ਬਾਈਬਲ ਸਿਖਾਉਂਦੀ ਹੈ ਕਿਤਾਬ ਵਿੱਚੋਂ ਸਟੱਡੀਆਂ ਕਿਵੇਂ ਸ਼ੁਰੂ ਕਰਾਈਏ?
ਸਾਡੇ ਵਿੱਚੋਂ ਕਈ ਬਾਈਬਲ ਸਟੱਡੀ ਕਰਾਉਣੀ ਚਾਹੁੰਦੇ ਹਨ, ਪਰ ਉਹ ਸਟੱਡੀਆਂ ਸ਼ੁਰੂ ਕਰਨ ਵਿਚ ਸਫ਼ਲ ਨਹੀਂ ਹੁੰਦੇ ਹਨ। ਇਸ ਉਦੇਸ਼ ਨੂੰ ਪੂਰਾ ਕਰਨ ਵਿਚ ਨਵੀਂ ਕਿਤਾਬ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ? (ਹਿੰਦੀ) ਸਾਡੀ ਮਦਦ ਕਰ ਸਕਦੀ ਹੈ। ਸਫ਼ੇ 3-7 ਉੱਤੇ ਦਿੱਤਾ ਮੁਖਬੰਧ ਘਰ-ਸੁਆਮੀ ਨਾਲ ਬਾਈਬਲ ਬਾਰੇ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਕੀਤਾ ਗਿਆ ਹੈ। ਜਿਨ੍ਹਾਂ ਨੂੰ ਸੇਵਕਾਈ ਵਿਚ ਜ਼ਿਆਦਾ ਤਜਰਬਾ ਨਹੀਂ ਹੈ, ਉਨ੍ਹਾਂ ਨੂੰ ਵੀ ਇਸ ਕਿਤਾਬ ਦੀ ਮਦਦ ਨਾਲ ਸਟੱਡੀਆਂ ਸ਼ੁਰੂ ਕਰਨੀਆਂ ਸੌਖੀਆਂ ਲੱਗਣਗੀਆਂ।
◼ ਸਫ਼ਾ 3 ਨੂੰ ਵਰਤ ਕੇ ਤੁਸੀਂ ਇਹ ਤਰੀਕਾ ਇਸਤੇਮਾਲ ਕਰ ਸਕਦੇ ਹੋ:
ਆਪਣੇ ਇਲਾਕੇ ਦੇ ਲੋਕਾਂ ਦੀ ਜਾਣਕਾਰੀ ਅਨੁਸਾਰ ਕਿਸੇ ਖ਼ਬਰ ਜਾਂ ਸਮੱਸਿਆ ਦਾ ਜ਼ਿਕਰ ਕਰੋ। ਫਿਰ ਘਰ-ਸੁਆਮੀ ਦਾ ਧਿਆਨ ਸਫ਼ਾ 3 ਉੱਤੇ ਮੋਟੇ ਅੱਖਰਾਂ ਵਿਚ ਦਿੱਤੇ ਸਵਾਲਾਂ ਵੱਲ ਖਿੱਚੋ ਤੇ ਉਸ ਦੀ ਰਾਇ ਪੁੱਛੋ। ਫਿਰ ਸਫ਼ੇ 4-5 ਖੋਲ੍ਹੋ।
◼ ਜਾਂ ਤੁਸੀਂ ਸ਼ਾਇਦ ਸਫ਼ੇ 4-5 ਤੋਂ ਗੱਲ ਸ਼ੁਰੂ ਕਰਨੀ ਚਾਹੋ:
ਤੁਸੀਂ ਕਹਿ ਸਕਦੇ ਹੋ, “ਕੀ ਇਹ ਵਧੀਆ ਗੱਲ ਨਹੀਂ ਹੋਵੇਗੀ ਜੇ ਇਨ੍ਹਾਂ ਤਸਵੀਰਾਂ ਵਿਚ ਦੱਸੀਆਂ ਤਬਦੀਲੀਆਂ ਹਕੀਕਤ ਬਣ ਜਾਣ?” ਜਾਂ ਤੁਸੀਂ ਪੁੱਛੋ, “ਇਨ੍ਹਾਂ ਵਿੱਚੋਂ ਕਿਹੜਾ ਵਾਅਦਾ ਤੁਸੀਂ ਪੂਰਾ ਹੁੰਦਾ ਦੇਖਣਾ ਚਾਹੁੰਦੇ ਹੋ?” ਜਵਾਬ ਨੂੰ ਧਿਆਨ ਨਾਲ ਸੁਣੋ।
