ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • km 2/06 ਸਫ਼ਾ 5
  • ਸੌਖਿਆਂ ਹੀ ਮਦਦ ਉਪਲਬਧ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਸੌਖਿਆਂ ਹੀ ਮਦਦ ਉਪਲਬਧ
  • ਸਾਡੀ ਰਾਜ ਸੇਵਕਾਈ—2006
  • ਮਿਲਦੀ-ਜੁਲਦੀ ਜਾਣਕਾਰੀ
  • ਪ੍ਰਸ਼ਨ ਡੱਬੀ
    ਸਾਡੀ ਰਾਜ ਸੇਵਕਾਈ—1998
  • ਮਸੀਹੀ ਕਲੀਸਿਯਾ—ਤਸੱਲੀ ਦਾ ਇਕ ਸ੍ਰੋਤ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ—1999
  • ਪ੍ਰਸ਼ਨ ਡੱਬੀ
    ਸਾਡੀ ਰਾਜ ਸੇਵਕਾਈ—2000
  • ‘ਬਜ਼ੁਰਗਾਂ ਨੂੰ ਬਲਾਓ’
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
ਹੋਰ ਦੇਖੋ
ਸਾਡੀ ਰਾਜ ਸੇਵਕਾਈ—2006
km 2/06 ਸਫ਼ਾ 5

ਸੌਖਿਆਂ ਹੀ ਮਦਦ ਉਪਲਬਧ

1. ਕਿਸੇ ਭੈਣ ਜਾਂ ਭਰਾ ਦੀ ਅਧਿਆਤਮਿਕਤਾ ਕਿਨ੍ਹਾਂ ਕਾਰਨਾਂ ਕਰਕੇ ਕਮਜ਼ੋਰ ਪੈ ਸਕਦੀ ਹੈ?

1 ਆਨਾ ਦਾ ਪਤੀ ਸੱਚਾਈ ਵਿਚ ਨਹੀਂ ਸੀ ਅਤੇ ਉਸ ਨੂੰ ਆਪਣੇ ਕੰਮ ਕਰਕੇ ਜ਼ਿਆਦਾਤਰ ਸਮਾਂ ਬਾਹਰ ਰਹਿਣਾ ਪੈਂਦਾ ਸੀ ਜਿਸ ਕਰਕੇ ਉਸ ਲਈ ਬਾਕਾਇਦਾ ਮਸੀਹੀ ਸਭਾਵਾਂ ਵਿਚ ਆਉਣਾ, ਸੇਵਕਾਈ ਵਿਚ ਜਾਣਾ ਅਤੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਨਾ ਮੁਸ਼ਕਲ ਹੋ ਗਿਆ। ਹਾਲਾਂਕਿ ਉਹ ਯਹੋਵਾਹ ਨੂੰ ਪਿਆਰ ਕਰਦੀ ਸੀ, ਪਰ ਉਸ ਦਾ ਪਰਮੇਸ਼ੁਰੀ ਕੰਮਾਂ ਵਿਚ ਹਿੱਸਾ ਲੈਣਾ ਬਿਲਕੁਲ ਬੰਦ ਹੋ ਗਿਆ। ਖ਼ੁਸ਼ੀ ਦੀ ਗੱਲ ਹੈ ਕਿ ਫ਼ਿਕਰਮੰਦ ਬਜ਼ੁਰਗਾਂ ਨੇ ਉਸ ਦੀ ਅਧਿਆਤਮਿਕ ਤੌਰ ਤੇ ਮਦਦ ਕੀਤੀ।

2. ਕਿਸ ਤਰੀਕੇ ਨਾਲ ਹਰ ਮਸੀਹੀ ਦੂਸਰਿਆਂ ਲਈ ਮਦਦਗਾਰ ਸਾਬਤ ਹੋ ਸਕਦਾ ਹੈ?

