ਕੀ ਤੁਸੀਂ ਅਕਤੂਬਰ ਵਿਚ ਇਕ ਬਾਈਬਲ ਸਟੱਡੀ ਸ਼ੁਰੂ ਕਰੋਗੇ?
1 ਅਕਤੂਬਰ ਵਿਚ ਅਸੀਂ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਪੇਸ਼ ਕਰਾਂਗੇ। ਫਿਰ ਜਦ ਅਸੀਂ ਦਿਲਚਸਪੀ ਲੈਣ ਵਾਲਿਆਂ ਨੂੰ ਦੁਬਾਰਾ ਮਿਲਾਂਗੇ, ਤਾਂ ਅਸੀਂ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਨਾਂ ਦੇ ਟ੍ਰੈਕਟ ਨੂੰ ਵਰਤ ਸਕਦੇ ਹਾਂ ਤੇ ਬਾਈਬਲ ਸਟੱਡੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਅਸੀਂ ਰਿਟਰਨ ਵਿਜ਼ਿਟ ਤੇ ਇਹ ਕਿੱਦਾਂ ਕਰ ਸਕਦੇ ਹਾਂ?
2 ਟ੍ਰੈਕਟ ਕਿੱਦਾਂ ਵਰਤੀਏ: ਘਰ-ਸੁਆਮੀ ਦੀ ਦਿਲਚਸਪੀ ਦੇਖ ਕੇ ਅਸੀਂ ਕਹਿ ਸਕਦੇ ਹਾਂ: “ਮੈਂ ਜੋ ਰਸਾਲੇ ਤੁਹਾਡੇ ਕੋਲ ਛੱਡ ਕੇ ਗਿਆ ਸੀ ਉਹ ਵੱਖੋ-ਵੱਖ ਪਿਛੋਕੜਾਂ ਤੇ ਧਰਮਾਂ ਦੇ ਲੋਕਾਂ ਨੂੰ ਬਾਈਬਲ ਦੀ ਜਾਂਚ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ। [ਘਰ-ਸੁਆਮੀ ਨੂੰ ਉਸ ਦੇ ਹੱਥ ਵਿਚ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਟ੍ਰੈਕਟ ਫੜਾ ਕੇ ਮੋਹਰੇ ਦਿੱਤੇ ਸਵਾਲਾਂ ਵੱਲ ਉਸ ਦਾ ਧਿਆਨ ਖਿੱਚੋ।] ਬਾਈਬਲ ਇਨ੍ਹਾਂ ਦਿਲਚਸਪ ਸਵਾਲਾਂ ਦੇ ਵਧੀਆ ਜਵਾਬ ਦਿੰਦੀ ਹੈ। ਕੀ ਤੁਸੀਂ ਕਦੇ ਇਨ੍ਹਾਂ ਵਿੱਚੋਂ ਕੋਈ ਸਵਾਲ ਪੁੱਛਿਆ ਹੈ? ਕੀ ਤੁਸੀਂ ਜਵਾਬ ਜਾਣਨਾ ਚਾਹੁੰਦੇ ਹੋ?” ਘਰ-ਸੁਆਮੀ ਦਾ ਜਵਾਬ ਸੁਣ ਕੇ ਟ੍ਰੈਕਟ ਵਿਚਲੇ ਜਵਾਬ ਦੀ ਚਰਚਾ ਕਰੋ ਤੇ ਉਸ ਨਾਲ ਬਾਈਬਲ ਦਾ ਇਕ ਹਵਾਲਾ ਪੜ੍ਹੋ। ਫਿਰ ਸਮਝਾਓ ਕਿ ਇਹ ਬਾਈਬਲ ਦੀ ਸਿੱਖਿਆ ਦਾ ਇਕ ਛੋਟਾ ਜਿਹਾ ਨਮੂਨਾ ਹੈ ਤੇ ਉਸ ਨੂੰ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਫੜਾਓ। ਫਿਰ ਉਸ ਨੂੰ ਇਕ ਅਧਿਆਇ ਚੁਣਨ ਲਈ ਕਹੋ ਅਤੇ ਉਸ ਦੇ ਪਹਿਲੇ ਇਕ-ਦੋ ਪੈਰਿਆਂ ਦੀ ਚਰਚਾ ਕਰੋ। ਜਾਂ ਅਸੀਂ ਟ੍ਰੈਕਟ ਤੋਂ ਚਰਚਾ ਕੀਤੇ ਗਏ ਵਿਸ਼ੇ ਬਾਰੇ ਕਿਤਾਬ ਵਿੱਚੋਂ ਜਾਣਕਾਰੀ ਦਿਖਾ ਸਕਦੇ ਹਾਂ। ਹੇਠਾਂ ਉਹ ਸਫ਼ੇ ਤੇ ਪੈਰੇ ਦੱਸੇ ਗਏ ਹਨ ਜਿਨ੍ਹਾਂ ਨੂੰ ਅਸੀਂ ਵਰਤ ਸਕਦੇ ਹਾਂ:
● ਕੀ ਰੱਬ ਨੂੰ ਮੇਰਾ ਕੋਈ ਫ਼ਿਕਰ ਹੈ?
