ਸਾਲ 2004 ਲਈ ਦੈਵ-ਸ਼ਾਸਕੀ ਸੇਵਕਾਈ ਸਕੂਲ
1 ਯਹੋਵਾਹ ਸਾਧਾਰਣ ਲੋਕਾਂ ਨੂੰ ਇਕ ਬਹੁਤ ਹੀ ਮਹੱਤਵਪੂਰਣ ਕੰਮ ਕਰਨ ਦੀ ਸਿਖਲਾਈ ਦੇ ਰਿਹਾ ਹੈ। ਉਹ ਇਹ ਸਿਖਲਾਈ ਹਰ ਹਫ਼ਤੇ ਚੱਲਣ ਵਾਲੇ ਦੈਵ-ਸ਼ਾਸਕੀ ਸੇਵਕਾਈ ਸਕੂਲ ਦੇ ਜ਼ਰੀਏ ਦਿੰਦਾ ਹੈ। ਕੀ ਤੁਸੀਂ ਆਪਣੇ ਹਾਲਾਤਾਂ ਮੁਤਾਬਕ ਇਸ ਸਕੂਲ ਵਿਚ ਪੂਰਾ-ਪੂਰਾ ਹਿੱਸਾ ਲੈ ਰਹੇ ਹੋ? ਇਸ ਸਕੂਲ ਤੋਂ ਪੂਰਾ-ਪੂਰਾ ਫ਼ਾਇਦਾ ਲੈਣ ਵਿਚ ਵਿਦਿਆਰਥੀਆਂ ਦੀ ਮਦਦ ਕਰਨ ਲਈ ਅਗਲੇ ਸਾਲ ਜਨਵਰੀ ਤੋਂ ਸਕੂਲ ਵਿਚ ਕੁਝ ਤਬਦੀਲੀਆਂ ਕੀਤੀਆਂ ਜਾਣਗੀਆਂ।
2 ਸਹਾਇਕ ਸਲਾਹਕਾਰ ਵਜੋਂ ਵਾਰੋ-ਵਾਰੀ ਸੇਵਾ: ਹਿਦਾਇਤੀ ਭਾਸ਼ਣ ਅਤੇ ਬਾਈਬਲ ਹਾਈਲਾਈਟ ਪੇਸ਼ ਕਰਨ ਵਾਲੇ ਭਰਾਵਾਂ ਨੇ ਸਹਾਇਕ ਸਲਾਹਕਾਰ ਦੁਆਰਾ ਦਿੱਤੀ ਸਲਾਹ ਦੀ ਕਦਰ ਕੀਤੀ ਹੈ। ਜੇ ਕਲੀਸਿਯਾ ਵਿਚ ਕਾਫ਼ੀ ਕਾਬਲ ਬਜ਼ੁਰਗ ਹਨ, ਤਾਂ ਹਰ ਸਾਲ ਸਹਾਇਕ ਸਲਾਹਕਾਰ ਨੂੰ ਬਦਲਿਆ ਜਾ ਸਕਦਾ ਹੈ। ਇਸ ਤਰ੍ਹਾਂ ਇਸ ਜ਼ਿੰਮੇਵਾਰੀ ਦਾ ਭਾਰ ਵੰਡਿਆ ਜਾਵੇਗਾ। ਪਰ ਇਸ ਤੋਂ ਵੱਡਾ ਲਾਭ ਇਹ ਹੋਵੇਗਾ ਕਿ ਬਜ਼ੁਰਗਾਂ ਅਤੇ ਕਾਬਲ ਸਹਾਇਕ ਸੇਵਕਾਂ ਨੂੰ ਵੱਖੋ-ਵੱਖਰੇ ਮਾਹਰ ਭਾਸ਼ਣਕਾਰਾਂ ਅਤੇ ਸਿੱਖਿਅਕਾਂ ਦੇ ਤਜਰਬੇ ਤੋਂ ਸਿੱਖਣ ਦਾ ਮੌਕਾ ਮਿਲੇਗਾ।
3 ਜ਼ਬਾਨੀ ਪੁਨਰ-ਵਿਚਾਰ: ਜੇ ਜ਼ਬਾਨੀ ਪੁਨਰ-ਵਿਚਾਰ ਵਾਲੇ ਹਫ਼ਤੇ ਦੌਰਾਨ ਸਰਕਟ ਅਸੈਂਬਲੀ ਹੈ, ਤਾਂ ਪੁਨਰ-ਵਿਚਾਰ (ਅਤੇ ਦੂਸਰੇ ਭਾਗਾਂ ਨੂੰ) ਅਗਲੇ ਹਫ਼ਤੇ ਪਾ ਦੇਣਾ ਚਾਹੀਦਾ ਹੈ ਅਤੇ ਅਗਲੇ ਹਫ਼ਤੇ ਦਾ ਪ੍ਰੋਗ੍ਰਾਮ ਅਸੈਂਬਲੀ ਵਾਲੇ ਹਫ਼ਤੇ ਵਿਚ ਵਰਤਿਆ ਜਾਣਾ ਚਾਹੀਦਾ ਹੈ। ਪਰ ਜੇ ਜ਼ਬਾਨੀ ਪੁਨਰ-ਵਿਚਾਰ ਸਰਕਟ ਨਿਗਾਹਬਾਨ ਦੇ ਦੌਰੇ ਦੌਰਾਨ ਆਉਂਦਾ ਹੈ, ਤਾਂ ਦੋ ਪੂਰੇ-ਪੂਰੇ ਪ੍ਰੋਗ੍ਰਾਮਾਂ ਨੂੰ ਆਪਸ ਵਿਚ ਤਬਦੀਲ ਕਰਨਾ ਜ਼ਰੂਰੀ ਨਹੀਂ ਹੈ। ਇਸ ਦੀ ਬਜਾਇ, ਗੀਤ, ਸਪੀਚ ਕੁਆਲਿਟੀ ਅਤੇ ਬਾਈਬਲ ਹਾਈਲਾਈਟ ਅਨੁਸੂਚੀ ਅਨੁਸਾਰ ਹੀ ਪੇਸ਼ ਕੀਤੇ ਜਾਣੇ ਚਾਹੀਦੇ ਹਨ। ਸਪੀਚ ਕੁਆਲਿਟੀ ਤੋਂ ਬਾਅਦ ਦਿੱਤਾ ਜਾਣ ਵਾਲਾ ਹਿਦਾਇਤੀ ਭਾਸ਼ਣ ਅਗਲੇ ਹਫ਼ਤੇ ਦੇ ਪ੍ਰੋਗ੍ਰਾਮ ਤੋਂ ਲਿਆ ਜਾਵੇਗਾ। ਬਾਈਬਲ ਹਾਈਲਾਈਟ ਤੋਂ ਬਾਅਦ ਅੱਧੇ ਘੰਟੇ ਦੀ ਸੇਵਾ ਸਭਾ ਹੋਵੇਗੀ ਜਿਸ ਵਿਚ ਫੇਰ-ਬਦਲ ਕਰ ਕੇ 10-10 ਮਿੰਟ ਦੇ ਤਿੰਨ ਭਾਗ ਜਾਂ 15-15 ਮਿੰਟ ਦੇ ਦੋ ਭਾਗ ਪੇਸ਼ ਕੀਤੇ ਜਾ ਸਕਦੇ ਹਨ। (ਘੋਸ਼ਣਾਵਾਂ ਵਾਲਾ ਭਾਗ ਛੱਡਿਆ ਜਾ ਸਕਦਾ ਹੈ।) ਸੇਵਾ ਸਭਾ ਤੋਂ ਬਾਅਦ ਗੀਤ ਗਾਇਆ ਜਾਵੇਗਾ ਅਤੇ ਫਿਰ ਸਰਕਟ ਨਿਗਾਹਬਾਨ ਆਪਣਾ ਅੱਧੇ ਘੰਟੇ ਦਾ ਭਾਗ ਪੇਸ਼ ਕਰੇਗਾ। ਅਗਲੇ ਹਫ਼ਤੇ ਦੇ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਸਪੀਚ ਕੁਆਲਿਟੀ ਅਤੇ ਬਾਈਬਲ ਹਾਈਲਾਈਟ ਤੋਂ ਬਾਅਦ ਜ਼ਬਾਨੀ ਪੁਨਰ-ਵਿਚਾਰ ਕੀਤਾ ਜਾਵੇਗਾ।
4 ਅਧਿਆਤਮਿਕ ਤਰੱਕੀ ਕਰਨ ਦੇ ਹਰ ਮੌਕੇ ਦਾ ਫ਼ਾਇਦਾ ਉਠਾਓ। ਦੈਵ-ਸ਼ਾਸਕੀ ਸੇਵਕਾਈ ਸਕੂਲ ਤੋਂ ਫ਼ਾਇਦਾ ਲੈ ਕੇ ਤੁਸੀਂ ਆਪਣੀ ਕਲੀਸਿਯਾ ਨੂੰ ਉਤਸ਼ਾਹ ਦੇਵੋਗੇ, ਬਾਈਬਲ ਦੀ ਭਵਿੱਖਬਾਣੀ ਦੀ ਪੂਰਤੀ ਵਿਚ ਯੋਗਦਾਨ ਪਾਓਗੇ ਅਤੇ ਉਸ ਪਰਮੇਸ਼ੁਰ ਦੀ ਮਹਿਮਾ ਕਰੋਗੇ ਜਿਸ ਦੇ ਸ਼ਾਨਦਾਰ ਸੰਦੇਸ਼ ਦਾ ਅਸੀਂ ਐਲਾਨ ਕਰਨਾ ਹੈ।—ਯਸਾ. 32:3, 4; ਪਰ. 9:19.