2 ਮਸੀਹੀ ਕਲੀਸਿਯਾ ਵਿਚ ਮਿਲਦੀ ਅਧਿਆਤਮਿਕ ਮਦਦ ਸਵੀਕਾਰ ਕਰ ਕੇ ਅਸੀਂ ਦਿਖਾਉਂਦੇ ਹਾਂ ਕਿ ਸਾਨੂੰ ਯਹੋਵਾਹ ਤੇ ਭਰੋਸਾ ਹੈ। ਦੇਖ-ਭਾਲ ਕਰਨ ਦੇ ਮਾਮਲੇ ਵਿਚ ਕਲੀਸਿਯਾ ਦੇ ਬਜ਼ੁਰਗ ਯਿਸੂ ਮਸੀਹ ਦੀ ਨਕਲ ਕਰਦੇ ਹਨ। ਉਹ ਅਜਿਹੇ ਭੈਣਾਂ-ਭਰਾਵਾਂ ਨੂੰ ਹੌਸਲਾ ਤੇ ਮਦਦ ਦੇਣ ਦੇ ਮੌਕੇ ਭਾਲਦੇ ਹਨ ਜਿਨ੍ਹਾਂ ਨੂੰ ਪਰਮੇਸ਼ੁਰੀ ਕੰਮ ਕਰਨ ਵਿਚ ਮੁਸ਼ਕਲ ਆ ਰਹੀ ਹੈ। (1 ਥੱਸ. 5:14) ਅਜਿਹੇ ਭੈਣਾਂ-ਭਰਾਵਾਂ ਨੂੰ ਕਈ ਵਾਰੀ ਬਾਈਬਲ ਵਿੱਚੋਂ ਹੌਸਲਾ-ਅਫ਼ਜ਼ਾਈ ਦੇ ਦੋ ਲਫ਼ਜ਼ ਕਹਿਣੇ ਹੀ ਕਾਫ਼ੀ ਹੁੰਦੇ ਹਨ। ਕੁਝ ਸਮੇਂ ਤੋਂ ਕਮਜ਼ੋਰ ਹੋ ਚੁੱਕੇ ਭੈਣਾਂ-ਭਰਾਵਾਂ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਸਿਰਫ਼ ਬਜ਼ੁਰਗਾਂ ਦੀ ਹੀ ਨਹੀਂ ਹੈ, ਸਗੋਂ ਸਾਰੇ ਮਸੀਹੀਆਂ ਦੀ ਹੈ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸੋਚ-ਸਮਝ ਕੇ “ਟਿਕਾਣੇ ਸਿਰ ਆਖੇ ਹੋਏ ਬਚਨ” ਵਿਚ ਬਹੁਤ ਤਾਕਤ ਹੁੰਦੀ ਹੈ।—ਕਹਾ. 25:11; ਯਸਾ. 35:3, 4.

3, 4. ਹੋਰਨਾਂ ਦੀ ਮਦਦ ਕਰਨ ਵਿਚ ਕੀ ਸ਼ਾਮਲ ਹੈ ਅਤੇ ਅਸੀਂ ਇਹ ਕਿਵੇਂ ਕਰ ਸਕਦੇ ਹਾਂ?

