ਰਸਾਲਿਆਂ ਨੂੰ ਕਿਵੇਂ ਪੇਸ਼ ਕਰੀਏ
ਪਹਿਰਾਬੁਰਜ 15 ਅਪ੍ਰੈ.
“ਲਗਭਗ ਸਾਰੇ ਹੀ ਲੋਕ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਪਰਿਵਾਰ ਨੂੰ ਸੁਖੀ ਬਣਾਉਣ ਲਈ ਪਤੀ-ਪਤਨੀ ਨੂੰ ਆਪਸ ਵਿਚ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਹੈ, ਪਰ ਕਈ ਲੋਕਾਂ ਨੂੰ ਇਸ ਤਰ੍ਹਾਂ ਕਰਨਾ ਔਖਾ ਲੱਗਦਾ ਹੈ। ਤੁਹਾਡੇ ਖ਼ਿਆਲ ਵਿਚ ਇੱਦਾਂ ਕਿਉਂ ਹੈ? [ਜਵਾਬ ਲਈ ਸਮਾਂ ਦਿਓ।] ਇਸ ਰਸਾਲੇ ਵਿਚ ਕੁਝ ਸੁਝਾਅ ਦਿੱਤੇ ਗਏ ਹਨ ਕਿ ਪਤੀ-ਪਤਨੀ ਆਪਸ ਵਿਚ ਖੁੱਲ੍ਹ ਕੇ ਗੱਲ ਕਰਨੀ ਕਿਵੇਂ ਸਿੱਖ ਸਕਦੇ ਹਨ।” ਯਾਕੂਬ 1:19 ਪੜ੍ਹੋ।
ਜਾਗਰੂਕ ਬਣੋ! ਅਪ੍ਰੈ.-ਜੂਨ
“ਅੱਜ ਲੋਕ ਬਹੁਤ ਸਾਰੇ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ। ਪਰ ਧਿਆਨ ਦਿਓ ਕਿ ਯਿਸੂ ਨੇ ਸੁਰਗ ਵਿਚ ਰਹਿਣ ਵਾਲੇ ਆਪਣੇ ਪਿਤਾ ਨੂੰ ਪ੍ਰਾਰਥਨਾ ਕਰਦਿਆਂ ਕੀ ਕਿਹਾ ਸੀ। [ਯੂਹੰਨਾ 17:3 ਪੜ੍ਹੋ।] ਜੇ ਸੱਚਾ ਪਰਮੇਸ਼ੁਰ ਇੱਕੋ ਹੈ, ਤਾਂ ਬਾਕੀ ਦੇਵੀ-ਦੇਵਤਿਆਂ ਬਾਰੇ ਕੀ? [ਜਵਾਬ ਲਈ ਸਮਾਂ ਦਿਓ।] ਇਸ ਲੇਖ ਵਿਚ ਇਸ ਬਾਰੇ ਬਾਈਬਲ ਦਾ ਦ੍ਰਿਸ਼ਟੀਕੋਣ ਦੱਸਿਆ ਹੈ।” ਸਫ਼ੇ 14-5 ਉੱਤੇ ਦਿੱਤਾ ਲੇਖ ਦਿਖਾਓ।
ਪਹਿਰਾਬੁਰਜ 1 ਮਈ
“ਦੁਨੀਆਂ ਭਰ ਵਿਚ ਲੱਖਾਂ ਹੀ ਲੋਕ ਗ਼ਰੀਬੀ ਵਿਚ ਦਿਨ ਕੱਟ ਰਹੇ ਹਨ। ਤੁਹਾਡੇ ਖ਼ਿਆਲ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਕੀ ਕੀਤਾ ਜਾ ਸਕਦਾ ਹੈ? [ਜਵਾਬ ਲਈ ਸਮਾਂ ਦਿਓ ਤੇ 1 ਪਤਰਸ 2:21 ਪੜ੍ਹੋ।] ਇਸ ਰਸਾਲੇ ਵਿਚ ਦੱਸਿਆ ਹੈ ਕਿ ਅਸੀਂ ਯਿਸੂ ਵਾਂਗ ਗ਼ਰੀਬਾਂ ਲਈ ਚਿੰਤਾ ਕਿਵੇਂ ਦਿਖਾ ਸਕਦੇ ਹਾਂ।”
ਜਾਗਰੂਕ ਬਣੋ! ਅਪ੍ਰੈ.-ਜੂਨ
“ਅੱਜ ਸਕੂਲਾਂ ਵਿਚ ਅਨੈਤਿਕ ਕੰਮ ਆਮ ਹੋ ਗਏ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਕਿਹੜੀ ਗੱਲ ਮੁੰਡੇ-ਕੁੜੀਆਂ ਦੀ ਸ਼ੁੱਧ ਰਹਿਣ ਵਿਚ ਮਦਦ ਕਰ ਸਕਦੀ ਹੈ? [ਜਵਾਬ ਲਈ ਸਮਾਂ ਦਿਓ ਅਤੇ ਕਹਾਉਤਾਂ 22:3 ਪੜ੍ਹੋ। ਸਫ਼ਾ 16 ਉੱਤਲਾ ਲੇਖ ਦਿਖਾਓ।] ਇਸ ਲੇਖ ਵਿਚ ਕੁਝ ਫ਼ਾਇਦੇਮੰਦ ਸੁਝਾਅ ਦਿੱਤੇ ਗਏ ਹਨ ਜੋ ਸਕੂਲ ਵਿਚ ਸਾਡੇ ਬੱਚਿਆਂ ਦੀ ਮਦਦ ਕਰਨਗੇ।