(ਸਫ਼ੇ 9-11, ਪੈਰੇ 6-10)
● ਕੀ ਲੜਾਈਆਂ ਅਤੇ ਦੁੱਖਾਂ ਦਾ ਕਦੇ ਅੰਤ ਹੋਵੇਗਾ?
(ਸਫ਼ਾ 12, ਪੈਰੇ 12-13)
● ਮਰਨ ਤੋਂ ਬਾਅਦ ਕੀ ਹੁੰਦਾ ਹੈ?
(ਸਫ਼ੇ 59-60, ਪੈਰੇ 7-8)
● ਕੀ ਸਾਡੇ ਮਰੇ ਹੋਏ ਅਜ਼ੀਜ਼ ਕਦੀ ਵਾਪਸ ਆਉਣਗੇ?
(ਸਫ਼ਾ 71, ਪੈਰੇ 13-15)
● ਕੀ ਰੱਬ ਸਾਡੀ ਸੁਣਦਾ ਵੀ ਹੈ?
(ਸਫ਼ੇ 166-167, ਪੈਰੇ 5-8)
● ਮੈਨੂੰ ਖ਼ੁਸ਼ੀ ਕਿਵੇਂ ਮਿਲ ਸਕਦੀ ਹੈ?
(ਸਫ਼ਾ 9, ਪੈਰੇ 4-5)
3 ਜੇ ਅਸੀਂ ਪਹਿਲੀ ਵਾਰੀ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦੀ ਸਟੱਡੀ ਸ਼ੁਰੂ ਨਹੀਂ ਕਰ ਪਾਉਂਦੇ, ਤਾਂ ਅਸੀਂ ਲੋਕਾਂ ਨੂੰ ਦੁਬਾਰਾ ਮਿਲ ਕੇ ਗੱਲਬਾਤ ਜਾਰੀ ਰੱਖ ਸਕਦੇ ਹਾਂ। ਵਿਅਕਤੀ ਦੀ ਦਿਲਚਸਪੀ ਦੇ ਮੁਤਾਬਕ, ਅਸੀਂ ਸ਼ਾਇਦ ਕਈ ਵਾਰ ਵਾਪਸ ਜਾ ਕੇ ਉਸ ਨਾਲ ਟ੍ਰੈਕਟ ਵਿੱਚੋਂ ਕਈ ਸਵਾਲਾਂ ਦੀ ਚਰਚਾ ਕਰੀਏ ਤੇ ਬਾਅਦ ਵਿਚ ਕਿਤਾਬ ਪੇਸ਼ ਕਰੀਏ। ਵੱਖੋ-ਵੱਖ ਪਿਛੋਕੜ ਦੇ ਲੋਕਾਂ ਨਾਲ ਬਾਈਬਲ ਵਿੱਚੋਂ ਗੱਲਾਂ ਕਰਦਿਆਂ ਸਾਨੂੰ ਸਮਝਦਾਰੀ ਵਰਤਣ ਦੀ ਲੋੜ ਹੈ। ਆਓ ਆਪਾਂ ਅਕਤੂਬਰ ਵਿਚ ਇਸ ਵਧੀਆ ਟ੍ਰੈਕਟ ਨੂੰ ਚੰਗੀ ਤਰ੍ਹਾਂ ਵਰਤ ਕੇ ਬਾਈਬਲ ਸਟੱਡੀ ਸ਼ੁਰੂ ਕਰੀਏ ਅਤੇ ਨੇਕ ਲੋਕਾਂ ਦੀ ‘ਸਚਿਆਈ ਨੂੰ ਜਾਣਨ’ ਵਿਚ ਮਦਦ ਕਰੀਏ।—ਯੂਹੰ. 8:31, 32.
[ਸਵਾਲ]
1. ਅਕਤੂਬਰ ਵਿਚ ਅਸੀਂ ਕੀ ਪੇਸ਼ ਕਰਾਂਗੇ?
2. ਅਸੀਂ ਰਸਾਲੇ ਲੈਣ ਵਾਲੇ ਵਿਅਕਤੀ ਨਾਲ ਕੀ ਤੁਸੀਂ ਸੱਚਾਈ ਜਾਣਨੀ ਚਾਹੁੰਦੇ ਹੋ? ਟ੍ਰੈਕਟ ਵਰਤ ਕੇ ਇਕ ਬਾਈਬਲ ਸਟੱਡੀ ਕਿੱਦਾਂ ਸ਼ੁਰੂ ਕਰ ਸਕਦੇ ਹਾਂ?
3. ਅਸੀਂ ਕਿਨ੍ਹਾਂ ਵੱਖੋ-ਵੱਖ ਤਰੀਕਿਆਂ ਨਾਲ ਬਾਈਬਲ ਸਟੱਡੀ ਸ਼ੁਰੂ ਕਰ ਸਕਦੇ ਹਾਂ?