3 ਗੱਲ ਕਰਨ ਵਿਚ ਪਹਿਲ ਕਰੋ: ਅਧਿਆਤਮਿਕ ਤੌਰ ਤੇ ਕਮਜ਼ੋਰ ਭੈਣਾਂ-ਭਰਾਵਾਂ ਵਿਚ ਦਿਲਚਸਪੀ ਲੈਣ ਲਈ ਸਾਨੂੰ ਪਹਿਲ ਕਰ ਕੇ ਉਨ੍ਹਾਂ ਨਾਲ ਗੱਲ ਕਰਨ, ਹਮਦਰਦੀ ਦਿਖਾਉਣ ਅਤੇ ਉਨ੍ਹਾਂ ਦੀ ਤੁਰੰਤ ਮਦਦ ਕਰਨ ਦੀ ਲੋੜ ਹੈ। ਜੋਨਾਥਨ ਨੂੰ ਜਦੋਂ ਦਾਊਦ ਦੀ ਦੁਖਦਾਈ ਹਾਲਤ ਦਾ ਪਤਾ ਲੱਗਾ, ਤਾਂ ਉਹ ‘ਉੱਠਿਆ ਅਤੇ ਦਾਊਦ ਦੇ ਕੋਲ ਬਣ ਵਿੱਚ ਜਾ ਕੇ ਉਹ ਦਾ ਹੱਥ ਤਕੜਾ ਕੀਤਾ।’ (1 ਸਮੂ. 23:15, 16) ਦੂਸਰਿਆਂ ਦੀ ਮਦਦ ਕਰਨ ਵੇਲੇ ਉਨ੍ਹਾਂ ਨਾਲ ਨਰਮਾਈ ਨਾਲ ਪੇਸ਼ ਆਓ। ਜੇ ਅਸੀਂ ਦਿਲੋਂ ਪਰਵਾਹ ਕਰਦੇ ਹਾਂ, ਤਾਂ ਸਾਡੀਆਂ ਗੱਲਾਂ ਦਾ ਚੰਗਾ ਅਸਰ ਪਵੇਗਾ। ਇਸ ਤੋਂ ਇਲਾਵਾ, ਯਿਸੂ ਨੇ ਇਕ ਦ੍ਰਿਸ਼ਟਾਂਤ ਵਿਚ ਸਪੱਸ਼ਟ ਕੀਤਾ ਕਿ ਆਪਣੇ ਅਧਿਆਤਮਿਕ ਭਰਾ ਜਾਂ ਭੈਣ ਦੀ ਮਦਦ ਕਰਨ ਲਈ ਸਾਨੂੰ ਪੱਕੇ ਇਰਾਦੇ ਨਾਲ ਲਗਾਤਾਰ ਕੋਸ਼ਿਸ਼ ਕਰਨੀ ਪੈ ਸਕਦੀ ਹੈ। (ਲੂਕਾ 15:4) ਕਿਸੇ ਦੀ ਮਦਦ ਕਰਨ ਦੀ ਗਹਿਰੀ ਇੱਛਾ ਹੋਣ ਕਰਕੇ ਅਸੀਂ ਉਸ ਦੀ ਮਦਦ ਕਰਦੇ ਰਹਾਂਗੇ ਭਾਵੇਂ ਕਿ ਸਾਨੂੰ ਆਪਣੇ ਜਤਨਾਂ ਦੇ ਚੰਗੇ ਨਤੀਜੇ ਛੇਤੀ ਨਜ਼ਰ ਨਾ ਆਉਣ।

4 ਜਦੋਂ ਅਸੀਂ ਪਹਿਲ ਕਰ ਕੇ ਆਪਣੇ ਪੁਸਤਕ ਅਧਿਐਨ ਗਰੁੱਪ ਦੇ ਭੈਣਾਂ-ਭਰਾਵਾਂ ਨੂੰ ਆਪਣੇ ਨਾਲ ਪ੍ਰਚਾਰ ਤੇ ਆਉਣ ਦਾ ਸੱਦਾ ਦਿੰਦੇ ਹਾਂ, ਤਾਂ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਹੁੰਦੀ ਹੈ। ਸੇਵਕਾਈ ਵਿਚ ਉਨ੍ਹਾਂ ਦੀ ਮਦਦ ਕਰਨ ਦੇ ਨਾਲ-ਨਾਲ ਅਸੀਂ ਉਨ੍ਹਾਂ ਨੂੰ ਹੋਰ ਜ਼ਿਆਦਾ ਸੇਵਾ ਕਰਨ ਦੀ ਹੱਲਾਸ਼ੇਰੀ ਦੇ ਸਕਦੇ ਹਾਂ। ਯਹੋਵਾਹ ਦੀ ਸੇਵਾ ਵਿਚ ਬਿਤਾਏ ਇਸ ਖ਼ੁਸ਼ੀ ਭਰੇ ਸਮੇਂ ਤੋਂ ਖ਼ਾਸਕਰ ਉਨ੍ਹਾਂ ਨੂੰ ਹੌਸਲਾ ਮਿਲ ਸਕਦਾ ਹੈ ਜੋ ਫਿਰ ਤੋਂ ਜੋਸ਼ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

5. ਕੁਝ ਹਾਲਾਤਾਂ ਵਿਚ ਬਜ਼ੁਰਗ ਕਿਹੜੀ ਮਦਦ ਦੇ ਸਕਦੇ ਹਨ?

