ਪਰਿਵਾਰ ਦੇ ਅਧਿਆਤਮਿਕ ਕੰਮਾਂ-ਕਾਰਾਂ ਦੀ ਸਮਾਂ-ਸਾਰਣੀ ਬਣਾਓ
1 ਪਹਾੜੀ ਉਪਦੇਸ਼ ਵਿਚ ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਤਾਕੀਦ ਕੀਤੀ ਸੀ: ‘ਤੁਸੀਂ ਪਹਿਲਾਂ ਉਹ ਦੇ ਰਾਜ ਅਤੇ ਉਹ ਦੇ ਧਰਮ ਨੂੰ ਭਾਲੋ।’ (ਮੱਤੀ 6:33) ਪਰਿਵਾਰ ਦੇ ਕੰਮਾਂ-ਕਾਰਾਂ ਦੀ ਯੋਜਨਾ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਲਿਖਤੀ ਰੂਪ ਵਿਚ ਸਮਾਂ-ਸਾਰਣੀ ਬਣਾਉਣੀ ਜਿਸ ਵਿਚ ਅਧਿਆਤਮਿਕ ਗੱਲਾਂ ਪਹਿਲੇ ਨੰਬਰ ਤੇ ਲਿਖੀਆਂ ਹੋਣ। ਕੁਝ ਮਿੰਟ ਕੱਢ ਕੇ ਆਪਣੇ ਪਰਿਵਾਰ ਲਈ ਪੂਰੇ ਹਫ਼ਤੇ ਦੀ ਸਮਾਂ-ਸਾਰਣੀ ਬਣਾਓ। ਇਸ ਦੇ ਲਈ ਤੁਸੀਂ ਇਸ ਅੰਤਰ-ਪੱਤਰ ਦੇ ਸਫ਼ਾ 6 ਉੱਤੇ ਦਿੱਤੀ ਖਾਲੀ ਸਮਾਂ-ਸਾਰਣੀ ਵਰਤ ਸਕਦੇ ਹੋ। ਪਰਿਵਾਰ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਤੁਸੀਂ ਸਮਾਂ-ਸਾਰਣੀ ਦੇ ਹੇਠਾਂ ਦਿੱਤੀਆਂ ਡੱਬੀਆਂ ਨੂੰ ਕੱਟ ਕੇ ਸਮਾਂ-ਸਾਰਣੀ ਵਿਚ ਜੋੜ ਸਕਦੇ ਹੋ ਜਾਂ ਖ਼ੁਦ ਲਿਖ ਸਕਦੇ ਹੋ ਕਿ ਕਿਸ ਦਿਨ, ਕਿਹੜੇ ਸਮੇਂ ਤੇ ਕੀ ਕੁਝ ਕਰਨਾ ਹੈ।
2 ਸਮਾਂ-ਸਾਰਣੀ ਬਣਾਉਣ ਵਾਸਤੇ ਹੇਠਾਂ ਦਿੱਤੀ ਸਮਾਂ-ਸਾਰਣੀ ਦਾ ਨਮੂਨਾ ਮਦਦਗਾਰ ਹੋ ਸਕਦਾ ਹੈ। ਤੁਸੀਂ ਦੇਖੋਗੇ ਕਿ ਇਸ ਵਿਚ ਸਿਰਫ਼ ਚਾਰ ਬੁਨਿਆਦੀ ਗੱਲਾਂ ਦਿੱਤੀਆਂ ਗਈਆਂ ਹਨ: (1) ਮਸੀਹੀ ਸਭਾਵਾਂ ਵਿਚ ਜਾਣਾ, (2) ਪੂਰੇ ਪਰਿਵਾਰ ਦਾ ਮਿਲ ਕੇ ਪ੍ਰਚਾਰ ਤੇ ਜਾਣਾ (3) ਪਰਿਵਾਰਕ ਅਧਿਐਨ ਕਰਨਾ ਅਤੇ (4) ਦੈਨਿਕ ਪਾਠ ਉੱਤੇ ਵਿਚਾਰ ਕਰਨਾ। ਇਨ੍ਹਾਂ ਗੱਲਾਂ ਨੂੰ ਆਪਣੀ ਸਮਾਂ-ਸਾਰਣੀ ਵਿਚ ਸ਼ਾਮਲ ਕਰਨ ਨਾਲ ਤੁਹਾਨੂੰ “ਚੰਗ ਚੰਗੇਰੀਆਂ” ਯਾਨੀ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਅਹਿਮੀਅਤ ਦੇਣ ਵਿਚ ਮਦਦ ਮਿਲੇਗੀ। (ਫ਼ਿਲਿ. 1:10) ਇਨ੍ਹਾਂ ਚਾਰ ਗੱਲਾਂ ਬਾਰੇ ਹੋਰ ਸੁਝਾਅ ਸਫ਼ੇ 4-5 ਤੇ ਦਿੱਤੇ ਗਏ ਹਨ।