ਜੇ ਘਰ-ਸੁਆਮੀ ਕਿਸੇ ਆਇਤ ਵਿਚ ਖ਼ਾਸ ਦਿਲਚਸਪੀ ਲੈਂਦਾ ਹੈ, ਤਾਂ ਉਸ ਨਾਲ ਕਿਤਾਬ ਵਿੱਚੋਂ ਇਸ ਵਿਸ਼ੇ ਨਾਲ ਸੰਬੰਧਿਤ ਪੈਰਿਆਂ ਦੀ ਚਰਚਾ ਕਰੋ। (ਅੰਤਰ-ਪੱਤਰ ਦੇ ਇਸ ਸਫ਼ੇ ਤੇ ਡੱਬੀ ਦੇਖੋ।) ਪੈਰਿਆਂ ਉੱਤੇ ਉਸੇ ਤਰ੍ਹਾਂ ਚਰਚਾ ਕਰੋ ਜਿਵੇਂ ਤੁਸੀਂ ਬਾਈਬਲ ਸਟੱਡੀ ਕਰਾਉਣ ਵੇਲੇ ਕਰਦੇ ਹੋ। ਇਹ ਚਰਚਾ ਘਰ-ਸੁਆਮੀ ਨਾਲ ਪਹਿਲੀ ਮੁਲਾਕਾਤ ਹੋਣ ਤੇ ਹੀ 5-10 ਮਿੰਟਾਂ ਵਿਚ ਦਰਵਾਜ਼ੇ ਤੇ ਖੜ੍ਹ ਕੇ ਕੀਤੀ ਜਾ ਸਕਦੀ ਹੈ।
◼ ਤੁਸੀਂ ਸਫ਼ਾ 6 ਵਰਤ ਕੇ ਵੀ ਲੋਕਾਂ ਨੂੰ ਆਪਣੀ ਰਾਇ ਦੱਸਣ ਲਈ ਕਹਿ ਸਕਦੇ ਹੋ:
ਸਫ਼ੇ ਦੇ ਅਖ਼ੀਰ ਵਿਚ ਦਿੱਤੇ ਸਵਾਲਾਂ ਵੱਲ ਘਰ-ਸੁਆਮੀ ਦਾ ਧਿਆਨ ਖਿੱਚੋ ਤੇ ਪੁੱਛੋ, “ਕੀ ਤੁਹਾਡੇ ਮਨ ਵਿਚ ਕਦੇ ਇਨ੍ਹਾਂ ਵਿੱਚੋਂ ਕੋਈ ਸਵਾਲ ਆਇਆ?” ਜੇ ਉਹ ਕਿਸੇ ਸਵਾਲ ਵਿਚ ਰੁਚੀ ਜ਼ਾਹਰ ਕਰਦਾ ਹੈ, ਤਾਂ ਕਿਤਾਬ ਵਿੱਚੋਂ ਉਹ ਪੈਰੇ ਕੱਢੋ ਜਿਸ ਵਿਚ ਇਸ ਸਵਾਲ ਦਾ ਜਵਾਬ ਹੈ। (ਅੰਤਰ-ਪੱਤਰ ਦੇ ਇਸ ਸਫ਼ੇ ਤੇ ਡੱਬੀ ਦੇਖੋ।) ਜਦੋਂ ਤੁਸੀਂ ਇਕੱਠੇ ਇਸ ਜਾਣਕਾਰੀ ਤੇ ਚਰਚਾ ਕਰਦੇ ਹੋ, ਤਾਂ ਤੁਸੀਂ ਬਾਈਬਲ ਸਟੱਡੀ ਕਰਾ ਰਹੇ ਹੋ।
◼ ਸਫ਼ਾ 7 ਨੂੰ ਵਰਤ ਕੇ ਤੁਸੀਂ ਦਿਖਾ ਸਕਦੇ ਹੋ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾਂਦੀ ਹੈ:
ਸਫ਼ੇ ਦੇ ਪਹਿਲੇ ਤਿੰਨ ਵਾਕ ਪੜ੍ਹੋ ਅਤੇ ਫਿਰ ਤੀਜਾ ਅਧਿਆਇ ਖੋਲ੍ਹੋ ਤੇ ਪੈਰੇ 1-3 ਵਰਤ ਕੇ ਦਿਖਾਓ ਕਿ ਸਟੱਡੀ ਕਿਵੇਂ ਕੀਤੀ ਜਾਂਦੀ ਹੈ। ਦੱਸੋ ਕਿ ਤੁਸੀਂ ਅਗਲੀ ਵਾਰ ਆ ਕੇ ਪੈਰਾ 3 ਦੇ ਸਵਾਲਾਂ ਦਾ ਜਵਾਬ ਦਿਓਗੇ।
◼ ਦੁਬਾਰਾ ਮਿਲਣ ਦਾ ਇੰਤਜ਼ਾਮ ਕਿਵੇਂ ਕਰੀਏ:
ਪਹਿਲੀ ਮੁਲਾਕਾਤ ਦੇ ਅਖ਼ੀਰ ਵਿਚ ਕਹੋ ਕਿ ਤੁਸੀਂ ਦੁਬਾਰਾ ਆ ਕੇ ਗੱਲਬਾਤ ਨੂੰ ਜਾਰੀ ਰੱਖੋਗੇ। ਤੁਸੀਂ ਕਹਿ ਸਕਦੇ ਹੋ: “ਕੁਝ ਹੀ ਮਿੰਟਾਂ ਵਿਚ ਅਸੀਂ ਦੇਖਿਆ ਹੈ ਕਿ ਬਾਈਬਲ ਇਸ ਜ਼ਰੂਰੀ ਵਿਸ਼ੇ ਬਾਰੇ ਕੀ ਸਿਖਾਉਂਦੀ ਹੈ। ਅਗਲੀ ਵਾਰ ਆਪਾਂ ਇਸ [ਸਵਾਲ ਦੱਸੋ] ਤੇ ਚਰਚਾ ਕਰ ਸਕਦੇ ਹਾਂ। ਕੀ ਮੈਂ ਅਗਲੇ ਹਫ਼ਤੇ ਇਸੇ ਵਕਤ ਆ ਸਕਦਾ ਹਾਂ?”