5 ਇਕ ਪਿਆਰ ਭਰਿਆ ਪ੍ਰਬੰਧ: ਜਿਨ੍ਹਾਂ ਨੇ ਲੰਬੇ ਸਮੇਂ ਤੋਂ ਪ੍ਰਚਾਰ ਦੇ ਕੰਮ ਵਿਚ ਹਿੱਸਾ ਨਹੀਂ ਲਿਆ ਜਾਂ ਕਲੀਸਿਯਾ ਵਿਚ ਨਹੀਂ ਆ ਰਹੇ, ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਨ ਲਈ ਸ਼ਾਇਦ ਕੁਝ ਹੋਰ ਕਰਨਾ ਪਵੇ। ਸ਼ਾਇਦ ਉਨ੍ਹਾਂ ਨਾਲ ਇੱਕੋ-ਇਕ ਸੱਚੇ ਪਰਮੇਸ਼ੁਰ ਦੀ ਭਗਤੀ ਕਰੋ (ਹਿੰਦੀ), ਯਹੋਵਾਹ ਦੇ ਨੇੜੇ ਰਹੋ ਜਾਂ ਪਵਿੱਤਰ ਬਾਈਬਲ ਕੀ ਸਿਖਾਉਂਦੀ ਹੈ? ਕਿਤਾਬ ਦਾ ਅਧਿਐਨ ਕਰਨਾ ਫ਼ਾਇਦੇਮੰਦ ਹੋਵੇਗਾ। ਕਿਉਂਕਿ ਉਹ ਬਪਤਿਸਮਾ-ਪ੍ਰਾਪਤ ਹਨ, ਇਸ ਲਈ ਉਨ੍ਹਾਂ ਨਾਲ ਜ਼ਿਆਦਾ ਦੇਰ ਤਕ ਸਟੱਡੀ ਕਰਨ ਦੀ ਲੋੜ ਨਹੀਂ ਹੁੰਦੀ। ਕਲੀਸਿਯਾ ਦੀ ਸੇਵਾ ਕਮੇਟੀ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਪ੍ਰਬੰਧ ਤੋਂ ਕਿਸ ਨੂੰ ਫ਼ਾਇਦਾ ਹੋ ਸਕਦਾ ਹੈ।—ਨਵੰਬਰ 1998 ਅਤੇ ਨਵੰਬਰ 2000 ਦੀ ਸਾਡੀ ਰਾਜ ਸੇਵਕਾਈ ਦੀਆਂ ਪ੍ਰਸ਼ਨ ਡੱਬੀਆਂ ਦੇਖੋ।

6. ਆਨਾ ਨਾਂ ਦੀ ਭੈਣ ਨੂੰ ਪਰਮੇਸ਼ੁਰੀ ਕੰਮਾਂ ਵਿਚ ਮੁੜ ਸਰਗਰਮ ਹੋਣ ਦੀ ਤਾਕਤ ਕਿਵੇਂ ਮਿਲੀ?

