ਹੋਰ ਵਧੀਆ ਪ੍ਰਚਾਰਕ ਬਣੋ—ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਿਓ
ਇਸ ਤਰ੍ਹਾਂ ਕਰਨਾ ਕਿਉਂ ਜ਼ਰੂਰੀ ਹੈ: ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਲੋਕਾਂ ਨੂੰ ਸਿੱਖਿਆ ਦੇਣ ਦਾ ਸਾਡਾ ਮੁੱਖ ਔਜ਼ਾਰ ਹੈ। ਸੋ ਕਿਸੇ ਨੂੰ ਸਟੱਡੀ ਕਰਾਉਣ ਤੋਂ ਪਹਿਲਾਂ ਸਾਨੂੰ ਇਹ ਕਿਤਾਬ ਉਸ ਨੂੰ ਦੇਣ ਦੀ ਲੋੜ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਪ੍ਰਚਾਰ ਕਰਦੇ ਸਮੇਂ ਇਹ ਕਿਤਾਬ ਦੇਣ ਵਿਚ ਮਾਹਰ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। (ਕਹਾ. 22:29) ਇਸ ਨੂੰ ਪੇਸ਼ ਕਰਨ ਦੇ ਕਈ ਤਰੀਕੇ ਹਨ ਤੇ ਪਬਲੀਸ਼ਰਾਂ ਨੂੰ ਉਹੀ ਤਰੀਕਾ ਵਰਤਣਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਅਸਰਕਾਰੀ ਲੱਗਦਾ ਹੈ। ਸਟੱਡੀ ਸ਼ੁਰੂ ਕਰਨ ਲਈ ਜ਼ਿਆਦਾਤਰ ਅਸੀਂ ਖ਼ੁਸ਼ ਖ਼ਬਰੀ ਬਰੋਸ਼ਰ ਵਰਤਾਂਗੇ ਤੇ ਫਿਰ ਵਿਅਕਤੀ ਦਾ ਧਿਆਨ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਵੱਲ ਖਿੱਚਾਂਗੇ। ਦੂਜੇ ਪਾਸੇ, ਪਬਲੀਸ਼ਰ ਇਹ ਕਿਤਾਬ ਉਨ੍ਹਾਂ ਨੂੰ ਦੇ ਸਕਦੇ ਹਨ ਜੋ ਸੱਚ-ਮੁੱਚ ਹੋਰ ਜਾਣਨ ਵਿਚ ਦਿਲਚਸਪੀ ਰੱਖਦੇ ਹਨ।
ਇਸ ਮਹੀਨੇ ਇੱਦਾਂ ਕਰਨ ਦੀ ਕੋਸ਼ਿਸ਼ ਕਰੋ:
ਆਪਣੀ ਪਰਿਵਾਰਕ ਸਟੱਡੀ ਦੌਰਾਨ ਪ੍ਰੈਕਟਿਸ ਸੈਸ਼ਨ ਕਰੋ।
ਪ੍ਰਚਾਰ ਕਰਦਿਆਂ ਹੋਰ ਪਬਲੀਸ਼ਰਾਂ ਨੂੰ ਦੱਸੋ ਕਿ ਤੁਸੀਂ ਕੀ ਕਹਿਣ ਬਾਰੇ ਸੋਚਿਆ ਹੈ। (ਕਹਾ. 27:17) ਜੇ ਤੁਹਾਡੀ ਪੇਸ਼ਕਾਰੀ ਅਸਰਕਾਰੀ ਨਹੀਂ ਹੈ, ਤਾਂ ਇਸ ਨੂੰ ਬਦਲੋ।