3 ਆਪਣੀ ਸਮਾਂ-ਸਾਰਣੀ ਨੂੰ ਸਿਰਫ਼ ਇਨ੍ਹਾਂ ਚਾਰ ਗੱਲਾਂ ਤਕ ਹੀ ਸੀਮਿਤ ਨਾ ਰੱਖੋ। ਜੇ ਤੁਹਾਡਾ ਪਰਿਵਾਰ ਮਿਲ ਕੇ ਕੁਝ ਸਭਾਵਾਂ ਦੀ ਤਿਆਰੀ ਵੀ ਕਰਦਾ ਹੈ, ਤਾਂ ਇਸ ਨੂੰ ਵੀ ਸਮਾਂ-ਸਾਰਣੀ ਵਿਚ ਲਿਖ ਲਓ। ਜੇ ਤੁਸੀਂ ਇਕੱਠੇ ਹਰ ਰੋਜ਼ ਦੈਨਿਕ ਪਾਠ ਪੜ੍ਹਨ ਮਗਰੋਂ ਜਾਂ ਕਿਸੇ ਹੋਰ ਸਮੇਂ ਤੇ ਬਾਈਬਲ ਦਾ ਕੁਝ ਹਿੱਸਾ ਪੜ੍ਹਦੇ ਹੋ, ਤਾਂ ਇਸ ਨੂੰ ਵੀ ਸਮਾਂ-ਸਾਰਣੀ ਵਿਚ ਸ਼ਾਮਲ ਕਰੋ। ਜੇ ਤੁਸੀਂ ਮਨੋਰੰਜਨ ਲਈ ਸਮਾਂ ਰੱਖਿਆ ਹੈ, ਤਾਂ ਤੁਸੀਂ ਸ਼ਾਇਦ ਇਸ ਨੂੰ ਵੀ ਸਮਾਂ-ਸਾਰਣੀ ਵਿਚ ਸ਼ਾਮਲ ਕਰਨਾ ਚਾਹੋਗੇ।
4 ਸਮਾਂ-ਸਾਰਣੀ ਬਣਾਉਂਦੇ ਸਮੇਂ ਘਰ ਦੇ ਸਾਰੇ ਮੈਂਬਰਾਂ ਦੀਆਂ ਲੋੜਾਂ ਅਤੇ ਹਾਲਾਤਾਂ ਨੂੰ ਧਿਆਨ ਵਿਚ ਰੱਖੋ। ਸਮੇਂ-ਸਮੇਂ ਤੇ ਆਪਣੀ ਸਮਾਂ-ਸਾਰਣੀ ਦੀ ਜਾਂਚ ਕਰਦੇ ਰਹੋ ਕਿ ਇਹ ਕਿੰਨੀ ਕੁ ਅਸਰਕਾਰੀ ਸਾਬਤ ਹੋ ਰਹੀ ਹੈ ਤੇ ਲੋੜ ਅਨੁਸਾਰ ਤਬਦੀਲੀਆਂ ਕਰੋ।
[ਸਫ਼ੇ 3 ਉੱਤੇ ਚਾਰਟ]
ਪਰਿਵਾਰ ਦੀ ਸਮਾਂ-ਸਾਰਣੀ ਦਾ ਨਮੂਨਾ
ਸਵੇਰੇ — ਦੁਪਹਿਰ — ਸ਼ਾਮ
ਐਤ. ਦੈਨਿਕ ਪਾਠ
ਪਬਲਿਕ ਭਾਸ਼ਣ ਤੇ
ਪਹਿਰਾਬੁਰਜ ਅਧਿਐਨ
ਸੋਮ. ਦੈਨਿਕ ਪਾਠ — ਪਰਿਵਾਰਕ ਅਧਿਐਨ
ਮੰਗਲ. ਦੈਨਿਕ ਪਾਠ
ਕਲੀਸਿਯਾ ਪੁਸਤਕ ਅਧਿਐਨ
ਬੁੱਧ. ਦੈਨਿਕ ਪਾਠ
ਵੀਰ. ਦੈਨਿਕ ਪਾਠ
ਦੈਵ-ਸ਼ਾਸਕੀ ਸੇਵਕਾਈ ਸਕੂਲ
ਤੇ ਸੇਵਾ ਸਭਾ
ਸ਼ੁੱਕਰ. ਦੈਨਿਕ ਪਾਠ
ਸ਼ਨੀ. ਦੈਨਿਕ ਪਾਠ
ਪੂਰੇ ਪਰਿਵਾਰ ਦਾ ਮਿਲ ਕੇ ਪ੍ਰਚਾਰ ਤੇ ਜਾਣਾ
(ਰਸਾਲਾ-ਵੰਡਾਈ ਦਾ ਦਿਨ)
[ਸਫ਼ੇ 6 ਉੱਤੇ ਚਾਰਟ]
ਪਰਿਵਾਰ ਦੀ ਸਮਾਂ-ਸਾਰਣੀ
ਸਵੇਰੇ — ਦੁਪਹਿਰ — ਸ਼ਾਮ
ਐਤ.
ਸੋਮ.
ਮੰਗਲ.
ਬੁੱਧ.
ਵੀਰ.
ਸ਼ੁੱਕਰ.
ਸ਼ਨੀ.
...............................................................................
ਦੈਨਿਕ ਪਾਠ — ਦੈਨਿਕ ਪਾਠ — ਦੈਨਿਕ ਪਾਠ — ਦੈਨਿਕ ਪਾਠ — ਦੈਨਿਕ ਪਾਠ — ਦੈਨਿਕ ਪਾਠ — ਦੈਨਿਕ ਪਾਠ
ਪਬਲਿਕ ਭਾਸ਼ਣ ਤੇ ਪਹਿਰਾਬੁਰਜ ਅਧਿਐਨ
ਦੈਵ-ਸ਼ਾਸਕੀ ਸੇਵਕਾਈ ਸਕੂਲ ਤੇ ਸੇਵਾ ਸਭਾ
ਕਲੀਸਿਯਾ ਪੁਸਤਕ ਅਧਿਐਨ
ਪਰਿਵਾਰਕ ਅਧਿਐਨ
ਪਰਿਵਾਰਕ ਪ੍ਰਚਾਰ
ਪਰਿਵਾਰਕ ਬਾਈਬਲ ਪਠਨ
ਪਰਿਵਾਰਕ ਮਨੋਰੰਜਨ