਤਾਂ 22:6 ਪੜ੍ਹੋ।] ਜਾਗਰੂਕ ਬਣੋ! ਦਾ ਇਹ ਅੰਕ ਦੱਸਦਾ ਹੈ ਕਿ ਬੱਚਿਆਂ ਦੀਆਂ ਜ਼ਰੂਰਤਾਂ ਕੀ ਹਨ ਅਤੇ ਮਾਪੇ ਇਨ੍ਹਾਂ ਜ਼ਰੂਰਤਾਂ ਨੂੰ ਕਿਵੇਂ ਪੂਰਾ ਕਰ ਸਕਦੇ ਹਨ।”
ਪਹਿਰਾਬੁਰਜ 15 ਅਪ੍ਰੈ.
“ਕੁਝ ਲੋਕ ਸੋਚਦੇ ਹਨ ਕਿ ਅੱਜ ਦੁਨੀਆਂ ਵਿਚ ਜੋ ਵੀ ਚੰਗਾ-ਮਾੜਾ ਹੋ ਰਿਹਾ ਹੈ, ਉਹ ਸਭ ਕੁਝ ਰੱਬ ਦੀ ਮਰਜ਼ੀ ਨਾਲ ਹੋ ਰਿਹਾ ਹੈ। ਕੀ ਤੁਸੀਂ ਕਦੇ ਇਸ ਬਾਰੇ ਸੋਚਿਆ ਹੈ? [ਜਵਾਬ ਲਈ ਸਮਾਂ ਦਿਓ।] ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰਾਰਥਨਾ ਮੂੰਹ-ਜ਼ਬਾਨੀ ਯਾਦ ਹੈ। [ਮੱਤੀ 6:10ਅ ਪੜ੍ਹੋ।] ਧਰਤੀ ਲਈ ਪਰਮੇਸ਼ੁਰ ਦੀ ਕੀ ਮਰਜ਼ੀ ਹੈ ਅਤੇ ਇਹ ਕਦੋਂ ਪੂਰੀ ਹੋਵੇਗੀ? ਇਹ ਰਸਾਲਾ ਬਾਈਬਲ ਵਿੱਚੋਂ ਜਵਾਬ ਦਿੰਦਾ ਹੈ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਬਹੁਤ ਸਾਰੇ ਲੋਕ ਸੋਚਦੇ ਹਨ ਕਿ ਦੇਸ਼ਾਂ ਵਿਚ ਆਪਸੀ ਗੱਲਬਾਤ ਰਾਹੀਂ ਦੁਨੀਆਂ ਵਿਚ ਸ਼ਾਂਤੀ ਕਾਇਮ ਕੀਤੀ ਜਾ ਸਕਦੀ ਹੈ। ਜੇ ਇਸ ਤਰ੍ਹਾਂ ਹੈ, ਤਾਂ ਸ਼ਾਂਤੀ ਕਾਇਮ ਕਰਨ ਬਾਰੇ ਕੀਤੀ ਗੱਲਬਾਤ ਦੇ ਅਕਸਰ ਜ਼ਿਆਦਾ ਚੰਗੇ ਨਤੀਜੇ ਕਿਉਂ ਨਹੀਂ ਨਿਕਲਦੇ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਕੁਝ ਕਾਰਨਾਂ ਬਾਰੇ ਦੱਸਦਾ ਹੈ ਕਿ ਅਜਿਹੀ ਗੱਲਬਾਤ ਕਿਉਂ ਅਸਫ਼ਲ ਹੁੰਦੀ ਹੈ। ਇਹ ਬਾਈਬਲ ਵਿਚ ਵਾਅਦਾ ਕੀਤੀ ਹੋਈ ਅਜਿਹੀ ਦੁਨੀਆਂ ਬਾਰੇ ਵੀ ਦੱਸਦਾ ਹੈ ਜਿਸ ਵਿਚ ਸੱਚੀ ਸ਼ਾਂਤੀ ਹੋਵੇਗੀ ਜੋ ਹਮੇਸ਼ਾ-ਹਮੇਸ਼ਾ ਲਈ ਰਹੇਗੀ!” ਜ਼ਬੂਰਾਂ ਦੀ ਪੋਥੀ 37:11, 29 ਪੜ੍ਹੋ।
ਪਹਿਰਾਬੁਰਜ 1 ਮਈ
“ਸਮਾਜ ਵਿਚ ਸੁਧਾਰ ਲਿਆਉਣ ਲਈ ਬਹੁਤ ਸਾਰੇ ਧਾਰਮਿਕ ਆਗੂ ਰਾਜਨੀਤੀ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਪਰ ਧਿਆਨ ਦਿਓ ਕਿ ਜਦੋਂ ਲੋਕਾਂ ਨੇ ਯਿਸੂ ਨੂੰ ਰਾਜਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਤਾਂ ਉਸ ਨੇ ਕੀ ਕੀਤਾ ਸੀ। [ਯੂਹੰਨਾ 6:15 ਪੜ੍ਹੋ।] ਯਿਸੂ ਨੇ ਅਜਿਹੇ ਕੰਮ ਵੱਲ ਜ਼ਿਆਦਾ ਧਿਆਨ ਦਿੱਤਾ ਜਿਸ ਤੋਂ ਲੋਕਾਂ ਨੂੰ ਹਮੇਸ਼ਾ-ਹਮੇਸ਼ਾ ਲਈ ਫ਼ਾਇਦਾ ਹੁੰਦਾ। ਇਹ ਰਸਾਲਾ ਦੱਸਦਾ ਹੈ ਕਿ ਉਹ ਕੀ ਕੰਮ ਸੀ।”