ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਸਤੰ.
“ਦੁਨੀਆਂ ਭਰ ਵਿਚ ਲੋਕਾਂ ਨੇ ਯਿਸੂ ਮਸੀਹ ਬਾਰੇ ਸੁਣਿਆ ਹੈ। ਕੁਝ ਲੋਕ ਸੋਚਦੇ ਹਨ ਕਿ ਉਹ ਇਕ ਬੇਮਿਸਾਲ ਇਨਸਾਨ ਸੀ। ਕਈ ਉਸ ਨੂੰ ਸਰਬਸ਼ਕਤੀਮਾਨ ਪਰਮੇਸ਼ੁਰ ਮੰਨ ਕੇ ਉਸ ਦੀ ਭਗਤੀ ਕਰਦੇ ਹਨ। ਤੁਹਾਡੇ ਖ਼ਿਆਲ ਵਿਚ ਯਿਸੂ ਮਸੀਹ ਕੌਣ ਸੀ? [ਜਵਾਬ ਲਈ ਸਮਾਂ ਦਿਓ।] ਇਹ ਰਸਾਲਾ ਸਾਫ਼-ਸਾਫ਼ ਦੱਸਦਾ ਹੈ ਕਿ ਉਹ ਕੌਣ ਸੀ, ਕਿੱਥੋਂ ਆਇਆ ਸੀ ਤੇ ਹੁਣ ਉਹ ਕਿੱਥੇ ਹੈ।” ਯੂਹੰਨਾ 17:3 ਪੜ੍ਹੋ।
ਜਾਗਰੂਕ ਬਣੋ! ਜੁਲਾ.-ਸਤੰ.
“ਤੁਹਾਡੇ ਖ਼ਿਆਲ ਵਿਚ ਕੀ ਵੱਡੇ ਬਣਨ ਦੀ ਇੱਛਾ ਰੱਖਣੀ ਗ਼ਲਤ ਹੈ? [ਜਵਾਬ ਲਈ ਸਮਾਂ ਦਿਓ।] ਬਹੁਤ ਸਾਰੇ ਲੋਕ ਵੱਡੇ ਬਣਨ ਦੀ ਖ਼ਾਹਸ਼ ਰੱਖਦੇ ਹਨ। ਪਰ ਬਾਈਬਲ ਇਹ ਖ਼ਾਹਸ਼ ਰੱਖਣ ਤੋਂ ਮਨ੍ਹਾ ਕਰਦੀ ਹੈ। ਇਹ ਨਿਮਰ ਹੋਣ ਤੇ ਜ਼ੋਰ ਦਿੰਦੀ ਹੈ। [ਯਾਕੂਬ 4:6 ਪੜ੍ਹੋ ਤੇ ਸਫ਼ਾ 16 ਤੇ ਲੇਖ ਦਿਖਾਓ।] ਇਹ ਲੇਖ ਦੱਸਦਾ ਹੈ ਕਿ ਵੱਡੇ ਬਣਨ ਦੀ ਖ਼ਾਹਸ਼ ਬਾਰੇ ਬਾਈਬਲ ਦਾ ਕੀ ਨਜ਼ਰੀਆ ਹੈ ਤੇ ਸਾਡਾ ਇਸ ਖ਼ਾਹਸ਼ ਪ੍ਰਤੀ ਕੀ ਨਜ਼ਰੀਆ ਹੋਣਾ ਚਾਹੀਦਾ ਹੈ।”
ਪਹਿਰਾਬੁਰਜ 1 ਅਕ.
ਕਵਰ ਉੱਤੇ ਦਿੱਤੇ ਸਵਾਲ ਨੂੰ ਪੜ੍ਹੋ। ਫਿਰ ਪੁੱਛੋ: “ਕੀ ਤੁਹਾਨੂੰ ਪਤਾ ਕਿ ਇਨ੍ਹਾਂ ਘਟਨਾਵਾਂ ਦਾ ਮਤਲਬ ਸਮਝਣਾ ਸਾਡੇ ਲਈ ਜ਼ਰੂਰੀ ਕਿਉਂ ਹੈ? [ਜਵਾਬ ਲਈ ਸਮਾਂ ਦਿਓ ਤੇ ਮੱਤੀ 24:3 ਪੜ੍ਹੋ।] ਪਹਿਰਾਬੁਰਜ ਦਾ ਇਹ ਅੰਕ ਪੰਜ ਨਿਸ਼ਾਨੀਆਂ ਬਾਰੇ ਦੱਸਦਾ ਹੈ ਤੇ ਸਮਝਾਉਂਦਾ ਹੈ ਕਿ ਸਾਨੂੰ ਇਨ੍ਹਾਂ ਨੂੰ ਪਛਾਣਨ ਦੀ ਕਿਉਂ ਲੋੜ ਹੈ।” ਸਫ਼ਾ 6 ਉੱਤੇ ਦਿੱਤੀ ਡੱਬੀ ਦਿਖਾਓ।
ਜਾਗਰੂਕ ਬਣੋ! ਅਕ.-ਦਸੰ.
“ਬਹੁਤ ਸਾਰੇ ਲੋਕਾਂ ਵਿਚ ਵਧੀਆ ਘਰ ਵਿਚ ਰਹਿਣ ਦੀ ਹੈਸੀਅਤ ਨਹੀਂ ਹੈ। ਕੀ ਤੁਹਾਡੇ ਖ਼ਿਆਲ ਵਿਚ ਕਦੀ ਉਹ ਦਿਨ ਆਵੇਗਾ ਜਦੋਂ ਹਰ ਕਿਸੇ ਕੋਲ ਰਹਿਣ ਲਈ ਵਧੀਆ ਘਰ ਹੋਵੇਗਾ? [ਜਵਾਬ ਲਈ ਸਮਾਂ ਦਿਓ।] ਇਸ ਜਾਗਰੂਕ ਬਣੋ! ਰਸਾਲੇ ਵਿਚ ਦੱਸਿਆ ਗਿਆ ਹੈ ਕਿ ਅੱਜ ਇਹ ਸਮੱਸਿਆ ਕਿੰਨੀ ਵਧ ਗਈ ਹੈ। ਰਸਾਲਾ ਇਹ ਵੀ ਦੱਸਦਾ ਹੈ ਕਿ ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਪਰਮੇਸ਼ੁਰ ਦਾ ਇਹ ਵਾਅਦਾ ਜ਼ਰੂਰ ਪੂਰਾ ਹੋਵੇਗਾ।” ਯਸਾਯਾਹ 65:21, 22 ਪੜ੍ਹੋ।