ਪ੍ਰਸ਼ਨ ਡੱਬੀ
◼ ਕੀ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਤੇ ਸੇਵਾ ਸਭਾ ਦੇ ਹਰ ਭਾਗ ਤੋਂ ਬਾਅਦ ਤਾੜੀਆਂ ਮਾਰਨੀਆਂ ਠੀਕ ਹਨ?
ਜਦੋਂ ਸਿਰਜਣਹਾਰ ਯਹੋਵਾਹ ਨੇ ਧਰਤੀ ਦੀ ਨੀਂਹ ਰੱਖੀ ਸੀ, ਉਦੋਂ ‘ਸਵੇਰ ਦੇ ਤਾਰਿਆਂ ਨੇ ਮਿਲ ਕੇ ਜੈਕਾਰੇ ਗਜਾਏ, ਅਤੇ ਪਰਮੇਸ਼ੁਰ ਦੇ ਸਾਰੇ ਪੁੱਤ੍ਰਾਂ ਨੇ ਨਾਰੇ ਮਾਰੇ ਸਨ।’ (ਅੱਯੂ. 38:7) ਪਰਮੇਸ਼ੁਰ ਦੇ ਸਵਰਗੀ ਦੂਤ ਯਹੋਵਾਹ ਦੀ ਵਡਿਆਈ ਕਰਨੀ ਚਾਹੁੰਦੇ ਸਨ ਕਿਉਂਕਿ ਉਸ ਦੀ ਸ਼ਾਨਦਾਰ ਸ੍ਰਿਸ਼ਟੀ ਉਸ ਦੀ ਬੁੱਧੀ, ਭਲਾਈ ਤੇ ਤਾਕਤ ਦਾ ਸਬੂਤ ਸੀ।
ਭਰਾਵਾਂ ਵੱਲੋਂ ਸਭਾਵਾਂ ਵਿਚ ਪੇਸ਼ ਕੀਤੇ ਭਾਗਾਂ ਲਈ ਆਪਣੀ ਕਦਰਦਾਨੀ ਜ਼ਾਹਰ ਕਰਨੀ ਚੰਗੀ ਗੱਲ ਹੈ। ਉਦਾਹਰਣ ਲਈ ਅਸੀਂ ਆਮ ਤੌਰ ਤੇ ਖ਼ਾਸ ਸਭਾਵਾਂ ਜਿਵੇਂ ਕਿ ਅਸੈਂਬਲੀਆਂ ਅਤੇ ਜ਼ਿਲ੍ਹਾ ਸੰਮੇਲਨਾਂ ਵਿਚ ਇਸ ਤਰ੍ਹਾਂ ਕਰਦੇ ਹਾਂ ਕਿਉਂਕਿ ਇਹ ਭਾਗ ਪੇਸ਼ ਕਰਨ ਲਈ ਭਰਾਵਾਂ ਨੂੰ ਕਾਫ਼ੀ ਸਮਾਂ ਲਾ ਕੇ ਤਿਆਰੀ ਕਰਨੀ ਪੈਂਦੀ ਹੈ। ਇਸ ਲਈ ਅਸੀਂ ਤਾੜੀਆਂ ਮਾਰ ਕੇ ਨਾ ਸਿਰਫ਼ ਉਨ੍ਹਾਂ ਦੀ ਮਿਹਨਤ ਲਈ ਆਪਣੀ ਕਦਰਦਾਨੀ ਜ਼ਾਹਰ ਕਰਦੇ ਹਾਂ, ਸਗੋਂ ਉਸ ਸਿੱਖਿਆ ਲਈ ਵੀ ਕਦਰਦਾਨੀ ਜ਼ਾਹਰ ਕਰਦੇ ਹਾਂ ਜੋ ਯਹੋਵਾਹ ਆਪਣੇ ਬਚਨ ਅਤੇ ਸੰਸਥਾ ਦੁਆਰਾ ਸਾਨੂੰ ਦਿੰਦਾ ਹੈ।—ਯਸਾ. 48:17; ਮੱਤੀ 24:45-47.
ਪਰ ਕੀ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਅਤੇ ਸੇਵਾ ਸਭਾ ਦੇ ਹਰ ਭਾਗ ਤੋਂ ਬਾਅਦ ਤਾੜੀਆਂ ਮਾਰਨੀਆਂ ਠੀਕ ਹਨ? ਕਿਸੇ ਵਿਦਿਆਰਥੀ ਵੱਲੋਂ ਆਪਣਾ ਭਾਗ ਪੇਸ਼ ਕਰਨ ਤੋਂ ਬਾਅਦ ਤਾੜੀਆਂ ਮਾਰਨ ਵਿਚ ਕੋਈ ਬੁਰਾਈ ਨਹੀਂ ਹੈ, ਖ਼ਾਸ ਕਰਕੇ ਜੇ ਉਸ ਨੇ ਪਹਿਲੀ ਵਾਰ ਭਾਗ ਪੇਸ਼ ਕੀਤਾ ਹੈ। ਪਰ ਹਰ ਭਾਗ ਤੋਂ ਬਾਅਦ ਤਾੜੀਆਂ ਮਾਰਨ ਦਾ ਕੋਈ ਮਤਲਬ ਨਹੀਂ ਹੈ ਕਿਉਂਕਿ ਇਹ ਆਦਤ ਜਿਹੀ ਬਣ ਜਾਵੇਗੀ। ਇਸ ਲਈ ਅਸੀਂ ਆਮ ਤੌਰ ਤੇ ਥੀਓਕ੍ਰੈਟਿਕ ਮਿਨਿਸਟ੍ਰੀ ਸਕੂਲ ਤੇ ਸੇਵਾ ਸਭਾ ਦੇ ਹਰ ਭਾਗ ਤੋਂ ਬਾਅਦ ਤਾੜੀਆਂ ਨਹੀਂ ਮਾਰਦੇ।
ਪਰ ਭੈਣਾਂ-ਭਰਾਵਾਂ ਵੱਲੋਂ ਪੇਸ਼ ਕੀਤੇ ਭਾਗਾਂ ਲਈ ਕਦਰਦਾਨੀ ਜ਼ਾਹਰ ਕਰਨ ਦੇ ਹੋਰ ਵੀ ਕਈ ਤਰੀਕੇ ਹਨ। ਅਸੀਂ ਧਿਆਨ ਨਾਲ ਹਰ ਭਾਗ ਨੂੰ ਸੁਣ ਸਕਦੇ ਹਾਂ। ਅਤੇ ਸਭਾ ਤੋਂ ਬਾਅਦ ਅਸੀਂ ਉਸ ਭੈਣ ਜਾਂ ਭਰਾ ਕੋਲ ਜਾ ਕੇ ਆਪਣੀ ਕਦਰਦਾਨੀ ਜ਼ਾਹਰ ਕਰ ਸਕਦੇ ਹਾਂ।—ਅਫ਼. 1:15, 16.