6 ਸ਼ੁਰੂ ਵਿਚ ਜ਼ਿਕਰ ਕੀਤੀ ਆਨਾ ਨੇ ਖ਼ੁਸ਼ੀ-ਖ਼ੁਸ਼ੀ ਬਜ਼ੁਰਗਾਂ ਦੀ ਮਦਦ ਸਵੀਕਾਰ ਕਰ ਲਈ ਜਿਨ੍ਹਾਂ ਨੇ ਉਸ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਭੈਣ ਨਾਲ ਬਾਈਬਲ ਸਟੱਡੀ ਕਰਨ ਲਈ ਕਿਹਾ। ਸਿਰਫ਼ ਚਾਰ ਵਾਰ ਸਟੱਡੀ ਕਰ ਕੇ ਹੀ ਆਨਾ ਵਿਚ ਫਿਰ ਤੋਂ ਯਹੋਵਾਹ ਦੀ ਸੇਵਾ ਕਰਨ ਦੀ ਇੱਛਾ ਜਾਗ ਪਈ। ਉਹ ਕਲੀਸਿਯਾ ਸਭਾਵਾਂ ਵਿਚ ਆਉਣ ਲੱਗ ਪਈ ਤੇ ਉਸ ਨੇ ਘਰ-ਘਰ ਜਾ ਕੇ ਪਰਮੇਸ਼ੁਰ ਦੀ ਵਡਿਆਈ ਕਰਨ ਦੀ ਇੱਛਾ ਜ਼ਾਹਰ ਕੀਤੀ। ਉਸ ਨਾਲ ਸਟੱਡੀ ਕਰਨ ਵਾਲੀ ਭੈਣ ਉਸ ਨੂੰ ਬਾਈਬਲ ਸਟੱਡੀਆਂ ਤੇ ਲੈ ਜਾਣ ਲੱਗ ਪਈ ਜਦ ਤਕ ਕਿ ਆਨਾ ਵਿਚ ਮੁੜ ਘਰ-ਘਰ ਪ੍ਰਚਾਰ ਕਰਨ ਦਾ ਹੌਸਲਾ ਪੈਦਾ ਨਹੀਂ ਹੋ ਗਿਆ। ਪਰਮੇਸ਼ੁਰੀ ਕੰਮਾਂ ਵਿਚ ਸਰਗਰਮ ਹੋਣ ਲਈ ਉਸ ਨੂੰ ਬਸ ਇਸੇ ਮਦਦ ਦੀ ਲੋੜ ਸੀ!

7. ਹੋਰਨਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਨ ਦੇ ਕੀ ਫ਼ਾਇਦੇ ਹੁੰਦੇ ਹਨ?

7 ਲੋੜਵੰਦ ਭੈਣਾਂ-ਭਰਾਵਾਂ ਨੂੰ ਮਜ਼ਬੂਤ ਕਰਨ ਨਾਲ ਸਾਰਿਆਂ ਨੂੰ ਬਰਕਤਾਂ ਮਿਲਦੀਆਂ ਹਨ। ਮਦਦ ਹਾਸਲ ਕਰਨ ਵਾਲੀ ਭੈਣ ਜਾਂ ਭਰਾ ਯਹੋਵਾਹ ਦੇ ਨੇੜੇ ਆ ਕੇ ਖ਼ੁਸ਼ ਹੁੰਦਾ ਹੈ ਅਤੇ ਉਸ ਦੇ ਸੰਗਠਨ ਨਾਲ ਮਿਲ ਕੇ ਸੇਵਾ ਕਰਨ ਲੱਗਦਾ ਹੈ। ਬਜ਼ੁਰਗ ਉਸ ਦੀ ਅਧਿਆਤਮਿਕ ਤਰੱਕੀ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹਨ। (ਲੂਕਾ 15:5, 6) ਕਲੀਸਿਯਾ ਦੇ ਮੈਂਬਰਾਂ ਦੁਆਰਾ ਇਕ-ਦੂਜੇ ਦੀ ਪਰਵਾਹ ਕਰਨ ਨਾਲ ਉਨ੍ਹਾਂ ਵਿਚ ਏਕਤਾ ਵਧਦੀ ਹੈ। (ਕੁਲੁ. 3:12-14) ਇਨ੍ਹਾਂ ਚੰਗੇ ਕਾਰਨਾਂ ਕਰਕੇ ਅਸੀਂ ਯਹੋਵਾਹ ਦੀ ਰੀਸ ਕਰ ਸਕਦੇ ਹਾਂ ਜੋ ਹਰ ਵੇਲੇ ਮਦਦ ਕਰਨ ਲਈ ਤਿਆਰ ਰਹਿੰਦਾ ਹੈ।—ਅਫ਼. 5:1.

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