ਪ੍ਰਚਾਰ ਵਿਚ ਪਰਮੇਸ਼ੁਰ ਦਾ ਬਚਨ ਵਰਤੋ
ਜਦੋਂ ਇਕ ਵਿਅਕਤੀ ਖ਼ੁਸ਼ ਖ਼ਬਰੀ ਸੁਣਨ ਲਈ ਰਾਜ਼ੀ ਹੁੰਦਾ ਹੈ, ਤਾਂ ਅਸੀਂ ਉਸ ਮੌਕੇ ਦਾ ਫ਼ਾਇਦਾ ਉਠਾਉਂਦੇ ਹਾਂ ਅਤੇ ਪਰਮੇਸ਼ੁਰ ਦਾ ਬਚਨ ਵਰਤ ਕੇ ਹਵਾਲੇ ਪੜ੍ਹਦੇ ਹਾਂ। ਪਿਛਲੇ ਸਾਲ ਖ਼ਾਸ ਸੰਮੇਲਨ ਦਿਨ ʼਤੇ ਇਸੇ ਗੱਲ ਉੱਤੇ ਜ਼ੋਰ ਦਿੱਤਾ ਗਿਆ ਸੀ। ਸਰਕਟ ਓਵਰਸੀਅਰ ਨੇ “ਪ੍ਰਚਾਰ ਵਿਚ ਪਰਮੇਸ਼ੁਰ ਦਾ ਬਚਨ ਵਰਤੋ” ਨਾਂ ਦਾ ਭਾਸ਼ਣ ਦਿੱਤਾ ਸੀ। ਕੀ ਤੁਹਾਨੂੰ ਮੁੱਖ ਗੱਲਾਂ ਯਾਦ ਹਨ?
ਯਹੋਵਾਹ ਦਾ ਬਚਨ ਸਾਡੀਆਂ ਕਹੀਆਂ ਗੱਲਾਂ ਨਾਲੋਂ ਜ਼ਿਆਦਾ ਅਸਰਕਾਰੀ ਕਿਉਂ ਹੈ?—2 ਤਿਮੋ. 3:16, 17.
ਬਾਈਬਲ ਕਿਸ ਤਰ੍ਹਾਂ ਸਾਡੇ ਜਜ਼ਬਾਤਾਂ ਨੂੰ ਝੰਜੋੜਦੀ ਹੈ, ਸੋਚ ਤੇ ਰਵੱਈਏ ਨੂੰ ਸੁਧਾਰਦੀ ਹੈ ਅਤੇ ਸਹੀ ਕੰਮਾਂ ਲਈ ਪ੍ਰੇਰਦੀ ਹੈ?—ਪਹਿਰਾਬੁਰਜ, 15 ਜੂਨ 2012, ਸਫ਼ਾ 27 ਪੈਰਾ 7 ਦੇਖੋ।
ਪ੍ਰਚਾਰ ਵਿਚ ਜਦੋਂ ਅਸੀਂ ਕਿਸੇ ਨੂੰ ਆਇਤ ਪੜ੍ਹ ਕੇ ਸੁਣਾਉਂਦੇ ਹਾਂ, ਤਾਂ ਅਸੀਂ ਉਸ ਵਿਅਕਤੀ ਦਾ ਧਿਆਨ ਪਰਮੇਸ਼ੁਰ ਦੇ ਬਚਨ ਵੱਲ ਕਿਵੇਂ ਖਿੱਚ ਸਕਦੇ ਹਾਂ ਤਾਂਕਿ ਉਸ ਦੇ ਦਿਲ ਵਿਚ ਪਰਮੇਸ਼ੁਰ ਦੇ ਬਚਨ ਲਈ ਆਦਰ ਪੈਦਾ ਹੋਵੇ?—ਸੇਵਾ ਸਕੂਲ (ਹਿੰਦੀ), ਸਫ਼ਾ 148 ਪੈਰੇ 3-4 ਅਤੇ ਸਾਡੀ ਰਾਜ ਸੇਵਕਾਈ, ਮਾਰਚ 2013, ਸਫ਼ਾ 9 ਪੈਰਾ 8 ਦੇਖੋ।
ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਜਿਹੜੀਆਂ ਆਇਤਾਂ ਪੜ੍ਹਦੇ ਹਾਂ, ਉਨ੍ਹਾਂ ਨੂੰ ਸਮਝਾਈਏ ਅਤੇ ਉਨ੍ਹਾਂ ʼਤੇ ਤਰਕ ਕਰੀਏ? ਅਸੀਂ ਇਹ ਕਿਵੇਂ ਕਰ ਸਕਦੇ ਹਾਂ?—ਰਸੂ. 17:2, 3; ਸੇਵਾ ਸਕੂਲ (ਹਿੰਦੀ), ਸਫ਼ਾ 154 ਪੈਰਾ 4 ਤੋਂ ਸਫ਼ਾ 156 ਪੈਰਾ 4 ਦੇਖੋ।
ਬਾਈਬਲ ਨੂੰ ਵਰਤਦਿਆਂ ਅਸੀਂ ਸਮਝਦਾਰੀ ਤੋਂ ਕੰਮ ਕਿਵੇਂ ਲੈ ਸਕਦੇ ਹਾਂ?—ਮੱਤੀ 10:16; ਸਾਡੀ ਰਾਜ ਸੇਵਕਾਈ, ਅਪ੍ਰੈਲ 2008, ਸਫ਼ਾ 5 ਦੇਖੋ।