ਜਿਉਂ-ਜਿਉਂ ਯਹੋਵਾਹ ਦਾ ਠਹਿਰਾਇਆ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਤਿਉਂ-ਤਿਉਂ ਉਹ ਸਾਨੂੰ ਚੇਲੇ ਬਣਾਉਣ ਦਾ ਕੰਮ ਕਰਨ ਲਈ ਤਿਆਰ ਕਰਦਾ ਜਾ ਰਿਹਾ ਹੈ। (ਮੱਤੀ 28:19, 20; 2 ਤਿਮੋ. 3:17) ਆਓ ਆਪਾਂ ਬਾਈਬਲ ਸਟੱਡੀਆਂ ਸ਼ੁਰੂ ਕਰਨ ਲਈ ਇਸ ਨਵੀਂ ਕਿਤਾਬ ਦਾ ਚੰਗਾ ਇਸਤੇਮਾਲ ਕਰੀਏ।
[ਸਫ਼ੇ 3 ਉੱਤੇ ਡੱਬੀ]
ਸਫ਼ੇ 4-5 ਉੱਤੇ ਦਿੱਤੇ ਹਵਾਲਿਆਂ ਤੇ ਚਰਚਾ
◻ ਪਰਕਾਸ਼ ਦੀ ਪੋਥੀ 21:4 (ਸਫ਼ੇ 27-8, ਪੈਰੇ 1-3)
◻ ਯਸਾਯਾਹ 33:24; 35:5, 6 (ਸਫ਼ਾ 36, ਪੈਰਾ 22)
◻ ਯੂਹੰਨਾ 5:28, 29 (ਸਫ਼ੇ 72-3, ਪੈਰੇ 17-19)
◻ ਜ਼ਬੂਰਾਂ ਦੀ ਪੋਥੀ 72:16 (ਸਫ਼ਾ 34, ਪੈਰਾ 19)
ਸਫ਼ਾ 6 ਦੇ ਸਵਾਲਾਂ ਦੇ ਜਵਾਬ
◻ ਸਾਡੇ ਉੱਤੇ ਦੁੱਖ-ਤਕਲੀਫ਼ਾਂ ਕਿਉਂ ਆਉਂਦੀਆਂ ਹਨ? (ਸਫ਼ਾ 108, ਪੈਰੇ 6-8)
◻ ਅਸੀਂ ਜ਼ਿੰਦਗੀ ਦੀਆਂ ਚਿੰਤਾਵਾਂ ਦਾ ਸਾਮ੍ਹਣਾ ਕਿੱਦਾਂ ਕਰ ਸਕਦੇ ਹਾਂ? (ਸਫ਼ਾ 184, ਪੈਰੇ 1-3)
◻ ਅਸੀਂ ਆਪਣੇ ਪਰਿਵਾਰ ਨੂੰ ਸੁਖੀ ਕਿੱਦਾਂ ਬਣਾ ਸਕਦੇ ਹਾਂ? (ਸਫ਼ਾ 142, ਪੈਰਾ 20)
◻ ਮਰਨ ਤੇ ਇਨਸਾਨ ਨੂੰ ਕੀ ਹੁੰਦਾ ਹੈ? (ਸਫ਼ਾ 58, ਪੈਰੇ 5-6)
◻ ਕੀ ਅਸੀਂ ਕਦੀ ਆਪਣੇ ਮਰ ਚੁੱਕੇ ਅਜ਼ੀਜ਼ਾਂ ਨੂੰ ਦੁਬਾਰਾ ਦੇਖ ਪਾਵਾਂਗੇ? (ਸਫ਼ੇ 72-3, ਪੈਰੇ 17-19)
◻ ਅਸੀਂ ਪੂਰਾ ਭਰੋਸਾ ਕਿਵੇਂ ਰੱਖ ਸਕਦੇ ਹਾਂ ਕਿ ਭਵਿੱਖ ਬਾਰੇ ਪਰਮੇਸ਼ੁਰ ਆਪਣੇ ਸਾਰੇ ਵਾਅਦੇ ਪੂਰੇ ਕਰੇਗਾ? (ਸਫ਼ਾ 25, ਪੈਰਾ 17)