ਨਵੰਬਰ ਵਿਚ ਜਾਗਰੂਕ ਬਣੋ! ਦਾ ਖ਼ਾਸ ਅੰਕ ਪੇਸ਼ ਕੀਤਾ ਜਾਵੇਗਾ!
1 ਬਹੁਤ ਸਾਰੇ ਨੇਕਦਿਲ ਲੋਕਾਂ ਦੇ ਮਨਾਂ ਵਿਚ ਬਾਈਬਲ ਬਾਰੇ ਕਈ ਸਵਾਲ ਖੜ੍ਹੇ ਹੁੰਦੇ ਹਨ। ਜੇ ਇਨਸਾਨਾਂ ਨੇ ਇਸ ਨੂੰ ਲਿਖਿਆ ਹੈ, ਤਾਂ ਫਿਰ ਇਸ ਨੂੰ ਪਰਮੇਸ਼ੁਰ ਦਾ ਬਚਨ ਕਿਵੇਂ ਕਿਹਾ ਜਾ ਸਕਦਾ ਹੈ? ਕੀ ਮੈਂ ਇਸ ਉੱਤੇ ਭਰੋਸਾ ਕਰ ਸਕਦਾ ਹਾਂ? ਕੀ ਇਹ ਮੈਨੂੰ ਜ਼ਿੰਦਗੀ ਵਿਚ ਸਹੀ ਸੇਧ ਦੇ ਸਕਦੀ ਹੈ? ਜੇ ਮੈਂ ਬਾਈਬਲ ਦਾ ਅਧਿਐਨ ਕਰਾਂ, ਤਾਂ ਮੈਨੂੰ ਕੀ ਫ਼ਾਇਦੇ ਹੋਣਗੇ? ਮੈਂ ਕਿਹੜੀ ਬਾਈਬਲ ਇਸਤੇਮਾਲ ਕਰਾਂ? ਇਹ ਕੁਝ ਸਵਾਲ ਹਨ ਜਿਨ੍ਹਾਂ ਦਾ ਜਵਾਬ ਨਵੰਬਰ ਦੇ ਜਾਗਰੂਕ ਬਣੋ! ਦੇ ਖ਼ਾਸ ਅੰਕ ਵਿਚ ਦਿੱਤਾ ਜਾਵੇਗਾ ਜਿਸ ਦਾ ਵਿਸ਼ਾ ਹੈ “ਕੀ ਬਾਈਬਲ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ?” ਇਹ ਖ਼ਾਸ ਅੰਕ ਅੰਗ੍ਰੇਜ਼ੀ, ਤਾਮਿਲ ਅਤੇ ਮਲਿਆਲਮ ਵਿਚ ਛਪੇਗਾ। ਜੇ ਤੁਸੀਂ ਹੋਰ ਭਾਸ਼ਾਵਾਂ ਵਿਚ ਜਾਗਰੂਕ ਬਣੋ! ਦੇ ਰਹੇ ਹੋ, ਤਾਂ ਤੁਸੀਂ ਅਕਤੂਬਰ-ਦਸੰਬਰ ਦਾ ਅੰਕ ਪੇਸ਼ ਕਰ ਸਕਦੇ ਹੋ ਜਿਸ ਦਾ ਵਿਸ਼ਾ ਹੈ “ਬੱਚਿਆਂ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਨ ਦੇ ਸੱਤ ਸੁਝਾਅ।”
2 ਅਸੀਂ ਆਪਣੇ ਇਲਾਕੇ ਦੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਹ ਖ਼ਾਸ ਅੰਕ ਜਾਂ ਅਕਤੂਬਰ-ਦਸੰਬਰ ਦਾ ਅੰਕ ਦੇਣਾ ਚਾਹੁੰਦੇ ਹਾਂ। ਹੋ ਸਕੇ ਤਾਂ ਨਵੰਬਰ ਵਿਚ ਹਰ ਸ਼ਨੀਵਾਰ ਕਲੀਸਿਯਾ ਨਾਲ ਮਿਲ ਕੇ ਘਰ-ਘਰ ਪ੍ਰਚਾਰ ਕਰੋ। ਆਪਣੇ ਰਿਸ਼ਤੇਦਾਰਾਂ, ਗੁਆਂਢੀਆਂ, ਸਹਿਕਰਮੀਆਂ, ਅਧਿਆਪਕਾਂ, ਸਹਿਪਾਠੀਆਂ ਤੇ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਇਹ ਅੰਕ ਦਿਖਾਓ। ਬਾਜ਼ਾਰ ਜਾਂ ਸਫ਼ਰ ਤੇ ਜਾਣ ਵੇਲੇ ਇਸ ਦੀਆਂ ਕਾਪੀਆਂ ਨਾਲ ਰੱਖੋ। ਬਜ਼ੁਰਗਾਂ ਨੇ ਇਸ ਅੰਕ ਦੀਆਂ ਵਾਧੂ ਕਾਪੀਆਂ ਆਰਡਰ ਕੀਤੀਆਂ ਹਨ ਤਾਂਕਿ ਕਲੀਸਿਯਾ ਵਿਚ ਇਸ ਦੀ ਕਮੀ ਨਾ ਆਵੇ।
3 ਬਾਈਬਲ ਸਟੱਡੀ ਸ਼ੁਰੂ ਕਰੋ: ਜੇ ਤੁਸੀਂ ਕਿਸੇ ਨੂੰ ਇਹ ਰਸਾਲਾ ਦਿੱਤਾ ਹੈ, ਤਾਂ ਗੱਲ ਖ਼ਤਮ ਕਰਨ ਤੋਂ ਪਹਿਲਾਂ ਉਸ ਵਿਅਕਤੀ ਨੂੰ ਅਗਲੀ ਵਾਰ ਬਾਈਬਲ ਸਟੱਡੀ ਸ਼ੁਰੂ ਕਰਨ ਲਈ ਤਿਆਰ ਕਰੋ। ਉਦਾਹਰਣ ਲਈ, ਜੇ ਤੁਸੀਂ ਨਵੰਬਰ ਦਾ ਖ਼ਾਸ ਅੰਕ ਪੇਸ਼ ਕਰ ਰਹੇ ਹੋ, ਤਾਂ ਤੁਸੀਂ ਕਹਿ ਸਕਦੇ ਹੋ: “ਅਗਲੀ ਵਾਰ ਮੈਂ ਤੁਹਾਨੂੰ ਬਾਈਬਲ ਵਿੱਚੋਂ ਇਸ ਸਵਾਲ ਦਾ ਜਵਾਬ ਦੇਵਾਂਗਾ, ‘ਧਰਤੀ ਲਈ ਪਰਮੇਸ਼ੁਰ ਦਾ ਕੀ ਮਕਸਦ ਹੈ?’” ਫਿਰ ਅਗਲੀ ਵਾਰ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ? ਕਿਤਾਬ ਦੇ ਸਫ਼ੇ 4-5 ਦਿਖਾਓ ਜਾਂ ਅਧਿਆਇ 3 ਦੇ ਪੈਰੇ 1-3 ਉੱਤੇ ਚਰਚਾ ਕਰੋ। ਜਾਂ ਤੁਸੀਂ ਉਸ ਵਿਅਕਤੀ ਨੂੰ ਕਹਿ ਸਕਦੇ ਹੋ: “ਕਈ ਲੋਕਾਂ ਨੂੰ ਬਾਈਬਲ ਦੀਆਂ ਗੱਲਾਂ ਸਮਝ ਨਹੀਂ ਆਉਂਦੀਆਂ। ਦੁਬਾਰਾ ਆ ਕੇ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਬਾਈਬਲ ਦੀਆਂ ਗੱਲਾਂ ਨੂੰ ਕਿਵੇਂ ਸਮਝ ਸਕਦੇ ਹਾਂ।” ਦੁਬਾਰਾ ਮਿਲਣ ਤੇ ਉਸ ਨੂੰ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ? ਕਿਤਾਬ ਦਿਓ ਅਤੇ ਦਿਖਾਓ ਕਿ ਬਾਈਬਲ ਸਟੱਡੀ ਕਿਵੇਂ ਕੀਤੀ ਜਾ ਸਕਦੀ ਹੈ। ਜੇ ਤੁਸੀਂ ਅਕਤੂਬਰ-ਦਸੰਬਰ ਦਾ ਅੰਕ ਪੇਸ਼ ਕੀਤਾ ਹੈ, ਤਾਂ ਤੁਸੀਂ ਕਹਿ ਸਕਦੇ ਹੋ, “ਅਗਲੀ ਵਾਰ ਮੈਂ ਤੁਹਾਨੂੰ ਬਾਈਬਲ ਦੇ ਕੁਝ ਸਿਧਾਂਤ ਦੱਸਾਂਗਾ ਜੋ ਪਰਿਵਾਰ ਨੂੰ ਸੁਖੀ ਬਣਾਉਣ ਵਿਚ ਮਦਦ ਕਰਦੇ ਹਨ।” ਦੁਬਾਰਾ ਮਿਲਣ ਤੇ ਉਸ ਨੂੰ ਬਾਈਬਲ ਅਸਲ ਵਿਚ ਕੀ ਸਿਖਾਉਂਦੀ ਹੈ? ਕਿਤਾਬ ਦਾ ਅਧਿਆਇ 14 ਦਿਖਾਓ ਅਤੇ ਪੈਰੇ 1 ਤੇ 2 ਉੱਤੇ ਚਰਚਾ ਕਰੋ।
4 ਸਿਰਫ਼ ਬਾਈਬਲ ਵਿਚ ਹੀ “ਪਵਿੱਤਰ ਲਿਖਤਾਂ” ਹਨ ਜੋ ਸਾਨੂੰ “ਮੁਕਤੀ ਦਾ ਗਿਆਨ” ਦੇ ਸਕਦੀਆਂ ਹਨ। (2 ਤਿਮੋ. 3:15) ਇਸ ਲਈ, ਆਓ ਆਪਾਂ ਸਾਰੇ ਬਾਈਬਲ ਉੱਤੇ ਲੋਕਾਂ ਦਾ ਭਰੋਸਾ ਪੈਦਾ ਕਰਨ ਲਈ ਜਾਗਰੂਕ ਬਣੋ! ਦੇ ਇਹ ਅੰਕ ਵੰਡਣ ਵਿਚ ਜ਼ੋਰਾਂ-ਸ਼ੋਰਾਂ ਨਾਲ ਹਿੱਸਾ ਲਈਏ।