ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਜਾਗਰੂਕ ਬਣੋ! ਅਪ੍ਰੈ.-ਜੂਨ
“ਜਾਗਰੂਕ ਬਣੋ! ਦਾ ਇਹ ਅੰਕ ਸਾਡੇ ਸਮੇਂ ਦੀ ਇਕ ਦਰਦਨਾਕ ਹਕੀਕਤ ਬਾਰੇ ਦੱਸਦਾ ਹੈ। ਉਹ ਹੈ ਬਾਲ ਵੇਸਵਾ-ਗਮਨ। ਬਾਈਬਲ ਇਹ ਵਾਅਦਾ ਕਰਦੀ ਹੈ ਕਿ ਬੱਚੀਆਂ ਨਾਲ ਹੁੰਦੇ ਇਸ ਕੁਕਰਮ ਨੂੰ ਜਲਦੀ ਹੀ ਖ਼ਤਮ ਕਰ ਦਿੱਤਾ ਜਾਵੇਗਾ। [ਕਹਾਉਤਾਂ 2:21, 22 ਪੜ੍ਹੋ।] ਇਹ ਰਸਾਲਾ ਦਿਖਾਉਂਦਾ ਹੈ ਕਿ ਬੱਚਿਆਂ ਦੀ ਇਸ ਦਰਦਨਾਕ ਹਾਲਤ ਦੇ ਕੀ ਕਾਰਨ ਹਨ ਅਤੇ ਇਹ ਕਿੱਦਾਂ ਦੂਰ ਕੀਤੀ ਜਾਵੇਗੀ।”
ਪਹਿਰਾਬੁਰਜ 15 ਜੂਨ
“ਕੁਝ ਲੋਕ ਮਹਿਸੂਸ ਕਰਦੇ ਹਨ ਕਿ ਯਿਸੂ ਮਸੀਹ ਦੁਨੀਆਂ ਦਾ ਸਭ ਤੋਂ ਮਹਾਨ ਵਿਅਕਤੀ ਸੀ। ਪਰ ਦੂਜੇ ਇਸ ਗੱਲ ਤੇ ਸ਼ੱਕ ਕਰਦੇ ਹਨ ਕਿ ਉਹ ਕਦੀ ਇਸ ਧਰਤੀ ਉੱਤੇ ਪੈਦਾ ਹੋਇਆ ਵੀ ਸੀ। ਕੀ ਤੁਹਾਨੂੰ ਲੱਗਦਾ ਹੈ ਕਿ ਅਸੀਂ ਉਸ ਬਾਰੇ ਜੋ ਵਿਸ਼ਵਾਸ ਕਰਦੇ ਹਾਂ, ਉਹ ਮਹੱਤਵਪੂਰਣ ਹੈ? [ਜਵਾਬ ਸੁਣਨ ਤੋਂ ਬਾਅਦ ਰਸੂਲਾਂ ਦੇ ਕਰਤੱਬ 4:12 ਪੜ੍ਹੋ।] ਇਸ ਗੱਲ ਦਾ ਕੀ ਸਬੂਤ ਹੈ ਕਿ ਯਿਸੂ ਧਰਤੀ ਉੱਤੇ ਆਇਆ ਸੀ? ਇਹ ਰਸਾਲਾ ਇਸ ਸਵਾਲ ਦਾ ਜਵਾਬ ਦਿੰਦਾ ਹੈ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਸਕੂਲ ਵਿਚ ਬੱਚਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਈਮਾਨਦਾਰੀ ਸਭ ਤੋਂ ਵਧੀਆ ਨੀਤੀ ਹੈ। ਤਾਂ ਫਿਰ ਤੁਹਾਡੇ ਖ਼ਿਆਲ ਵਿਚ ਕਿਉਂ ਇੰਨੇ ਸਾਰੇ ਬੱਚੇ ਇਮਤਿਹਾਨਾਂ ਵਿਚ ਨਕਲ ਮਾਰਦੇ ਹਨ? ਕੀ ਇਸ ਦਾ ਉਨ੍ਹਾਂ ਨੂੰ ਕੋਈ ਫ਼ਾਇਦਾ ਹੁੰਦਾ ਹੈ? [ਜਵਾਬ ਲਈ ਸਮਾਂ ਦਿਓ ਅਤੇ ਇਬਰਾਨੀਆਂ 13:18 ਪੜ੍ਹੋ।] ਜਾਗਰੂਕ ਬਣੋ! ਦਾ ਇਹ ਅੰਕ [ਸਫ਼ਾ 17 ਦਿਖਾਓ] ਦੱਸਦਾ ਹੈ ਕਿ ਨਕਲ ਮਾਰਨ ਵਿਚ ਕੀ ਬੁਰਾਈ ਹੈ।”
ਪਹਿਰਾਬੁਰਜ 1 ਜੁਲਾ.
“ਹਰ ਕੋਈ ਚਾਹੁੰਦਾ ਹੈ ਕਿ ਕੋਈ ਉਸ ਨੂੰ ਪਿਆਰ ਕਰੇ ਤੇ ਉਹ ਵੀ ਉਸ ਨੂੰ ਪਿਆਰ ਕਰੇ। [ਸਫ਼ਾ 4 ਉੱਤੇ ਦਿੱਤੀ ਸੁਰਖੀ ਪੜ੍ਹੋ।] ਪਰ ਕੀ ਤੁਸੀਂ ਕਦੀ ਧਿਆਨ ਦਿੱਤਾ ਹੈ ਕਿ ਅਜੋਕਾ ਸਮਾਜ ਦੂਸਰੀਆਂ ਚੀਜ਼ਾਂ ਨੂੰ ਜ਼ਿਆਦਾ ਪਹਿਲ ਦਿੰਦਾ ਹੈ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਦੱਸਦਾ ਹੈ ਕਿ ਸੱਚਾ ਪਿਆਰ ਕੀ ਹੈ ਅਤੇ ਇਹ ਕਿਵੇਂ ਪੈਦਾ ਕੀਤਾ ਜਾ ਸਕਦਾ ਹੈ।” ਪਹਿਲਾ ਕੁਰਿੰਥੀਆਂ 13:2 ਪੜ੍ਹੋ।